ਅਨੁਭਾ ਭੌਂਸਲੇ
ਅਨੁਭਾ ਭੌਂਸਲੇ ਭਾਰਤੀ ਟੈਲੀਵਿਜ਼ਨ ਅਤੇ ਪ੍ਰਿੰਟ ਪੱਤਰਕਾਰ ਦੇ ਨਾਲ ਨਾਲ ਇੱਕ ਲੇਖਕ ਹੈ। ਉਹ ਇਸ ਸਮੇਂ ਸੀ.ਐਨ.ਐਨ-ਨਿਊਜ਼ 18 ਦੀ ਕਾਰਜਕਾਰੀ ਸੰਪਾਦਕ ਵਜੋਂ ਕੰਮ ਕਰ ਰਹੀ ਹੈ।
ਅਨੁਭਾ ਭੌਂਸਲੇ | |
---|---|
ਜਨਮ | 3 ਅਪ੍ਰੈਲ 1978 |
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਸ਼ੋਸਲ ਕਮਿਊਨਿਕੇਸ਼ਨ ਵਿਚ ਪੋਸਟ-ਗ੍ਰੇਜੁਏਸ਼ਨ |
ਅਲਮਾ ਮਾਤਰ | ਜੇਫ਼ਰਸਨ ਫੈਲੋਸ਼ਿਪ |
ਸਰਗਰਮੀ ਦੇ ਸਾਲ | 1999 ਤੋਂ ਹੁਣ |
ਮਾਲਕ | ਸੀ.ਆਈ.ਆਈ.ਨਿਊਜ਼ 18 |
ਲਈ ਪ੍ਰਸਿੱਧ | ਪੱਤਰਕਾਰ, ਰਾਜਨੀਤੀ, ਸਮਾਜਿਕ ਬਦਲਾਅ |
ਪੁਰਸਕਾਰ | 2012 - ਉੱਤਮ ਰਾਜਨੀਤਕ ਪੱਤਰਕਾਰ, 2013 - ਬੇਸਟ ਰਿਪੋਰਟਰ |
ਕਰੀਅਰ
ਸੋਧੋਭੌਂਸਲੇ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦ ਇੰਡੀਅਨ ਐਕਸਪ੍ਰੈਸ ਨਾਲ 1999 ਵਿੱਚ ਕੀਤੀ ਸੀ ਅਤੇ ਫੇਰ ਉਹ ਜ਼ੀ ਗਰੁੱਪ ਦੇ ਮਿਡਿਟੇਕ ਦਾ ਹਿੱਸਾ ਬਣ ਗਈ। ਉੱਥੋਂ ਉਹ ਨਵੀਂ ਦਿੱਲੀ ਟੈਲੀਵਿਜ਼ਨ ਵਿਚ ਸ਼ਾਮਿਲ ਹੋ ਗਈ, ਜਿੱਥੇ ਉਹ ਰਾਜਨੀਤਿਕ ਬਿਊਰੋ ਦਾ ਹਿੱਸਾ ਅਤੇ ਇਕ ਐਂਕਰ ਬਣੀ।[1] ਭੋਂਸਲੇ ਨੇ ਸ਼ੁਰੂਆਤੀ ਸਮੇਂ ਦੌਰਾਨ ਸੀ.ਐਨ.ਐਨ-ਨਿਊਜ਼ 18 ਵਿਚ ਪ੍ਰਾਇਮ-ਟਾਈਮ ਐਂਕਰ ਅਤੇ ਸੀਨੀਅਰ ਸੰਪਾਦਕ ਵਜੋਂ ਕੰਮ ਕੀਤਾ।
ਭੌਂਸਲੇ ਨੇ ਆਪਣੀ ਭਾਈਵਾਲੀ ਦੌਰਾਨ ਅਮਰੀਕਾ ਦੇ ਰਾਜਨੀਤਿਕ ਇਤਿਹਾਸ ਅਤੇ ਲਿੰਗ ਅਤੇ ਨਸਲ ਦੀ ਭੂਮਿਕਾ ਬਾਰੇ ਖੋਜ ਕੀਤੀ। ਉਸਨੇ ਸਮਾਜਿਕ ਮੁੱਦੇ ਚੁੱਕੇ ਅਤੇ ਆਪਣੀ ਟੀਮ ਨਾਲ ਮਹੱਤਵਪੂਰਨ ਪ੍ਰੋਜੈਕਟਾਂ ਦੀ ਅਗਵਾਈ ਕੀਤੀ।[1] ਉਸਨੇ ਉੱਤਰ ਪੂਰਬ, ਕਸ਼ਮੀਰ, ਉੱਤਰ ਪ੍ਰਦੇਸ਼ ਅਤੇ ਭਾਰਤ ਦੇ ਹੋਰ ਹਿੱਸਿਆਂ ਤੋਂ ਮਨ ਨਾਲ ਰਿਪੋਰਟਿੰਗ ਕੀਤੀ ਹੈ। ਸਮਾਜ ਵਿਚ ਹਾਸ਼ੀਏ 'ਤੇ ਧੱਕੇ ਲੋਕਾਂ ਬਾਰੇ ਉਸ ਦੀਆਂ ਰਿਪੋਰਟਾਂ ਨੇ ਉਸ ਨੂੰ ਖਾਸ ਮਾਨਤਾ ਦਿੱਤੀ ਹੈ। [2] ਉਹ ਰਾਜਨੀਤਿਕ ਮੁਹਿੰਮ ਵਿੱਤ ਦੇ ਮੁੱਦਿਆਂ ਦੀ ਪੜਤਾਲ ਕਰਦਿਆਂ, ਆਪਣੇ ਸ਼ੋਅ ' ਪੈਸਾ ਪਾਵਰ ਰਾਜਨੀਤੀ' ਲਈ ਵੀ ਜਾਣੀ ਜਾਂਦੀ ਹੈ।[3]
ਉਹ ਸਿਟੀਜ਼ਨ ਜਰਨਲਿਸਟ ਸ਼ੋਅ ਦਾ ਸੰਪਾਦਨ ਕਰਦੀ ਹੈ ਅਤੇ ਕਸ਼ਮੀਰ ਅਤੇ ਉੱਤਰ ਪੂਰਬ ਤੋਂ ਨਿਯਮਿਤ ਤੌਰ 'ਤੇ ਰਿਪੋਰਟ ਕਰਦੀ ਹੈ। ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ (ਪਰੀ) ਲਈ ਆਪਣੀ ਭਾਈਵਾਲੀ ਦੇ ਹਿੱਸੇ ਵਜੋਂ, ਅਨੁਭਾ ਅਤੇ ਪੱਤਰਕਾਰ ਤੇ ਫ਼ਿਲਮ ਨਿਰਮਾਤਾ ਸਨਜ਼ੂ ਬਚਸਪਤੀਮਯੁਮ ਨੇ ਮਨੀਪੁਰ ਦੇ ਮੀਏਤੀ ਸਮੁਦਾਇ ਦੇ ਜੀਵਨ ਅਤੇ ਪਰੰਪਰਾਵਾਂ ਬਾਰੇ ਤਿੰਨ ਛੋਟੀਆਂ ਫ਼ਿਲਮਾਂ ਅਤੇ ਰਿਪੋਰਟਾਂ ਤਿਆਰ ਕੀਤੀਆਂ ਹਨ।[4] [5] ਉਸਨੇ ਮਣੀਪੁਰ ਵਿਦਰੋਹ ਅਤੇ ਆਇਰਮ ਸ਼ਰਮੀਲਾ ਦੇ ਆਰਮਡ ਫੋਰਸਿਜ਼ (ਸਪੈਸ਼ਲ ਪਾਵਰਜ਼) ਐਕਟ ਵਿਰੁੱਧ ਸੰਘਰਸ਼ ਬਾਰੇ ਆਪਣੀ ਰਿਪੋਰਟ ਕਿਤਾਬ ਮਦਰ, ਵੇਅਰ'ਜ ਮਾਈ ਕੰਟਰੀ 2016 ਵਿਚ ਪ੍ਰਕਾਸ਼ਤ ਕੀਤੀ।[6]
ਅਵਾਰਡ
ਸੋਧੋਅਨੁਭਾ ਭੌਂਸਲੇ ਨੇ ਰਾਮਨਾਥ ਗੋਇੰਕਾ ਐਕਸੀਲੈਂਸ ਇਨ ਜਰਨਲਿਜ਼ਮ ਅਵਾਰਡਜ਼ 2009 ਅਤੇ ਚਾਮਲੀ ਦੇਵੀ ਅਵਾਰਡ ਫਾਰ ਆਉਟਸਟੈਂਡਿੰਗ ਵਿਮਨ ਮੀਡੀਆ ਪਰਸਨ ਹਾਸਿਲ ਕੀਤਾ ਹੈ।[7]
ਚੁਣੀਂਦਾ ਪ੍ਰਕਾਸ਼ਨ
ਸੋਧੋ- — (August 22, 2014). "A democracy of armed soldiers". The Hindu. Retrieved 2014-08-25.
- — (August 2, 2013). "The Girl Without a Face". The New York Times. Retrieved 2014-08-25.
- — (June 3, 2013). "Of uncomfortable spaces". The Hindu. Retrieved 2014-08-25.
ਹਵਾਲੇ
ਸੋਧੋ- ↑ 1.0 1.1 "Biographical Sketch of Anubha Bhonsle IBN". Archived from the original on 29 ਅਕਤੂਬਰ 2008. Retrieved 12 March 2015.
{{cite web}}
: Unknown parameter|dead-url=
ignored (|url-status=
suggested) (help) Archived 29 October 2008[Date mismatch] at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2008-10-29. Retrieved 2021-01-26.{{cite web}}
: Unknown parameter|dead-url=
ignored (|url-status=
suggested) (help) Archived 2008-10-29 at the Wayback Machine. - ↑ "CNN-IBN's Anubha Bhonsle gets Chameli Devi award". IBNLive. March 20, 2014. Archived from the original on 2014-03-23. Retrieved 2014-08-25.
{{cite news}}
: Unknown parameter|dead-url=
ignored (|url-status=
suggested) (help) - ↑ "CNN-IBN wins 3 awards at the Ramnath Goenka Awards 2012". Best Media Info. January 18, 2012. Archived from the original on 2014-08-26. Retrieved 2014-08-25.
{{cite news}}
: Unknown parameter|dead-url=
ignored (|url-status=
suggested) (help) - ↑ "Archived copy". Archived from the original on 2016-09-20. Retrieved 2016-08-18.
{{cite web}}
: CS1 maint: archived copy as title (link) - ↑ https://ruralindiaonline.org/authors/anubha-sunzu/
- ↑ http://www.hindustantimes.com/books/mother-where-s-my-country-review-of-a-deeply-researched-book-on-manipur/story-OfRZuKuKDwkaY1nh82SROM.html
- ↑ "Ramnath Goenka Excellence in Journalism Awards 2009 Winners List". Archived from the original on 2015-07-02. The Indian Express Retrieved 24 June 2015
ਬਾਹਰੀ ਲਿੰਕ
ਸੋਧੋ- ਅਨੁਭਾ ਭੌਂਸਲੇ ਟਵਿਟਰ ਉੱਤੇ