ਅਮਰੀਕਾ ਚਲੋ ਪਾਕਿਸਤਾਨੀ ਲੇਖਕ ਸ਼ਾਹਿਦ ਨਦੀਮ ਵਲੋਂ ਲਿਖਿਆ ਨਾਟਕ ਹੈ। ਪ੍ਰਸਿੱਧ ਰੰਗਕਰਮੀ ਮਦੀਹਾ ਗੌਹਰ ਵਲੋਂ ਤਿਆਰ ਕੀਤਾ ਇਹ ਨਾਟਕ ਪਾਕਿਸਤਾਨ ਅਤੇ ਹੋਰ ਕਈ ਦੇਸ਼ਾਂ ਵਿੱਚ ਖੇਡਿਆ ਗਿਆ ਹੈ।[1]

ਅਮਰੀਕਾ ਚਲੋ
ਲੇਖਕਸ਼ਾਹਿਦ ਨਦੀਮ
ਮੂਲ ਭਾਸ਼ਾਪੰਜਾਬੀ
ਵਿਧਾਵਿਅੰਗ ਨਾਟਕ

ਅਮਰੀਕਾ ਚਲੋ ਅਮਰੀਕਾ ਅਤੇ ਪਾਕਿਸਤਾਨ ਦੇ ਨਫ਼ਰਤ ਅਤੇ ਪਿਆਰ ਦੇ ਪਰਸਪਰ ਰਿਸ਼ਤਿਆਂ ਉੱਤੇ ਵਿਅੰਗ ਹੈ। ਇਹ ਨਾਟਕ ਇਸਲਾਮ ਬਾਰੇ ਅੱਜ ਸੰਸਾਰ ਵਿੱਚ ਮਿਲਦੀ ਪੇਤਲੀ ਪਹੁੰਚ ਬਾਰੇ ਵੀ ਵਿਅੰਗ ਹੈ।

ਨਾਟਕ 'ਅਮਰੀਕਾ ਚਲੋ' ਸ਼ੁਰੂ ਤੋਂ ਅਖੀਰ ਤੱਕ ਕੌਂਸਲੇਟ ਵਿੱਚ ਹੀ ਵਾਪਰਦਾ ਹੈ ਜਿਥੇ ਇੱਕ ਕਾਰੋਬਾਰੀ, ਇੱਕ ਵਿਦਿਆਰਥੀ, ਇੱਕ ਕਲਾਕਾਰ, ਇੱਕ ਮੌਲਵੀ, ਇੱਕ ਸਿਆਸਤਦਾਨ ਅਤੇ ਅਮਰੀਕਾ ਵਸਦੇ ਇੱਕ ਪਾਕਿਸਤਾਨੀ ਵਿਅਕਤੀ ਦੇ ਬੁੱਢੇ ਮਾਪੇ ਇੰਟਰਵਿਊ ਦੇਣ ਆਏ ਹੋਏ ਹਨ।

ਹਵਾਲੇ ਸੋਧੋ