ਅਫ਼ਜ਼ਲ ਸਾਹਿਰ
ਪੰਜਾਬੀ ਕਵੀ
ਅਫ਼ਜ਼ਲ ਸਾਹਿਰ (ਜਨਮ 14 ਅਪਰੈਲ 1974)[1] ਪਾਕਿਸਤਾਨ ਦਾ ਨਾਮਵਰ ਸ਼ਾਇਰ, ਲੇਖਕ ਅਤੇ ਪੱਤਰਕਾਰ ਹੈ। ਉਸ ਦੀ ਸ਼ਾਇਰੀ ਦਾ ਮੁਹਾਵਰਾ ਲੋਕ-ਗਾਇਕੀ ਅਤੇ ਕਿੱਸਾ-ਕਾਵਿ ਅਤੇ ਸੂਫੀ ਸ਼ਾਇਰਾਂ ਦੇ ਕਾਵਿ ਦੇ ਬਹੁਤ ਨੇੜੇ ਹੈ।[2] ਉਹ ਪਾਕਿਸਤਾਨ ਦੇ ਇੱਕ ਰੇਡੀਓ ’ਤੇ ਪ੍ਰੋਗਰਾਮ ਪ੍ਰੋਡਿਊਸਰ ਅਤੇ ਆਰ.ਜੇ. ਦੇ ਤੌਰ ’ਤੇ ਕੰਮ ਕਰਦਾ ਹੈ। ਉਹ ਪੰਜਾਬੀ ਬੋਲੀ ਦੀ ਝੋਲੀ ਇੱਕ ਕਵਿਤਾ ਦੀ ਕਿਤਾਬ `ਨਾਲ ਸੱਜਣ ਦੇ ਰਹੀਏ ਵੋ` ਪਾ ਚੁੱਕਾ ਹੈ।
ਅਫ਼ਜ਼ਲ ਸਾਹਿਰ | |
---|---|
ਮੂਲ ਨਾਮ | ਅਫ਼ਜ਼ਲ |
ਜਨਮ | ਫੈਸਲਬਾਦ , ਪਾਕਿਸਤਾਨ ਪੰਜਾਬ | 14 ਅਪ੍ਰੈਲ 1974
ਕਿੱਤਾ | ਅਧਿਆਪਨ ਅਤੇ ਸਾਹਿਤਕਾਰੀ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਪਾਕਿਸਤਾਨ |
ਸ਼ੈਲੀ | ਲੈਅਬੱਧ ਨਜ਼ਮ |
ਵਿਸ਼ਾ | ਸਮਾਜਿਕ |
ਪ੍ਰਮੁੱਖ ਕੰਮ | ਨਾਲ ਸੱਜਣ ਦੇ ਰਹੀਏ ਵੋ |
ਪੰਜਾਬ ਦੀ ਵੰਡ ਵੇਲੇ ਉਸ ਦੇ ਮਾਪੇ ਪਿੰਡ ਚੱਬੇਵਾਲ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਉਜੜ ਕੇ ਪਿੰਡ ਫਰਾਲਾ, ਜ਼ਿਲ੍ਹਾ ਲਾਇਲਪੁਰ ਚਲੇ ਗਏ ਸੀ।
ਨਮੂਨਾ ਸ਼ਾਇਰੀ
ਸੋਧੋਰੋਜ਼ ਦਿਹਾੜੇ, ਜੀਣਾ ਮਰਨਾ,
ਸਾਡੇ ਲੇਖੀਂ ਲਿਖਿਆ
ਵੇਲਾ ਕਿਹੜੀ ਟੋਰ ਟੁਰੀਂਦੈ,
ਇਹ ਨਾ ਸਾਨੂੰ ਦਿਖਿਆ
ਸਾਦ ਮੁਰਾਦੇ ਜੀਅ ਅਖਵਾਏ
ਬੇ ਲੱਜੇ, ਬੇ ਚੱਜੇ
ਸਾਈਂ !
ਅਸੀਂ ਇਸ ਜੀਵਨ ਤੋਂ ਰੱਜੇ
(ਇਸ ਜੀਵਨ ਤੋਂ ਰੱਜੇ)
ਬਾਹਰੀ ਸਰੋਤ
ਸੋਧੋਹਵਾਲੇ
ਸੋਧੋ- ↑ ਜਤਿੰਦਰਪਾਲ ਸਿੰਘ ਜੌਲੀ, ਜਗਜੀਤ ਕੌਰ ਜੌਲੀ (2006). ਸੁਫ਼ਨੇ ਲੀਰੋ ਲੀਰ. ਨਾਨਕ ਸਿੰਘ ਪੁਸਤਕ ਮਾਲਾ. p. 49.
- ↑ ਅਫ਼ਜ਼ਲ ਸਾਹਿਰ ਦੀ ਸ਼ਾਇਰੀ: ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ - ਸੁਖਿੰਦਰ