ਮਹਾਂਭਾਰਤ
ਮਹਾਂਭਾਰਤ (ਸੰਸਕ੍ਰਿਤ: Mahābhārata,ਆਈ ਪੀ ਏ: [məɦaːˈbʱaːrət̪ə]) ਪ੍ਰਾਚੀਨ ਭਾਰਤ ਦੇ ਦੋ ਮਹਾਨ ਸੰਸਕ੍ਰਿਤ ਮਹਾਕਾਵਿਕ ਗ੍ਰੰਥਾਂ ਵਿੱਚੋਂ ਇੱਕ ਹੈ। ਦੂਜਾ ਗ੍ਰੰਥ ਹੈ - "ਰਮਾਇਣ"।[1] ਇਹ ਭਾਰਤ ਦਾ ਅਨੂਪਮ ਧਾਰਮਿਕ, ਪ੍ਰਾਚੀਨ, ਇਤਿਹਾਸਿਕ ਅਤੇ ਦਾਰਸ਼ਨਿਕ ਗਰੰਥ ਹੈ। ਇਹ ਸੰਸਾਰ ਦਾ ਸਭ ਤੋਂ ਲੰਮਾ ਮਹਾਂਕਾਵਿ ਹੈ ਅਤੇ ਇਸਨੂੰ ਪੰਚਮ ਵੇਦ ਮੰਨਿਆ ਜਾਂਦਾ ਹੈ।
ਸ਼ਲੋਕਸੋਧੋ
ਮਹਾਂਭਾਰਤ ਵਿੱਚ ਲਗਭਗ 1,10,000 ਸ਼ਲੋਕ ਹਨ, ਜੋ ਯੂਨਾਨੀ ਕਵੀ ਹੋਮਰ ਦੇ ਇਲੀਅਡ ਅਤੇ ਓਡੀਸੀ ਦੋਨਾਂ ਦੇ ਜੋੜ ਨਾਲੋਂ ਵੀ ਇਸ ਦਾ ਆਕਾਰ ਦਸ ਗੁਣਾ। ਰਮਾਇਣ ਨਾਲੋਂ ਇਹ ਚਾਰ ਗੁਣਾ ਵੱਡਾ ਹੈ।[2][3]
ਰਿਗਵੇਦ · ਯਜੁਰਵੇਦ · ਸਾਮਵੇਦ · ਅਥਰਵ ਵੇਦ |
ਰਿਤੁਗਵੇਦਿਕ |
ਬ੍ਰਹਮਾ ਪੁਰਾਣ |
ਹੋਰ ਹਿੰਦੂ ਗਰੰਥ
ਭਗਵਤ ਗੀਤਾ · ਮੰਨੂੰ ਸਿਮ੍ਰਤੀ |
ਗਰੰਥੋਂ ਦਾ ਵਰਗੀਕਾਰਣ
|
ਮਹਾਨਤਾਸੋਧੋ
ਮਹਾਂਭਾਰਤ ਦੀ ਮਹਾਨਤਾ ਇਸ ਵਿੱਚ ਵੀ ਹੈ ਕਿ ਇਸ ਵਿੱਚ ਉਸ ਕਾਲ ਦੀ ਸੰਸਕ੍ਰਿਤੀ, ਸੱਭਿਆਚਾਰ, ਰਾਜਨੀਤੀ ਅਤੇ ਸਮਾਜਿਕ ਪਹਿਲੂਆਂ ਦਾ ਚਿਤਰਣ ਹੈ ਅਤੇ ਨਾਲ ਹੀ ਯੁੱਧ ਤਕਨੀਕ ਤੇ ਭਾਰਤ ਤੋਂ ਬਾਹਰਲੇ ਦੇਸ਼-ਦੇਸ਼ਾਤਰਾਂ ਬਾਰੇ ਵੀ ਪਤਾ ਲੱਗਦਾ ਹੈ।
ਸਾਰ ਤੱਤਸੋਧੋ
ਮਹਾਂਭਾਰਤ ਵਿੱਚ ਪਾਂਡਵਾਂ ਅਤੇ ਕੌਰਵਾਂ ਦੀ ਅਠਾਰਾਂ ਦਿਨ ਚੱਲੇ ਯੁੱਧ ਦਾ ਚਿਤਰਨ ਹੈ। ਇਸੇ ਕਰਕੇ ਮਹਾਂਭਾਰਤ ਦੇ ਅਠਾਰਾਂ ਅਧਿਆਏ ਹਨ। ਮਹਾਂਭਾਰਤ ਵਿੱਚੋਂ ਹੀ "ਸ਼੍ਰੀਮਦਭਗਵਤ ਗੀਤਾ" ਦੀ ਰਚਨਾ ਹੋਈ ਜੋ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਉਪਦੇਸ਼ ਦਿੱਤਾ।
ਤਰਜੁਮਾਸੋਧੋ
ਮਹਾਭਾਰਤ ਦਾ ਪੂਰਾ ਤਰਜੁਮਾ ਹੁਣ ਤਕ ਅੱਠ ਭਾਸ਼ਾਵਾ ਹੋ ਚੁੱਕਾ ਹੈ: ਤਮਿਲ, ਬੰਗਾਲੀ, ਮਲਯਾਲਮ, ਹਿੰਦੀ, ਅੰਗ੍ਰੇਜ਼ੀ, ਚੀਨੀ, ਰੂਸੀ ਅਤੇ ਫਾਰਸੀ।
ਹਵਾਲੇਸੋਧੋ
- ↑ Datta, Amaresh (2006-01-01). "The Encyclopaedia of Indian Literature (Volume Two) (Devraj to Jyoti)". ISBN 978-81-260-1194-0.
- ↑ Howard Spodek. Richard Mason. The World's History. Pearson Education: 2006, New Jersey. 224, 0-13-177318-6
- ↑ Amartya Sen, The Argumentative Indian. Writings on Indian Culture, History and Identity, London: Penguin Books, 2005.
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਬਾਹਰੀ ਕੜੀਆਂਸੋਧੋ
- ਕਿਸਾਰੀ ਮੋਹਨ ਗਾੰਗੂਲੀ ਦਾ ਤਰਜੁਮਾ (ਅੰਗ੍ਰੇਜ਼ੀ)
- ਇਪੋਲੀਤ ਫੋਸ਼ ਦਾ ਤਰਜੁਮਾ (ਫ਼ਰਾਂਸਿਸੀ)