ਅਰੋਗਿਆ ਸੇਤੂ
ਅਰੋਗਿਆ ਸੇਤੂ (ਸ਼ਾ.ਅ. 'Health Bridge' 'ਹੈਲਥ ਬ੍ਰਿਜ') ਇੱਕ ਕੋਵਿਡ-19 ਟਰੈਕਿੰਗ ਮੋਬਾਈਲ ਐਪਲੀਕੇਸ਼ਨ ਹੈ ਜੋ ਰਾਸ਼ਟਰੀ ਸੂਚਨਾ-ਵਿਗਿਆਨ ਕੇਂਦਰ ਦੁਆਰਾ ਵਿਕਸਤ ਕੀਤੀ ਗਈ ਹੈ ਅਤੇ ਇਹ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰਾਲੇ ਦੇ ਅਧੀਨ ਆਉਂਦੀ ਹੈ।
ਸੰਖੇਪ ਜਾਣਕਾਰੀ
ਸੋਧੋਇਸ ਐਪ ਦਾ ਦੱਸਿਆ ਗਿਆ ਉਦੇਸ਼ ਜਾਗਰੂਕਤਾ ਫੈਲਾਉਣਾ ਅਤੇ ਜ਼ਰੂਰੀ ਸਿਹਤ ਸੇਵਾਵਾਂ ਨੂੰ ਭਾਰਤ ਦੇ ਲੋਕਾਂ ਨਾਲ ਜੋੜਨਾ ਹੈ। ਇਹ ਐਪ ਕੋਵਿਡ-19 ਲਈ ਸਿਹਤ ਵਿਭਾਗ ਦੀਆਂ ਪਹਿਲਕਦਮੀਆਂ ਨੂੰ ਵਧਾਏਗੀ, ਅਤੇ ਸਭ ਤੋਂ ਵਧੀਆ ਅਭਿਆਸਾਂ ਅਤੇ ਸਲਾਹਵਾਂ ਨੂੰ ਸਾਂਝਾ ਕਰੇਗੀ। ਇਹ ਇੱਕ ਟਰੈਕਿੰਗ ਐਪ ਹੈ ਜੋ ਕੋਰੋਨਾਵਾਇਰਸ ਦੀ ਲਾਗ ਨੂੰ ਟਰੈਕ ਕਰਨ ਲਈ ਸਮਾਰਟਫੋਨ ਦੇ ਜੀਪੀਐਸ ਅਤੇ ਬਲੂਟੁੱਥ ਫੀਚਰ ਦੀ ਵਰਤੋਂ ਕਰਦੀ ਹੈ। ਅਰੋਗਿਆ ਸੇਤੂ ਐਪ ਐਂਡਰਾਇਡ[1] ਅਤੇ ਆਈਓਐਸ ਮੋਬਾਈਲ ਓਪਰੇਟਿੰਗ ਸਿਸਟਮ[2] ਲਈ ਉਪਲਬਧ ਹੈ। ਬਲੂਟੁੱਥ ਟੈਕਨਾਲੌਜੀ ਦੀ ਵਰਤੋਂ ਕਰਦਿਆਂ, ਅਰੋੋਗਿਆ ਸੇਤੂ ਐਪ ਜੋਖਮ ਨੂੰ ਪਤਾ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਜੇ ਕੋਈ ਕੋਵਿਡ-19 ਲਾਗ ਵਾਲੇ ਵਿਅਕਤੀ ਦੇ ਨੇੜੇ ਰਿਹਾ ਹੈ (ਛੇ ਫੁੱਟ ਦੇ ਅੰਦਰ) ਤਾਂ ਪੂਰੇ ਭਾਰਤ ਵਿੱਚ ਜਾਣੇ ਜਾਂਦੇ ਮਾਮਲਿਆਂ ਦੇ ਡੇਟਾਬੇਸ ਦੁਆਰਾ ਸਕੈਨ ਕਰਕੇ, ਇਹ ਸਥਾਨ ਦਾ ਪਤਾ ਦੱਸ ਦਿੰਦਾ ਹੈ।[3]
ਇਹ ਐਪ ਕੋਰੋਨਾ ਕਵਾਚ (ਹੁਣ ਬੰਦ ਹੈ) ਨਾਮੀ ਪੁਰਾਣੀ ਐਪ ਦਾ ਇੱਕ ਅਪਡੇਟਿਡ ਰੁਪਾਂਤਰ ਹੈ ਜੋ ਕਿ ਪਹਿਲਾਂ ਹੀ ਭਾਰਤ ਸਰਕਾਰ ਦੁਆਰਾ ਜਾਰੀ ਕੀਤੀ ਗਈ ਹੈ।[4]
ਹੁੰਗਾਰਾ
ਸੋਧੋਅਰੋਗਿਆ ਸੇਤੂ ਨੇ ਆਪਣੀ ਸ਼ੁਰੂਆਤ ਦੇ ਤਿੰਨ ਦਿਨਾਂ ਵਿੱਚ ਹੀ ਪੰਜ ਮਿਲੀਅਨ ਡਾਊਨਲੋਡਸ ਨੂੰ ਪਾਰ ਕਰ ਲਿਆ, ਜਿਸ ਨਾਲ ਇਹ ਭਾਰਤ ਵਿੱਚ ਇੱਕ ਪ੍ਰਸਿੱਧ ਸਰਕਾਰੀ ਐਪ ਬਣ ਗਈ।[5][6] ਇਹ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਮੋਬਾਈਲ ਐਪ ਹੈ ਜਿਸ ਵਿੱਚ ਪਲੇਟਫਾਰਮ 'ਤੇ 5 ਮਿਲੀਅਨ ਤੋਂ ਜ਼ਿਆਦਾ ਇੰਸਟਾਲਸ ਹਨ, 2 ਅਪ੍ਰੈਲ, 2020 ਨੂੰ ਭਾਰਤ ਵਿੱਚ ਲਾਂਚ ਹੋਣ ਤੋਂ ਸਿਰਫ 13 ਦਿਨਾਂ ਬਾਅਦ ਹੀ।[7]
ਹਵਾਲੇ
ਸੋਧੋ- ↑ "Aarogya Setu – Apps on Google Play". play.google.com (in ਅੰਗਰੇਜ਼ੀ). Retrieved 2020-04-05.
- ↑ "Aarogya Setu Mobile App". MyGov.in (in ਅੰਗਰੇਜ਼ੀ). Retrieved 2020-04-05.
- ↑ "Govt launches 'Aarogya Setu', a coronavirus tracker app: All you need to know". Livemint (in ਅੰਗਰੇਜ਼ੀ). 2020-04-02. Retrieved 2020-04-05.
- ↑ "Govt discontinues Corona Kavach, Aarogya Setu is now India's go-to COVID-19 tracking app". The Financial Express (in ਅੰਗਰੇਜ਼ੀ (ਅਮਰੀਕੀ)). 2020-04-05. Retrieved 2020-04-05.
- ↑ "Aarogya Setu App Crosses 5 Million Installs in 3 Days". NDTV Gadgets 360 (in ਅੰਗਰੇਜ਼ੀ). Retrieved 2020-04-05.
- ↑ Bureau, ABP News (2020-04-04). "Coronavirus India: Govt's 'Aarogya Setu' App Crosses 5 Million Downloads in 3 Days". news.abplive.com (in ਅੰਗਰੇਜ਼ੀ). Retrieved 2020-04-05.
{{cite web}}
:|last=
has generic name (help) - ↑ "Aarogya Setu beats 'Pokémon GO' record, crosses 50 million downloads in 13 Days". Wion.