ਅਨੁਪਮਾ ਜੈਸਵਾਲ (ਅੰਗਰੇਜ਼ੀ: Anupama Jaiswal) ਇੱਕ ਭਾਰਤੀ ਸਿਆਸਤਦਾਨ ਹੈ ਅਤੇ ਭਾਰਤ ਦੇ ਉੱਤਰ ਪ੍ਰਦੇਸ਼ ਦੀ 17ਵੀਂ ਵਿਧਾਨ ਸਭਾ ਦੀ ਮੈਂਬਰ ਹੈ। ਉਹ ਉੱਤਰ ਪ੍ਰਦੇਸ਼ ਦੇ ਬਹਿਰਾਇਚ ਹਲਕੇ ਦੀ ਨੁਮਾਇੰਦਗੀ ਕਰਦੀ ਹੈ ਅਤੇ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਹੈ।[1]

ਅਨੁਪਮ ਜੈਸਵਾਲ
ਮੁੱਢਲੀ ਸਿੱਖਿਆ ਮੰਤਰੀ, ਉੱਤਰ ਪ੍ਰਦੇਸ਼ ਸਰਕਾਰ
ਦਫ਼ਤਰ ਵਿੱਚ
19 ਮਾਰਚ 2017 – 20 ਅਗਸਤ 2019
ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ
ਨਿੱਜੀ ਜਾਣਕਾਰੀ
ਜਨਮ (1967-02-03) 3 ਫਰਵਰੀ 1967 (ਉਮਰ 57)
ਬਹਿਰਾਇਚ ਜ਼ਿਲ੍ਹਾ, ਉੱਤਰ ਪ੍ਰਦੇਸ਼, ਭਾਰਤ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਅਲਮਾ ਮਾਤਰਐਮ.ਏ., ਬੀ.ਏ.ਐਲ.ਐਲ.ਬੀ - ਡਾ: ਰਾਮ ਮਨੋਹਰ ਲੋਹੀਆ ਅਵਧ ਯੂਨੀਵਰਸਿਟੀ ਤੋਂ
ਪੇਸ਼ਾਸਿਆਸਤਦਾਨ, ਕਾਰੋਬਾਰੀ ਔਰਤ
ਸਰੋਤ: [1]

ਸ਼ੁਰੂਆਤੀ ਜੀਵਨ ਅਤੇ ਸਿੱਖਿਆ ਸੋਧੋ

ਜੈਸਵਾਲ ਦਾ ਜਨਮ 2 ਮਾਰਚ 1967 ਨੂੰ ਬਹਿਰਾਇਚ, ਉੱਤਰ ਪ੍ਰਦੇਸ਼ ਵਿੱਚ ਉਸਦੇ ਪਿਤਾ ਰਵਿੰਦਰ ਕਾਂਤ ਜੈਸਵਾਲ ਦੇ ਘਰ ਹੋਇਆ ਸੀ। ਉਹ ਕਲਵਾੜ (ਜੈਸਵਾਲ) ਭਾਈਚਾਰੇ ਨਾਲ ਸਬੰਧਤ ਹੈ। 1989 ਵਿੱਚ ਉਸਨੇ ਅਸ਼ੋਕ ਕੁਮਾਰ ਜੈਸਵਾਲ ਨਾਲ ਵਿਆਹ ਕੀਤਾ, ਜੋ ਕਿ ਪੇਸ਼ੇ ਤੋਂ ਇੱਕ ਬੈਂਕ ਮੈਨੇਜਰ ਹੈ, ਉਹਨਾਂ ਦਾ ਇੱਕ ਪੁੱਤਰ (ਸ਼ਿਵਮ ਜੈਵਾਲ) ਅਤੇ ਦੋ ਧੀਆਂ (ਐਸ਼ਵਰਿਆ ਜੈਸਵਾਲ ਅਤੇ ਸਵਾਤੀ ਸ਼੍ਰੀ ਜੈਸਵਾਲ) ਹਨ। 1999 ਵਿੱਚ, ਉਸਨੇ ਮਾਸਟਰ ਆਫ਼ ਆਰਟਸ ਦੀ ਡਿਗਰੀ ਪ੍ਰਾਪਤ ਕੀਤੀ ਅਤੇ 2010 ਵਿੱਚ ਉਸਨੇ ਡਾ. ਰਾਮ ਮਨੋਹਰ ਲੋਹੀਆ ਅਵਧ ਯੂਨੀਵਰਸਿਟੀ, ਫੈਜ਼ਾਬਾਦ ਤੋਂ ਬੈਚਲਰ ਆਫ਼ ਲਾਅਜ਼ ਦੀ ਡਿਗਰੀ ਪ੍ਰਾਪਤ ਕੀਤੀ।

ਸਿਆਸੀ ਕੈਰੀਅਰ ਸੋਧੋ

ਜੈਸਵਾਲ ਉੱਤਰ ਪ੍ਰਦੇਸ਼ ਦੀ ਸਤਾਰ੍ਹਵੀਂ ਵਿਧਾਨ ਸਭਾ ਦੇ ਮੈਂਬਰ ਹਨ। 2017 ਦੀਆਂ ਚੋਣਾਂ ਵਿੱਚ ਉਹ ਬਹਿਰਾਇਚ ਤੋਂ ਵਿਧਾਇਕ ਚੁਣੀ ਗਈ ਸੀ, ਉਸਨੇ ਆਪਣੇ ਨੇੜਲੇ ਵਿਰੋਧੀ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਰੁਬਾਬ ਸੈਦਾ ਨੂੰ 6,702 ਵੋਟਾਂ ਦੇ ਫਰਕ ਨਾਲ ਹਰਾਇਆ ਸੀ।[2] ਉਸ ਨੂੰ ਯੋਗੀ ਆਦਿਤਿਆਨਾਥ ਮੰਤਰਾਲੇ ਵਿੱਚ ਮੁੱਢਲੀ ਸਿੱਖਿਆ, ਬਾਲ ਵਿਕਾਸ ਅਤੇ ਪੋਸ਼ਣ, ਮਾਲੀਆ, ਵਿੱਤ ਰਾਜ ਮੰਤਰੀ ਨਿਯੁਕਤ ਕੀਤਾ ਗਿਆ ਸੀ।

ਹਵਾਲੇ ਸੋਧੋ

  1. "Candidate affidavit". My neta.info. Retrieved 31 August 2019.
  2. "Assembly result 2017". Elections.in. Archived from the original on 13 March 2019. Retrieved 2019-08-31.