ਸ਼੍ਰੀ ਅਰਬਿੰਦੋ

ਭਾਰਤੀ ਰਾਸ਼ਟਰਵਾਦੀ, ਆਜ਼ਾਦੀ ਘੁਲਾਟੀਏ, ਦਾਰਸ਼ਨਕ, ਯੋਗੀ, ਗੁਰੂ ਅਤੇ ਕਵੀ
(ਅਰਬਿੰਦੋ ਘੋਸ਼ ਤੋਂ ਮੋੜਿਆ ਗਿਆ)

ਸ਼੍ਰੀ ਅਰਵਿੰਦ ਜਾਂ ਅਰਵਿੰਦ ਘੋਸ਼ (ਅੰਗਰੇਜ਼ੀ; Sri Aurobindo, ਬੰਗਾਲੀ: শ্রী অরবিন্দ, ਜਨਮ: 15 ਅਗਸਤ 1872, ਮੌਤ: 5 ਦਸੰਬਰ 1950) ਇੱਕ ਮਹਾਨ ਯੋਗੀ ਅਤੇ ਦਾਰਸ਼ਨਿਕ ਸਨ।[1]

ਸ਼੍ਰੀ ਅਰਵਿੰਦ ਘੋਸ਼
ਸ਼੍ਰੀ ਅਰਵਿੰਦ
ਸ਼੍ਰੀ ਅਰਵਿੰਦ ਘੋਸ਼ ਦਾ ੧੯੧੬ ਵਿੱਚ ਲਿਆ ਗਿਆ ਚਿੱਤਰ।
ਨਿੱਜੀ
ਜਨਮ
ਅਰਵਿੰਦ ਅਕਰੋਦਿਆ ਘੋਸ਼

15 ਅਗਸਤ 1872
ਮਰਗ5 ਦਸੰਬਰ 1950
ਦਸਤਖ਼ਤ
ਸੰਸਥਾ
ਦਰਸ਼ਨਹਿੰਦੂ

ਜੀਵਨੀ

ਸੋਧੋ

ਸ਼੍ਰੀ ਅਰਬਿੰਦੋ 15 ਅਗਸਤ 1872 ਨੂੰ ਕਲਕੱਤਾ ਵਿੱਚ ਜਨਮੇ ਸਨ। ਉਨ੍ਹਾਂ ਦੇ ਪਿਤਾ ਇੱਕ ਡਾਕਟਰ ਸਨ। ਇਨ੍ਹਾਂ ਨੇ ਜਵਾਨ ਉਮਰ ਵਿੱਚ ਸਤੰਤਰਤਾ ਦੀ ਲੜਾਈ ਵਿੱਚ ਕ੍ਰਾਂਤੀਕਾਰੀ ਦੇ ਰੂਪ ਵਿੱਚ ਭਾਗ ਲਿਆ, ਪਰ ਬਾਅਦ ਵਿੱਚ ਉਹ ਇੱਕ ਯੋਗੀ ਬਣ ਗਏ ਅਤੇ ਉਨ੍ਹਾਂ ਨੇ ਪਾਂਡਿਚੇਰੀ ਵਿੱਚ ਇੱਕ ਆਸ਼ਰਮ ਸਥਾਪਤ ਕੀਤਾ। ਵੇਦ, ਉਪਨਿਸ਼ਦ ਗਰੰਥਾਂ ਆਦਿ ਉੱਤੇ ਟੀਕੇ ਲਿਖੇ। ਯੋਗ ਸਾਧਨਾ ਉੱਤੇ ਮੌਲਕ ਗਰੰਥ ਲਿਖੇ। ਉਨ੍ਹਾਂ ਦਾ ਪੂਰੇ ਸੰਸਾਰ ਵਿੱਚ ਦਰਸ਼ਨ ਸ਼ਾਸਤਰ ਤੇ ਵੱਡਾ ਪ੍ਰਭਾਵ ਰਿਹਾ ਹੈ ਅਤੇ ਉਨ੍ਹਾਂ ਦੀ ਸਾਧਨਾ ਪੱਧਤੀ ਦੇ ਪੈਰੋਕਾਰ ਸਭ ਦੇਸ਼ਾਂ ਵਿੱਚ ਪਾਏ ਜਾਂਦੇ ਹਨ। ਉਹ ਕਵੀ ਵੀ ਸਨ ਅਤੇ ਗੁਰੂ ਵੀ।

ਦਰਸ਼ਨ ਅਤੇ ਅਧਿਆਤਮਿਕ ਦ੍ਰਿਸ਼ਟੀ

ਸੋਧੋ

ਅਰਬਿੰਦੋ ਦਾ ਵਿਚਾਰ ਸੀ ਕਿ ਈਵੇਲੂਸ਼ਨ ਦਾ ਮੌਜੂਦਾ ਸੰਕਲਪ ਸਿਰਫ਼ ਵਰਤਾਰੇ ਬਾਰੇ ਦੱਸਦਾ ਹੈ ਅਤੇ ਇਸ ਦੇ ਪਿੱਛੇ ਦੇ ਕਾਰਨ ਦੀ ਵਿਆਖਿਆ ਨਹੀਂ ਕਰਦਾ। ਉਸਦੇ ਅਨੁਸਾਰ ਪਦਾਰਥ ਵਿੱਚ ਜ਼ਿੰਦਗੀ ਪਹਿਲਾਂ ਹੀ ਮੌਜੂਦ ਹੈ। ਉਸਦਾ ਵਿਸ਼ਵਾਸ ਸੀ ਕਿ ਪ੍ਰਕਿਰਤੀ (ਜਿਸ ਦੀ ਵਿਆਖਿਆ ਉਹ ਦੈਵੀ ਵਜੋਂ ਕਰਦਾ ਹੈ) ਪਦਾਰਥ ਵਿੱਚੋਂ ਜ਼ਿੰਦਗੀ ਅਤੇ ਫਿਰ ਜ਼ਿੰਦਗੀ ਵਿੱਚੋਂ ਮਨ ਨੂੰ ਵਿਕਸਿਤ ਕਰਦੀ ਹੈ।

ਹਵਾਲੇ

ਸੋਧੋ
  1. Ghose A., McDermott, R.A.Essential Aurobindo, SteinerBooks (1994) ISBN 0-940262-22-3