ਅਪਰਾਧ ਅਤੇ ਦੰਡ (ਰੂਸੀ: Преступле́ние и наказа́ние Prestupleniye i nakazaniye) ਰੂਸੀ ਨਾਵਲਕਾਰ ਫਿਉਦਰ ਦੋਸਤੋਵਸਕੀ ਦਾ ਇੱਕ ਨਾਵਲ ਹੈ। ਇਹ ਪਹਿਲੀ ਵਾਰ 1865-66 ਵਿੱਚ ਰੂਸੀ ਸਾਹਿਤਕ ਰਸਾਲੇ 'ਦ ਰਸੀਅਨ ਮੈਸੇਂਜਰ' ਵਿੱਚ ਲੜੀਵਾਰ ਬਾਰਾਂ ਮਾਸਕ ਕਿਸਤਾਂ ਵਿੱਚ ਛਪਿਆ।[1] ਬਾਅਦ ਵਿੱਚ ਇਹ ਇੱਕ ਜਿਲਦ ਵਿੱਚ ਛਪਿਆ। ਦਸ ਸਾਲ ਸਾਇਬੇਰੀਆ ਵਿੱਚ ਜਲਾਵਤਨੀ ਕੱਟ ਕੇ ਆਉਣ ਤੋਂ ਬਾਅਦ ਇਹ ਦੋਸਤੋਵਸਕੀ ਦਾ ਦੂਸਰਾ ਵੱਡੇ ਆਕਾਰ ਵਾਲਾ ਨਾਵਲ ਸੀ। 'ਅਪਰਾਧ ਅਤੇ ਦੰਡ' ਉਹਦੀ ਲੇਖਣੀ ਦੇ ਪ੍ਰੋਢ ਪੜਾਅ ਦਾ ਪਹਿਲਾ ਮਹਾਨ ਨਾਵਲ ਹੈ।[2] 1958 ਵਿੱਚ ਨਿਰਮਾਤਾ-ਨਿਰਦੇਸ਼ਕ ਰਮੇਸ਼ ਸਹਿਗਲ ਦੀ ਹਿੰਦੁਸਤਾਨੀ ਫ਼ਿਲਮ ਫਿਰ ਸੁਬਹ ਹੋਗੀ ਲਈ ਇਸ ਨਾਵਲ ਨੂੰ ਅਧਾਰ ਬਣਾਇਆ ਗਿਆ ਸੀ।

ਅਪਰਾਧ ਅਤੇ ਦੰਡ
ਮੂਲ ਰੂਸੀ ਕਵਰ ਅਡੀਸ਼ਨ 1867
ਲੇਖਕਫਿਉਦਰ ਦੋਸਤੋਵਸਕੀ
ਮੂਲ ਸਿਰਲੇਖПреступление и наказание
ਭਾਸ਼ਾਰੂਸੀ
ਵਿਧਾਦਾਰਸ਼ਨਿਕ ਅਤੇ ਮਨੋਵਿਗਿਆਨਕ ਗਲਪ
ਪ੍ਰਕਾਸ਼ਕਦ ਰਸੀਅਨ ਮੈਸੇਂਜਰ (ਲੜੀਵਾਰ)
ਪ੍ਰਕਾਸ਼ਨ ਦੀ ਮਿਤੀ
1866
ਫਿਉਦਰ ਦੋਸਤੋਵਸਕੀ

ਸਿਰਜਨਾ

ਸੋਧੋ

ਦੋਸਤੋਵਸਕੀ ਨੇ 1865 ਦੀਆਂ ਗਰਮੀਆਂ ਦੌਰਾਨ ਅਪਰਾਧ ਅਤੇ ਦੰਡ ਦਾ ਵਿਚਾਰ ਘੜਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਉਹ ਆਪਣੇ ਬਹੁਤ ਸਾਰੇ ਪੈਸੇ ਜੂਏ ਵਿੱਚ ਰੋੜ੍ਹ ਚੁੱਕਾ ਸੀ। ਇਸ ਕਰ ਕੇ, ਉਸ ਨੂੰ ਆਪਣੇ ਬਿਲ ਭੁਗਤਾਨ ਕਰਨਾ ਅਸੰਭਵ ਸੀ। ਰੋਟੀ ਵੀ ਦੁਭਰ ਹੋ ਗਈ ਸੀ। ਉਸ ਨੇ ਕਰਜ ਚੜ੍ਹੀ ਵੱਡੀ ਰਕਮ ਉਤਾਰਨੀ ਸੀ, ਅਤੇ ਉਹ ਆਪਣੇ ਭਰਾ ਮਿਖਾਇਲ ਦੇ ਪਰਿਵਾਰ ਦੀ ਮਦਦ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਸੀ। ਮਿਖਾਇਲ ਦੀ 1864 ਦੇ ਸ਼ੁਰੂ ਵਿੱਚ ਮੌਤ ਹੋ ਗਈ ਸੀ। ਉਸ ਨੇ 'ਸ਼ਰਾਬੀ' ਸਿਰਲੇਖ ਦੇ ਅਧੀਨ ਇਸ ਨੂੰ ਲਿਖਣਾ ਸ਼ੁਰੂ ਕਰ ਦਿੱਤਾ। ਉਹ "ਸ਼ਰਾਬ ਦੀ ਚਲੰਤ ਸਮੱਸਿਆ" ਬਾਰੇ ਲਿਖਣਾ ਚਾਹੁੰਦਾ ਸੀ।[3] ਪਰ, ਜਦੋਂ ਦੋਸਤੋਵਸਕੀ ਨੇ ਰਾਸਕੋਲਨੀਕੋਵ ਦੇ ਅਪਰਾਧ ਬਾਰੇ ਲਿਖਣਾ ਸ਼ੁਰੂ ਕੀਤਾ, ਤਾਂ ਸ਼ਰਾਬ ਦੀ ਬਜਾਏ ਅਪਰਾਧ ਅਤੇ ਦੰਡ ਉਸ ਦੇ ਮੁੱਖ ਥੀਮ ਬਣ ਗਏ।[3]

ਹਵਾਲੇ

ਸੋਧੋ
  1. University of Minnesota – Study notes for Crime and Punishment
  2. Frank (1995), 96
  3. 3.0 3.1 "Crime and Punishment Study Guide: About Crime and Punishment". gradesaver.com. Retrieved 13 June 2010.