ਅਬੁਜਾ ਨਾਈਜੀਰੀਆ ਦੀ ਰਾਜਧਾਨੀ ਹੈ। ਇਹ ਨਾਈਜੀਰੀਆ ਦੇ ਮੱਧ ਵਿੱਚ ਸੰਘੀ ਰਾਜਧਾਨੀ ਇਲਾਕੇ ਵਿੱਚ ਸਥਿਤ ਹੈ ਅਤੇ ਇੱਕ ਵਿਉਂਤਬੱਧ ਸ਼ਹਿਰ ਹੈ[1] ਜਿਸ ਨੂੰ ਅੱਸੀ ਦੇ ਦਹਾਕੇ ਵਿੱਚ ਬਣਾਇਆ ਗਿਆ ਸੀ। ਅਧਿਕਾਰਕ ਤੌਰ ਉੱਤੇ ਲਾਗੋਸ (ਜੋ ਹੁਣ ਦੇ ਦੇਸ਼ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ) ਦੀ ਥਾਂ ਇਹ ਨਾਈਜੀਰੀਆ ਦੀ ਰਾਜਧਾਨੀ 12 ਦਸੰਬਰ 1991 ਨੂੰ ਬਣੀ। 2006 ਦੀ ਮਰਦਮਸ਼ੁਮਾਰੀ ਮੌਕੇ ਇਸ ਦੀ ਅਬਾਦੀ 776,298 ਸੀ,[2] ਜਿਸ ਕਰ ਕੇ ਇਹ ਨਾਈਜੀਰੀਆ ਦੇ ਦਸ ਸਭ ਤੋਂ ਵੱਧ ਅਬਾਦੀ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੈ; ਪਰ ਹੁਣ ਬਹੁਤ ਸਾਰੇ ਲੋਕਾਂ ਦੇ ਅੰਤਰ ਪ੍ਰਵਾਹ ਕਾਰਨ ਕਾਫ਼ੀ ਉਪ-ਨਗਰ, ਜਿਵੇਂ ਕਿ ਕਾਰੂ ਸ਼ਹਿਰੀ ਖੇਤਰ, ਸੁਲੇਜਾ ਸ਼ਹਿਰੀ ਖੇਤਰ, ਗਵਾਗਵਾਲਾਦਾ, ਲੁਗਬੇ, ਕੂਜੇ ਅਤੇ ਹੋਰ ਛੋਟੀਆਂ ਬਸਤੀਆਂ, ਹੋਂਡ ਵਿੱਚ ਆਏ ਹਨ ਜਿਸ ਕਰ ਕੇ ਮਹਾਂਨਗਰੀ ਅਬੁਜਾ ਦੀ ਅਬਾਦੀ ਲਗਭਗ 30 ਲੱਖ ਹੋ ਗਈ ਹੈ। ਡਰਮੋਗ੍ਰਾਫ਼ੀਆ ਮੁਤਾਬਕ ਅਬੁਜਾ ਦੇ ਸ਼ਹਿਰੀ ਖੇਤਰ ਦੀ ਅਬਾਦੀ 2012 ਵਿੱਚ 2,245,000 ਹੈ ਜੋ ਇਸਨੂੰ ਦੇਸ਼ ਵਿੱਚ ਲਾਗੋਸ, ਕਾਨੋ ਅਤੇ ਇਬਦਾਨ ਤੋਂ ਬਾਅਦ ਚੌਥਾ ਸਭ ਤੋਂ ਵੱਡਾ ਸ਼ਹਿਰੀ ਖੇਤਰ ਬਣਾਉਂਦੀ ਹੈ।

ਅਬੁਜਾ
ਸਿਖਰੋਂ ਘੜੀ ਦੇ ਰੁਖ਼ ਵਿੱਚ: ਅਬੁਜਾ ਦਾ ਦਿੱਸਹੱਦਾ, ਜ਼ੂਮਾ ਪੱਥਰ, ਕੇਂਦਰੀ ਬੈਂਕ ਮੁੱਖ-ਦਫ਼ਤਰ ਅਤੇ ਅਬੁਜਾ ਰਾਸ਼ਟਰੀ ਮਸਜਿਦ
ਗੁਣਕ: 9°4′0″N 7°29′0″E / 9.06667°N 7.48333°E / 9.06667; 7.48333
ਦੇਸ਼  ਨਾਈਜੀਰੀਆ
ਰਾਜ ਖੇਤਰ ਸੰਘੀ ਰਾਜਧਾਨੀ ਰਾਜਖੇਤਰ (ਨਾਈਜੀਰੀਆ)
ਵੈੱਬਸਾਈਟ fct.gov.ng/fcta

ਹਵਾਲੇਸੋਧੋ

  1. "Life of poverty in Abuja's wealth". news.bbc.co.uk. BBC News, Tuesday, 13 February 2007. 2007-02-13. Retrieved 2007-08-10. 
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named plac