ਅਰੁੰਧਤੀ ਰਾਏ
ਸੁਜ਼ਾਨਾ ਅਰੁੰਧਤੀ ਰਾਏ (ਜਨਮ 24 ਨਵੰਬਰ 1961)[3] ਇੱਕ ਭਾਰਤੀ ਲੇਖਕ ਹੈ ਜੋ ਆਪਣੇ ਨਾਵਲ ਦ ਗਾਡ ਆਫ਼ ਸਮਾਲ ਥਿੰਗਜ਼ (1997) ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ, ਜਿਸਨੇ 1997 ਵਿੱਚ ਫਿਕਸ਼ਨ ਲਈ ਬੁੱਕਰ ਪੁਰਸਕਾਰ ਜਿੱਤਿਆ ਅਤੇ ਇੱਕ ਗੈਰ-ਪ੍ਰਵਾਸੀ ਭਾਰਤੀ ਲੇਖਕ ਦੁਆਰਾ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ਬਣ ਗਈ।[3] ਉਹ ਮਨੁੱਖੀ ਅਧਿਕਾਰਾਂ ਅਤੇ ਵਾਤਾਵਰਣ ਦੇ ਕਾਰਨਾਂ ਵਿੱਚ ਸ਼ਾਮਲ ਇੱਕ ਰਾਜਨੀਤਿਕ ਕਾਰਕੁਨ ਵੀ ਹੈ।[4] ਉਸਨੂੰ 2024 PEN ਪਿੰਟਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[5]
ਅਰੁੰਧਤੀ ਰਾਏ | |
---|---|
ਜਨਮ | ਸ਼ਿਲਾਂਗ, ਅਸਾਮ (ਹੁਣ ਮੇਘਾਲਿਆ), ਭਾਰਤ | 24 ਨਵੰਬਰ 1961
ਕਿੱਤਾ | ਨਾਵਲਕਾਰ, ਨਿਬੰਧਕਾਰ, ਸਮਾਜਸੇਵੀ |
ਰਾਸ਼ਟਰੀਅਤਾ | ਭਾਰਤੀ |
ਕਾਲ | 1997 – ਹੁਣ ਤੱਕ |
ਪ੍ਰਮੁੱਖ ਕੰਮ | ਦ ਗਾਡ ਆਫ ਸਮਾਲ ਥਿੰਗਸ |
ਪ੍ਰਮੁੱਖ ਅਵਾਰਡ | ਬੁੱਕਰ ਪੁਰਸਕਾਰ (1997) ਸਿਡਨੀ ਸ਼ਾਂਤੀ ਪੁਰਸਕਾਰ (2004) |
ਦਸਤਖ਼ਤ | |
ਜੀਵਨ
ਸੋਧੋਅਰੁੰਧਤੀ ਦਾ ਜਨਮ ਸ਼ਿਲਾਂਗ, ਅਸਾਮ, (ਹੁਣ ਮੇਘਾਲਿਆ) ਵਿੱਚ ਹੋਇਆ ਸੀ।[6] ਉਸ ਦੀ ਮਾਂ ਮੇਰੀ ਰਾਏ, ਮਲਿਆਲੀ ਸੀਰੀਆਈ ਇਸਾਈ ਔਰਤਾਂ ਦੇ ਹੱਕਾਂ ਲਈ ਲੜਨ ਵਾਲੀ ਇੱਕ ਔਰਤ ਆਗੂ ਸੀ ਅਤੇ ਉਸਨੇ ਇੱਕ ਬੰਗਾਲੀ ਹਿੰਦੂ, ਚਾਹ ਦੇ ਬਾਗਾਂ ਦੇ ਕਾਸਤਕਾਰ, ਰਣਜੀਤ ਰਾਏ ਨਾਲ ਵਿਆਹ ਕਰਵਾਇਆ ਸੀ। ਪਰ ਬਹੁਤਾ ਚਿਰ ਨਹੀਂ ਸੀ ਨਿਭੀ ਤੇ ਤਲਾਕ ਦੇ ਦਿੱਤਾ ਸੀ। ਅਰੁੰਧਤੀ ਦੱਖਣੀ ਕੇਰਲਾ ਦੇ ਇੱਕ ਛੋਟੇ ਜਿਹੇ ਪਿੰਡ ਐਮਾਨਾਮ ਵਿੱਚ ਪ੍ਰਵਾਨ ਚੜ੍ਹੀ। ਮੁਢਲੀ ਪੜ੍ਹਾਈ ਕਾਰਪਸ ਕ੍ਰਿਸਟੀ, ਕੋੱਟਾਯਾਮ ਤੋਂ ਕਰ ਕੇ ਉਹ ਤਮਿਲਨਾਡੂ ਦੇ ਨੀਲਗਿਰੀ ਖੇਤਰ ਵਿੱਚ ਲਾਰੰਸ ਸਕੂਲ, ਲਵਡੇਲ ਵਿੱਚ ਚਲੀ ਗਈ। ਫਿਰ ਉਸ ਨੇ ਆਰਕੀਟੇਕਟ ਦੀ ਪੜ੍ਹਾਈ ਸਕੂਲ ਆਫ਼ ਪਲੈਨਿੰਗ ਐਂਡ ਆਰਕੀਟੈਕਚਰ, ਦਿੱਲੀ ਤੋਂ ਕੀਤੀ। ਇੱਥੇ ਉਹ ਆਪਣੇ ਪਹਿਲੇ ਪਤੀ ਆਰਕੀਟੈਕ ਜੇਰਾਰਡ ਡਾ ਕੁਨਹਾ ਨੂੰ ਮਿਲੀ ਸੀ। ਆਪਣੇ ਦੂਸਰੇ ਪਤੀ, ਫ਼ਿਲਮ ਨਿਰਮਾਤਾ ਪ੍ਰਦੀਪ ਕ੍ਰਿਸ਼ਨ ਨਾਲ ਉਸ ਦੀ ਮੁਲਾਕਾਤ 1984 ਵਿੱਚ ਹੋਈ ਸੀ। ਆਪਣੇ ਕੈਰੀਅਰ ਦੀ ਸ਼ੁਰੂਆਤ ਉਸ ਨੇ ਅਭਿਨੇ ਤੋਂ ਕੀਤੀ। ਇਨਾਮ-ਜੇਤੂ ਮੈਸੀ ਸਾਹਿਬ ਫਿਲਮ ਵਿੱਚ ਉਸ ਨੇ ਇੱਕ ਪਿੰਡ ਦੀ ਕੁੜੀ ਦੀ ਭੂਮਿਕਾ ਨਿਭਾਈ।[7] ਇਸ ਦੇ ਇਲਾਵਾ ਉਸ ਨੇ ਕਈ ਫਿਲਮਾਂ ਲਈ ਪਟਕਥਾਵਾਂ ਵੀ ਲਿਖੀਆਂ। ਇਨ੍ਹਾਂ ਵਿੱਚ In Which Annie Gives It Those Ones (1989), Electric Moon (1992) ਨੂੰ ਖਾਸੀ ਸ਼ਾਬਾਸ਼ੀ ਮਿਲੀ। 1997 ਵਿੱਚ ਜਦੋਂ ਉਸ ਨੂੰ ਗਾਡ ਆਫ ਸਮਾਲ ਥਿੰਗਸ ਲਈ ਬੁਕਰ ਮਿਲਿਆ ਤਾਂ ਸਾਹਿਤ ਜਗਤ ਦਾ ਧਿਆਨ ਉਸ ਵੱਲ ਗਿਆ। ਅਰੁੰਧਤੀ ਦਾ ਉੱਪਰੋਕਤ ਨਾਵਲ ਦਰਅਸਲ ਕੇਰਲਾ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਬਿਤਾਏ ਬਚਪਨ ਦੇ ਆਸ-ਪਾਸ ਘੁੰਮਦੀ ਉਸ ਦੀ ਆਪਣੀ ਜੀਵਨ ਗਾਥਾ ਹੀ ਹੈ।
ਨਿੱਜੀ ਜੀਵਨ
ਸੋਧੋਰਾਏ ਵਾਪਸ ਦਿੱਲੀ ਪਰਤੀ, ਜਿੱਥੇ ਉਸ ਨੇ ਨੈਸ਼ਨਲ ਇੰਸਟੀਚਿਊਟ ਆਫ਼ ਅਰਬਨ ਅਫੇਅਰਜ਼ 'ਚ ਅਹੁਦਾ ਹਾਸਲ ਕੀਤਾ। 1984 ਵਿੱਚ, ਉਹ ਸੁਤੰਤਰ ਫਿਲਮ ਨਿਰਮਾਤਾ ਪ੍ਰਦੀਪ ਕ੍ਰਿਸ਼ਨ ਨੂੰ ਮਿਲੀ, ਜਿਸ ਨੇ ਰਾਏ ਨੂੰ ਉਸ ਦੀ ਪੁਰਸਕਾਰ ਨਾਲ ਸਨਮਾਨਿਤ ਫਿਲਮ ਮੈਸੀ ਸਾਹਿਬ ਵਿੱਚ ਬਤੌਰ ਅਯਾਲੀ ਦੀ ਪੇਸ਼ਕਸ਼ ਕੀਤੀ। ਬਾਅਦ ਵਿੱਚ, ਦੋਵਾਂ ਨੇ ਵਿਆਹ ਕਰਵਾ ਲਿਆ। ਉਨ੍ਹਾਂ ਨੇ ਭਾਰਤ ਦੀ ਸੁਤੰਤਰਤਾ ਅੰਦੋਲਨ ਅਤੇ ਦੋ ਫਿਲਮਾਂ, ਐਨੀ ਅਤੇ ਇਲੈਕਟ੍ਰਿਕ ਮੂਨ ਉੱਤੇ ਇੱਕ ਟੈਲੀਵਿਜ਼ਨ ਸੀਰੀਜ਼ ਵਿੱਚ ਸਹਿਯੋਗ ਕੀਤਾ। ਫਿਲਮ ਜਗਤ ਨਾਲ ਜੁੜੇ, ਰਾਏ ਨੇ ਏਰੋਬਿਕਸ ਦੀਆਂ ਕਲਾਸਾਂ ਚਲਾਉਣ ਦੇ ਨਾਲ ਵੱਖੋ-ਵੱਖਰੀਆਂ ਨੌਕਰੀਆਂ ਕੀਤੀਆਂ। ਰਾਏ ਅਤੇ ਕ੍ਰਿਸ਼ਨ ਆਖਰ ਵਿੱਚ ਵੱਖ ਹੋ ਗਏ। ਉਹ 1997 'ਚ ਪ੍ਰਕਾਸ਼ਤ ਹੋਏ ਆਪਣੇ ਨਾਵਲ 'ਦ ਗਾਡ ਆਫ ਸਮਾਲ ਥਿੰਗਸ' ਦੀ ਸਫਲਤਾ ਨਾਲ ਆਰਥਿਕ ਤੌਰ 'ਤੇ ਸੁਰੱਖਿਅਤ ਹੋ ਗਈ ਸੀ।
ਰਾਏ ਪ੍ਰਮੁੱਖ ਮੀਡੀਆ ਸ਼ਖਸੀਅਤ ਪ੍ਰਣਯ ਰਾਏ, ਪ੍ਰਮੁੱਖ ਭਾਰਤੀ ਟੈਲੀਵਿਜ਼ਨ ਮੀਡੀਆ ਸਮੂਹ ਐਨਡੀਟੀਵੀ ਦਾ ਮੁਖੀ। ਦੀ ਚਚੇਰੀ ਭੈਣ ਹੈ। ਉਹ ਦਿੱਲੀ ਵਿੱਚ ਹੀ ਰਹਿੰਦੀ ਹੈ।
ਵਿਚਾਰਧਾਰਾ
ਸੋਧੋਅਰੁੰਧਤੀ ਰਾਏ ਦੀ ਵਿਚਾਰਧਾਰਾ ਗਰੀਬ ਤੇ ਮਜ਼ਲੂਮਾਂ ਪੱਖੀ ਹੈ।[8]
ਅਵਾਰਡ
ਸੋਧੋਰਾਏ ਨੂੰ ਉਸ ਦੇ ਨਾਵਲ ਦ ਗਾਡ ਆਫ ਸਮਾਲ ਥਿੰਗਸ ਲਈ 1997 ਦਾ ਬੁੱਕਰ ਪੁਰਸਕਾਰ ਦਿੱਤਾ ਗਿਆ ਸੀ। ਇਸ ਪੁਰਸਕਾਰ ਵਿੱਚ ਤਕਰੀਬਨ 30,000 ਡਾਲਰ ਦਾ ਇਨਾਮ ਅਤੇ ਇੱਕ ਹਵਾਲਾ ਦਿੱਤਾ ਗਿਆ ਸੀ। ਰਾਏ ਨੇ ਉਸ ਨੂੰ ਮਿਲੀ ਇਨਾਮੀ ਰਾਸ਼ੀ ਦੇ ਨਾਲ-ਨਾਲ ਆਪਣੀ ਕਿਤਾਬ ਵਿਚੋਂ ਰਾਇਲਟੀ ਮਨੁੱਖੀ ਅਧਿਕਾਰਾਂ ਦੇ ਕਾਰਨਾਂ ਲਈ ਦਾਨ ਕੀਤੀ।
ਪੁਸਤਕ ਸੂਚੀ
ਸੋਧੋਗਲਪ
ਸੋਧੋ- The God of Small Things. ਫਲੈਮਿੰਗੋ, 1997. ISBN 0-00-655068-1
- The Ministry of Utmost Happiness. ਹੈਮਿਸ਼ ਹੈਮਿਲਟਨ, 2017. ISBN 0-24-130397-4
ਗੈਰ-ਗਲਪ
ਸੋਧੋ- The End of Imagination. ਕੋੱਟਯਮ: ਡੀ.ਸੀ. ਬੁਕਸ, 1998. ISBN 81-7130-867-8
- The Cost of Living. ਫਲੈਮਿੰਗੋ, 1999. ISBN 0-375-75614-0
- The Greater Common Good. Bombay: India Book Distributor, 1999. ISBN 81-7310-121-3
- The Algebra of Infinite Justice. ਫਲੈਮਿੰਗੋ, 2002. ISBN 0-00-714949-2
- Power Politics. ਕੈਮਬ੍ਰਿਜ: ਸਾਊਥ ਐਂਡ ਪ੍ਰੈਸ, 2002. ISBN 0-89608-668-2
- War Talk. ਕੈਮਬ੍ਰਿਜ: ਸਾਊਥ ਐਂਡ ਪ੍ਰੈਸ, 2003. ISBN 0-89608-724-7
- An Ordinary Person's Guide To Empire. ਕੰਸੋਰਟੀਅਮ, 2004. ISBN 0-89608-727-1
- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000019-QINU`"'</ref>" does not exist.
- The Checkbook and the Cruise Missile: Conversations with Arundhati Roy. ਡੇਵਿਡ ਬਾਰਸਾਮੀਅਨ ਦੁਆਰਾ ਇੰਟਰਵਿਊਆਂ। ਕੈਮਬ੍ਰਿਜ: ਸਾਊਥ ਐਂਡ ਪ੍ਰੈਸ, 2004. ISBN 0-89608-710-7
- The Shape of the Beast: Conversations with Arundhati Roy। ਨਵੀਂ ਦਿੱਲੀ: ਪੇਂਗੁਇਨ, 2008. ISBN 978-0-670-08207-0
- Listening to Grasshoppers: Field Notes on Democracy। ਨਵੀਂ ਦਿੱਲੀ: ਪੇਂਗੁਇਨ, 2010. ISBN 978-0-670-08379-4
- Broken Republic: Three Essays. ਨਵੀਂ ਦਿੱਲੀ: ਹੈਮਿਸ਼ ਹੈਮਿਲਟਨ, 2011. ISBN 978-0-670-08569-9
- Walking with the Comrades. ਨਵੀਂ ਦਿੱਲੀ: ਪੇਂਗੁਇਨ, 2011. ISBN 978-0-670-08553-8
- Kashmir: The Case for Freedom. ਵੇਰਸੋ, 2011. ISBN 1-844-67735-4
- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000020-QINU`"'</ref>" does not exist.
- Capitalism: A Ghost Story. ਸ਼ਿਕਾਗੋ: ਹੇਮਾਰਕਿਟ ਬੁੱਕਸ, 2014. ISBN 978-1-60846-385-5[9]
- Things that Can and Cannot Be Said: Essays and Conversations (ਜੌਹਨ ਕਿਊਸੈਕ). ਸ਼ਿਕਾਗੋ: ਹੇਮਾਰਕਿਟ ਬੁੱਕਸ, 2016. ISBN 978-1-608-46717-4
- The Doctor and the Saint: Caste, Race, and Annihilation of Caste, the Debate Between B.R. Ambedkar and M.K. Gandhi. ਸ਼ਿਕਾਗੋ: ਹੇਮਾਰਕਿਟ ਬੁੱਕਸ, 2017. ISBN 978-1-608-46797-6
ਹਵਾਲੇ
ਸੋਧੋ- ↑ "Arundhati Roy". Bookclub. 2 October 2011. BBC Radio 4. Retrieved 18 January 2014.
{{cite episode}}
: Unknown parameter|serieslink=
ignored (|series-link=
suggested) (help) - ↑ Profile – Arundhati RoyNNDB
- ↑ 3.0 3.1 "Arundhati Roy". Encyclopædia Britannica. https://www.britannica.com/EBchecked/topic/511182/Arundhati-Roy. Retrieved 12 May 2013.
- ↑ Gokulan, Dhanusha (11 November 2012). "'Fairy princess' to 'instinctive critic'". Khaleej Times. Archived from the original on 3 November 2014. Retrieved 2 November 2014.
- ↑ Mollan, Cherylann (27 June 2024). "Arundhati Roy wins PEN Pinter Prize for 'powerful voice'". Mumbai: BBC News. Archived from the original on 27 June 2024.
- ↑ "Arundhati Roy, 1959 –". The South Asian Literary Recordings Project. Library of Congress, New Delhi Office. 15 November 2002. Archived from the original on 4 ਅਪ੍ਰੈਲ 2009. Retrieved 6 April 2009.
{{cite web}}
: Check date values in:|archivedate=
(help); Unknown parameter|deadurl=
ignored (|url-status=
suggested) (help) - ↑ Massey Sahib, ਇੰਟਰਨੈੱਟ ਮੂਵੀ ਡੈਟਾਬੇਸ ਉੱਤੇ
- ↑ "ਗਰੀਬ ਦੀ ਮਦਦ ਕਰਨਾ ਗੁਨਾਹ ਹੋ ਗਿਆ, ਇਹ ਦੌਰ ਐਮਰਜੈਂਸੀ ਤੋਂ ਵੀ ਖ਼ਤਰਨਾਕ: ਅਰੁੰਧਤੀ ਰਾਏ" (in ਅੰਗਰੇਜ਼ੀ). Retrieved 2018-08-31.[permanent dead link]
- ↑ Jean Drezet (24 October 2015). "The dark underbelly of state capitalism in India". The Lancet. 386 (10004): 1620. doi:10.1016/S0140-6736(15)00543-7.
ਬਾਹਰੀ ਲਿੰਕ
ਸੋਧੋ- ਅਰੁੰਧਤੀ ਰਾਏ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- SAWNET biography South Asian Women network, authors
- ਫਰਮਾ:Guardian topic
- Column archive at The Guardian
- Appearances on C-SPAN
- Interviews and speeches
- "Arundhati Roy" – interview by Avi Lewis on Al Jazeera Fault Lines, 2010-8-29 (video, 23 mins)
- Come September –Interview with Howard Zinn, Outlook, September 2008
- How Deep Shall We Dig –Full text of I.G. Khan Memorial Lecture delivered at Aligarh Muslim University on 6 April 2004, Outlook, 6 May 2004