ਹੈਦਰਾਬਾਦ
ਤੇਲੰਗਾਨਾ, ਭਾਰਤ ਦੀ ਰਾਜਧਾਨੀ
ਹੈਦਰਾਬਾਦ (ਤੇਲੁਗੂ: హైదరాబాదు; ਉਰਦੂ: حیدر آباد) ਭਾਰਤ ਦੇ ਸੂਬੇ ਤੇਲੰਗਾਨਾ ਦੀ ਰਾਜਧਾਨੀ ਹੈ[2]। ਪਹਿਲਾਂ ਇਹ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੁੰਦਾ ਸੀ। ਇਹ 650 ਵਰਗ ਕਿਲੋਮੀਟਰ ਜਾਂ 250 ਵਰਗ ਮੀਲ ਖੇਤਰ ਵਿੱਚ ਫੈਲਿਆ ਹੋਇਆ ਹੈ ਦੱਖਣੀ ਪਠਾਰ ਉੱਤੇ ਇਹ ਮੁਸੀ ਨਦੀ ਦੇ ਕੰਡੇ ਤੇ ਸਥਿਤ ਹੈ ਇਹ ਦੱਖਣੀ ਭਾਰਤ ਦੇ ਉੱਤਰ ਵਿੱਚ ਸਥਿਤ ਹੈ। ਤੇਲੰਗਾਨਾ ਖੇਤਰ ਵਿੱਚ ਸਥਿਤ ਇਸ ਮਹਾਨਗਰ ਦੀ ਸਾਲ 2011 ਵਿੱਚ ਅਬਾਦੀ ਤਕਰੀਬਨ 68 ਲੱਖ ਸੀ। ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਇਹ ਭਾਰਤ ਦੇ ਮਹਾਨਗਰਾਂ ਵਿੱਚ ਅਬਾਦੀ ਪੱਖੋਂ ਚੌਥੇ ਥਾਂ ਉੱਤੇ ਹੈ।
ਇਹ ਭਾਰਤ ਦੇ ਸਭ ਤੋਂ ਉੱਨਤ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਭਾਰਤ ਵਿੱਚ ਸੂਚਨਾ ਪ੍ਰੌਧੋਗਿਕੀ ਅਤੇ ਜੈਵ ਤਕਨੀਕੀ ਦਾ ਕੇਂਦਰ ਬਣਦਾ ਜਾ ਰਿਹਾ ਹੈ। ਹੁਸੈਨ ਸਾਗਰ ਨਾਲ ਵੰਡੇ, ਹੈਦਰਾਬਾਦ ਅਤੇ ਸਿਕੰਦਰਾਬਾਦ ਜੁੜਵੇਂ ਸ਼ਹਿਰ ਹਨ। ਹੁਸੈਨ ਸਾਗਰ ਦੀ ਉਸਾਰੀ ਸੰਨ 1562 ਵਿੱਚ ਇਬਰਾਹਿਮ ਕੁਤੁਬ ਸ਼ਾਹ ਦੇ ਸ਼ਾਸਨ ਕਾਲ ਵਿੱਚ ਹੋਈ ਸੀ ਅਤੇ ਇਹ ਇੱਕ ਮਨੁੱਖ ਨਿਰਮਿਤ ਝੀਲ ਹੈ।
ਹਵਾਲੇ
ਸੋਧੋ- ↑ "Greater Hyderabad Municipal Corporation". www.ghmc.gov.in. Archived from the original on 25 ਦਸੰਬਰ 2018. Retrieved 23 December 2015.
{{cite web}}
: Unknown parameter|dead-url=
ignored (|url-status=
suggested) (help) Archived 25 December 2018[Date mismatch] at the Wayback Machine. - ↑ "Hyderabad". Lexico UK English Dictionary. Oxford University Press. Archived from the original on 16 May 2021.