ਸੰਸਕ੍ਰਿਤ ਭਾਸ਼ਾ
ਸੰਸਕ੍ਰਿਤ (ਦੇਵਨਾਗਰੀ: संस्कृतम्) ਭਾਰਤ ਦੀ ਇੱਕ ਸ਼ਾਸਤਰੀ ਭਾਸ਼ਾ ਹੈ। ਇਸਨੂੰ ਦੇਵਵਾਣੀ ਅਤੇ ਸੁਰਭਾਰਤੀ ਵੀ ਕਿਹਾ ਜਾਂਦਾ ਹੈ। ਇਹ ਸੰਸਾਰ ਦੀਆਂ ਸਭ ਤੋਂ ਪੁਰਾਣੀਆਂ ਲਿਖਤੀ ਭਾਸ਼ਾਵਾਂ ਵਿੱਚੋਂ ਇੱਕ ਹੈ। ਸੰਸਕ੍ਰਿਤ ਹਿੰਦ-ਯੂਰਪੀ ਭਾਸ਼ਾ-ਪਰਿਵਾਰ ਦੀ ਹਿੰਦ-ਈਰਾਨੀ ਸ਼ਾਖਾ ਦੀ ਹਿੰਦ-ਆਰੀਅਨ ਉਪਸ਼ਾਖਾ ਵਿੱਚ ਸ਼ਾਮਿਲ ਹੈ। ਇਹ ਆਦਿਮ-ਹਿੰਦ-ਯੂਰਪੀ ਭਾਸ਼ਾ ਨਾਲ ਬਹੁਤ ਜ਼ਿਆਦਾ ਮੇਲ ਖਾਂਦੀ ਹੈ।
ਸੰਸਕ੍ਰਿਤ | |
---|---|
saṃskṛtam | |
ਉਚਾਰਨ | səmskr̩t̪əm |
ਇਲਾਕਾ | ਭਾਰਤ |
Era | ca. 2nd millennium BCE–600 BCE (Vedic Sanskrit), after which it gave rise to the Middle Indo-Aryan languages. Continues as a liturgical language (Classical Sanskrit). |
Revival | Attempts at revitalization. 14,346 self-reported speakers (2001 census)[1] |
ਹਿੰਦ-ਯੂਰਪੀ
| |
ਮੁੱਢਲੇ ਰੂਪ | 'ਵੈਦਿਕ ਸੰਸਕ੍ਰਿਤ'
|
ਕੋਈ ਮੂਲ ਲਿਪੀ ਨਹੀਂ। ਵੱਖ-ਵੱਖ ਬ੍ਰਹਮੀ ਲਿਪੀਆਂ ਵਿੱਚ ਲਿਖੀ ਜਾਂਦੀ ਸੀ | |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਭਾਰਤ |
ਭਾਸ਼ਾ ਦਾ ਕੋਡ | |
ਆਈ.ਐਸ.ਓ 639-3 | – |
ਸੰਸਕ੍ਰਿਤ-ਭਾਸ਼ਾਵਾਂ ਜਨਨੀ
ਸੋਧੋਆਧੁਨਿਕ ਭਾਰਤੀ ਭਾਸ਼ਾਵਾਂ ਜਿਵੇਂ ਹਿੰਦੀ, ਉਰਦੂ, ਕਸ਼ਮੀਰੀ, ਉੜੀਆ(ਓਡੀਆ), ਬੰਗਾਲੀ, ਮਰਾਠੀ, ਸਿੰਧੀ, ਪੰਜਾਬੀ, ਨੇਪਾਲੀ ਆਦਿ ਇਸ ਤੋਂ ਪੈਦਾ ਹੋਈਆਂ ਹਨ। ਇਨ੍ਹਾਂ ਸਾਰੀਆਂ ਭਾਸ਼ਾਵਾਂ ਵਿੱਚ ਯੂਰਪੀ ਬਣਜਾਰਿਆਂ ਦੀ ਰੋਮਾਨੀ ਭਾਸ਼ਾ ਵੀ ਸ਼ਾਮਿਲ ਹੈ।
ਸਾਹਿਤਯ ਰਚਨਾ
ਸੋਧੋਹਿੰਦੂ ਧਰਮ ਨਾਲ਼ ਸਬੰਧਤ ਲਗਭਗ ਸਾਰੇ ਧਰਮ-ਗ੍ਰੰਥ 'ਸੰਸਕ੍ਰਿਤ' ਵਿੱਚ ਲਿਖੇ ਗਏ ਹਨ। ਅੱਜ ਵੀ ਹਿੰਦੂ ਧਰਮ ਦੇ ਜ਼ਿਆਦਾਤਰ ਯੱਗ ਅਤੇ ਪੂਜਾ ਸੰਸਕ੍ਰਿਤ ਵਿੱਚ ਹੀ ਹੁੰਦੀਆਂ ਹਨ।
ਸਰਕਾਰੀ ਭਾਸ਼ਾ
ਸੋਧੋਇਹ ਭਾਰਤ ਦੀਆਂ 22 ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ[2] ਅਤੇ ਇਹ ਭਾਰਤੀ ਸੂਬੇ ਉੱਤਰਾਖੰਡ ਦੀ ਸਰਕਾਰੀ ਭਾਸ਼ਾ ਹੈ।[3] ਹਿੰਦ-ਯੂਰਪੀ ਭਾਸ਼ਾਵਾਂ ਵਿੱਚੋਂ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਵਿੱਚੋਂ ਹੋਣ ਕਰਕੇ ਹਿੰਦ-ਯੂਰਪੀ ਅਧਿਆਪਨ ਵਿੱਚ ਸੰਸਕ੍ਰਿਤ ਦਾ ਅਹਿਮ ਸਥਾਨ ਹੈ।[4]
ਧਾਰਮਿਕ ਭਾਸ਼ਾ ਵਜੋਂ
ਸੋਧੋਹਿੰਦੂ, ਬੁੱਧ ਅਤੇ ਜੈਨ ਪਰੰਪਰਾਵਾਂ ਵਿੱਚ ਸੰਸਕ੍ਰਿਤ ਨੂੰ ਪਵਿੱਤਰ ਭਾਸ਼ਾ ਮੰਨਿਆ ਜਾਂਦਾ ਹੈ। ਇਸਦੀ ਵਰਤੋਂ ਦੁਨੀਆ ਭਰ ਦੇ ਹਿੰਦੂ ਮੰਦਰਾਂ ਵਿੱਚ ਕੀਤੀ ਜਾਂਦੀ ਹੈ। ਬੁੱਧ ਧਰਮ ਅਤੇ ਜੈਨ ਧਰਮ[5][6] ਦੀਆਂ ਵੀ ਕਈ ਲਿਖਤਾਂ ਸੰਸਕ੍ਰਿਤ ਵਿੱਚ ਹਨ।
ਹਵਾਲੇ
ਸੋਧੋ- ↑ "Comparative speaker's strength of scheduled languages − 1971, 1981, 1991 and 2001". Census of India, 2001. Office of the Registrar and Census Commissioner, India. Archived from the original on 11 April 2009. Retrieved 31 December 2009.
- ↑ "Indian Constitution Art.344(1) & Art.345" (PDF). Web.archive.org. 4 October 2007. Archived from the original (PDF) on 4 October 2007. Retrieved 2012-04-05.
- ↑ "Sanskrit is second official language in Uttarakhand". ਦ ਹਿੰਦੋਸਤਾਨ ਟਾਈਮਜ਼. 19 January 2010. Retrieved 2012-04-05.
{{cite news}}
: Italic or bold markup not allowed in:|newspaper=
(help) - ↑ Benware, Wilbur (1974). The study of Indo-European vocalism in the 19th century: from the beginnings to Whitney and Scherer: a critical-historical account. 'ਐਮਸਟਰਡਮ': Benjamins. pp. 25–27. ISBN 978-90-272-0894-1.
- ↑ "Is Sanskrit (In)dispensable for Hindu Liturgy?". ਦ ਹੁਫ਼ਿੰਗਟਨ ਪੋਸਟ.
{{cite web}}
: Italic or bold markup not allowed in:|work=
(help) - ↑ Vaishna Roy. "Sanskrit deserves more than slogans". ਦ ਹਿੰਦੂ.
{{cite web}}
: Italic or bold markup not allowed in:|work=
(help)