ਸ਼ਾਹਿਦ ਨਦੀਮ
ਸ਼ਾਹਿਦ ਮਹਿਮੂਦ ਨਦੀਮ (Urdu: شاہد ندیم) (ਜਨਮ 1947) ਪੁਰਸਕਾਰ ਜੇਤੂ ਪਾਕਿਸਤਾਨੀ ਮਨੁੱਖੀ ਅਧਿਕਾਰ ਕਾਰਕੁਨ, ਪੱਤਰਕਾਰ, ਨਾਟਕਕਾਰ, ਸਕਰੀਨ ਲੇਖਕ, ਥੀਏਟਰ ਡਾਇਰੈਕਟਰ, ਟੈਲੀਵਿਜ਼ਨ ਡਾਇਰੈਕਟਰ ਹੈ।[1] ਉਸਨੇ ਪਾਕਿਸਤਾਨ ਟੈਲੀਵਿਜ਼ਨ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ, ਪ੍ਰੋਗਰਾਮ ਡਾਇਰੈਕਟਰ ਅਤੇ ਡਿਪਟੀ ਮੈਨੇਜਿੰਗ ਡਾਇਰੈਕਟਰ ਦੇ ਤੌਰ ਤੇ ਸੇਵਾ ਨਿਭਾਈ ਹੈ। ਉਹ ਇਸ ਵੇਲੇ ਅਜੋਕਾ ਥੀਏਟਰ[2] ਗਰੁੱਪ ਦਾ ਅਤੇ ਪੀਟੀਵੀ ਅਕੈਡਮੀ ਦਾ ਵੀ ਡਾਇਰੈਕਟਰ ਹੈ।[3]
ਸ਼ਾਹਿਦ ਨਦੀਮ | |
---|---|
ਜਨਮ | ਸ਼ਾਹਿਦ ਮਹਿਮੂਦ ਨਦੀਮ 25 ਦਸੰਬਰ 1947 |
ਰਾਸ਼ਟਰੀਅਤਾ | ਪਾਕਿਸਤਾਨੀ |
ਪੇਸ਼ਾ | ਮਨੁੱਖੀ ਅਧਿਕਾਰ ਕਾਰਕੁਨ, ਪੱਤਰਕਾਰ, ਨਾਟਕਕਾਰ, ਸਕਰੀਨ ਲੇਖਕ, ਥੀਏਟਰ ਨਿਰਦੇਸ਼ਕ, ਟੈਲੀਵਿਜ਼ਨ ਨਿਰਦੇਸ਼ਕ |
ਸਰਗਰਮੀ ਦੇ ਸਾਲ | 1970ਵਿਆਂ ਤੋਂ ਹਾਲ ਤੀਕਰ |
ਮਾਲਕ | ਪੀਟੀਵੀ ਅਕੈਡਮੀ (ਨਿਰਦੇਸ਼ਕ) ਅਜੋਕਾ ਥੀਏਟਰ (ਕਾਰਜਕਾਰੀ ਨਿਰਦੇਸ਼ਕ) |
ਜ਼ਿਕਰਯੋਗ ਕੰਮ | ਟੋਭਾ ਟੇਕ ਸਿੰਘ (1992) Uraan (1995) ਬੁੱਲਾ (2001) Burqavaganza (2008) ਕੌਣ ਹੈ ਇਹ ਗੁਸਤਾਖ (2012) |
ਜੀਵਨ ਸਾਥੀ | ਮਦੀਹਾ ਗੌਹਰ (ਤਲਾਕਸ਼ੁਦਾ) |
ਬੱਚੇ | ਸਵੇਰਾ ਨਦੀਮ (ਧੀ) ਸਾਰੰਗ (ਪੁੱਤਰ) |
ਪੁਰਸਕਾਰ | List of awards |
ਅਰੰਭਕ ਜੀਵਨ
ਸੋਧੋਨਦੀਮ ਦਾ ਜਨਮ ਸੋਪੋਰ], ਕਸ਼ਮੀਰ ਤੋਂ ਇੱਕ ਮੁਸਲਮਾਨ ਪਰਿਵਾਰ ਵਿੱਚ ਬ੍ਰਿਟਿਸ਼ ਭਾਰਤ ਦੀ ਵੰਡ) ਦੌਰਾਨ 1947 ਵਿੱਚ ਹੋਇਆ ਸੀ।[4] ਉਸਦਾ ਪਿਤਾ ਇੱਕ ਮਸ਼ਹੂਰ ਡਾਕਟਰ ਸੀ।[5] ਪਰਿਵਾਰ ਬਾਅਦ ਵਿੱਚ ਲਾਹੌਰ, ਪੰਜਾਬ ਵਿੱਚ ਵਸ ਗਿਆ[6]
ਕੈਰੀਅਰ
ਸੋਧੋਨਦੀਮ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਲਾਹੌਰ ਵਿੱਚ ਮਨੁੱਖੀ ਅਧਿਕਾਰਾਂ ਦੇ ਲਈ ਐਕਟਿਵਿਸਟ ਅਤੇ ਸਮਾਜ ਸੇਵੀ ਵਜੋਂ ਕੀਤੀ ਸੀ। ਮੁਹੰਮਦ ਜ਼ਿਆ-ਉਲ-ਹੱਕ ਦੇ ਯੁੱਗ ਦੌਰਾਨ, ਉਸਨੂੰ ਆਪਣੀ ਰਾਜਨੀਤਿਕ ਸਰਗਰਮੀ ਲਈ 1969, 1970 ਅਤੇ 1979 ਵਿੱਚ ਤਿੰਨ ਵਾਰ ਕੈਦ ਕੀਤਾ ਗਿਆ ਸੀ।[6][7] 1980 ਵਿਚ, ਉਸਨੂੰ ਵਿਦੇਸ਼ ਜਾਣ ਲਈ ਮਜਬੂਰ ਕੀਤਾ ਗਿਆ ਅਤੇ ਉਹ ਲੰਡਨ ਚਲਾ ਗਿਆ ਜਿੱਥੇ ਉਸਨੇ 1980 ਤੋਂ 1988 ਦੇ ਵਿਚਕਾਰ ਐਮਨੈਸਟੀ ਇੰਟਰਨੈਸ਼ਨਲ ਲਈ ਕੰਮ ਕੀਤਾ। ਫਿਰ ਉਸਨੇ 1991 ਤੋਂ 1993 ਤੱਕ ਹਾਂਗ ਕਾਂਗ ਵਿੱਚ, ਅਤੇ ਫਿਰ ਲਾਸ ਏਂਜਲਸ ਵਿੱਚ ਐਮਨੈਸਟੀ ਇੰਟਰਨੈਸ਼ਨਲ ਲਈ ਕੰਮ ਕੀਤਾ।[6]
ਨਦੀਮ ਨੇ ਥੀਏਟਰ ਦੇ ਨਾਲ ਨਾਲ ਕਈ ਟੀਵੀ ਲੜੀਵਾਰਾਂ ਲਈ ਨਾਟਕ ਨਿਰਦੇਸ਼ਿਤ ਕੀਤੇ ਅਤੇ ਲਿਖੇ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਪੀਟੀਵੀ ਲਈ ਹਨ।[8][9] ਉਸ ਦੇ ਬਹੁਤੇ ਨਾਟਕ ਉਰਦੂ ਅਤੇ ਪੰਜਾਬੀ ਵਿੱਚ ਲਿਖੇ ਗਏ ਹਨ। ਉਸਨੇ ਕੁਝ ਅੰਗਰੇਜ਼ੀ ਨਾਟਕਾਂ ਦੇ ਵੀ ਰੂਪਾਂਤਰ ਤਿਆਰ ਕੀਤੇ ਹਨ।[6] ਨਦੀਮ ਅਖਬਾਰਾਂ ਲਈ ਲਿਖਦਾ ਹੈ, ਜਿਨ੍ਹਾਂ ਵਿੱਚ ਐਕਸਪ੍ਰੈਸ ਟ੍ਰਿਬਿਊਨ ਵੀ ਹੈ।[10]
1995 ਵਿਚ, ਨਦੀਮ ਨੇ ਪਾਕਿਸਤਾਨ ਟੈਲੀਵਿਜ਼ਨ ਕਾਰਪੋਰੇਸ਼ਨ ਲਈ ਦੋ ਟੈਲੀਵਿਜ਼ਨ ਸੀਰੀਅਲ ਨਿਰਦੇਸ਼ਿਤ ਕੀਤੇ ਅਤੇ ਲਿਖੇ ਸਨ। ਉਨ੍ਹਾਂ ਵਿਚੋਂ ਇੱਕ ਰਾਜਨੀਤਕ ਡਰਾਮਾ ਜ਼ਰਦ ਦੋਪਹਿਰ ਹੈ ਜੋ ਪੀਟੀਵੀ 'ਤੇ ਪ੍ਰਸਾਰਿਤ ਹੋਇਆ ਸੀ ਅਤੇ ਜਿਸ ਵਿੱਚ ਸ਼ੁਜਾਤ ਹਾਸ਼ਮੀ ਅਤੇ ਸਮੀਨਾ ਪੀਰਜ਼ਾਦਾ ਨੇ ਮੁੱਖ ਕਿਰਦਾਰ ਨਿਭਾਏ ਸੀ। ਕਹਾਣੀ ਇੱਕ ਭ੍ਰਿਸ਼ਟ ਸਿਆਸਤਦਾਨ ਦੇ ਦੁਆਲੇ ਕੇਂਦਰਤ ਹੈ ਜੋ ਇੱਕ ਆਮ ਮੱਧ-ਵਰਗੀ ਪਰਿਵਾਰ ਵਿੱਚ ਵੱਡਾ ਹੋਇਆ[11]
ਦੂਸਰਾ, ਉੜਾਨ , ਉਸੇ ਸਾਲ ਪੀਟੀਵੀ 'ਤੇ ਪ੍ਰਸਾਰਿਤ ਹੋਇਆ ਸੀ ਅਤੇ ਬਹੁਤ ਮਸ਼ਹੂਰ ਸੀ। ਇਸ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਦੇ ਸਭਿਆਚਾਰ ਅਤੇ ਪ੍ਰਬੰਧਨ 'ਤੇ ਫੋਕਸ ਕੀਤਾ। ਇਸ ਦੀ ਸ਼ੂਟਿੰਗ ਜ਼ਿਆਦਾਤਰ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਕਰਾਚੀ ਵਿਖੇ ਕੀਤੀ ਗਈ ਸੀ, ਪਰ ਇਸ ਦਾ ਕੁਝ ਹਿੱਸਾ ਕਾਠਮਾਂਡੂ, ਲੰਡਨ, ਨੈਰੋਬੀ, ਨਿਊਯਾਰਕ ਸਿਟੀ ਅਤੇ ਪੈਰਿਸ ਵਿੱਚ ਫਿਲਮਾਇਆ ਗਿਆ ਸੀ। ਸ਼ਕੀਲ ਨੇ ਪੀਆਈਏ ਏਅਰਕਰਾਫਟ ਦੇ ਕਪਤਾਨ ਵਜੋਂ ਅਤੇ ਫਰੀਅਲ ਗੌਹਰ ਨੇ ਇੱਕ ਸੀਨੀਅਰ ਫਲਾਈਟ ਖਜ਼ਾਨਚੀ ਵਜੋਂ ਭੂਮਿਕਾ ਨਿਭਾਈ।[12]
ਨਦੀਮ ਨੇ 2000 ਦੇ ਦਹਾਕੇ ਦੌਰਾਨ ਪੀਟੀਵੀ ਲਈ ਹਿੱਟ ਕਾਮੇਡੀ ਟੈਲੀਵਿਜ਼ਨ ਸੀਰੀਜ਼ ਜੰਜਾਲ ਪੁਰਾ ਲਿਖੀ ਸੀ। ਇਸ ਸੀਰੀਅਲ ਦਾ ਨਿਰਦੇਸ਼ਨ ਤਾਰਿਕ ਜਮੀਲ ਨੇ ਕੀਤਾ ਸੀ ਅਤੇ ਸਵੇਰਾ ਨਦੀਮ, ਮਹਿਮੂਦ ਅਸਲਮ ਅਤੇ ਨਸੀਮ ਵਿੱਕੀ ਨੇ ਮੁੱਖ ਕਿਰਦਾਰ ਨਿਭਾਏ ਸੀ।[13]
23 ਅਗਸਤ 2008 ਨੂੰ, ਅਲਹਮਰਾ ਕਲਾ ਪ੍ਰੀਸ਼ਦ ਨੇ ਆਕਸਫੋਰਡ ਯੂਨੀਵਰਸਿਟੀ ਪ੍ਰੈਸ (ਓਯੂਪੀ) ਦੁਆਰਾ ਅਜੋਕਾ ਦੀ ਸਹਾਇਤਾ ਨਾਲ ਪ੍ਰਕਾਸ਼ਤ ਚੁਣੇ ਹੋਏ ਨਾਟਕ ਦੇ ਲਾਂਚ ਦੀ ਮੇਜ਼ਬਾਨੀ ਕੀਤੀ।[7] ਪੁਸਤਕ ਵਿੱਚ ਉਸਦੇ ਸੱਤ ਪ੍ਰਸਿੱਧ ਨਾਟਕ: ਤੀਸਰੀ ਦਸਤਕ , ਬਾਰੀ , ਏਕ ਥੀ ਨਾਨੀ , ਕਾਲਾ ਮੈਂਡਾ ਭੇਸ , ਦੁਖਿਨੀ , ਬੁੱਲਾ ਅਤੇ ਬੁਰਕਾਵਾਗੰਜਾ ।[14][15] ਇਹ ਕਿਤਾਬ ਪਾਕਿਸਤਾਨ ਨੈਸ਼ਨਲ ਕੌਂਸਲ ਆਫ਼ ਆਰਟਸ (ਪੀ.ਐਨ.ਸੀ.ਏ.), ਇਸਲਾਮਾਬਾਦ ਵਿਖੇ 25 ਅਗਸਤ 2008 ਨੂੰ ਪਾਕਿਸਤਾਨ ਅਕੈਡਮੀ ਆਫ਼ ਲੈਟਰਸ ਦੀ ਸਹਾਇਤਾ ਨਾਲ ਲਾਂਚ ਕੀਤੀ ਗਈ ਸੀ।[16] ਉਸਦੇ ਉਰਦੂ ਅਤੇ ਪੰਜਾਬੀ ਨਾਟਕਾਂ ਦੇ ਦੋ ਸੰਗ੍ਰਹਿ ਪ੍ਰਕਾਸ਼ਤ ਹੋਏ ਹਨ।[6]
ਸਾਲ 2012 ਵਿੱਚ ਨਦੀਮ ਨੇ ਇੱਕ ਨਾਟਕ ਲਿਖਿਆ ਸੀ ਕੌਨ ਹੈਂ ਯੇ ਗੁਸਤਾਖ।[17]ਮਦੀਹਾ ਗੌਹਰ ਦੁਆਰਾ ਨਿਰਦੇਸਿਤ ਇਹ ਨਾਟਕ ਅਜੋਕਾ ਥੀਏਟਰ ਸਮੂਹ ਨੇ 14 ਦਸੰਬਰ, 2012 ਨੂੰ ਲਾਹੌਰ ਵਿੱਚ ਅਲਹਮਰਾ ਆਰਟ ਕੌਂਸਲ ਵਿਖੇ ਸਭ ਤੋਂ ਪਹਿਲਾਂ ਪੇਸ਼ ਕੀਤਾ ਗਿਆ ਸੀ। ਇਹ ਨਾਟਕ ਸਆਦਤ ਹਸਨ ਮੰਟੋ ਦੇ ਜੀਵਨ 'ਤੇ ਅਧਾਰਤ ਹੈ ਅਤੇ ਦਰਸ਼ਕਾਂ ਨੇ ਇਸਦੀ ਖੂਬ ਪ੍ਰਸੰਸਾ ਕੀਤੀ ਗਈ। ਮੰਟੋ ਦੀ ਭੂਮਿਕਾ ਨਸੀਮ ਅੱਬਾਸ ਨੇ ਨਿਭਾਈ।[18] ਜਨਵਰੀ 2013 ਵਿੱਚ ਇਹ ਨਾਟਕ ਨਵੀਂ ਦਿੱਲੀ, ਭਾਰਤ ਵਿੱਚ ਅਕਸ਼ਰਾ ਥੀਏਟਰ ਵਿਖੇ ਖੇਡਿਆ ਗਿਆ ਸੀ।[19] ਇਹ ਨਵੀਂ ਦਿੱਲੀ ਦੇ ਨੈਸ਼ਨਲ ਸਕੂਲ ਆਫ ਡਰਾਮਾ (ਐਨਐਸਡੀ) ਵਿਖੇ ਖੇਡਿਆ ਜਾਣਾ ਸੀ ਪਰ ਸੁਰੱਖਿਆ ਚਿੰਤਾਵਾਂ ਦੇ ਕਾਰਨ ਰੱਦ ਕਰ ਦਿੱਤਾ ਗਿਆ।[20] ਫਰਵਰੀ 2013 ਵਿਚ, ਕੌਨ ਹੈਂ ਯੇ ਗੁਸਤਾਖ ਅਜੋਕਾ ਦੁਆਰਾ ਨਿਸ਼ਤਾਰ ਹਾਲ, ਪੇਸ਼ਾਵਰ ਵਿਖੇ ਖੇਡਿਆ ਗਿਆ ਸੀ।[21]
2013 ਵਿੱਚ ਨਦੀਮ ਨੇ ਸਆਦਤ ਹਸਨ ਮੰਟੋ ਦੇ ਜੀਵਨ 'ਤੇ ਅਧਾਰਤ ਟੈਲੀਵੀਯਨ ਸੀਰੀਅਲ ਮੈਂ ਮੰਟੋ ਦੀ ਸਕ੍ਰਿਪਟ ਲਿਖਣੀ ਸ਼ੁਰੂ ਕੀਤੀ ਸੀ। ਇਸ ਲੜੀ ਦਾ ਨਿਰਦੇਸ਼ਨ ਸਰਮਦ ਸੁਲਤਾਨ ਖੂਸਟ ਨੇ ਕੀਤਾ ਹੈ।,[22] ਇਸ ਵਿੱਚ ਸਰਮਦ ਖੂਸਟ ਨੇ ਪ੍ਰਮੁੱਖ ਭੂਮਿਕਾ ਨਿਭਾਈ; ਉਸਦੇ ਨਾਲ ਮਾਹਿਰਾ ਖਾਨ ਅਤੇ ਸਾਬਾ ਕਮਰ ਨੇ ਕੰਮ ਕੀਤਾ ਹੈ। ਫਿਲਮ ਨੇ ਪੂਰੇ ਪਾਕਿਸਤਾਨ ਵਿੱਚ ਆਲੋਚਕਾਂ ਦੀ ਪ੍ਰਸ਼ੰਸਾ ਖੱਟੀ।
ਹਵਾਲੇ
ਸੋਧੋ- ↑ "Shahid Nadeem, Pakistan's leading playwright and director" (PDF). ifacca.org. Archived from the original (PDF) on ਜੂਨ 17, 2012. Retrieved April 12, 2013.
{{cite web}}
: Unknown parameter|dead-url=
ignored (|url-status=
suggested) (help) - ↑ "Shahid Nadeem, Sarmad Khoosat produce drama on Manto's life". forpakistan.org. Archived from the original on 15 ਅਗਸਤ 2014. Retrieved 13 April 2013.
- ↑ "Selected Plays, Author: Shahid Nadeem, Publisher: OUP". oup.com. Retrieved 14 April 2013.[permanent dead link]
- ↑ Uma Mahadevan-Dasgupta (14 November 2004). "Real life drama". The Hindu. Retrieved 8 January 2019.
- ↑ "Madeeha Gauhar passes away". Rising Kashmir. 25 April 2018. Archived from the original on 13 ਜੁਲਾਈ 2018. Retrieved 8 January 2019.
{{cite news}}
: Unknown parameter|dead-url=
ignored (|url-status=
suggested) (help) - ↑ 6.0 6.1 6.2 6.3 6.4 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000026-QINU`"'</ref>" does not exist.
- ↑ 7.0 7.1 Tim Kindseth (23 October 2008). "Cold Plays". Time. Retrieved 8 January 2019.
- ↑ "Biography of Shahid Nadeem". 18thstreet.org. Retrieved 8 January 2019.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedvidpk
- ↑ "Stories by Shahid Nadeem for the Tribune". The Express Tribune. 8 May 2011. Retrieved 8 January 2019.
- ↑ "Pakistan Television is a partisan organ of the Pakistani state". UC Press books, California Digital Library. Retrieved 8 January 2019.
- ↑ "Drama serial "Uraan", based on PIA by Shahid Nadeem". pakistanitvdrama.com. 21 ਅਗਸਤ 2009. Archived from the original on 11 ਦਸੰਬਰ 2013. Retrieved 14 ਅਪਰੈਲ 2013.
- ↑ "Drama serial Janjaal Pura on PTV". pakistanitvdrama.com. 29 ਅਪਰੈਲ 2009. Archived from the original on 30 ਜੂਨ 2013. Retrieved 14 ਅਪਰੈਲ 2013.
{{cite web}}
: Unknown parameter|dead-url=
ignored (|url-status=
suggested) (help) - ↑ "Selected Plays: Shahid Nadeem". Oxford University Press. Archived from the original on 10 ਅਗਸਤ 2014. Retrieved 3 ਅਗਸਤ 2014.
- ↑ Anum Pasha (24 ਅਗਸਤ 2008). "Alhamra hosts launch of Nadeem's 'Selected Plays'". Daily Times. Archived from the original on 11 ਦਸੰਬਰ 2013. Retrieved 14 ਅਪਰੈਲ 2013.
- ↑ "Ajoka Theatre launches book of selected plays". Dawn. 26 August 2008. Retrieved 8 January 2019.
- ↑ Sher Khan (16 December 2012). "Saadat Hassan vs Manto: Bringing Manto to the stage". The Express Tribune. Retrieved 8 January 2019.
- ↑ "Kaun Hai Yeh Gustakh: the best understanding of Manto". The News. 1 March 2013. Archived from the original on 8 ਅਪ੍ਰੈਲ 2013. Retrieved 13 April 2013.
{{cite news}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ Madhur Tankha (20 January 2013). "Pakistani group stages play despite cancellation by NSD". The Hindu. Retrieved 8 January 2019.
- ↑ Madhur Tankha (18 January 2013). "Another casualty: 2 Pakistani plays cancelled". The Hindu. Retrieved 8 January 2019.
- ↑ Hidayat Khan (18 February 2013). "Paying homage: Remembering the controversy that was Manto". The Express Tribune. Retrieved 8 January 2019.
- ↑ Sher Khan (28 November 2012). "Playwright Shahid Nadeem aims to rediscover Manto for the audience". The Express Tribune. Retrieved 8 January 2019.
<ref>
tag defined in <references>
has no name attribute.