ਅਲਕਾਪੁਰੀ
ਅਲਕਾਪੁਰੀ, ਜਿਸਨੂੰ ਅਲਕਪੁਰੂ ਵੀ ਕਿਹਾ ਜਾਾਂਦਾ ਹੈ। ਹਿੰਦੂ ਧਰਮ ਦੇ ਅਨੁਸਾਰ ਇੱਕ ਪੌਰਾਣਿਕ ਨਗਰ ਹੈ ਇਥੇ ਯਕਸਾਂ ਦੇ ਸਵਾਮੀ, ਧਨ ਦੇ ਦੇਵਤਾ ਕੁਬੇਰ ਦੀ ਨਗਰੀ ਹੈ।[1] ਮਹਾਂਭਾਰਤ ਵਿਚ ਇਸ ਨਗਰ ਦਾ ਉਲੇਖ ਯਕਸ਼ਾਂ ਦੀ ਨਗਰੀ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਇਸ ਨਗਰ ਦੀ ਤੁਲਨਾ ਦੇਵਤਿਆਂ ਦੇ ਰਾਜਾ ਇੰਦਰ ਦੀ ਰਾਜਧਾਨੀ ਨਾਲ ਕੀਤੀ ਜਾਂਦੀ ਹੈ।[2] ਕਾਲੀਦਾਸ ਦੁਆਰਾ ਰਚਿਤ ਮੇਘਦੂਤ ਵਿੱਚ ਅਲਕਾਪੁਰੀ ਦਾ ਉਲੇਖ ਅਤੇ ਵਰਣਨ ਕੀਤਾ ਗਿਆ ਹੈ। ਅਜਿਹੀ ਅਲਕਾਪੁਰੀ ਹਿਮਾਲਿਆ ਵਿੱਚ ਕੈਲਾਸ਼ ਪਰਬਤ ਦੇ ਕੋਲ ਅਲਕਮੰਦਾ ਨਦੀ ਦੇ ਕਿਨਾਰੇ ਉਤੇ ਸਥਿਤ ਹੈ।
ਗ੍ਰੰਥਾਂ ਵਿੱਚ
ਸੋਧੋਕਾਲੀਦਾਸ ਦੁਆਰਾ ਰਚਿਤ ਮੇਘਦੂਤ ਵਿੱਚ ਇਸਨੂੰ ਯਕਸ਼ਾਦ ਦੀ ਰਾਜਧਾਨੀ ਕਿਹਾ ਗਿਆ ਹੈ। "गंतव्या ते वसतिरलका नाम यक्षेश्वराणाम्" (ਮੇਘਦੂਤ)[3] ਇਨ੍ਹਾਂ ਦੇ ਅਨੁਸਾਰ ਅਲਕਾਪੁਰੀ ਦੀ ਸਥਿਤੀ ਕੈਲਾਸ਼ ਪਰਬਤ ਉਤੇ ਗੰਗਾ ਦੇ ਕੋਲ ਹੈ। "तस्योत्संगे प्रणयनिड्व स्नस्तगंगादुकूलं, न त्वं दृष्टवा न पुनरलकां ज्ञास्यसे कामचारिन। या व: काले वहति सलिलोद्गारमुच्चैर्विमानैर्मुक्ताजाल ग्रथितमलकं कामिनीवाभ्रवृन्दम्।"(ਮੇਘਦੂਤ)[4] ਇਸ ਸ਼ਲੋਕ ਵਿੱਚ 'तस्योत्संगे' ਤੋਂ ਭਾਵ ਹੈ, ਉਸ ਪਰਬਤ ਭਾਵ ਕੈਲਾਸ਼ ਦੇ ਨੇੜੇ ਸਥਿਤ ਹੈ।[5]