ਅਮਰੀਕ ਸਿੰਘ ਪੂਨੀ

ਪੰਜਾਬੀ ਕਵੀ

ਅਮਰੀਕ ਸਿੰਘ ਪੂਨੀ (9 ਅਕਤੂਬਰ 1937 - 3 ਅਪਰੈਲ 2010) ਪੰਜਾਬ ਉਘੇ ਸਿਵਲ ਅਧਿਕਾਰੀ, ਇੱਕ ਲਾਇਕ ਵਿਦਿਆਰਥੀ, ਆਦਰਸ਼ ਅਧਿਆਪਕ, ਕੁਸ਼ਲ ਪ੍ਰਬੰਧਕ, ਸੰਵੇਦਨਸ਼ੀਲ ਕਵੀ, ਲੋਕ ਹਿਤੈਸ਼ੀ, ਮਾਨਵਤਾ ਦੇ ਸਪੂਤ ਅਤੇ ਸੁਹਿਰਦ ਇਨਸਾਨ ਸਨ। ਅਮਰੀਕ ਸਿੰਘ ਪੂਨੀ ਨੇ ਪਿੰਡ ਦੇ ਸਾਧਾਰਨ ਮਾਹੌਲ ਤੋਂ ਉੱਠ ਕੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਦੀ ਗੌਰਵਮਈ ਪਦਵੀ ਪ੍ਰਾਪਤ ਕੀਤੀ ਸੀ।

ਅਮਰੀਕ ਸਿੰਘ ਪੂਨੀ
ਜਨਮ(1937-10-09)9 ਅਕਤੂਬਰ 1937
ਪੰਜਾਬੀ, ਚੰਡੀਗੜ੍ਹ
ਮੌਤਅਪ੍ਰੈਲ 3, 2010(2010-04-03) (ਉਮਰ 72)
ਪੰਜਾਬ, ਚੰਡੀਗੜ੍ਹ
ਕਿੱਤਾਕਵੀ, ਸਿਵਲ ਅਧਿਕਾਰੀ
ਰਾਸ਼ਟਰੀਅਤਾ ਭਾਰਤ
ਸ਼ੈਲੀਕਵਿਤਾ
ਪ੍ਰਮੁੱਖ ਕੰਮ‘ਆਖਣ ਵਾਲਾ ਕਿਆ ਵੇਚਾਰਾ’, ‘ਅੱਖੀਂ ਵੇਖ ਨਾ ਰੱਜੀਆਂ’ ਅਤੇ ‘ਆਪੇ ਨਾਲ ਤੁਰਦਿਆਂ’
ਜੀਵਨ ਸਾਥੀਪ੍ਰਕਾਸ਼ ਕੌਰ

ਮੁਢਲੀ ਵਿਦਿਆ ਸੋਧੋ

ਪਿਤਾ ਗੁਰਦਿਆਲ ਸਿੰਘ ਦੇ ਸਾਏ ਤੋਂ ਮਹਿਰੂਮ ਪੂਨੀ ਸਾਹਿਬ ਦੀ ਪਰਵਰਿਸ਼ ਉਹਨਾਂ ਦੇ ਤਾਇਆ ਮੀਹਾਂ ਸਿੰਘ ਨੇ ਕੀਤੀ ਸੀ। ਪੂਨੀ ਸਾਹਿਬ ਦੀ ਸਫ਼ਲਤਾ ਪਿੱਛੇ ਉਹਨਾਂ ਦੀ ਮਾਂ ਦੇ ਅਸ਼ੀਰਵਾਦ ਤੋਂ ਇਲਾਵਾ ਪਤਨੀ ਪ੍ਰਕਾਸ਼ ਕੌਰ ਦਾ ਵੀ ਅਹਿਮ ਯੋਗਦਾਨ ਸੀ। ਸਿੱਖ ਨੈਸ਼ਨਲ ਕਾਲਜ, ਬੰਗਾ ਦੇ ਪ੍ਰਿੰਸੀਪਲ ਸਵ. ਅਮਰ ਸਿੰਘ ਮਲਕ, ਵਾਈਸ- ਪ੍ਰਿੰਸੀਪਲ ਗੁਰਬਖਸ਼ ਸਿੰਘ ਸ਼ੇਰਗਿੱਲ, ਪ੍ਰੋ. ਢੋਡੀ ਅਤੇ ਪ੍ਰੋ. ਕਰਤਾਰ ਸਿੰਘ ‘ਤਾਰ’ ਨੇ ਪੂਨੀ ਸਾਹਿਬ ਨੂੰ ਬਹੁਤ ਉਤਸ਼ਾਹਿਤ ਕੀਤਾ ਸੀ। ਉਹਨਾਂ ਬੀ.ਏ. ਪਹਿਲੇ ਦਰਜੇ ਵਿੱਚ ਪਾਸ ਕੀਤੀ ਸੀ। ਉਹਨਾਂ ਖ਼ਾਲਸਾ ਕਾਲਜ, ਜਲੰਧਰ ਵਿੱਚ ਰਾਜਨੀਤੀ ਸ਼ਾਸਤਰ ਦੀ ਐੱਮ.ਏ. ਵਿੱਚ ਦਾਖ਼ਲਾ ਲਿਆ। ਹਰ ਹਫ਼ਤੇ ਬਾਅਦ ਸਾਈਕਲ ’ਤੇ 30 ਮੀਲ ਦਾ ਪੈਂਡਾ ਤੈਅ ਕਰ ਕੇ ਆਪਣੇ ਪਿੰਡ ਜਿੰਦੋਵਾਲ (ਬੰਗਾ) ਜਾਂਦੇ ਸਨ।

ਸਿਵਲ ਸਰਵਿਸ ਸੋਧੋ

ਪੂਨੀ ਸਾਹਿਬ ਨੇ ਪਹਿਲਾਂ ਆਈਪੀਐੱਸ ਅਤੇ ਫਿਰ 1965 ਦੇ ਬੈਚ ਦੇ ਆਈਏਐੱਸ ਦੀ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚ ਚੌਥਾ ਸਥਾਨ ਪ੍ਰਾਪਤ ਕਰ ਕੇ ਆਪਣੇ ਮਾਤਾ-ਪਿਤਾ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਸੀ। ਪੂਨੀ ਸਾਹਿਬ, ਬਤੌਰ ਲਾਇਬ੍ਰੇਰੀਅਨ-ਕਮ-ਟਿਊਟਰ ਨਿਯੁਕਤ ਹੋਏ। ਉਹ ਨਵੰਬਰ 1961 ਵਿੱਚ ਸਿੱਖ ਕਮਿਸ਼ਨਰ ਕਾਲਜ, ਬੰਗਾ ਵਿੱਚ ਰਾਜਨੀਤੀ ਸ਼ਾਸਤਰ ਦੇ ਅਧਿਆਪਕ ਵਜੋਂ ਨਿਯੁਕਤ ਹੋਏ। ਉਹ ਹਰ ਵਿਦਿਆਰਥੀ ਨਾਲ ਬੜੇ ਨਿੱਘ ਨਾਲ ਮਿਲਦੇ ਅਤੇ ਆਪਣੀ ਮੁਸਕਾਨ ਬਿਖੇਰਦੇ ਸਨ। ਉਹ ਹਰ ਇੱਕ ਲੋੜਵੰਦ ਦੀ ਜਾਇਜ਼ ਮੰਗ ਪੂਰੀ ਕਰਦੇ ਸਨ। ਪੂਨੀ ਸਾਹਿਬ ਵਿੱਚ ਸਾਦਗੀ, ਸਰਲਤਾ ਅਤੇ ਹਲੀਮੀ ਕੁੱਟ-ਕੁੱਟ ਕੇ ਭਰੀ ਹੋਈ ਸੀ। ਉਹਨਾਂ ਵਿੱਚ ਅਫ਼ਸਰਾਂ ਵਾਲੀ ਹਊਮੈ ਬਿਲਕੁਲ ਨਹੀਂ ਸੀ। ਹਰ ਵਿਅਕਤੀ ਪ੍ਰਤੀ ਉਹਨਾਂ ਦਾ ਨਜ਼ਰੀਆ ਸੰਵੇਦਨਸ਼ੀਲ ਸੀ।

ਕਵਿਤਾ ਦਾ ਸਫਰ ਸੋਧੋ

ਕਾਲਜ ਦੀ ਨਵੰਬਰ 1961 ਦੀ ਪੱਤ੍ਰਿਕਾ ਵਿੱਚ ਉਹਨਾਂ ਦਾ ਲੇਖ “”nited Nations and 3ollective Security” ਉਹਨਾਂ ਦੀ ਵਿਦਵਤਾ ਦਾ ਪਤਾ ਲੱਗਦਾ ਹੈ। ਪੂਨੀ ਸਾਹਿਬ ਨੇ ਪੰਜਾਬੀ ਸਾਹਿਤ ਨੂੰ ਕਵਿਤਾਵਾਂ ਦੀਆਂ ਤਿੰਨ ਕਿਤਾਬਾਂ- ‘ਆਖਣ ਵਾਲਾ ਕਿਆ ਵੇਚਾਰਾ’, ‘ਅੱਖੀਂ ਵੇਖ ਨਾ ਰੱਜੀਆਂ’ ਅਤੇ ‘ਆਪੇ ਨਾਲ ਤੁਰਦਿਆਂ’ ਦਿੱਤੀਆਂ ਹਨ। ਪੂਨੀ ਸਾਹਿਬ ਅਕਸਰ ਹੀ ਪ੍ਰਬੰਧਕੀ ਅਤੇ ਪੰਜਾਬੀ ਸਾਹਿਤ ਸਭਾ, ਲੁਧਿਆਣਾ ਦੇ ਕੰਮਾਂ ਵਿੱਚ ਰੁੱਝੇ ਰਹਿੰਦੇ ਸਨ। ਉਹ

ਮਾਨ ਸਨਮਾਨ ਸੋਧੋ

1996 ਤੋਂ 2002 ਤੱਕ ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਦੇ ਪ੍ਰਧਾਨ ਰਹੇ। ਅਨੇਕਾਂ ਸੰਸਥਾਵਾਂ ਅਤੇ ਸਾਹਿਤ ਸਭਾਵਾਂ ਵੱਲੋਂ, ਉਹਨਾਂ ਨੂੰ ਅਨੇਕਾਂ ਮਾਣ-ਸਨਮਾਨਾਂ ਨਾਲ਼ ਸਨਮਾਨਿਆ ਜਾ ਚੁੱਕਾ ਸੀ। ਇੱਕ ਮਾਰਚ, 1959 ਨੂੰ ਕਾਲਜ ਦੇ ਇਨਾਮ ਵੰਡ ਸਮਾਗਮ ਵਿੱਚ ਉਹਨਾਂ ਨੂੰ ਭਾਈ ਗੁਰਦਾਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।

ਰਚਨਾਵਾਂ ਸੋਧੋ

  • ਕੰਡਿਆਲ਼ੀ ਰਾਹ (1974)
  • ਨੰਗੇ ਪੈਰ (1977)
  • ਪਾਣੀ ਵਿੱਚ ਲਕੀਰਾਂ( 1986)
  • ਮੋਏ ਮੌਸਮਾਂ ਦਾ ਮਰਸੀਆ (1991)
  • ਰੁੱਤ ਆਏ ਰੁੱਤ ਜਾਏ(1999)
  • ਅੱਖੀਂ ਵੇਖ ਨਾ ਰੱਜੀਆਂ (2006)
  • ਅੱਖਾਂ ਵਾਲ਼ਾ ਕਯਾ ਵਿਚਾਰਾ (2007)
  • ਅਸਰ ਤੋਂ ਸੁਰ ਤੱਕ

ਗ਼ਜ਼ਲ ਸੋਧੋ

ਐਵੇਂ ਦੇਈ ਨਾ ਜਾ ਹਵਾ ਮੈਨੂੰ।[1]

ਮੈਂ ਹਾਂ ਅੰਗਿਆਰ, ਉੱਠ ਕੇ ਬੁਝਾ ਮੈਨੂੰ।


ਸੁਰ ਕੋਈ ਪਿਆਰ ਦੀ ਸੁਣਾ ਮੈਨੂੰ।

ਲਾ ਕੇ ਆਢ੍ਹੇ ਨਾ ਇੰਝ ਤਪਾ ਮੈਨੂੰ।


ਮੈਂ ਹਾਂ ਸੁਕਰਾਤ ਨਾ ਕੋਈ ਸ਼ੰਕਰ,

ਜ਼ਹਿਰ ਕੁਝ ਸੋਚ ਕੇ ਪਿਆ ਮੈਨੂੰ।


ਵਾਂਗ ਸੂਹੇ ਸਿਵੇ ਦੇ ਮਚਿਆ ਹਾਂ,

ਹੋਰ ਚਿਣਗਾਂ ਨਾ ਹੁਣ ਛੁਹਾ ਮੈਨੂੰ।


ਇਨ੍ਹਾਂ ਨਾਸੂਰ ਬਣ ਕੇ ਰਿਸ ਪੈਣੈ,

ਫ਼ੱਟ ਬੋਲਾਂ ਦੇ ਨਾ ਲਗਾ ਮੈਨੂੰ।


ਮੇਰੇ ਸਿਰ ‘ਤੇ ਖ਼ੁਦਾ ਬਣੀ ਬੈਠੈਂ,

ਕਿੰਝ ਵਿਚਰੇਂਗਾ ਕਰ ਜੁਦਾ ਮੇਨੂੰ?


ਧਰਤ ਆਪਣੀ ਨਾ ਆਪਣਾ ਅੰਬਰ,

ਹੋਰ ਦੇਵੇਂਗਾ ਕੀ ਸਜ਼ਾ ਮੈਨੂੰ?


ਮੈਂ ਹਾਂ ਕੁਕਨੂਸ ਮਰ ਕੇ ਜੀ ਪਾਂਗਾ,

ਵਕ਼ਤ ਦੇ ਮੀਰ ਆਜ਼ਮਾ ਮੈਨੂੰ।


ਮੁੱਕ ਜਾਵਣ ਕਲੇਸ਼ ਤੇ ਕਜੀਏ,

ਕਦੇ ਇਹ ਵੀ ਤਾਂ ਦੁਆ ਦੇ ਮੈਨੂੰ।


ਮੈਂ ਹਾਂ ‘ਅਮਰੀਕ’ ਦੀਪ ਦੇਹੁਰੀ ਦਾ,

ਭੁੱਲ ਕੇ ਹੀ ਸਹੀ, ਜਗਾ ਮੈਨੂੰ।

ਹਵਾਲੇ ਸੋਧੋ