ਅਮਰੀਕੀ ਗ੍ਰਹਿ ਯੁੱਧ
ਅਮਰੀਕੀ ਖ਼ਾਨਾਜੰਗੀ, ਜਿਹਨੂੰ ਅਮਰੀਕਾ ਵਿੱਚ ਸਿਰਫ਼ ਸਿਵਲ ਵਾਰ (ਖ਼ਾਨਾਜੰਗੀ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ, 1861 ਤੋਂ 1865 ਤੱਕ, ਏਕੇ (ਸੰਘ) ਦੀ ਹੋਂਦ ਜਾਂ ਮਹਾਂ-ਸੰਘ ਵਾਸਤੇ ਅਜ਼ਾਦੀ ਦਾ ਫ਼ੈਸਲਾ ਕੱਢਣ ਲਈ ਵਾਪਰੀ ਇੱਕ ਖ਼ਾਨਾਜੰਗੀ ਸੀ। ਜਨਵਰੀ 1861 ਵਿਚਲੇ 34 ਰਾਜਾਂ ਵਿੱਚੋਂ ਸੱਤ ਦੱਖਣੀ ਗ਼ੁਲਾਮ ਰਾਜਾਂ ਨੇ ਆਪੋ-ਆਪਣੇ ਪੱਧਰ ਉੱਤੇ ਯੂਨਾਈਟਡ ਸਟੇਟਸ ਤੋਂ ਅਲਹਿਗਦੀ ਦਾ ਐਲਾਨ ਕਰ ਦਿੱਤਾ ਸੀ ਅਤੇ ਅਮਰੀਕਾ ਦੇ ਇਕੱਤਰ ਰਾਜ ਬਣ ਗਏ। ਇਹ ਕਨਫ਼ੈਡਰੇਟ ਜਾਂ ਮਹਾਂ-ਏਕਾ, ਜਿਹਨੂੰ ਆਮ ਤੌਰ ਉੱਤੇ ਦ ਸਾਊਥ ਮਤਲਬ ਦੱਖਣ ਕਹਿ ਦਿੱਤਾ ਜਾਂਦਾ ਸੀ, ਵਧ ਕੇ 11 ਰਾਜਾਂ ਦਾ ਹੋ ਗਿਆ ਸੀ। ਭਾਵੇਂ ਇਹ ਆਪਣਾ ਹੱਕ ਤੇਰਾਂ ਰਾਜਾਂ ਅਤੇ ਵਧੀਕ ਪੱਛਮੀ ਇਲਾਕਿਆਂ ਉੱਤੇ ਜਤਾਉਂਦਾ ਸੀ ਪਰ ਇਹਨੂੰ ਕਿਸੇ ਬਾਹਰਲੇ ਮੁਲਕ ਵੱਲੋਂ ਸਫ਼ਾਰਤੀ ਮਾਨਤਾ ਨਹੀਂ ਹਾਸਲ ਹੋਈ ਸੀ। ਜਿਹੜੇ ਰਾਜ ਵਫ਼ਾਦਾਰ ਰਹੇ ਅਤੇ ਵੱਖਰੇ ਨਾ ਹੋਏ, ਉਹਨਾਂ ਦੇ ਇਕੱਠ ਨੂੰ ਯੂਨੀਅਨ (ਮੇਲ) ਜਾਂ ਦ ਨੌਰਥ (ਉੱਤਰ) ਆਖਿਆ ਜਾਂਦਾ ਸੀ। ਇਸ ਖ਼ਾਨਾਜੰਗੀ ਦੀ ਸ਼ੁਰੂਆਤ ਗ਼ੁਲਾਮੀ ਦੀ ਰੀਤ ਦੇ ਫੁੱਟ-ਪਾਊ ਮੁੱਦੇ ਵਿੱਚ ਵੇਖੀ ਜਾ ਸਕਦੀ ਹੈ, ਖ਼ਾਸ ਕਰ ਕੇ ਗ਼ੁਲਾਮੀ ਦੇ ਪੱਛਮੀ ਇਲਾਕਿਆਂ ਵਿੱਚ ਹੋਏ ਵਾਧੇ ਵਿੱਚ। ਚਾਰ ਵਰ੍ਹਿਆਂ ਦੀ ਟੱਕਰ ਮਗਰੋਂ, ਜਿਸ ਵਿੱਚ ਯੂਨੀਅਨ ਅਤੇ ਕਨਫ਼ੈਡਰੇਟ ਦੇ ਛੇ ਲੱਖ ਤੋਂ ਵੱਧ ਫ਼ੌਜੀ ਮਾਰੇ ਗਏ ਅਤੇ ਦੱਖਣ ਦਾ ਬਹੁਤਾ ਬੁਨਿਆਦੀ ਢਾਂਚਾ ਤਬਾਹ ਹੋ ਗਿਆ, ਮਹਾਂ-ਏਕਾ ਢਹਿ-ਢੇਰੀ ਹੋ ਗਿਆ ਅਤੇ ਗ਼ੁਲਾਮੀ ਨੂੰ ਬੰਦ ਕਰ ਦਿੱਤਾ ਗਿਆ। ਇਸ ਪਿੱਛੋਂ ਮੁੜ-ਉਸਾਰੀ ਅਤੇ ਕੌਮੀ ਏਕੇ ਦੀ ਬਹਾਲੀ ਅਤੇ ਅਜ਼ਾਦ ਹੋਏ ਗ਼ੁਲਾਮਾਂ ਦੇ ਘਰੇਲੂ ਹੱਕਾਂ ਨੂੰ ਯਕੀਨੀ ਬਣਾਉਣ ਦੇ ਅਮਲ ਸ਼ੁਰੂ ਹੋਏ।
ਅਮਰੀਕੀ ਗ੍ਰਹਿ ਯੁੱਧ | |||||||
---|---|---|---|---|---|---|---|
ਸਿਖਰੋਂ ਘੜੀ ਦੇ ਰੁਖ਼ ਨਾਲ਼: ਗੈਟਿਸਬਰਗ ਦੀ ਲੜਾਈ, ਯੂਨੀਅਨ ਕਪਤਾਨ ਜੌਨ ਟਿਡਬਾਲ ਦਾ ਅਸਲਾ, ਕਨਫ਼ੈਡਰੇਟੀ ਬੰਦੀ, ਲੋਹੇ-ਜੜਿਆ ਐਟਲਾਂਟਾ, ਰਿਚਮੰਡ, ਵਰਜਿਨੀਆ ਦੀ ਤਬਾਹੀ, ਫ਼ਰੈਂਕਲਿਨ ਦੀ ਲੜਾਈ | |||||||
| |||||||
Belligerents | |||||||
ਸੰਯੁਕਤ ਰਾਜ | ਫਰਮਾ:Country data Confederate States of America | ||||||
Commanders and leaders | |||||||
ਅਬਰਾਹਮ ਲਿੰਕਨ |
ਜੈਫ਼ਰਸਨ ਡੇਵਿਸ | ||||||
Strength | |||||||
2,100,000: |
1,064,000: | ||||||
Casualties and losses | |||||||
112,000 ਲੜਾਈ ਵੇਲੇ ਜਾਂ ਜ਼ਖ਼ਮਾਂ ਕਰ ਕੇ[2][3] 25,000 dead in Confederate prisons[2] 365,000 ਕੁੱਲ ਹਲਾਕ[4] 282,000 ਫੱਟੜ[3] |
75,000–94,000 killed in action/died of wounds[2] 26,000–31,000 dead in Union prisons[3] ~260,000 ਕੁੱਲ ਹਲਾਕ 137,000+ ਫੱਟੜ | ||||||
ਕੁੱਲ ਅੰਦਾਜ਼ਾ 625,000-850,000 dead[5] |
ਹਵਾਲੇ
ਸੋਧੋ- ↑ "The Belligerent Rights of the Rebels at an End. All Nations Warned Against Harboring Their Privateers. If They Do Their Ships Will be Excluded from Our Ports. Restoration of Law in the State of Virginia. The Machinery of Government to be Put in Motion There". The New York Times. The New York Times Company. Associated Press. May 10, 1865. Retrieved December 23, 2013.
- ↑ 2.0 2.1 2.2 Fox, William F. Regimental losses in the American Civil War (1889)
- ↑ 3.0 3.1 3.2 "Official DOD data". Archived from the original on 2017-12-06. Retrieved 2015-06-09.
{{cite web}}
: Unknown parameter|dead-url=
ignored (|url-status=
suggested) (help) - ↑ Chambers 1999, p. 849.
- ↑ Recounting the dead, Associate Professor J. David Hacker, "estimates, based on Census data, indicate that the death toll was approximately 750,000, and may have been as high as 850,000"
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |