ਅਮਰਵੇਲ
ਅਮਰਵੇਲ ਇੱਕ ਵੇਲ ਦੀ ਸ਼ਕਲ ਵਿੱਚ ਮਿਲਣ ਵਾਲ਼ੀ ਗਰਮ ਤਾਸੀਰ ਵਾਲ਼ੀ ਜੜੀ-ਬੂਟੀ ਹੈ[1] ਜਿਸਦਾ ਸਾਰਾ ਹਿੱਸਾ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ। ਇਸ ਦੀ ਆਪਣੀ ਕੋਈ ਜੜ੍ਹ ਨਹੀਂ ਹੁੰਦੀ ਸਗੋ ਜਿਸ ਬੂਟੇ ਜਾਂ ਦਰਖਤ ’ਤੇ ਇਹ ਚੜ੍ਹ ਜਾਂਦੀ ਹੈ ਉਸੇ ਦਾ ਹੀ ਸਹਾਰਾ ਅਤੇ ਰਸ ਲੈ ਕੇ ਵਧਦੀ-ਫੁੱਲਦੀ ਹੈ। ਸਮਾਂ ਪਾ ਕੇ ਇਹ ਦਰੱਖਤ ਅਕਸਰ ਸੁੱਕ ਜਾਂਦਾ ਹੈ। ਤਰ੍ਹਾਂ ਦੀ ਹੁੰਦੀ ਹੈ, ਵੱਡੀ ਅਮਰਵੇਲ ਅਤੇ ਛੋਟੀ ਅਮਰਵੇਲ। ਇਸ ਦਾ ਰੰਗ ਪੀਲਾਂ ਜਾਂ ਹਲਕਾ ਪੀਲਾ, ਫੁੱਲ ਚਿੱਟੇ ਅਤੇ ਸਵਾਦ ਨਮਕੀਨ ਅਤੇ ਕਸੈਲਾ ਹੁੰਦਾ ਹੈ।
ਅਮਰਵੇਲ | |
---|---|
Cuscuta europaea on Sambucus ebulus (ਸੈਮਬੂਕੁਸ ਐਬੂਲੁਸ ਉੱਤੇ ਕੁਸਕਟਾ ਯੁਰੋਪੀਆ) | |
Scientific classification | |
Kingdom: | Plantae (ਪਲਾਂਟੇ)
|
Division: | Angiosperms (ਐਨਜੀਓਸਪਰਮ)
|
Class: | Eudicots (ਯੂਡੀਕਾਟਸ)
|
Order: | Asterids (ਐਸਟਰਿਡਸ)
|
Family: | Convolvulaceae(ਕੋਨਵੋਲਵੁਲਾਸੀਏ)
|
ਸੰਸਕ੍ਰਿਤ ਵਿੱਚ ਇਸਨੂੰ ਦਰਪਰਸ਼ ਆਕਾਸਵਲੀ ਅਤੇ ਅਮਰਵੱਲੀ (ਬਹੁਤ ਦਿਨਾਂ ਤੱਕ ਰਹਿਣ ਵਾਲ਼ੀ) ਆਖਦੇ ਹਨ।
ਅਮਰਵੇਲ ਇਕ ਅਜਿਹੀ ਵੇਲ ਹੈ ਜਿਸ ਦੀ ਕੋਈ ਜੜ੍ਹ ਨਹੀਂ ਹੁੰਦੀ। ਇਹ ਰੁੱਖ ਦੇ ਉੱਤੇ ਹੀ ਪੈਦਾ ਹੁੰਦੀ ਹੈ। ਰੁੱਖ ਤੋਂ ਹੀ ਆਪਣੀ ਖੁਰਾਕ ਲੈਂਦੀ ਹੈ। ਇਸ ਦੇ ਪੱਤੇ ਨਹੀਂ ਹੁੰਦੇ। ਇਹ ਤਾਰਾਂ ਵਰਗੀ ਹੁੰਦੀ ਹੈ। ਰੰਗ ਇਸ ਦਾ ਪੀਲਾ ਹੁੰਦਾ ਹੈ। ਅਮਰਵੇਲ ਨੂੰ ਅੰਬਰ ਵੇਲ ਅਤੇ ਅਕਾਸ਼ ਵੇਲ ਵੀ ਕਹਿੰਦੇ ਹਨ।ਅਮਰਵੇਲ ਜ਼ਿਆਦਾ ਬੁਰੀਆਂ ਦੇ ਰੁੱਖਾਂ 'ਤੇ ਹੁੰਦੀ ਹੈ। ਸਾਰੇ ਰੁੱਖ ਨੂੰ ਹੀ ਅਮਰਵੇਲ ਆਪਣੀ ਜਕੜ ਵਿਚ ਲੈ ਲੈਂਦੀ ਹੈ। ਅਮਰਵੇਲ ਵਾਲੇ ਰੁੱਖ ਦੀ ਦਿੱਖ ਇਸ ਤਰ੍ਹਾਂ ਬਣ ਜਾਂਦੀ ਹੈ ਜਿਵੇਂ ਰੁੱਖ ਉਪਰ ਅਮਰਵੇਲ ਦਾ ਜਾਲ ਬਣਾ ਕੇ ਪਾਇਆ ਹੋਵੇ।[2]
ਵਰਤੋਂ
ਸੋਧੋਇਸ ਦੀ ਵਰਤੋਂ ਅੱਖਾਂ ਦੀਆਂ ਦਵਾਈਆਂ ਅਤੇ ਸੁਹੱਪਣ ਵਧਾਉਣ ਵਾਲ਼ੀਆਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ। ਇਹ ਤਾਕਤਵਰ ਬੂਟੀ ਹੈ ਅਤੇ ਵੀਰਜ ਪੈਦਾ ਕਰਨ ਵਿੱਚ ਮਦਦਗਾਰ ਹੈ।[1]
ਹਵਾਲੇ
ਸੋਧੋ- ↑ 1.0 1.1 "ਗੁਣਕਾਰੀ ਜੜੀ ਬੂਟੀ -ਅਮਰਵੇਲ". DoabaHeadlines.co.in. ਜਨਵਰੀ 30, 2011. Retrieved ਨਵੰਬਰ 4, 2012.
{{cite web}}
: External link in
(help)|publisher=
- ↑ ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991.
{{cite book}}
: Check date values in:|year=
(help)CS1 maint: location (link) CS1 maint: year (link)