ਅਰਥਸ਼ਾਸਤਰ ਦਾ ਸ਼ਿਕਾਗੋ ਸਕੂਲ
ਅਰਥਸ਼ਾਸਤਰ ਦਾ ਸ਼ਿਕਾਗੋ ਸਕੂਲ ਸ਼ਿਕਾਗੋ ਯੂਨੀਵਰਸਿਟੀ ਦੀ ਫੈਕਲਟੀ ਦੇ ਕੰਮ ਨਾਲ ਜੁੜਿਆ ਆਰਥਿਕ ਵਿਚਾਰਾਂ ਦਾ ਇੱਕ ਨਵਕਲਾਸਕੀ ਸਕੂਲ ਹੈ। ਉਥੋਂ ਦੇ ਕੁਝ ਆਰਥਿਕ ਚਿੰਤਕਾਂ ਨੇ ਇਸ ਦੇ ਸਿਧਾਂਤਾਂ ਨੂੰ ਸੂਤਰਬਧ ਅਤੇ ਪ੍ਰਸਿੱਧ ਕੀਤਾ ਹੈ। ਇਸ ਸਕੂਲ ਦਾ ਬਾਨੀ, ਅਮਰੀਕੀ ਅਰਥਸ਼ਾਸਤਰੀ ਅਤੇ ਨੋਬਲ ਪੁਰਸਕਾਰ ਜੇਤੂ, ਮਿਲਟਨ ਫ਼ਰੀਡਮੈਨ ਹੈ।
ਮੈਕਰੋ ਅਰਥਸ਼ਾਸਤਰ ਦੇ ਪ੍ਰਸੰਗ ਵਿੱਚ, ਇਹ ਅਰਥਸ਼ਾਸਤਰ ਦੇ ਤਾਜ਼ਾ ਪਾਣੀ ਸਕੂਲ ਨਾਲ ਜੁੜਿਆ ਹੈ, ਜਦਕਿ ਤੱਟੀ ਯੂਨੀਵਰਸਿਟੀਆਂ (ਹਾਰਵਰਡ, ਐਮਆਈਟੀ, ਅਤੇ ਬਰਕਲੇ) ਨਮਕੀਨ-ਪਾਣੀ ਸਕੂਲ ਦੀਆਂ ਹਨ। ਸ਼ਿਕਾਗੋ ਮੈਕਰੋ ਆਰਥਿਕ ਥਿਊਰੀ ਨੇ ਮੈਕਰੋ ਅਰਥਸ਼ਾਸਤਰ ਦੇ ਖੇਤਰ ਵਿੱਚ ਬਲਸ਼ਾਲੀ ਤਰਕਸ਼ੀਲ ਉਮੀਦਾਂ ਤੇ ਆਧਾਰਿਤ ਨਵੀਆਂ ਗੱਲਾਂ ਕੀਤੀਆਂ: ਅੱਧ-1970ਵਿਆਂ ਵਿੱਚ ਇਸਨੇ ਕੇਨਜ਼ਵਾਦ ਰੱਦ ਕਰ ਦਿੱਤਾ ਅਤੇ ਮੁਦਰਾਵਾਦ ਨੂੰ ਸਹੀ ਠਹਿਰਾਇਆ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |