ਅਰੁਣ ਕ੍ਰਿਸ਼ਣਾਜੀ ਕਾਂਬਲੇ (14 ਮਾਰਚ 1953 – ਦਸੰਬਰ 2009[1]) ਇੱਕ ਮਰਾਠੀ ਲੇਖਕ ਅਤੇ ਦਲਿਤ ਕਾਰਕੁਨ ਸੀ। ਅਰੁਣ ਕਾਂਬਲੇ, ਪ੍ਰਧਾਨ ਅਤੇ ਦਲਿਤ ਪੈਂਥਰ ਦੇ ਸੰਸਥਾਪਕ ਮੈਂਬਰ, ਮੁੰਬਈ ਯੂਨੀਵਰਸਿਟੀ ਦੇ ਮਰਾਠੀ ਵਿਭਾਗ ਦੇ ਮੁਖੀ ਵਜੋਂ ਕੰਮ ਕੀਤਾ ਸੀ। ਉਹ ਜਨਤਾ ਦਲ ਦਾ ਕੌਮੀ ਜਨਰਲ ਸਕੱਤਰ ਰਿਹਾ । ਉਸ ਨੇ ਦਲਿਤ, ਪਛੜੇ ਵਰਗ ਅਤੇ ਘੱਟ ਗਿਣਤੀਆਂ ਦੇ ਹੱਕ ਵਿਚ ਕਈ ਵੱਡੇ ਫੈਸਲੇ ਲਏ। 

ਅਰੁਣ ਕ੍ਰਿਸ਼ਣਾਜੀ ਕਾਂਬਲੇ
Arun Kamble 3.JPG
ਪ੍ਰੋਫੈਸਰ ਅਰੁਣ ਕਾਂਬਲੇ
ਜਨਮ(1953-03-14)14 ਮਾਰਚ 1953
ਕਾਰਗਨੀ, ਅਥਪਦੀ, ਸਾਂਗਲੀ, ਮਹਾਰਾਸ਼ਟਰ, ਭਾਰਤ
ਮੌਤ20 ਦਸੰਬਰ 2009(2009-12-20) (ਉਮਰ 56)
ਹੈਦਰਾਬਾਦ, ਭਾਰਤ
ਰਾਸ਼ਟਰੀਅਤਾਭਾਰਤੀ
ਰਾਜਨੀਤਿਕ ਦਲਦਲਿਤ ਪੈਂਥਰ, ਜਨਤਾ ਦਲ
ਬੱਚੇਅਪਰੰਤ ਕਾਂਬਲੇ </> ਆਸ਼ੂਤੋਸ਼ ਕਾਂਬਲੇ

ਜਾਣ-ਪਛਾਣਸੋਧੋ

ਕਾਂਬਲੇ ਨੇ ਭਾਰਤ ਦੇ ਦਲਿਤ ਪੈਂਥਰ ਦੇ ਨਾਂ ਨਾਲ ਇਕ ਨਾਮਦਿਓ ਢਸਾਲ ਅਤੇ ਰਾਜਾ ਢਾਲੇ ਦੇ ਨਾਲ 1976 ਵਿਚ ਇਕ ਸਮਾਜਿਕ ਸੰਗਠਨ ਬਣਾਇਆ। ਬਾਅਦ ਵਿਚ ਕਾਂਬਲੇ ਜਨਤਾ ਦਲ ਦੇ ਕੌਮੀ ਜਨਰਲ ਸਕੱਤਰ ਬਣਿਆ ਅਤੇ ਸਾਬਕਾ ਪ੍ਰਧਾਨ ਮੰਤਰੀ ਵੀ.ਪੀ. ਸਿੰਘ ਨਾਲ ਕੰਮ ਕੀਤਾ। ਉਸ ਨੇ ਮਰਾਠਵਾੜਾ ਯੂਨੀਵਰਸਿਟੀ ਦਾ ਨਾਂ ਬਦਲ ਕੇ "ਡਾ. ਬਾਬਾ ਸਾਹਿਬ ਅੰਬੇਦਕਰ ਯੂਨੀਵਰਸਿਟੀ" ਕਰਨ ਦੀ ਮੰਗ ਕੀਤੀ। ਕਾਂਬਲੇ, ਇੱਕ ਲੇਖਕ, ਕਵੀ ਅਤੇ ਸੰਪਾਦਕ, ਕਈ ਕਿਤਾਬਾਂ ਦਾ ਲੇਖਕ ਹੈ ਜਿਵੇਂ ਕਿ ਕਲਚਰ ਸਟਰਗਲ ਇਨ ਰਾਮਾਇਣ (1982), ਕੰਵਰਸ਼ਨ ਆਫ਼ ਡਾ ਆਂਬੇਡਕਰ, ਚੀਵਰ (1995), ਵਾਦ-ਸੰਵਾਦ (1996), ਯੁੱਗ ਪ੍ਰਵਰਤਕ ਅੰਬੇਡਕਰ, ਚਲਵਲੀ ਚੇ ਦਿਵਸ  ਅਤੇ ਤਰਕਾਤੀਤ ਇੱਕ ਵਦਤੋ ਵਿਆੱਖਾਤ (1987)। ਉਸ ਨੂੰ "ਪ੍ਰਬੁਧ ਰਤਨ ਪੁਰਸਕਾਰ", ਲਾਈਫ ਟਾਈਮ ਅਚੀਵਮੈਂਟ ਇੰਟਰਨੈਸ਼ਨਲ ਅਵਾਰਡ, ਵਰਗੇ ਬਹੁਤ ਸਾਰੇ ਸਨਮਾਨਾਂ ਨਾਲ ਨਵਾਜਿਆ ਗਿਆ ਹੈ। ਉਸਦੇ ਕੁਝ ਕੰਮਾਂ ਦਾ ਅੰਗਰੇਜ਼ੀ, ਜਰਮਨ, ਫਰਾਂਸੀਸੀ, ਗੁਜਰਾਤੀ, ਕੰਨੜ, ਤੇਲਗੂ, ਮਲਿਆਲਮ, ਉਰਦੂ (ਦਲਿਤ ਆਵਾਜ਼) ਅਤੇ ਹਿੰਦੀ (ਸੂਰਜ ਕੇ ਵੰਸ਼-ਧਰ) ਵਿਚ ਅਨੁਵਾਦ ਕੀਤਾ ਗਿਆ ਹੈ। 

ਜੀਵਨੀਸੋਧੋ

ਮੁਢਲੇ ਦਿਨਸੋਧੋ

ਅਰੁਣ ਕ੍ਰਿਸ਼ਣਾਜੀ ਕਾਂਬਲੇ ਦਾ ਜਨਮ 14 ਮਾਰਚ 1953 ਨੂੰ ਸਾਂਗਲੀ ਦੇ ਕੋਲ ਕਰਗਨੀ ਜਿਲ੍ਹੇ ਦੇ ਅਠਪੜੀ ਪਿੰਡ ਵਿੱਚ ਇੱਕ ਮਹਾਰ ਦਲਿਤ ਪਰਵਾਰ ਵਿੱਚ ਹੋਇਆ ਸੀ। ਉਹ ਡਾ. ਅੰਬੇਦਕਰ ਦਾ ਪੈਰੋਕਾਰ ਸੀ ਕਿਉਂਕਿ ਬੀ.ਆਰ ਅੰਬੇਦਕਰ ਉਸ ਲਈ ਪ੍ਰੇਰਣਾ ਸਰੋਤ ਸੀ। ਉਨ੍ਹਾਂ ਦੇ ਪਿਤਾ ਕ੍ਰਿਸ਼ਣਾਜੀ ਕਾਂਬਲੇ , ਕਰਗਨੀ ਜਿਲੇ ਦੇ ਮਸ਼ਹੂਰ ਵਿਅਕਤੀ ਸਨ। ਉਸ ਦੀ ਮਾਤਾ ਦਾ ਨਾਮ ਸ਼ਾਂਤਾਬਾਈ ਸੀ। ਅਰੁਣ ਦੀ ਮਾਂ ਸ਼ਾਂਤਾਬਾਈ ਅਤੇ ਪਿਤਾਜੀ ਕ੍ਰਿਸ਼ਣਾਜੀ ਦੋਨੋਂ  ਸਾਂਗਲੀ ਦੇ ਸਕੂਲ ਵਿੱਚ ਅਧਿਆਪਕ ਸਨ। ਉਸ ਦੀ ਮਾਂ ) ਅਤੇ ਪਿਤਾ  ਨੇ ਕਰਮਵਾਰ 'ਮਾਝਿਆ ਜਲਮਾਚੀ ਚਿਤਰਕਥਾ'[2] ਅਤੇ 'ਮੀ ਕ੍ਰਿਸ਼ਨਾ' ਨਾਮਕ ਆਤਮਕਥਾਵਾਂ ਲਿਖੀਆਂ ਹਨ। ਉਨ੍ਹਾਂ ਦੇ ਪਿਤਾ ਕਾਰਗਨੀ ਜ਼ਿਲੇ ਵਿਚ ਇਕ ਪ੍ਰਸਿੱਧ ਸ਼ਖਸੀਅਤ ਸਨ। 

ਸਿੱਖਿਆਸੋਧੋ

ਉਸ ਦੇ ਸਕੂਲ ਦੇ ਦਿਨ ਸਾਂਗਲੀ ਵਿੱਚ ਅਥਪਦੀ ਅਤੇ ਦੀਘਾਂਚੀ ਵਿਚ ਬੀਤੇ ਸਨ। ਉਸ ਨੇ ਬੀ.ਏ. (ਆਨਰਜ਼), ਵਲਿੰਗਟਨ ਕਾਲਜ, ਡੈਕਨ ਐਜੂਕੇਸ਼ਨ ਸੁਸਾਇਟੀ, ਸਾਂਗਲੀ ਤੋਂ 1974 ਵਿੱਚ ਕੀਤੀ। ਬਾਅਦ ਵਿੱਚ ਉਸ ਨੇ 1976 ਵਿੱਚ ਸਿਧਾਰਥ ਕਾਲਜ ਤੋਂ "ਸ਼ੋਧਨੀਬੰਦ ਆਣੀ  ਸ਼ੁੱਧਨੀਬੰਦਚਿੱਛ ਲੇਖਾ ਪੱਧਤੀ" ਵਿੱਚ ਵਿਲੱਖਣਤਾ ਨਾਲ ਐਮ.ਏ. ਕੀਤੀ। ਉਸ ਦੀ ਪ੍ਰਮੁੱਖ ਦਿਲਚਸਪੀ ਦਲਿਤ ਸਾਹਿਤ ਅਤੇ ਅੰਬੇਡਕਰਾਈਟ ਅੰਦੋਲਨ ਵਿੱਚ ਸੀ।  

ਅਕਾਦਮਿਕ ਕੈਰੀਅਰ ਸੋਧੋ

ਉਹ ਡਾ. ਅੰਬੇਦਕਰ ਕਾਲਜ ਆਫ਼ ਕਾਮਰਸ ਐਂਡ ਇਕਨੋਮਿਕਸ, ਵਡਾਲਾ, ਮੁੰਬਈ 1976 ਵਿਚ ਮਰਾਠੀ ਦੇ ਲੈਕਚਰਾਰ (1976-1985) ਦੇ ਰੂਪ ਵਿਚ ਰਿਹਾ। ਬਾਅਦ ਵਿਚ ਉਹ ਕਿਰਤੀ ਕਾਲਜ, ਦਾਦਰ (ਪੱਛਮੀ), ਮੁੰਬਈ (1985-1989) ਵਿਚ ਨਿਯੁਕਤ ਹੋ ਗਿਆ। 1990 ਵਿਚ ਉਹ "ਰੀਡਰ" ਵਜੋਂ ਮੁੰਬਈ ਦੀ ਯੂਨੀਵਰਸਿਟੀ ਵਿਚ ਸ਼ਾਮਲ ਹੋ ਗਿਆ। ਆਪਣੀ ਮੌਤ ਤਕ ਉਹ ਮਰਾਠੀ ਵਿਭਾਗ ਵਿਚ ਐੱਚ.ਡੀ.ਏ. ਸੀ ਅਤੇ ਮੁੰਬਈ ਯੂਨੀਵਰਸਿਟੀ ਦੀ ਫੂਲੇ ਸ਼ਾਹੂ ਚੇਅਰ ਦਾ ਮੁਖੀ ਸੀ। 

ਸਿਆਸੀ ਅਤੇ ਸਮਾਜਿਕ ਕੈਰੀਅਰਸੋਧੋ

ਪ੍ਰੋਫ਼ੇਸਰ ਅਰੁਣ ਕਾਂਬਲੇ ਜਨਤਾ ਦਲ ਦਾ ਰਾਸ਼ਟਰੀ ਜਨਰਲ ਸਕੱਤਰ ਰਿਹਾ ਸੀ ਅਤੇ ਸਾਬਕਾ ਪ੍ਰਧਾਨ ਮੰਤਰੀ ਵੀ ਪੀ ਸਿੰਘ ਦੇ ਨਾਲ ਕੰਮ ਕੀਤਾ ਸੀ। ਸੰਨ 1989 ਵਿੱਚ ਉਸਨੇ ਵੀ ਪੀ ਸਿੰਘ ਤੋਂ ਬਚਨ ਲਿਆ ਸੀ ਕਿ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇਗਾ। ਉਸਨੇ ਜ਼ੋਰ ਦਿੱਤਾ ਕਿ ਬੋਧੀ, ਪਛੜੇ ਵਰਗ ਅਤੇ ਧਾਰਮਿਕ ਘੱਟ ਗਿਣਤੀਆਂ ਨੂੰ ਵੀ ਰਾਖਵਾਂਕਰਨ ਮਿਲਣਾ ਚਾਹੀਦਾ ਹੈ। ਦਲਿਤ ਰਾਸ਼ਟਰਪਤੀ ਦੇ ਮੁੱਦੇ ਉੱਤੇ ਗੱਲ ਬਣਦੀ ਨਾ ਵੇਖ ਪ੍ਰੋਫ਼ੇਸਰ ਕਾਂਬਲੇ ਨੇ ਜਨਤਾ ਦਲ ਤੋਂ ਤਿਆਗ-ਪੱਤਰ ਦੇ ਦਿੱਤਾ ਸੀ।

ਮੌਤਸੋਧੋ

ਕਾਂਬਲੇ ਹੈਦਰਾਬਾਦ ਦੀ ਇੱਕ ਝੀਲ ਵਿੱਚ ਮ੍ਰਿਤਕ ਪਾਇਆ ਗਿਆ ਸੀ। ਇਕ ਰਹੱਸਮਈ ਤਰੀਕੇ ਨਾਲ ਉਸਦੀ ਸ਼ੱਕੀ ਮੌਤ ਦੀ ਖ਼ਬਰ ਸਮਾਜਿਕ-ਸਿਆਸੀ ਸਰਕਲਾਂ ਵਿਚ ਉਸਦੇ ਦੋਸਤਾਂ ਨੂੰ ਇਕ ਵੱਡਾ ਝਟਕਾ ਸੀ।  ਕਾਂਬਲੇ 13 ਦਸੰਬਰ 2009 ਨੂੰ ਸੈਫਬਾਦ ਦੇ ਬਿਰਲਾ ਵਿਗਿਆਨਕ ਸੰਸਥਾ ਦੇ ਅੰਤਰਰਾਸ਼ਟਰੀ ਸੈਮੀਨਾਰ ਵਿਚ ਅਗਲੇ ਦਿਨ ਹਿੱਸਾ ਲੈਣ ਲਈ ਹੈਦਰਾਬਾਦ ਗਿਆ ਸੀ। [3]

ਹਵਾਲੇਸੋਧੋ