ਅਮਨੇਸ਼ੀਆ
ਅਮਨੇਸ਼ੀਆ ਦਿਮਾਗ ਨੂੰ ਨੁਕਸਾਨ, ਰੋਗ, ਜਾਂ ਮਨੋਵਿਗਿਆਨਕ ਸਦਮੇ ਕਾਰਨ ਯਾਦ ਸ਼ਕਤੀ ਦੀ ਕਮੀ ਨੂੰ ਕਹਿੰਦੇ ਹਨ।[1] ਵੱਖ-ਵੱਖ ਨਸ਼ੀਲੇ ਅਤੇ ਹਿਪਨੌਟਿਕ ਨਸ਼ੇ ਵਰਤਣ ਨਾਲ ਵੀ ਅਮਨੇਸ਼ੀਆ ਅਸਥਾਈ ਤੌਰ ਤੇ ਹੋ ਸਕਦਾ ਹੈ। ਹੋਣ ਵਾਲੇ ਨੁਕਸਾਨ ਦੀ ਹੱਦ ਕਾਰਨ ਯਾਦਾਸ਼ਤ ਪੂਰੀ ਜਾਂ ਅੰਸ਼ਕ ਤੌਰ ਤੇ ਖਤਮ ਹੋ ਸਕਦੀ ਹੈ। [2] ਅਮਨੇਸ਼ੀਆ ਦੀਆਂ ਦੋ ਮੁੱਖ ਕਿਸਮਾਂ ਹਨ: ਰੈਟਰੋਗਰੇਡ ਅਮਨੇਸ਼ੀਆ ਅਤੇ ਐਂਟਰੋਗਰੇਡ ਅਮਨੇਸ਼ੀਆ। ਰੈਟਰੋਗਰੇਡ ਅਮਨੇਸ਼ੀਆ ਕਿਸੇ ਵਿਸ਼ੇਸ਼ ਤਾਰੀਖ, ਆਮ ਤੌਰ ਉੱਤੇ ਦੁਰਘਟਨਾ ਜਾਂ ਅਪ੍ਰੇਸ਼ਨ ਦੀ ਤਾਰੀਖ ਤੋਂ ਪਹਿਲਾਂ ਦੀ ਗ੍ਰਹਿਣ ਕੀਤੀ ਗਈ ਜਾਣਕਾਰੀ ਨੂੰ ਮੁੜ ਪ੍ਰਾਪਤ ਕਰਨਵਿੱਚ ਅਸਮਰਥਤਾ ਹੁੰਦੀ ਹੈ।[3] ਕੁਝ ਮਾਮਲਿਆਂ ਵਿੱਚ ਯਾਦਾਸ਼ਤ ਦਾ ਘਾਟਾ ਦਹਾਕਿਆਂ ਤੱਕ ਹੋ ਸਕਦਾ ਹੈ, ਜਦਕਿ ਦੂਜਿਆਂ ਵਿੱਚ ਵਿਅਕਤੀ ਦੀ ਸਿਰਫ ਕੁਝ ਮਹੀਨਿਆਂ ਦੀ ਯਾਦਾਸ਼ਤ ਗੁੰਮ ਹੋ ਸਕਦੀ ਹੈ। ਐਂਟਰੋਗਰੇਡ ਅਮਨੇਸ਼ੀਆ ਅਲਪਕਾਲਿਕ ਸਟੋਰ ਤੋਂ ਦੀਰਘਕਾਲਿਕ ਸਟੋਰ ਵਿੱਚ ਨਵੀਂ ਜਾਣਕਾਰੀ ਮੁੰਤਕਿਲ ਕਰਨ ਦੀ ਅਸਮਰਥਾ ਹੁੰਦੀ ਹੈ।ਇਸ ਕਿਸਮ ਦੇ ਅਮਨੇਸ਼ੀਆ ਵਾਲੇ ਲੋਕ ਲੰਬੇ ਸਮੇਂ ਲਈ ਚੀਜਾਂ ਨੂੰ ਯਾਦ ਨਹੀਂ ਰੱਖ ਸਕਦੇ। ਇਹ ਦੋ ਕਿਸਮਾਂ ਇੱਕ ਦੂਜੇ ਤੋਂ ਅੱਡ ਨਹੀਂ ਹਨ ਅਰਥਾਤ ਇਹ ਜ਼ਰੂਰੀ ਨਹੀਂ ਕਿ ਅਗਰ ਇੱਕ ਕਿਸਮ ਦਾ ਅਮਨੇਸ਼ੀਆ ਹੈ ਤਾਂ ਦੂਜੀ ਕਿਸਮ ਦਾ ਨਹੀਂ ਹੋ ਸਕਦਾ; ਦੋਵੇਂ ਕਿਸਮਾਂ ਦਾ ਇੱਕੋ ਸਮੇਂ ਵੀ ਹੋ ਸਕਦਾ ਹੈ।
ਅਮਨੇਸ਼ੀਆ | |
---|---|
ਸਮਾਨਾਰਥੀ ਸ਼ਬਦ | ਅਮਨੇਸ਼ੀਆ ਸਿੰਡਰੋਮ |
ਵਿਸ਼ਸਤਾ | ਨਿਊਰੋਲੋਜੀ, ਮਨੋਰੋਗ ਵਿਗਿਆਨ |
ਕੇਸ ਸਟਡੀਆਂ ਇਹ ਵੀ ਦਿਖਾਂਦੀਆਂ ਹਨ ਕਿ ਆਮ ਤੌਰ ਉੱਤੇ ਅਮਨੇਸ਼ੀਆ ਮੇਡੀਅਲ ਟੈਂਪਰੇਲ ਲੋਬ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਤੋਂ ਇਲਾਵਾ, ਹਿਪੋਕੈਮਪਸ (ਸੀਏ1 ਖੇਤਰ) ਦੇ ਖਾਸ ਖੇਤਰ ਮੈਮੋਰੀ ਨਾਲ ਜੁੜੇ ਹੋਏ ਹਨ। ਰਿਸਰਚ ਨੇ ਇਹ ਵੀ ਦਿਖਾਇਆ ਹੈ ਕਿ ਜਦੋਂ ਡਾਇਨੇਸਫਲੋਨ ਦੇ ਖੇਤਰਾਂ ਨੂੰ ਨੁਕਸਾਨ ਪਹੁੰਚਦਾ ਹੈ, ਤਾਂ ਵੀ ਅਮਨੇਸ਼ੀਆ ਹੋ ਸਕਦਾ ਹੈ। ਹਾਲੀਆ ਅਧਿਐਨਾਂ ਵਿੱਚ RbAp48 ਪ੍ਰੋਟੀਨ ਅਤੇ ਮੈਮੋਰੀ ਨੁਕਸਾਨ ਵਿਚਕਾਰ ਇੱਕ ਸੰਬੰਧ ਦਿਖਾਇਆ ਗਿਆ ਹੈ। ਵਿਗਿਆਨੀਆਂ ਨੂੰ ਇਹ ਪਤਾ ਕਰਨ ਵਿੱਚ ਸਫਲਤਾ ਮਿਲੀ ਹੈ ਕਿ ਖਰਾਬ ਹੋਈ ਮੈਮੋਰੀ ਵਾਲੇ ਚੂਹਿਆਂ ਵਿੱਚ ਆਮ, ਸਿਹਤਮੰਦ ਚੂਹਿਆਂ ਦੇ ਮੁਕਾਬਲੇ RbAp48 ਪ੍ਰੋਟੀਨ ਦਾ ਪੱਧਰ ਨੀਵਾਂ ਹੁੰਦਾ ਹੈ। ਐਮਨੇਸ਼ੀਆ ਨਾਲ ਪੀੜਤ ਲੋਕਾਂ ਵਿਚ, ਤੁਰੰਤ ਜਾਣਕਾਰੀ ਨੂੰ ਯਾਦ ਕਰਨ ਦੀ ਯੋਗਤਾ ਅਜੇ ਵੀ ਕਾਇਮ ਰਹਿੰਦੀ ਹੈ,[4][ਪੂਰਾ ਹਵਾਲਾ ਲੋੜੀਂਦਾ] ਅਤੇ ਉਹ ਅਜੇ ਵੀ ਨਵੀਂਆਂ ਯਾਦਾਂ ਬਣਾਉਣ ਦੇ ਯੋਗ ਹੋ ਸਕਦੇ ਹਨ। ਹਾਲਾਂਕਿ, ਨਵੀਂ ਸਮੱਗਰੀ ਸਿੱਖਣ ਅਤੇ ਪੁਰਾਣੀ ਜਾਣਕਾਰੀ ਮੁੜ ਪ੍ਰਾਪਤ ਕਰਨ ਦੀ ਸਮਰੱਥਾ ਵਿੱਚ ਗੰਭੀਰ ਕਮੀ ਵੇਖੀ ਜਾ ਸਕਦੀ ਹੈ। ਮਰੀਜ਼ ਨਵੇਂ ਪਰੋਸੀਜਰਲ ਗਿਆਨ ਨੂੰ ਸਿੱਖ ਸਕਦੇ ਹਨ। ਇਸ ਦੇ ਨਾਲ ਹੀ (ਦੋਨੋ ਅਨੁਭਵੀ ਅਤੇ ਸੰਕਲਪੀ) ਪ੍ਰਾਇਮਿੰਗ ਦੀ ਤਕਨੀਕ ਐਮਨੇਸ਼ੀਆ ਨਾਲ ਪੀੜਤ ਲੋਕਾਂ ਨੂੰ ਤਾਜ਼ਾ ਗੈਰ-ਘੋਸ਼ਣਾਤਮਕ ਗਿਆਨ ਸਿੱਖਣ ਵਿੱਚ ਮਦਦ ਕਰ ਸਕਦੀ ਹੈ। ਐਮਨੇਸ਼ੀਆ ਤੋਂ ਪੀੜਤ ਲੋਕ ਚੋਖੀ ਬੌਧਿਕ, ਭਾਸ਼ਾਈ ਅਤੇ ਸਮਾਜਿਕ ਕੁਸ਼ਲਤਾ ਨੂੰ ਬਰਕਰਾਰ ਰੱਖਦੇ ਹਨ, ਹਾਲਾਂਕਿ ਪਹਿਲਾਂ ਦੇ ਸਿਖਲਾਈ ਐਪੀਸੋਡਾਂ ਵਿੱਚ ਮਿਲੀ ਵਿਸ਼ੇਸ਼ ਜਾਣਕਾਰੀ ਨੂੰ ਯਾਦ ਕਰਨ ਦੀ ਸਮਰੱਥਾ ਵਿੱਚ ਡੂੰਘੀ ਸੱਟ ਵੱਜ ਚੁੱਕੀ ਹੁੰਦੀ ਹੈ।[5][6][7] ਇਹ ਪਦ ਯੂਨਾਨੀ ਤੋਂ ਹੈ, ਭਾਵ 'ਭੁੱਲਣਹਾਰਤਾ'; ἀ- (a-) ਤੋਂ, ਭਾਵ 'ਬਿਨਾਂ', ਅਤੇ μνήσις (ਮਨੇਸਿਸ), ਭਾਵ 'ਯਾਦਾਸ਼ਤ'। [ਹਵਾਲਾ ਲੋੜੀਂਦਾ]
ਇਤਿਹਾਸ
ਸੋਧੋਰੋਗੀ ਆਰ ਬੀ
ਸੋਧੋਰੋਗੀ ਆਰਬੀ 52 ਸਾਲ ਦੀ ਉਮਰ ਤੱਕ ਆਮ ਤੌਰ ਉੱਤੇ ਕੰਮ ਕਰਨ ਵਾਲਾ ਵਿਅਕਤੀ ਸੀ। 50 ਸਾਲ ਦੀ ਉਮਰ ਵਿੱਚ, ਉਸਦਾ ਐਨਜਾਈਨਾ ਦਾ ਇਲਾਜ ਕੀਤਾ ਗਿਆ ਸੀ ਅਤੇ ਦੋ ਮੌਕਿਆਂ ਉੱਤੇ ਦਿਲ ਦੀਆਂ ਸਮਸਿਆਵਾਂ ਲਈ ਸਰਜਰੀ ਹੋਈ ਸੀ। ਇੱਕ ਹਾਇਸਕਿਕ ਐਪਿਸੋਡ (ਦਿਮਾਗ਼ ਨੂੰ ਰਕਤ ਵਿੱਚ ਕਮੀ) ਦੇ ਬਾਅਦ ਜੋ ਬਾਈਪਾਸ ਸਰਜਰੀ ਦੌਰਾਨ ਹੋਈ ਸੀ, ਆਰ ਬੀ ਨੇ ਐਂਟਰੋਗਰੇਡ ਮੈਮੋਰੀ ਦਾ ਨੁਕਸਾਨ ਦਰਸਾਇਆ ਪਰ ਸਰਜਰੀ ਤੋਂ ਦੋ ਕੁ ਸਾਲ ਪਹਿਲਾਂ ਇੱਕ ਵਾਰ ਨੂੰ ਛੱਡ ਕੇ ਰੈਟਰੋਗਰੇਡ ਯਾਦਾਸ਼ਤ ਦਾ ਕੋਈ ਖ਼ਾਸ ਨੁਕਸਾਨ ਨਹੀਂ ਹੋਇਆ, ਅਤੇ ਕਿਸੇ ਵੀ ਹੋਰ ਸੰਗਿਆਨਾਤਮਕ ਨੁਕਸਾਨ ਦਾ ਕੋਈ ਸੰਕੇਤ ਨਹੀਂ ਮਿਲਿਆ। ਉਸ ਦੀ ਮੌਤ ਦੇ ਬਾਅਦ ਖੋਜਕਾਰਾਂ ਨੂੰ ਉਸਦੇ ਦਿਮਾਗ਼ ਦੀ ਜਾਂਚ ਕਰਨ ਦਾ ਮੌਕਾ ਮਿਲਿਆ, ਜਦੋਂ ਉਨ੍ਹਾਂ ਨੂੰ ਪਤਾ ਚਲਿਆ ਕਿ ਉਸ ਦੇ ਘਾਓ ਹਿੱਪੋਕੈਮਪਸ ਦੇ ਸੀਏ1 ਭਾਗ ਤੱਕ ਸੀਮਿਤ ਸਨ। ਇਸ ਮਾਮਲੇ ਦੇ ਅਧਿਐਨ ਵਿੱਚ ਹਿੱਪੋਕੈਮਪਸ ਦੀ ਭੂਮਿਕਾ ਅਤੇ ਸਿਮਰਤੀ ਦੇ ਕਾਰਜ ਨੂੰ ਸ਼ਾਮਿਲ ਕਰਨ ਵਿੱਚ ਮਹੱਤਵਪੂਰਣ ਖੋਜ ਹੋਇਆ।
ਹਵਾਲੇ
ਸੋਧੋ- ↑ Gazzaniga, M., Ivry, R., & Mangun, G. (2009) Cognitive Neuroscience: The biology of the mind. New York: W.W. Norton & Company.
- ↑ "Amnesia." The Gale Encyclopedia of Science. Ed. K. Lee Lerner and Brenda Wilmoth Lerner. 4th ed. Vol. 1. Detroit: Gale, 2008. 182–184. Gale Virtual Reference Library.
- ↑ Schacter, Daniel. L "Psychology"
- ↑ D. Frank Benson, "AMNESIA"
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000E-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000F-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist.
<ref>
tag defined in <references>
has no name attribute.ਬਾਹਰੀ ਲਿੰਕ
ਸੋਧੋਵਰਗੀਕਰਣ | |
---|---|
ਬਾਹਰੀ ਸਰੋਤ |
|