ਅਬਦੁੱਲ ਸੱਤਾਰ ਈਦੀ
ਅਬਦੁੱਲ ਸੱਤਾਰ ਈਦੀ, ਐਨ ਆਈ (ਮੈਮਨੀ, Urdu: عبدالستار ایدھی, ਗੁਜਰਾਤੀ: અબ્દુલ સત્તાર ઇદી), ਜਾਂ ਮੌਲਾਨਾ ਈਦੀ, ਪਾਕਿਸਤਾਨ ਦੇ ਪ੍ਰਸਿੱਧ ਮਾਨਵਤਾਵਾਦੀ ਅਤੇ ਈਦੀ ਫਾਊਂਡੇਸ਼ਨ ਦੇ ਪ੍ਰਧਾਨ ਸਨ। ਈਦੀ ਫਾਊਂਡੇਸ਼ਨ ਪਾਕਿਸਤਾਨ ਅਤੇ ਸੰਸਾਰ ਦੇ ਹੋਰ ਦੇਸ਼ਾਂ ਵਿੱਚ ਸਰਗਰਮ ਹੈ। ਉਹਨਾਂ ਦੀ ਪਤਨੀ ਬੇਗਮ ਬਿਲਕਿਸ ਈਦੀ, ਬਿਲਕਿਸ ਈਦੀ ਫਾਉਂਡੇਸ਼ਨ ਦੀ ਮੁਖੀ ਹੈ। ਪਤੀ-ਪਤਨੀ ਨੂੰ ਸਾਂਝੇ ਤੌਰ 'ਤੇ ਸੰਨ 1986 ਦਾ ਰਮਨ ਮੈਗਸੇਸੇ ਅਵਾਰਡ ਸਮਾਜ-ਸੇਵਾ ਲਈ ਪ੍ਰਦਾਨ ਕੀਤਾ ਗਿਆ ਸੀ। ਉਹਨਾਂ ਨੂੰ ਲੈਨਿਨ ਸ਼ਾਂਤੀ ਇਨਾਮ ਅਤੇ ਬਲਜ਼ਾਨ ਇਨਾਮ ਵੀ ਮਿਲੇ ਹਨ। ਗਿਨੀਜ ਸੰਸਾਰ ਰਿਕਾਰਡ ਦੇ ਅਨੁਸਾਰ ਈਦੀ ਫਾਊਂਡੇਸ਼ਨ ਦੇ ਕੋਲ ਸੰਸਾਰ ਦੀ ਸਭ ਤੋਂ ਵੱਡੀ ਨਿਜੀ ਐਂਬੂਲੈਂਸ ਸੇਵਾ ਹੈ। ਸਤੰਬਰ 2010 ਵਿੱਚ ਬੈਡਫੋਰਡਸਾਇਰ ਯੂਨੀਵਰਸਿਟੀ ਨੇ ਈਦੀ ਨੂੰ ਡਾਕਟਰੇਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ।[1] 1985 ਵਿੱਚ ਈਦੀ ਨੂੰ ਪਾਕਿਸਤਾਨ ਸਰਕਾਰ ਨੇ ਨਿਸ਼ਾਨ-ਏ-ਇਮਤਿਆਜ਼ ਨਾਲ ਨਿਵਾਜਿਆ।[2]
ਅਬਦੁੱਲ ਸੱਤਾਰ ਈਦੀ | |
---|---|
ਜਨਮ | 1 ਜਨਵਰੀ 1928 |
ਮੌਤ | 8 ਜੁਲਾਈ 2016 ਕਰਾਚੀ, ਪਾਕਿਸਤਾਨ | (ਉਮਰ 88)
ਮੌਤ ਦਾ ਕਾਰਨ | ਗੁਰਦਿਆਂ ਦੀ ਖਰਾਬੀ |
ਕਬਰ | ਈਦੀ ਪਿੰਡ |
ਨਾਗਰਿਕਤਾ | ਪਾਕਿਸਤਾਨੀ |
ਪੇਸ਼ਾ | ਮਾਨਵਸੇਵਾ |
ਜੀਵਨ ਸਾਥੀ | ਬਿਲਕਿਸ ਈਦੀ |
ਵੈੱਬਸਾਈਟ | http://www.edhi.org |
ਈਦੀ ਫਾਉਂਡੇਸ਼ਨ ਅਜ ਪਾਕਿਸਤਾਨ ਦਾ ਸਭ ਤੋਂ ਵੱਡਾ ਭਲਾਈ ਸੰਗਠਨ ਹੈ। ਜਨਮ ਤੋਂ ਹੁਣ ਤਕ, ਈਦੀ ਫਾਉਂਡੇਸ਼ਨ ਨੇ 20,000 ਤੋਂ ਜਿਆਦਾ ਛਡੇ ਹੋਏ ਬੱਚਿਆਂ ਨੂੰ ਬਚਾਇਆ ਹੈ, 50,000 ਅਨਾਥਾਂ ਨੂੰ ਮੁੜ-ਵਸੇਬਾ ਦਿੱਤਾ ਹੈ ਅਤੇ 40,000 ਨਰਸਾਂ ਨੂੰ ਸਿਖਲਾਈ ਦਿੱਤੀ ਹੈ। ਈਦੀ ਫਾਉਂਡੇਸ਼ਨ ਪੇਂਡੂ ਅਤੇ ਸ਼ਹਿਰੀ ਪਾਕਿਸਤਾਨ ਵਿੱਚ 330 ਭਲਾਈ ਕੇਂਦਰ ਚਲਾ ਰਿਹਾ ਹੈ, ਜਿਸ ਵਿੱਚ ਭੋਜਨ ਰਸੋਈਆਂ, ਮੁੜ-ਵਸੇਬਾ ਘਰ, ਛੱਡੇ ਹੋਏ ਬਚਿਆਂ ਅਤੇ ਔਰਤਾ ਲਈ ਸ਼ੇਲਟਰ ਅਤੇ ਮਾਨਸਿਕ ਤੌਰ 'ਤੇ ਅਪਾਹਿਜਾਂ ਲਈ ਕਲੀਨਿਕ ਹਨ।[3]
ਆਰੰਭ ਦਾ ਜੀਵਨ
ਸੋਧੋਈਦੀ ਦਾ ਜਨਮ 1928 ਨੂੰ ਬੰਟਵਾ ਗੁਜਰਾਤ, ਬਰਤਾਨਵੀ ਭਾਰਤ ਵਿੱਚ ਹੋਇਆ.[4] ਜਦੋਂ ਈਦੀ ਗਿਆਰਾ ਸਾਲ ਦਾ ਸੀ, ਉਸ ਦੇ ਮਾਤਾ ਨੂੰ ਲਕਵਾ ਮਾਰ ਗਿਆ ਅਤੇ ਬਾਦ ਵਿੱਚ ਦਿਮਾਗੀ ਬੀਮਾਰ ਹੋ ਗਏ ਅਤੇ ਜਦੋਂ ਈਦੀ 19 ਸਾਲ ਦਾ ਸੀ ਉਸ ਦੀ ਮਾਤਾ ਦਾ ਦਿਹਾਂਤ ਹੋ ਗਿਆ। ਇਸ ਨਿੱਜੀ ਅਨੁਭਵਾ ਬਾਦ ਉਸ ਨੇ ਬਜੁਰਗਾ, ਦਿਮਾਗੀ ਬੀਮਾਰ ਅਤੇ ਚੁਣੋਤੀ ਵਾਲੇ ਲੋਕਾ ਦੀ ਸੇਵਾ ਲਈ ਸਿਸਟਮ ਤਿਆਰ ਕੀਤਾ। ਈਦੀ ਅਤੇ ਉਸ ਦਾ ਪਰਿਵਾਰ 1947 ਵਿੱਚ ਪਾਕਿਸਤਾਨ ਪਰਵਾਸ ਕਰ ਗਏ.ਈਦੀ ਨੇ ਸ਼ੁਰੂਆਤ ਇੱਕ ਫੇਰੀ ਲਗਾਉਣ ਵਾਲੇ ਵੱਜੋ ਕੀਤੀ ਅਤੇ ਬਾਦ ਕਰਾਚੀ ਦੇ ਥੋਕ ਬਾਜ਼ਾਰ ਵਿੱਚ ਕਪੜੇ ਦੀ ਦਲਾਲੀ ਕੀਤੀ। ਕੁਝ ਸਾਲਾਂ ਬਾਦ ਈਦੀ ਨੇ ਆਪਣੀ ਬਰਾਦਰੀ ਦੀ ਮਦਦ ਨਾਲ ਇੱਕ ਮੁਫਤ ਡਿਸਪੈਂਸਰੀ ਸਥਾਪਤ ਕੀਤੀ। ਬਾਦ ਉਸ ਨੇ ਇੱਕ ਭਲਾਈ ਟ੍ਰਸਟ ਬਣਾਇਆ, "ਈਦੀ ਟ੍ਰਸਟ"।[5]
ਅਬਦੁੱਲ ਸੱਤਾਰ ਈਦੀ ਦਾ ਨਿਕਾਹ 1965 ਵਿੱਚ ਬਿਲਕਿਸ ਨਾਲ ਹੋਇਆ। ਬਿਲਕਿਸ ਈਦੀ ਡਿਸਪੈਂਸਰੀ ਵਿੱਚ ਬਤੋਰ ਨਰਸ ਕੰਮ ਕਰਦੀ ਸੀ।[6] ਅਬਦੁੱਲ ਸੱਤਾਰ ਅਤੇ ਬਿਲਕਿਸ ਦੇ ਚਾਰ ਬੱਚੇ ਹਨ, ਦੋ ਧੀਆਂ ਅਤੇ ਦੋ ਪੁਤਰ। ਬਿਲਕਿਸ ਕਰਾਚੀ ਸਥਾ ਪਤ ਮੁਖ ਦਫਤਰ ਵਿੱਚ ਮਟਰਨਿਟੀ ਹੋਮ ਚਲਾ ਰਹੀ ਹੈ ਜਿਸ ਵਿੱਚ ਉਹ ਛੱਡੇ ਹੋਏ ਅਤੇ ਨਾਜਾਇਜ ਬੱਚਿਆਂ ਨੂੰ ਗ੍ਰਹਿਣ ਕਰਨ ਦਾ ਆਯੋਜਨ ਕਰਦੀ ਹੈ।
ਸਨਮਾਨ ਅਤੇ ਪੁਰਸਕਾਰ
ਸੋਧੋਅੰਤਰਰਾਸ਼ਟਰੀ ਪੁਰਸਕਾਰ
ਸੋਧੋ- 1997 ਵਿੱਚ ਈਦੀ ਫਾਊਂਡੇਸ਼ਨ, ਗਿਨੀਜ਼ ਬੁੱਕ ਵਿੱਚ ਦਰਜ
- 1988 ਵਿੱਚ ਲੇਨਿਨ ਸ਼ਾਂਤੀ ਪੁਰਸਕਾਰ
- 1986 ਵਿੱਚ ਰਮਨ ਮੈਗਸੇਸੇ ਪੁਰਸਕਾਰ
- 1992 ਵਿੱਚ ਪੌਲ ਹੈਰਿਸ ਫੇਲੋ ਪੁਰਸਕਾਰ ਰੋਟਰੀ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ
- 2000 ਵਿੱਚ ਅੰਤਰਰਾਸ਼ਟਰੀ ਬਾਲਜਨ ਪੁਰਸਕਾਰ
- ਸ਼ਾਂਤੀ ਪੁਰਸਕਾਰ (2004), ਮੁੰਬਈ
- 26 ਮਾਰਚ 2005 ਵਿੱਚ ਆਜੀਵਨ ਉਪਲਬਧੀ ਪੁਰਸਕਾਰ
- ਸ਼ਾਂਤੀ ਪੁਰਸਕਾਰ (2005), ਹੈਦਰਾਬਾਦ
- ਗਾਂਧੀ ਸ਼ਾਂਤੀ ਪੁਰਸਕਾਰ (2007), ਦਿੱਲੀ
- ਸ਼ਾਂਤੀ ਪੁਰਸਕਾਰ (2008), ਸਿਓਲ
ਹਵਾਲੇ
ਸੋਧੋ- ↑ http://dawn.com/2012/06/15/abdul-sattar-edhi-under-taliban-threat/
- ↑ http://www.the-south-asian.com/february2002/AbdulSattarEdhi-social_worker.htm
- ↑ "ਪੁਰਾਲੇਖ ਕੀਤੀ ਕਾਪੀ". Archived from the original on 2014-11-30. Retrieved 2014-11-02.
{{cite web}}
: Unknown parameter|dead-url=
ignored (|url-status=
suggested) (help) - ↑ Alam, Mukhtar (12 November 2006). "IBA awards doctorate to Sattar Edhi". DAWN Internet Edition. Archived from the original on 4 ਜਨਵਰੀ 2009. Retrieved 4 May 2010.
{{cite news}}
: Unknown parameter|dead-url=
ignored (|url-status=
suggested) (help) - ↑ Covington, Richard (12 May 2004). "From Humanitarian to a Nation". IslamiCity. Retrieved 4 May 2010.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000F-QINU`"'</ref>" does not exist.
<ref>
tag defined in <references>
has no name attribute.