ਸ਼ੇਖ ਅਬੁਲ ਫ਼ਜ਼ਲ ਇਬਨ ਮੁਬਾਰਕ (Persian: ابو الفضل) (ਜ. 14 ਜਨਵਰੀ 1551 – ਮ. 12 ਅਗਸਤ 1602) ਅਕਬਰ ਦੇ ਦਰਬਾਰ ਦੇ ਫ਼ਾਰਸੀ-ਵਿਦਵਾਨ ਅਤੇ ਵਜੀਰ ਅਕਬਰਨਾਮਾ, ਤਿੰਨ ਜਿਲਦਾਂ ਵਿੱਚ ਅਕਬਰ ਦੇ ਰਾਜ ਦਾ ਅਧਿਕਾਰਿਤ ਇਤਹਾਸ-ਲੇਖਕ, (ਤੀਜੀ ਜਿਲਦ ਦਾ ਨਾਂ ਆਈਨ-ਏ-ਅਕਬਰੀ ਹੈ) ਅਤੇ ਬਾਈਬਲ ਦਾ ਫ਼ਾਰਸੀ ਅਨੁਵਾਦਕ,[1] ਉਹ ਅਕਬਰ-ਏ-ਆਜ਼ਮ ਦੇ ਨਵਰਤਨਾਂ ਵਿੱਚੋਂ ਇੱਕ ਸੀ।

ਅਕਬਰਨਾਮਾ ਦੇ ਖਰੜੇ ਵਿੱਚੋਂ ਅਕਬਰ ਦੇ ਦਰਬਾਰ ਦਾ ਇੱਕ ਚਿੱਤਰ

ਜੀਵਨੀ ਸੋਧੋ

ਅਬੁਲ ਫ਼ਜ਼ਲ ਸ਼ੇਖ ਮੁਬਾਰਕ ਦਾ ਦੂਜਾ ਪੁੱਤਰ ਅਤੇ ਅੱਲਾਮਾ ਫ਼ੈਜ਼ੀ ਦਾ ਛੋਟਾ ਭਰਾ ਆਗਰਾ ਵਿੱਚ ਪੈਦਾ ਹੋਇਆ ਸੀ। ਉਹ 1572 ਵਿੱਚ ਆਪਣੇ ਭਰਾ ਫ਼ੈਜ਼ੀ ਦੇ ਨਾਲ ਅਕਬਰ ਦੇ ਦਰਬਾਰ ਵਿੱਚ ਪਹੁੰਚਿਆ ਅਤੇ 1600 ਵਿੱਚ ਮਨਸਬ ਚਾਰ ਹਜ਼ਾਰੀ ਤੇ ਫ਼ਾਇਜ਼ ਹੋਇਆ। ਸ਼ਹਿਜ਼ਾਦਾ ਸਲੀਮ (ਜਹਾਂਗੀਰ) ਦਾ ਖਿਆਲ ਸੀ ਕਿ ਅਬੁਲ ਫ਼ਜ਼ਲ ਉਸ ਦੇ ਬੇਟੇ ਖੁਸਰੋ ਨੂੰ ਯੁਵਰਾਜ ਬਣਾਉਣਾ ਚਾਹੁੰਦਾ ਹੈ। ਇਸ ਲਈ ਉਸ ਦੇ ਇਸ਼ਾਰੇ ਤੇ ਰਾਜਾ ਨਰ ਸਿੰਘ ਦੇਵ ਨੇ ਉਸਨੂੰ ਉਸ ਵਕਤ ਕਤਲ ਕਰ ਦਿੱਤਾ ਜਦੋਂ ਉਹ ਦੱਕਨ ਲੁੱਟ ਰਿਹਾ ਸੀ। ਉਹ ਆਪਣੇ ਵਕ਼ਤ ਦਾ ਅੱਲਾਮਾ ਅਤੇ ਵੱਡਾ ਲੇਖਕ ਸੀ। ਉਹ ਆਜ਼ਾਦ ਖਿਆਲ ਫ਼ਲਸਫ਼ੀ ਸੀ।

ਹਵਾਲੇ ਸੋਧੋ

  1. Abu al Fazl Biography and Works persian.packhum.org.