ਚੰਡੀਗੜ੍ਹ

ਪੰਜਾਬ ਤੇ ਹਰਿਆਣਾ ਦੀ ਰਾਜਧਾਨੀ, ਕੇਂਦਰੀ ਸ਼ਾਸਿਤ ਪ੍ਰਦੇਸ਼

ਚੰਡੀਗੜ੍ਹ ਭਾਰਤ ਦਾ ਇੱਕ ਕੇਂਦਰੀ ਸ਼ਾਸ਼ਤ ਪ੍ਰਦੇਸ ਹੈ। ਇਹ ਭਾਰਤ ਦੇ ਦੋ ਸੂਬਿਆਂ, ਪੰਜਾਬ ਅਤੇ ਹਰਿਆਣਾ, ਦੀ ਰਾਜਧਾਨੀ ਹੈ। ਸ਼ਹਿਰ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਪੰਜਾਬ ਦੇ ਮੋਹਾਲੀ, ਪਟਿਆਲਾ ਅਤੇ ਰੋਪੜ ਜ਼ਿਲ੍ਹੇ ਅਤੇ ਹਰਿਆਣਾ ਦੇ ਅੰਬਾਲਾ ਅਤੇ ਪੰਚਕੁਲਾ ਸ਼ਾਮਿਲ ਹਨ। ਇਸਦੇ ਉੱਤਰੀ ਹਿੱਸੇ ਤੋਂ ਹਿਮਾਚਲ ਪ੍ਰਦੇਸ਼ ਦੀ ਸੀਮਾ ਵੀ ਨੇੜੇ ਹੈ।

ਚੰਡੀਗੜ੍ਹ
ਕੇਂਦਰੀ ਸ਼ਾਸ਼ਤ ਪ੍ਰਦੇਸ
ਖੁੱਲ੍ਹਾ ਹੱਥ ਸਮਾਰਕ
ਉਪਨਾਮ: ਖ਼ੂਬਸੂਰਤੀ ਦਾ ਸ਼ਹਿਰ
ਚੰਡੀਗੜ੍ਹ is located in Punjab
ਚੰਡੀਗੜ੍ਹ
ਚੰਡੀਗੜ੍ਹ
30°44′06″N 76°45′49″E / 30.735081°N 76.763528°E / 30.735081; 76.763528ਗੁਣਕ: 30°44′06″N 76°45′49″E / 30.735081°N 76.763528°E / 30.735081; 76.763528
ਦੇਸ਼ ਭਾਰਤ
ਸਥਾਪਨਾ1 ਨਵੰਬਰ 1966
ਸਰਕਾਰ
 • ਕਿਸਮਕੇਂਦਰੀ ਸ਼ਾਸ਼ਤ ਪ੍ਰਦੇਸ
ਮਹਾਂਨਗਰ ਪਾਲਿਕਾ
 • ਬਾਡੀਮਹਾਂਨਗਰ ਪਾਲਿਕਾ ਚੰਡੀਗੜ੍ਹ
 • ਪ੍ਰਸ਼ਾਸ਼ਕਬਨਵਾਰੀ ਲਾਲ ਪਰੋਹਿਤ
 • ਪ੍ਰਸ਼ਾਸ਼ਕ ਦਾ ਸਲਾਹਕਾਰਧਰਮ ਪਾਲ
 • ਸੰਸਦ ਮੈਂਬਰ, ਲੋਕ ਸਭਾਕਿਰਨ ਖੇਰ, ਭਾਰਤੀ ਜਨਤਾ ਪਾਰਟੀ
 • ਮੇਅਰਸਰਬਜੀਤ ਕੌਰ, ਭਾਰਤੀ ਜਨਤਾ ਪਾਰਟੀ[1]
 • ਨਗਰ ਪਾਲਿਕਾ ਕਮਿਸ਼ਨਰਅਨਿਨਦਿੱਤਾ ਮਿਤਰਾ, IAS[2]
ਖੇਤਰ
 • ਕੇਂਦਰੀ ਸ਼ਾਸ਼ਤ ਪ੍ਰਦੇਸ114 km2 (44 sq mi)
ਉਚਾਈ321 m (1,053 ft)
ਅਬਾਦੀ (2011)[3][4]
 • ਕੇਂਦਰੀ ਸ਼ਾਸ਼ਤ ਪ੍ਰਦੇਸ1,055,450
 • ਘਣਤਾ9,262/km2 (23,988/sq mi)
ਭਾਸ਼ਾਵਾਂ
 • ਸਰਕਾਰੀਅੰਗਰੇਜ਼ੀ[5]
 • ਬੋਲ-ਚਾਲਪੰਜਾਬੀ, ਹਿੰਦੀ ਭਾਸ਼ਾ
ਭਾਸ਼ਾਵਾਂ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਡਾਕ ਕੋਡ160xxx
ਟੈਲੀਫੋਨ ਕੋਡ+91—172
ISO 3166 ਕੋਡIN-CH
ਵਾਹਨ ਰਜਿਸਟ੍ਰੇਸ਼ਨ ਪਲੇਟPB-80 (ਮੌਜੂਦਾ), PB-82 (ਵਪਾਰਕ ਵਾਹਨ ਅਤੇ ਟੈਕਸੀਆਂ)[6]
ਸਾਖਰਤਾ ਦਰ86.77%
ਵੈੱਬਸਾਈਟchandigarh.gov.in

ਚੰਡੀਗੜ੍ਹ ਪੂਰੇ ਵਿਸ਼ਵ ਵਿੱਚ ਆਪਣੇ ਆਰਕੀਟੈਕਚਰ ਡਿਜ਼ਾਇਨ ਅਤੇ ਚੰਗੀ ਆਬੋ-ਹਵਾ ਲਈ ਮਸ਼ਹੂਰ ਹੈ | ਸ਼ਹਿਰ ਦਾ ਮਾਸਟਰ ਪਲਾਨ ਫਰਾਂਸੀਸੀ ਆਰਕੀਟੈਕਟ ਲ ਕਾਰਬੂਜ਼ੀਏ ਨੇ ਬਣਾਇਆ ਸੀ |ਸਾਲ 2015 ਵਿੱਚ ਬੀ.ਬੀ.ਸੀ. ਦੇ ਇੱਕ ਲੇਖ ਵਿੱਚ ਚੰਡੀਗੜ੍ਹ ਨੂੰ ਦੁਨੀਆ ਦੇ ਸਾਰੇ ਸ਼ਹਿਰਾਂ ਵਿੱਚੋ ਇੱਕ ਇਹੋ ਜੇਹਾ ਸ਼ਹਿਰ ਕਿਹਾ ਗਿਆ ਜਿੱਥੇ ਆਰਕੀਟੈਕਚਰ, ਸੱਭਿਆਚਾਰ ਅਤੇ ਆਧੁਨਿਕੀਕਰਨ ਇੱਕ ਦਾ ਵਧੀਆ ਤਾਲਮੇਲ ਹੈ|

ਸ਼ਹਿਰ ਦੀ ਆਬੋ-ਹਵਾ ਸਿੱਲ੍ਹੀ ਉਪ-ਤਪਤ-ਖੰਡੀ (humid subtropical) ਕਿਸਮ ਦੀ ਹੈ; ਜਿਸ ਵਿੱਚ ਗਰਮੀਆਂ ਵਿੱਚ ਬਹੁਤ ਗਰਮੀ, ਸਿਆਲ਼ ਵਿੱਚ ਨਿੱਘ, ਬੇਅਤਬਾਰੀ ਬਰਸਾਤ ਅਤੇ ਤਾਪਮਾਨ ਵਿੱਚ ਵੱਡੇ ਫ਼ਰਕ (-1° ਤੋਂ 41.2°) ਦਾ ਅੰਦਾਜ਼ਾ ਰਹਿੰਦਾ ਹੈ। ਸਿਆਲ਼ ਵਿੱਚ ਦਸੰਬਰ ਅਤੇ ਜਨਵਰੀ ਦੇ ਮਹੀਨੇ ਵਿੱਚ ਕਦੇ-ਕਦੇ ਕੋਹਰਾ ਹੋ ਸਕਦਾ ਹੈ। ਔਸਤ ਸਾਲਾਨਾ ਬਰਸਾਤ 1110.7 m.m. ਹੁੰਦੀ ਹੈ।[7] ਸ਼ਹਿਰ ਵਿੱਚ ਕਈ ਵਾਰ ਲਹਿੰਦੇ ਤੋਂ ਪਰਤਦੇ ਮਾਨਸੂਨ ਸਿਆਲ਼ੂ ਬਰਸਾਤ ਵੀ ਕਰ ਦਿੰਦੇ ਹਨ।

ਇਤਿਹਾਸਸੋਧੋ

ਬਰਤਾਨਵੀ ਹਿੰਦੁਸਤਾਨ ਦੀ ਵੰਡ ਮਗਰੋਂ 1947 ਵਿੱਚ ਸੂਬੇ ਪੰਜਾਬ ਨੂੰ ਭਾਰਤ ਅਤੇ ਪਾਕਿਸਤਾਨ ਵਿੱਚਕਾਰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਸੀ। ਇਸ ਵੰਡ ਕਰਕੇ ਰਾਜ ਦੀ ਪੁਰਾਣੀ ਰਾਜਧਾਨੀ ਲਹੌਰ ਪਾਕਿਸਤਾਨ ਦੇ ਹਿੱਸੇ ਵਿੱਚ ਚਲੀ ਗਈ ਸੀ। ਹੁਣ ਭਾਰਤੀ ਪੰਜਾਬ ਨੂੰ ਇੱਕ ਨਵੀਂ ਰਾਜਧਾਨੀ ਦੀ ਲੋੜ ਪਈ। ਪਹਿਲਾਂ ਮੌਜੂਦ ਸ਼ਹਿਰਾਂ ਨੂੰ ਰਾਜਧਾਨੀ ਵਿੱਚ ਬਦਲਣ ਵਿੱਚ ਆਉਣ ਵਾਲੀਆਂ ਬਹੁਤ ਸਾਰੀਆਂ ਔਕੜਾਂ ਦੇ ਸਿੱਟੇ ਵੱਜੋਂ ਇੱਕ ਨਵੀਂ ਪਲੈਨਡ ਰਾਜਧਾਨੀ ਕਾਇਮ ਕਰਨ ਦਾ ਫੈਸਲਾ ਕੀਤਾ ਗਿਆ।

ਉਸ ਵੇਲੇ ਭਾਰਤ ਵਿੱਚ ਚੱਲ ਰਹੀਆਂ ਬਹੁਤ ਸਾਰੀਆਂ ਨਵੀਆਂ ਸ਼ਹਿਰੀ ਤਜਵੀਜ਼ਾਂ ਵਿੱਚ ਚੰਡੀਗੜ੍ਹ ਨੂੰ ਸਭ ਤੋਂ ਵੱਧ ਅਹਿਮੀਅਤ ਮਿਲੀ ਜਿਸਦੇ ਖ਼ਾਸ ਕਾਰਣ ਸਨ ਇੱਕ ਤਾਂ ਸ਼ਹਿਰ ਦੀ ਰਣਨੀਤਿਕ ਲੋਕੇਸ਼ਨ ਅਤੇ ਦੂਜਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਇਸ ਪ੍ਰਾਜੈਕਟ ਵਿੱਚ ਜ਼ਾਤੀ ਤੌਰ 'ਤੇ ਰੁਝਾਨ ਹੋਣਾ। ਨਵੀਂ ਕੌਮ ਦੇ ਆਧੁਿਨਕ ਅਤੇ ਅਗਾਂਹ-ਵਧੂ ਨਜ਼ਰੀਏ ਦੇ ਰੂਪ ਵਿੱਚ ਚੰਡੀਗੜ੍ਹ ਨੂੰ ਵੇਖਦੇ ਹੋਏ ਉਹਨਾਂ ਨੇ ਸ਼ਹਿਰ ਨੂੰ ਬੀਤੀਆਂ ਹੋਈਆਂ ਰਿਵਾਇਅਤਾਂ ਤੋਂ ਅਜ਼ਾਦ, ਕੌਮ ਦੇ ਅੱਗੇ ਵਧਣ ਵਿੱਚ ਯਕੀਨ ਰੱਖਣ ਦਾ ਚਿੰਨ੍ਹ ਦੱਸਿਆ। ਸ਼ਹਿਰ ਦਾ ਡਿਜ਼ਾਇਨ ਇੱਕ ਫ਼ਰਾਂਸੀਸੀ ਆਰਕੀਟੈਕਟ ਅਤੇ ਸ਼ਹਿਰੀ ਇਮਾਰਤਸਾਜ਼ ਲ ਕਾਰਬੂਜ਼ੀਏ (Le Corbusier) ਨੇ 1950 ਦੇ ਦਹਾਕੇ ਵਿੱਚ ਕੀਤਾ। ਲ ਕਾਰਬੂਜ਼ੀਏ ਅਸਲ ਵਿੱਚ ਸ਼ਹਿਰ ਦੇ ਦੂਸਰੇ ਆਰਕੀਟੈਕਟ ਸਨ। ਪਹਿਲਾ ਮਾਸਟਰ-ਪਲੈਨ ਅਮਰੀਕੀ ਆਰਕੀਟੈੱਕਟ ਐਲਬਰਟ ਮੇਅਰ (Albert Mayer) ਨੇ ਬਣਾਇਆ ਸੀ, ਜੋ ਆਰਕੀਟੈਕਟ ਮੈਥਿਊ ਨਾਵੀਤਸਕੀ (Matthew Nowicki) ਨਾਲ ਕੰਮ ਕਰਦੇ ਸਨ। 1950 ਵਿੱਚ ਨਾਵੀਤਸਕੀ ਦੀ ਬੇਵਕਤੀ ਮੌਤ ਕਾਰਨ ਕਾਰਬੂਜ਼ੀਏ ਨੂੰ ਇਹ ਪ੍ਰਾਜੈਕਟ ਮਿਲਿਆ।ਬਾਅਦ ਵਿੱਚ ਮਹਿੰਦਰ ਸਿੰਘ ਰੰਧਾਵਾ ਨੇ ਇਸ ਸ਼ਹਿਰ ਨੂੰ ਸਜਾਉਣ/ਸਵਾਰਨ ਵਿੱਚ ਵੱਡਾ ਯੋਗਦਾਨ ਪਾਇਆ।[8]

1 ਨਵੰਬਰ, 1966 ਨੂੰ ਪੰਜਾਬ ਦੇ ਹਿੰਦੀ-ਬੋਲਦੇ ਚੜ੍ਹਦੇ ਪਾਸੇ ਦੇ ਹਿੱਸੇ ਨੂੰ ਅਲੱਗ ਕਰਕੇ ਹਰਿਆਣਾ ਸੂਬਾ ਬਣਾਇਆ ਗਿਆ, ਜਦੋਂ ਕਿ ਪੰਜਾਬੀ-ਬੋਲਦੇ ਲਹਿੰਦੇ ਪਾਸੇ ਦੇ ਹਿੱਸੇ ਨੂੰ ਮੌਜੂਦਾ ਪੰਜਾਬ ਹੀ ਰਹਿਣ ਦਿੱਤਾ ਗਿਆ। ਚੰਡੀਗੜ੍ਹ ਸ਼ਹਿਰ ਦੋਹਾਂ ਦੀ ਹੱਦ ਉੱਤੇ ਵੱਸਿਆ ਸੀ, ਜਿਸਨੂੰ ਦੋਹਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਐਲਾਨਿਆ ਗਿਆ, ਅਤੇ ਨਾਲ ਹੀ ਕੇਂਦਰੀ ਸ਼ਾਸ਼ਤ ਪ੍ਰਦੇਸ ਵੀ ਐਲਾਨਿਆ ਗਿਆ। 1952 ਤੋਂ 1966 ਤੱਕ ਇਹ ਸ਼ਹਿਰ ਸਿਰਫ਼ ਪੰਜਾਬ ਦੀ ਹੀ ਰਾਜਧਾਨੀ ਸੀ। ਅਗਸਤ 1985 ਵਿੱਚ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਅਕਾਲੀ ਦਲ ਦੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਵਿੱਚ ਹੋਏ ਸਮਝੌਤੇ ਮੁਤਾਬਕ, ਚੰਡੀਗੜ੍ਹ 1986 ਵਿੱਚ ਪੰਜਾਬ ਨੂੰ ਦਿੱਤਾ ਜਾਣਾ ਤੈਅ ਹੋਇਆ ਸੀ। ਇਸਦੇ ਨਾਲ ਹੀ ਹਰਿਆਣਾ ਲਈ ਇੱਕ ਨਵੀਂ ਰਾਜਧਾਨੀ ਵੀ ਬਣਾਉਣੀ ਸੀ, ਪਰ ਕੁੱਝ ਇੰਤਜ਼ਾਮੀ ਕਾਰਣਾਂ ਦੇ ਚਲਦੇ ਇਸ ਟ੍ਰਾਂਸਫ਼ਰ ਵਿੱਚ ਦੇਰੀ ਹੋਈ। ਇਸ ਦੇਰੀ ਦੇ ਖ਼ਾਸ ਕਾਰਨਾਂ ਵਿੱਚ ਦੱਖਣ ਪੰਜਾਬ ਦੇ ਕੁੱਝ ਹਿੰਦੀ-ਬੋਲਦੇ ਪਿੰਡਾਂ ਨੂੰ ਹਰਿਆਣਾ, ਅਤੇ ਲਹਿੰਦੇ ਹਰਿਆਣੇ ਦੇ ਪੰਜਾਬੀ-ਬੋਲਦੇ ਪਿੰਡਾਂ ਨੂੰ ਪੰਜਾਬ ਨੂੰ ਦੇਣ ਦਾ ਝਗੜਾ ਸੀ।[9]

15 ਜੁਲਾਈ, 2007 ਨੂੰ ਚੰਡੀਗੜ੍ਹ, ਪਹਿਲਾ ਭਾਰਤੀ ਤੰਬਾਕੂ ਰਹਿਤ ਇਲਾਕਾ ਐਲਾਨਿਆ ਗਿਆ। ਪਬਲਿਕ ਥਾਵਾਂ ਉੱਤੇ ਸਿਗਰਟ ਪੀਣ ਦੀ ਮਨਾਹੀ ਹੈ ਅਤੇ ਇਹ ਚੰਡੀਗੜ੍ਹ ਹਕੂਮਤ ਦੇ ਜ਼ਾਬਤੇ ਤਹਿਤ ਸਜ਼ਾਯੋਗ ਅਪਰਾਧ ਹੈ।[10] ਇਸਦੇ ਮਗਰੋਂ 2 ਅਕਤੂਬਰ, 2008 ਨੂੰ ਕੌਮੀ-ਪਿਤਾ ਮਹਾਤਮਾ ਗਾਂਧੀ ਦੇ ਜਨਮਦਿਨ ਉੱਤੇ ਸ਼ਹਿਰ ਵਿੱਚ ਪਾਲੀਥੀਨ ਦੀਆਂ ਥੈਲੀਆਂ ਦੀ ਵਰਤੋਂ ਉੱਤੇ ਪਾਬੰਦੀ ਲਗਾ ਦਿੱਤੀ ਗਈ।[11]

ਔਸਤ ਤਾਪਮਾਨਸੋਧੋ

  • ਬਸੰਤ: ਬਸੰਤ ਰੁੱਤ (ਅੱਧ ਫਰਵਰੀ ਤੋਂ ਅੱਧ ਮਾਰਚ ਅਤੇ ਫਿਰ ਅੱਧ ਸਤੰਬਰ ਤੋਂ ਅੱਧ ਅਕਤੂਬਰ ਤੱਕ) ਵਿੱਚ ਮੌਸਮ ਸੁਹਾਵਣਾ ਰਹਿੰਦਾ ਹੈ। ਉਪਰਲਾ ਟੈਂਪਰੇਚਰ 16 °C ਤੋਂ 25 °C ਅਤੇ ਹੇਠਲਾ ਟੈਂਪਰੇਚਰ 9 °C ਤੋਂ 18 °C ਦੇ ਵਿਚਾਲੇ ਰਹਿੰਦਾ ਹੈ।
  • ਗਰਮੀਆਂ: ਗਰਮੀ ਦੀ ਰੁੱਤ (ਅੱਧ ਮਈ ਤੋਂ ਅੱਧ ਜੂਨ ਤੱਕ) ਵਿੱਚ ਟੈਂਪਰੇਚਰ 46.5 °C (ਕਦੇ-ਕਦੇ) ਤੱਕ ਜਾ ਸਕਦਾ ਹੈ। ਆਮ ਤੌਰ 'ਤੇ ਟੈਂਪਰੇਚਰ 35 °C ਤੋਂ 40 °C ਦੇ ਵਿਚਾਲੇ ਰਹਿੰਦਾ ਹੈ।
  • ਪਤਝੜ: ਪਤਝੜ (ਅੱਧ ਮਾਰਚ - ਅਪ੍ਰੈਲ ਤੱਕ) ਵਿੱਚ ਟੈਂਪਰੇਚਰ ਵੱਧ ਤੋਂ ਵੱਧ 36 °C ਤੱਕ ਪਹੁੰਚ ਸਕਦਾ ਹੈ। ਇਸ ਸਮੇਂ ਹੇਠਲਾ ਟੈਂਪਰੇਚਰ 13 °C ਤੋਂ 27 °C ਵਿਚਾਲੇ ਰਹਿੰਦਾ ਹੈ।
  • ਬਰਸਾਤ: ਮਾਨਸੂਨ ਦੇ ਦੌਰਾਨ (ਅੱਧ ਜੂਨ ਤੋਂ ਅੱਧ ਸਿਤੰਬਰ ਤੱਕ), ਸ਼ਹਿਰ ਨੂੰ ਚੰਗੀ ਬਰਸਾਤ ਮਿਲਦੀ ਹੈ। ਕਦੇ-ਕਦੇ ਬਹੁਤ ਜ਼ਿਆਦਾ ਭਾਰੀ ਮੀਂਹ ਵੀ ਹੋ ਸਕਦੀ ਹੈ (ਅਕਸਰ ਅਗਸਤ ਜਾਂ ਸਿਤੰਬਰ)। ਆਮ ਤੌਰ 'ਤੇ ਮਾਨਸੂਨ ਹਵਾ ਦੱਖਣ-ਲਹਿੰਦੇ / ਦੱਖਣ-ਚੜ੍ਹਦੇ ਤੋਂ ਵਗਦੀ ਹੈ। ਮਾਨਸੂਨ ਵਿੱਚ ਚੰਡੀਗੜ੍ਹ ਵਿੱਚ ਹੋਈ ਕਿਸੇ ਇੱਕ ਦਿਨ ਵਿੱਚ ਸਭ ਤੋਂ ਵੱਧ ਮੀਂਹ 195.5 m.m. ਦਰਜ ਹੈ।
  • ਸਿਆਲ਼: ਇੱਥੇ ਠੰਢ (ਨਵੰਬਰ ਤੋਂ ਅੱਧ ਮਾਰਚ ਤੱਕ) ਭਾਰਤ ਦੇ ਬਾਕੀ ਹਿੱਸਿਆੰ ਤੋਂ ਕਾਫੀ ਜ਼ਿਆਦਾ ਹੁੰਦੀ ਹੈ।। ਸਿਆਲ਼ ਵਿੱਚ ਔਸਤ ਟੈਂਪਰੇਚਰ (ਵੱਧ ਤੋਂ ਵੱਧ) 7 °C ਤੋਂ 15 °C ਅਤੇ (ਘੱਟ ਤੋਂ ਘੱਟ) -2 °C ਤੋਂ 5 °C ਤੱਕ ਹੋ ਸਕਦਾ ਹੈ। ਇਸ ਸਮੇਂ ਮੀਂਹ ਘੱਟ ਹੀ ਪੈਂਦਾ ਹੈ, ਪਰ ਕਦੇ ਕਦੇ ਗੜਿਆਂ ਅਤੇ ਹਨ੍ਹੇਰੀ ਨਾਲ ਮੀਂਹ ਲਹਿੰਦੇ ਤੋਂ ਆ ਜਾਂਦਾ ਹੈ।

ਫੁੱਲ ਫਲਾਕਾਸੋਧੋ

 
ਜੰਗਲ ਵਿੱਚ ਸਾਂਭਰ
 
ਕੈਸਿਆ ਫਿਸਚੁਲਾ (cassia fistula) ਚੰਡੀਗੜ੍ਹ ਵਿੱਚ
 
ਸਾਂਭਰ ਧਨਾਸ ਝੀਲ ਸੈਕਟਰ 38 ਵੈਸਟ ਚੰਡੀਗੜ੍ਹ

ਸਾਰਾ ਚੰਡੀਗੜ੍ਹ ਬੋਹੜ ਅਤੇ ਸਫ਼ੈਦੇ ਦੇ ਬਾਗ਼ਾਂ ਨਾਲ ਭਰਿਆ ਹੋਇਆ ਹੈ। ਅਸ਼ੋਕ, ਕੈਸਿਆ, ਤੂਤ ਅਤੇ ਹੋਰ ਰੁੱਖ ਵੀ ਇੱਥੇ ਦੀ ਖ਼ੂਬਸੂਰਤੀ ਵਧਾਉਂਦੇ ਹਨ। ਸ਼ਹਿਰ ਦੇ ਆਲੇ-ਦੁਆਲੇ ਕਾਫ਼ੀ ਜੰਗਲੀ ਇਲਾਕਾ ਵੀ ਹੈ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਜਾਨਵਰਾਂ ਅਤੇ ਬੂਟਿਆਂ ਦੀ ਵਸੋਂ ਹੈ। ਹਿਰਣ, ਸਾਂਭਰ, ਕਰਕਰ ਹਿਰਣ, ਤੋਤੇ, ਕਠਫੋੜਾ ਅਤੇ ਮੋਰ ਰਾਖਵੇਂ ਜੰਗਲਾਂ ਵਿੱਚ ਰਹਿੰਦੇ ਹਨ। ਸੁਖ਼ਨਾ ਝੀਲ ਵਿੱਚ ਵੱਖ-ਵੱਖ ਤਰ੍ਹਾਂ ਦੀਆਂਬੱਤਖ਼ਾਂ ਅਤੇ ਹੰਸ ਰਹਿੰਦੇ ਹਨ ਅਤੇ ਪਰਵਾਸੀ ਪੰਛੀਆਂ ਨੂੰ ਆਪਣੇ ਵੱਲ ਖਿੱਚਦਾ ਹੈ, ਜੋ ਕਿ ਜਾਪਾਨ ਅਤੇ ਸਾਈਬੇਰੀਆ ਇਲਾਕਿਆਂ ਤੋਂ ਉੱਡਕੇ ਠੰਢ ਵਿੱਚ ਇੱਥੇ ਆਉਂਦੇ ਹਨ ਅਤੇ ਝੀਲ ਦੀ ਖ਼ੂਬਸੂਰਤੀ ਵਧਾਉਂਦੇ ਹਨ। ਸ਼ਹਿਰ ਵਿੱਚ ਇੱਕ ਤੋਤਿਆਂ ਦੀ ਰੱਖ ਵੀ ਹੈ, ਜਿਸ ਵਿੱਚ ਪੰਛੀਆਂ ਦੀਆਂ ਵੱਖ-ਵੱਖ ਕਿਸਮਾਂ ਵੇਖਣ ਨੂੰ ਮਿਲਦੀਆਂ ਹਨ।

ਪ੍ਰਸ਼ਾਸਨਸੋਧੋ

ਚੰਡੀਗੜ੍ਹ ਪ੍ਰਸ਼ਾਸਨ ਸੰਵਿਧਾਨ ਦੀ ਧਾਰਾ 239 ਦੇ ਤਹਿਤ ਨਿਯੁਕਤ ਕੀਤੇ ਗਏ ਪ੍ਰਸ਼ਾਸਕਾ ਦੇ ਅਧੀਨ ਕਾਰਜ ਕਾਰਜਗਤ ਹੈ। ਸ਼ਹਿਰ ਦਾ ਪ੍ਰਬੰਧਕੀ ਨਿਯੌਤ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲਾ ਦੇ ਕੋਲ ਹੈ। ਵਰਤਮਾਨ ਵਿੱਚ ਪੰਜਾਬ ਦੇ ਰਾਜਪਾਲ ਹੀ ਚੰਡੀਗੜ੍ਹ ਦੇ ਪ੍ਰਸ਼ਾਸਕ ਹਨ। ਪ੍ਰਸ਼ਾਸਕਾਂ ਦਾ ਸਲਾਹਕਾਰ ਇੱਕ ਸੰਪੂਰਣ ਭਾਰਤੀ ਸੇਵਾਵਾਂ ਤੋਂ ਨਿਯੁਕਤ ਉੱਚ ਕੋਟੀ ਦਾ ਅਧਿਕਾਰੀ ਹੁੰਦਾ ਹੈ। ਇਸ ਅਧਿਕਾਰੀ ਦਾ ਪੱਧਰ ਭਾਰਤੀ ਪ੍ਰਸ਼ਾਸਕੀ ਸੇਵਾ ਵਿੱਚ ਏ. ਜੀ. ਏਮ. ਯੂ. ਕੈਡਰ ਦਾ ਹੁੰਦਾ ਹੈ।

 
ਚੰਡੀਗੜ੍ਹ ਉੱਚ ਅਦਾਲਤ
  • ਡਿਪਟੀ ਕਮਿਸ਼ਨਰ: ਭਾਰਤੀ ਪ੍ਰਸ਼ਾਸਕੀ ਸੇਵਾ ਦਾ ਅਧਿਕਾਰੀ ਜੋ ਚੰਡੀਗੜ੍ਹ ਦੇ ਇੱਕੋ ਜਿਹੇ ਪ੍ਰਸ਼ਾਸਨ ਦੀ ਦੇਖਭਾਲ ਕਰਦਾ ਹੈ
  • ਜੰਗਲ ਉਪਸੰਰਕਸ਼ਕ: ਭਾਰਤੀ ਜੰਗਲ ਸੇਵਾ ਦਾ ਅਧਿਕਾਰੀ, ਜੋ ਜੰਗਲੀ ਪਰਬੰਧਨ, ਪਰਿਆਵਰਣ, ਜੰਗਲੀ - ਜੀਵਨ ਅਤੇ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਉੱਤਰਦਾਈ ਹੁੰਦਾ ਹੈ।
  • ਉੱਤਮ ਪ੍ਰਧਾਨ (ਪੁਲਿਸ): ਭਾਰਤੀ ਪੁਲਿਸ ਸੇਵਾਵਾਂ ਦਾ ਅਧਿਕਾਰੀ, ਜੋ ਕਿ ਸ਼ਹਿਰ ਵਿੱਚ ਢੰਗ ਅਤੇ ਨਿਆ ਵਿਵਸਥਾ ਬਣਾਈ ਰੱਖਣ ਅਤੇ ਸਬੰਧਤ ਮਜ਼ਮੂਨਾਂ ਲਈ ਉੱਤਰਦਾਈ ਹੁੰਦਾ ਹੈ

ਉਪਰੋਕਤ ਤਿੰਨ ਅਧਿਕਾਰੀ ਸੰਪੂਰਣ ਭਾਰਤੀ ਸੇਵਾਵਾਂ ਦੇ ਏ. ਜੀ. ਏਮ. ਯੂ., ਹਰਿਆਣਾ ਜਾਂ ਪੰਜਾਬ ਕੈਡਰ ਨਾਲ ਹੁੰਦੇ ਹਨ।

ਅਬਾਦੀਸੋਧੋ

2011 ਵਿੱਚ ਹੋਈ ਭਾਰਤ ਦੀ ਜਨਗਣਨਾ ਦੇ ਮੁਤਾਬਕ, ਚੰਡੀਗੜ੍ਹ ਦੀ ਕੁੱਲ ਆਬਾਦੀ 10,55,450 ਹੈ, ਜਿਸਦੇ ਅਨੁਸਾਰ 9258 ਵਿਅਕਤੀ ਪ੍ਰਤੀ ਵਰਗ ਕਿ. ਮੀ. ਦਾ ਘਣਤਾ ਹੁੰਦੀ ਹੈ। ਇਸ ਵਿੱਚ ਆਬਾਦੀ ਦਾ 55% ਮਰਦਾਂ ਅਤੇ ਔਰਤਾਂ ਦਾ 45% ਹਨ। ਸ਼ਹਿਰ ਦਾ ਲਿੰਗ ਅਨੁਪਾਤ 818 ਔਰਤਾਂ ਮਗਰੋਂ 1000 ਪੁਰਸ਼ ਹੈ, ਜੋ ਕਿ ਭਾਰਤ ਵਿੱਚ ਸਭ ਤੋ ਘੱਟ ਹੈ। ਔਸਤ ਸਾਖਰਤਾ ਦਰ 86.77% ਹੈ, ਜੋ ਕਿ ਰਾਸ਼ਟਰੀ ਔਸਤ ਸਾਖਰਤਾ ਦਰ 64.8% ਤੋਂ ਜ਼ਿਆਦਾ ਹੈ। ਇਸ ਵਿੱਚ ਪੁਰਸ਼ ਸਾਖਰਤਾ ਦਰ 90.81% ਅਤੇ ਔਰਤਾਂ ਦੀ ਸਾਖਰਤਾ ਦਰ 81.88% ਹੈ। ਇੱਥੇ ਦੀ 10.8% ਜਨਸੰਖਿਆ ਛੇ ਸਾਲ ਤੋਂ ਹੇਠਾਂ ਉਮਰ ਦੀ ਹੈ। ਮੁੱਖ ਧਰਮਾਂ ਵਿੱਚ ਹਿੰਦੂ (80.78%), ਸਿੱਖ (13.11%), ਇਸਲਾਮ (4.87%) ਅਤੇ ਈਸਾਈ (0.83% ਹਨ।[12]

ਪੰਜਾਬੀ ਅਤੇ ਹਿੰਦੀ ਚੰਡੀਗੜ੍ਹ ਦੀਆਂ ਪ੍ਰਮੁੱਖ ਬੋਲੀਆਂ ਹਨ ਪਰ ਅੱਜਕੱਲ੍ਹ ਅੰਗਰੇਜ਼ੀ ਵੀ ਕਾਫ਼ੀ ਪ੍ਰਚੱਲਤ ਹੁੰਦੀ ਜਾ ਰਹੀ ਹੈ। ਸ਼ਹਿਰ ਦੇ ਲੋਕਾਂ ਦਾ ਇੱਕ ਛੋਟਾ ਹਿੱਸਾ ਉਰਦੂ ਵੀ ਬੋਲਦਾ ਹੈ।

ਚੰਡੀਗੜ੍ਹ ਵਿੱਚ ਰਹਿਣ ਵਾਲੇ ਹਰਿਆਣਾ ਅਤੇ ਪੰਜਾਬ ਦੇ ਪਰਵਾਸੀ ਲੋਕ ਵੀ ਵੱਡੇ ਫ਼ੀਸਦੀ ਵਿੱਚ ਹਨ, ਜੋ ਕਿ ਇੱਥੋਂ ਦੇ ਅਰਥਚਾਰੇ ਦੀਆਂ ਲੋੜਾਂ ਨੂੰ ਭਰਨ ਲਈ ਸਹਾਇਕ ਸਿੱਧ ਹੁੰਦੇ ਹਨ। ਇਹ ਲੋਕ ਸ਼ਹਿਰ ਦੇ ਵੱਖਰੇ ਸਰਕਾਰੀ ਮਹਿਕਮਿਆਂ ਅਤੇ ਨਿਜੀ ਕਾਰੋਬਾਰਾਂ ਵਿੱਚ ਕਾਰਕੁੰਨ ਤੇ ਮੁਲਾਜ਼ਿਮ ਹਨ।

ਬਾਗ ਬਗੀਚੇਸੋਧੋ

ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਭਾਰਤ ਦੇ ਸਭ ਤੋਂ ਸੋਹਣੇ ਅਤੇ ਯੋਜਨਾਬੱਧ ਸ਼ਹਿਰਾਂ ਵਿੱਚੋਂ ਇੱਕ ਹੈ। ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਪ੍ਰਸਿੱਧ ਫਰਾਂਸੀਸੀ ਇਮਾਰਤਸਾਜ ਲ ਕਾਰਬੂਜ਼ੀਏ ਦੇ ਬਣਾਏ ਨਕਸ਼ੇ ਅਨੁਸਾਰ ਬਣਿਆ ਹੋਇਆ ਹੈ। ਇਸ ਸ਼ਹਿਰ ਦਾ ਨਾਮ ਇੱਕ ਦੂਜੇ ਦੇ ਨੇੜੇ ਸਥਿਤ ਚੰਡੀ ਮੰਦਿਰ ਅਤੇ ਗੜ੍ਹ ਕਿਲ੍ਹੇ ਦੇ ਕਾਰਨ ਪਿਆ। ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਬਾਗ ਹਨ ਜਿਹਨਾਂ ਵਿੱਚ ਪਾਮ ਗਾਰਡਨ, ਗਾਰਡਨ ਆਫ਼ ਸਪ੍ਰਿੰਗਸ,ਜ਼ਾਕਿਰ ਹੁਸੈਨ ਰੋਜ਼ ਗਾਰਡਨ, ਲੇਸਰ ਵੈਲੀ, ਰਜਿੰਦਰ ਪਾਰਕ, ਬੋਟਾਨਿਕਲ ਗਾਰਡਨ, ਸਿਮਰਤੀ ਉਪਵਨ, ਤੋਪਿਆਰੀ ਉਪਵਨ, ਟੇਰਸਡ ਗਾਰਡਨ, ਅਤੇ ਸ਼ਾਂਤੀ ਕੁੰਜ ਪ੍ਰਮੁੱਖ ਹਨ। ਚੰਡੀਗੜ੍ਹ ਵਿੱਚ ਲਲਿਤ ਕਲਾ ਅਕਾਦਮੀ, ਸਾਹਿਤ ਅਕਾਦਮੀ, ਪ੍ਰਾਚੀਨ ਕਲਾ ਕੇਂਦਰ ਅਤੇ ਕਲਚਰਲ ਕੰਪਲੈਕਸ ਵੀ ਵੇਖਣ ਯੋਗ ਹਨ।

ਜ਼ਾਕਿਰ ਹੁਸੈਨ ਰੋਜ਼ ਗਾਰਡਨਸੋਧੋ

ਜ਼ਾਕਿਰ ਹੁਸੈਨ ਰੋਜ਼ ਗਾਰਡਨ,ਚੰਡੀਗੜ੍ਹ ਦੇ ਸੈਕਟਰ 16 ਵਿੱਚ 30 ਏਕੜ (120,000 m2) ਖੇਤਰ ਵਿੱਚ ਬਣਿਆ ਇੱਕ ਬਨਸਪਤੀ ਬਾਗੀਚਾ ਹੈ। ਇਸ ਵਿੱਚ 1600 ਕਿਸਮਾਂ ਦੇ 50,000 ਗੁਲਾਬ ਦੇ ਫੁੱਲਾਂ ਦੇ ਬੂਟੇ ਹਨ। ਇਸ ਦਾ ਨਿਰਮਾਣ 1967 ਵਿੱਚ ਚੰਡੀਗੜ ਦੇ ਪਹਿਲੇ ਚੀਫ ਕਮਿਸ਼ਨਰ ਡਾ. ਐਮ. ਐਸ. ਰੰਧਾਵਾ ਦੀ ਦੇਖ ਰੇਖ ਅਧੀਨ ਕਰਵਾਇਆ ਗਿਆ ਸੀ।

ਗਾਰਡਨ ਆਫ਼ ਸਪ੍ਰਿੰਗਸ, ਚੰਡੀਗੜ੍ਹਸੋਧੋ

ਗਾਰਡਨ ਆਫ਼ ਸਪ੍ਰਿੰਗਸ ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਪੈਂਦੀ ਇੱਕ ਸੈਰਗਾਹ ਅਤੇ ਸੈਲਾਨੀ ਪਾਰਕ ਹੈ ਜੋ ਸੈਕਟਰ 53 ਵਿੱਚ ਸਥਿਤ ਹੈ।

ਪਾਮ ਗਾਰਡਨਸੋਧੋ

ਪਾਮ ਗਾਰਡਨ,ਚੰਡੀਗੜ੍ਹ,ਭਾਰਤ ਦੇ ਕੇਂਦਰ ਸ਼ਾਸ਼ਤ ਪ੍ਰਦੇਸ ਚੰਡੀਗੜ੍ਹ ਦੇ ਸੈਕਟਰ 42 ਵਿੱਚ ਸਥਿਤ ਇੱਕ ਇੱਕ ਸੈਰ ਸਪਾਟੇ ਲਈ ਬਣਾਇਆ ਗਿਆ ਪਾਰਕ ਹੈ। ਗਾਰਡਨ ਆਫ਼ ਸਪ੍ਰਿੰਗਸ, ਚੰਡੀਗੜ੍ਹ,ਭਾਰਤ ਦੇ ਕੇਂਦਰ ਸ਼ਾਸ਼ਤ ਪ੍ਰਦੇਸ ਚੰਡੀਗੜ੍ਹ ਵਿੱਚ ਪੈਂਦਾ ਇੱਕ ਸੈਰਗਾਹ ਅਤੇ ਸੈਲਾਨੀ ਪਾਰਕ ਜੋ ਸੈਕਟਰ 53 ਵਿੱਚ ਸਥਿਤ ਹੈ।

ਕੈਪਿਟਲ ਕੰਪਲੈਕਸਸੋਧੋ

ਇੱਥੇ ਪੰਜਾਬ ਅਤੇ ਹਰਿਆਣਾ ਦੇ ਅਨੇਕ ਪ੍ਰਬੰਧਕੀ ਭਵਨ ਹਨ। ਵਿਧਾਨਸਭਾ, ਉੱਚ ਅਦਾਲਤ ਅਤੇ ਸਕੱਤਰੇਤ ਆਦਿ ਇਮਾਰਤਾਂ ਇੱਥੇ ਵੇਖੀਆਂ ਜਾ ਸਕਦੀਆਂ ਹਨ। ਇਹ ਇਮਾਰਤਾਂ ਸਮਕਾਲੀ ਵਾਸਤੁਸ਼ਿਲਪ ਦਾ ਚੰਗੇਰਾ ਉਦਾਹਰਣ ਹੈ। ਇੱਥੇ ਦਾ ਓਪਨ ਹੈਂਡ ਸਮਾਰਕ ਕਲਾ ਦਾ ਉੱਤਮ ਨਮੂਨਾ ਹੈ।

ਰੌਕ ਗਾਰਡਨਸੋਧੋ

ਚੰਡੀਗੜ੍ਹ ਆਉਣ ਵਾਲੇ ਲੋਕ ਰਾਕ ਗਾਰਡਨ ਆਉਣਾ ਨਹੀਂ ਭੁੱਲਦੇ। ਇਸ ਬਾਗ਼ ਦੀ ਉਸਾਰੀ ਨੇਕਚੰਦ ਨੇ ਕਰਾਈ ਸੀ। ਇਸਨੂੰ ਬਣਾਉਨ ਵਿੱਚ ਉਦਯੋਗਕ ਅਤੇ ਸ਼ਹਿਰੀ ਕੂੜੇ ਦਾ ਇਸਤੇਮਾਲ ਕੀਤਾ ਗਿਆ ਹੈ। ਪਰਯਟਕ ਇੱਥੋਂ ਦੀਆਂ ਮੂਰਤੀਆਂ, ਮੰਦਰਾਂ, ਮਹਿਲਾਂ ਆਦਿ ਨੂੰ ਵੇਖਕੇ ਅਸਚਰਜ ਵਿੱਚ ਪੈ ਜਾਂਦੇ ਹਨ। ਹਰ ਸਾਲ ਇਸ ਗਾਰਡਨ ਨੂੰ ਵੇਖਣ ਹਜ਼ਾਰਾਂ ਸੈਲਾਨੀ ਆਉਂਦੇ ਹਨ। ਗਾਰਡਨ ਵਿੱਚ ਝਰਨਿਆਂ ਅਤੇ ਜਲਕੁੰਡਾਂ ਤੋਂ ਛੁੱਟ ਓਪਨ ਏਅਰ ਥਿਏਟਰ ਵੀ ਵੇਖਿਆ ਜਾ ਸਕਦਾ ਹੈ, ਜਿੱਥੇ ਅਨੇਕਾਂ ਪ੍ਰਕਾਰ ਦੀਆਂ ਸੰਸਕਰੀਤੀ-ਸਬੰਧਤ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਹਨ।

ਰੋਜ਼ ਗਾਰਡਨਸੋਧੋ

 
Rose Garden,Chandigarh

ਜ਼ਾਕਿਰ ਹੁਸੈਨ ਰੋਜ਼ ਗਾਰਡਨ ਦੇ ਨਾਮ ਤੋਂ ਪ੍ਰਸਿੱਧ ਇਹ ਗਾਰਡਨ ਏਸ਼ੀਆ ਦਾ ਸਭ ਤੋਂ ਸੋਹਣਾ ਰੋਜ਼ ਗਾਰਡਨ ਹੈ। ਇੱਥੇ ਗੁਲਾਬਾਂ ਦੀਆਂ 1600 ਤੋਂ ਵੀ ਵੱਧ ਕਿਸਮਾਂ ਵੇਖੀਆਂ ਜਾ ਸਕਦੀਆਂ ਹਨ। ਗਾਰਡਨ ਨੂੰ ਬਹੁਤ ਖ਼ੂਬਸੂਰਤੀ ਨਾਲ ਸਜਾਇਆ ਗਿਆ ਹੈ। ਵੱਖ-ਵੱਖ ਪ੍ਰਕਾਰ ਦੇ ਰੰਗੀਨ ਫੁਆਰੇ ਇਸਦੇ ਸੁਹੱਪਣ ਵਿੱਚ ਚਾਰ ਚੰਨ ਲਗਾਉਂਦੇ ਹਨ। ਹਰ ਸਾਲ ਇੱਥੇ ਗੁਲਾਬ ਮੇਲਾ ਆਯੋਜਿਤ ਹੁੰਦਾ ਹੈ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਲੋਕ ਇੱਥੇ ਆਉਂਦੇ ਹਨ।

ਸੁਖ਼ਨਾ ਝੀਲਸੋਧੋ

ਇਹ ਮਨੁੱਖ ਨਿਰਮਤ ਝੀਲ 3 ਵਰਗ ਕਿ.ਮੀ. ਦੇ ਇਲਾਕੇ ਵਿੱਚ ਫੈਲੀ ਹੋਈ ਹੈ। ਇਸਦੀ ਉਸਾਰੀ 1958 ਵਿੱਚ ਕਿੱਤੀ ਗਈ ਸੀ। ਅਨੇਕਾਂ ਪਰਵਾਸੀ ਪੰਛੀਆਂ ਨੂੰ ਇੱਥੇ ਵੇਖਿਆ ਜਾ ਸਕਦਾ ਹੈ। ਝੀਲ ਵਿੱਚ ਬੋਟਿੰਗ ਦਾ ਅਨੰਦ ਲੈਂਦੇ ਸਮੇਂ ਦੂਰ-ਦੂਰ ਤੱਕ ਫੈਲੀਆਂ ਪਹਾੜੀਆਂ ਦੇ ਸੁੰਦਰ ਨਜ਼ਾਰੇ ਬੜੇ ਮਨਮੋਹਕ ਲੱਗਦੇ ਹਨ। ਆਥਣ ਵੇਲੇ ਤਾਂ ਇਹ ਨਜ਼ਾਰੇ ਹੋਰ ਵੀ ਮਨਮੋਹਕ ਵਿਖਾਈ ਦਿੰਦੇ ਹਨ।

ਅਜਾਇਬ-ਘਰਸੋਧੋ

ਚੰਡੀਗੜ੍ਹ ਵਿੱਚ ਬਹੁਤ ਸਾਰੇ ਅਜਾਇਬ-ਘਰ ਹਨ। ਇੱਥੋਂ ਦੇ ਸਰਕਾਰੀ ਅਜਾਇਬ-ਘਰ ਅਤੇ ਕਲਾ ਦੀਰਘਾ ਵਿੱਚ ਗਾੰਧਾਰ ਸ਼ੈਲੀ ਦੀ ਅਨੇਕ ਮੂਰਤੀਆਂ ਦਾ ਸੰਗ੍ਰਿਹ ਵੇਖਿਆ ਜਾ ਸਕਦਾ ਹੈ। ਇਹ ਮੂਰਤੀਆਂ ਬੋਧੀ ਕਾਲ ਨਾਲ ਸਬੰਧਤ ਹਨ। ਅਜਾਇਬ-ਘਰ ਵਿੱਚ ਅਨੇਕ ਲਘੂ ਚਿਤਰਾਂ ਅਤੇ ਪ੍ਰਾਗੈਤੀਹਾਸਿਕ ਕਾਲੀਨ ਜੀਵਾਸ਼ਮ ਨੂੰ ਵੀ ਰੱਖਿਆ ਗਿਆ ਹੈ। ਅੰਤਰਰਾਸ਼ਟਰੀ ਡਾਲਸ ਮਿਉਜ਼ਿਅਮ ਵਿੱਚ ਦੁਨੀਆ ਭਰ ਦੀਆਂ ਗੁੱਡਿਆਂ ਅਤੇ ਕਠਪੁਤਲੀਆਂ ਨੂੰ ਰੱਖਿਆ ਗਿਆ ਹੈ।

ਸੁਖਨਾ ਜੰਗਲੀ-ਜੀਵ ਰੱਖਸੋਧੋ

ਲਗਭਗ 2600 ਹੇਕਟੇਅਰ ਵਿੱਚ ਫੈਲੇ ਇਸ ਰੱਖ ਵਿੱਚ ਵੱਡੀ ਗਿਣਤੀ ਵਿੱਚ ਜੀਵ ਅਤੇ ਵਨਸਪਤੀਆਂ ਪਾਈਆਂ ਜਾਂਦੀਆਂ ਹਨ। ਮੂਲਰੂਪ ਵਿੱਚ ਇੱਥੇ ਪਾਏ ਜਾਣ ਵਾਲੇ ਜਾਨਵਰਾਂ ਵਿੱਚ ਬਾਂਦਰ, ਖਰਗੋਸ਼, ਗਿਲਹਰੀ, ਸਾਂਭਰ, ਭੇੜੀਏ, ਜੰਗਲੀ ਸੂਕੇ, ਜੰਗਲੀ ਬਿੱਲੀ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਸੱਪਾਂ ਦੀਆਂ ਅਨੇਕ ਕਿਸਮਾਂ ਵੀ ਇੱਥੇ ਵੇਖੀਆਂ ਜਾ ਸਕਦੀਆਂ ਹਨ। ਰੱਖ ਵਿੱਚ ਪੰਛੀਆਂ ਦੀਆਂ ਵੰਨਸੁਵੰਨੀਆਂ ਨਸਲਾਂ ਨੂੰ ਵੀ ਵੇਖਿਆ ਜਾ ਸਕਦਾ ਹੈ।

ਆਵਾਜਾਈ ਦੇ ਸਾਧਨਸੋਧੋ

ਹਵਾ ਰਸਤਾ

ਚੰਡੀਗੜ੍ਹ ਹਵਾਈ-ਅੱਡਾ ਸਿਟੀ ਸੈਂਟਰ ਤੋਂ ਕਰੀਬ 11 ਕਿ.ਮੀ. ਦੀ ਦੂਰੀ ਉੱਤੇ ਹੈ। ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਤੋਂ ਇੱਥੇ ਲਈ ਨੇਮੀ ਫਲਾਈਆਂ ਹਨ।

ਰੇਲ ਰਸਤਾ

ਚੰਡੀਗੜ੍ਹ ਰੇਲਵੇ ਸਟੇਸ਼ਨ ਸਿਟੀ ਸੇਂਟਰ ਤੋਂ ਕਰੀਬ 8 ਕਿ.ਮੀ. ਦੂਰ ਸੈਕਟਰ 17 ਵਿੱਚ ਸਥਿਤ ਹੈ। ਇਹ ਰੇਲਵੇ ਸਟੇਸ਼ਨ ਸ਼ਹਿਰ ਨੂੰ ਦੇਸ਼ ਦੇ ਹੋਰ ਹਿੱਸਿਆਂ ਤੋਂ ਰੇਲਮਾਰਗ ਦੁਆਰਾ ਜੋੜਦਾ ਹੈ। ਦਿੱਲੀ ਨੂੰ ਇੱਥੋ ਨਿੱਤ ਟਰੇਨਾ ਹਨ।

ਸੜਕ ਰਸਤਾ

ਰਾਸ਼ਟਰੀ ਰਾਜ ਮਾਰਗ 21 ਅਤੇ 22 ਚੰਡੀਗੜ੍ਹ ਨੂੰ ਦੇਸ਼ ਦੇ ਹੋਰ ਹਿੱਸਿਆਂ ਤੋਂ ਸੜਕ ਰਸਤਾ ਦੁਆਰਾ ਜੋੜਦੇ ਹਨ। ਦਿੱਲੀ, ਜੈਪੁਰ, ਸ਼ਿਮਲਾ, ਕੁੱਲੂ, ਕਸੌਲੀ, ਮਨਾਲੀ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਹਰਿਦੁਆਰ, ਦੇਹਰਾਦੂਨ ਆਦਿ ਸ਼ਹਿਰਾਂ ਤੋਂ ਇੱਥੇ ਲਈ ਨੇਮੀ ਬਸ ਸੇਵਾਵਾਂ ਹਨ।

ਖੇਡ ਸਹੂਲਤਾਂਸੋਧੋ

ਮੁੱਖ ਫੁਲਵਾੜੀਸੋਧੋ

ਚੰਡੀਗੜ੍ਹ ਤੋਂ ਛਪਦੇ ਮੁੱਖ (ਰੋਜ਼ਾਨਾ)ਅਖ਼ਬਾਰਸੋਧੋ

ਅੰਗਰੇਜ਼ੀਸੋਧੋ

  1. ਦ ਟ੍ਰਿਬਿਊਨ - ਪੰਜਾਬ ਦੇ ਸਭ ਤੋਂ ਪੁਰਾਣੇ ਅਖ਼ਬਾਰਾਂ ਵਿੱਚੋਂ ਇੱਕ।
  2. ਦਾ ਇੰਡਿਅਨ ਐਕਸਪ੍ਰੈਸ
  3. ਹਿੰਦੁਸਤਾਨ ਟਾਈਮਸ
  4. ਦ ਟਾਈਮਜ਼ ਆਫ਼ ਇੰਡੀਆ, ਦਿ ਇਕਨੋਮਿਕਸ ਟਾਈਮਜ਼,
  5. ਦ ਪਾਇਨਿਅਰ
  6. ਬਿਜ਼ਨਸ ਲਾਈਨ

ਪੰਜਾਬੀਸੋਧੋ

  1. ਪੰਜਾਬੀ ਟ੍ਰਿਬਿਊਨ
  2. ਦੇਸ਼ ਸੇਵਕ
  3. ਰੋਜ਼ਾਨਾ ਸਪੋਕਸਮੈਨ
  4. ਜਗਬਾਣੀ

ਹਿੰਦੀਸੋਧੋ

  1. ਦੈਨਿਕ ਹਿੰਦੁਸਤਾਨ
  2. ਪੰਜਾਬ ਕੇਸਰੀ
  3. ਦੈਨਿਕ ਜਾਗਰਣ
  4. ਦੈਨਿਕ ਭਾਸਕਰ
  5. ਅਮਰ ਉਜਾਲਾ
  6. ਦੈਨਿਕ ਟ੍ਰਿਬਿਊਨ

ਨਾਮਵਰ ਸ਼ਹਿਰੀਸੋਧੋ

ਗੈਲਰੀਸੋਧੋ

ਹਵਾਲੇਸੋਧੋ

  1. "Chandigarh: Sarabjit is new Mayor as BJP gets ahead of AAP by one vote". The Indian Express (ਅੰਗਰੇਜ਼ੀ). 9 January 2022. Retrieved 2 April 2022. 
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named MComm
  3. "Chandigarh (India): Union Territory & Agglomeration – Population Statistics in Maps and Charts". Archived from the original on 9 April 2017. Retrieved 6 July 2019. 
  4. ਹਵਾਲੇ ਵਿੱਚ ਗਲਤੀ:Invalid <ref> tag; no text was provided for refs named chandigarh.official
  5. "52nd Report of the Commissioner for Linguistic Minorities in IndiaA" (PDF). nclm.nic.in. Ministry of Minority Affairs. Archived from the original (PDF) on 25 May 2017. Retrieved 8 July 2019.  Unknown parameter |url-status= ignored (help)
  6. "Used Cars in Mumbai – Second Hand Cars in Mumbai for Sale". Cars24 (ਅੰਗਰੇਜ਼ੀ). Retrieved 17 August 2020. 
  7. "Official Website of Chandigarh Administration". web.archive.org. 2011-07-21. Archived from the original on 2011-07-21. Retrieved 2022-09-13. 
  8. ਸਵਰਾਜਬੀਰ (2018-10-06). "ਰਾਜਧਾਨੀ: ਸੁਪਨਾ ਤੇ ਹਕੀਕਤ - Tribune Punjabi". Tribune Punjabi. Retrieved 2018-10-07. 
  9. [1]
  10. http://timesofindia.indiatimes.com/Cities/Chandigarh/Smoke_out_smoking_violations_/articleshow/3551323.cms
  11. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2009-04-09. Retrieved 2010-11-13. 
  12. ਭਾਰਤੀ ਜਨਗਣਨਾ

ਬਾਹਰੀ ਕੜੀਆਂਸੋਧੋ