ਅਰਜੁਨ (ਸ਼ਾਬਦਿਕ ਮਤਲਬ 'ਚਮਕ' ਜਾਂ 'ਚਾਂਦੀ') ਪਾਂਡੂ ਦਾ ਤੀਸਰਾ ਪੁੱਤਰ ਹੈ। ਇਸਨੂੰ ਅਤੇ ਕ੍ਰਿਸ਼ਨ ਨੂੰ ਮਹਾਭਾਰਤ ਦਾ ਨਾਇਕ ਮੰਨਿਆਂ ਜਾਂਦਾ। ਮਹਾਭਾਰਤ ਵਿੱਚ ਉਸ ਦੀ ਭੂਮਿਕਾ ਵਿੱਚ ਕਾਰਨ ਅਰਜੁਨ, ਵਿਸ਼ਵ ਵਿੱਚ ਸ਼ਾਇਦ ਸਭ ਤੋਂ ਵੱਧ ਪ੍ਰਸਿਧ ਹਿੰਦੂ ਗ੍ਰੰਥ ਭਗਵਤ ਗੀਤਾ ਵਿੱਚ ਇੱਕ ਅਹਿਮ ਭੂਮਿਕਾ ਅਦਾ ਕਰਦਾ ਹੈ।[1][2][3][4]

ਅਰਜੁਨ
ਤਸਵੀਰ:Arjuna meets Krishna at Prabhasakshetra.jpg
ਪ੍ਰਭਾਸਖੇਤਰ ਵਿੱਚ ਅਰਜੁਨ ਕ੍ਰਿਸ਼ਨ ਨੂੰ ਮਿਲਦਾ ਹੋਇਆ
ਦੇਵਨਾਗਰੀअर्जुन

ਅਰਜੁਨ ਨੂੰ ਇੱਕ ਉਚਕੋਟੀ ਦਾ ਤੀਰਅੰਦਾਜ਼ ਮੰਨਿਆ ਜਾਂਦਾ ਸੀ। ਪਾਂਡਵ ਫ਼ੌਜ ਵਿੱਚ ਸਿਰਫ ਇਕੱਲਾ ਅਤੀਮਾਹਾਰਥੀ ਸੀ।[5] ਪ੍ਰਭੂ ਕ੍ਰਿਸ਼ਨ ਦੇ ਅਨੁਸਾਰ ਕਰਨ ਅਤੇ ਭੀਸ਼ਮ ਨੂੰ ਛੱਡ ਤ੍ਰਿਲੋਕ ਦਾ ਕੋਈ ਵੀ ਯੋਧਾ ਅਰਜੁਨ ਨੂੰ ਹਰਾ ਨਹੀਂ ਸਕਦਾ।[6] ਉਸ ਨੇ ਕੁਰੂਕਸ਼ੇਤਰ ਯੁੱਧ ਵਿੱਚ ਕੌਰਵਾਂ ਨੂੰ ਹਰਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਅਰਜੁਨ ਨਰ ਦਾ ਇੱਕ ਅਵਤਾਰ ਸੀ ਜਿਸਨੇ ਨਰਾਇਣ ਦੇ ਅਵਤਾਰ ਕ੍ਰਿਸ਼ਨ ਦੇ ਨਾਲ ਦ੍ਵਾਪਰ ਯੁਗ ਵਿੱਚ ਧਰਮ ਦੀ ਸਥਾਪਨਾ ਕੀਤੀ।[7]

ਉਹ ਰਿਸ਼ੀ ਦ੍ਰੋਨ ਦਾ ਚੇਲਾ ਸੀ। ਉਸਨੇ ਭੇਸ਼ ਬਦਲ ਕੇ ਨੇਪਾਲ ਦੇ ਕਿਰਾਤਾਂ ਦੇ ਨਾਲ ਤੀਰੰਦਾਜੀ ਸਿੱਖੀ। ਉਨ੍ਹਾਂ ਸਮਿਆਂ ਵਿੱਚ ਕਿਰਾਤ ਉਘੇ ਤੀਰ ਅੰਦਾਜ ਸਮਝੇ ਜਾਂਦੇ ਸਨ। ਉਸ ਦਾ ਪੋਤਾ, ਪ੍ਰਿਕਸ਼ਿਤ ਹਸਿਤਨਾਪੁਰ ਦਾ ਇੱਕਲਾ ਵਾਰਸ ਸੀ। ਅਰਜੁਨ ਨੇ ਕਈ ਵਿਆਹ ਰਚਾਏ। ਉਸਨੇ ਦ੍ਰੋਪਦੀ, ਸੁਭਦ੍ਰਾ, ਉਲੂਪੀ, ਅਤੇ ਚਿਤਰਗੰਦਾ ਨਾਲ ਵਿਆਹ ਕਿੱਤਾ। ਸ਼ਰੁਤਕ੍ਰਿਤੀ, ਅਭਿਮਨਿਊ, ਭਵਰੂਵਾਹਨਾ ਅਤੇ ਇਰਾਵਨ ਆਦਿ ਉਸਦੇ ਬੱਚੇ ਸਨ।

ਹਵਾਲੇ

ਸੋਧੋ
  1. "The Mahabharata". Archived from the original on 15 ਨਵੰਬਰ 2013. Retrieved 3 November 2013.
  2. "The Bhagavad Gita". Retrieved 3 November 2013.
  3. The Mahabharata. New York, NY: Penguin Classics. 2009. ISBN 0140446818.
  4. The Bhagavad Gita. New York, NY: Penguin Classic. 2003. ISBN 0140449183.
  5. KM ਦੌਰਾ (1883-1896) Mahabharatha ਪਵਿੱਤਰ-texts.com, ਅਕਤੂਬਰ ਨੂੰ 2003, 2013-11-18 Retrieved
  6. KM ਦੌਰਾ (1883-1896). Mahabharatha ਬੁੱਕ 8: ਕਰਨਾ Parva ਹਿੱਸਾ 72 ਯਹੋਵਾਹ, ਕ੍ਰਿਸ਼ਨ 2014-03-29 ਲਿਆ, ਕਰਨਾ, ਅਕਤੂਬਰ ਨੂੰ 2003 ਦੀ ਸ਼ਕਤੀ ਦੀ ਵਿਆਖਿਆ
  7. Menon, [translated by] Ramesh (2006). The Mahabharata : a modern rendering. New York: iUniverse, Inc. p. 72. ISBN 9780595401871.