ਅਲਗਿਰਦਾਸ ਜੂਲੀਅਨ ਗ੍ਰੇਮਾਸ
ਅਲਗਿਰਦਾਸ ਜੂਲੀਅਨ ਗ੍ਰੇਮਾਸ (ਜਨਮ ਸਮੇਂ ਦਾ ਨਾਮ: ਅਲਗਿਰਦਾਸ ਜੂਲੀਅਸ ਗ੍ਰੇਮਾਸ; ਲਿਥੂਨੀਆ, 1917 - ਪੈਰਿਸ, 1992[1]) ਇੱਕ ਫਰਾਂਸਿਸੀ ਚਿਹਨਵਾਦੀ ਚਿੰਤਕ ਹੈ। ਉਸ ਨੇ ਵਸਤੂਆਂ ਦਾ ਅਤੇ ਖ਼ਾਸ ਤੌਰ ’ਤੇ ਬਿਰਤਾਂਤ ਸ਼ਾਸਤਰ ਦਾ ਚਿਹਨਾਤਮਕ ਅਧਿਐਨ ਕੀਤਾ ਹੈ। ਆਈਸੋਟੋਪੀ, ਐਕਤਾਂਸ਼ੀਅਲ ਮਾਡਲ, ਕਥਾ ਪਰੋਗਰਾਮ, ਅਤੇ ਕੁਦਰਤੀ ਦੁਨੀਆ ਦਾ ਚਿਹਨ ਸਾਸ਼ਤਰ ਉਸ ਦੇ ਯੋਗਦਾਨ ਦੇ ਕੁਝ ਪ੍ਰਮੁੱਖ ਸੰਕਲਪ ਹਨ। ਉਸ ਨੇ ਲਿਥੂਆਨੀਆਈ ਪ੍ਰਾਚੀਨ ਕਥਾਵਾਂ ਅਤੇ ਪ੍ਰੋਟੋ-ਇੰਡੋ-ਯੂਰਪੀ ਧਰਮ ਦੀ ਖੋਜ ਕੀਤੀ ਅਤੇ ਸਾਹਿਤਕ ਆਲੋਚਨਾ ਵਿੱਚ ਕੰਮ ਕੀਤਾ ਹੈ।
ਅਲਗਿਰਦਾਸ ਜੂਲੀਅਨ ਗ੍ਰੇਮਾਸ | |
---|---|
ਜਨਮ | ਅਲਗਿਰਦਾਸ ਜੂਲੀਅਨ ਗ੍ਰੇਮਾਸ 9 ਮਾਰਚ 1917 |
ਮੌਤ | 27 ਫਰਵਰੀ 1992 ਪੈਰਿਸ, ਫਰਾਂਸ | (ਉਮਰ 74)
ਨਾਗਰਿਕਤਾ | ਫਰਾਂਸ, ਲਿਥੂਨੀਆ |
ਸਿੱਖਿਆ | ਪੀ ਐਚ ਡੀ, (ਸੋਰਬੋਨ, ਪੈਰਿਸ |
ਅਲਮਾ ਮਾਤਰ | ਵਾਏਨਤਤਾਸ ਮੈਗਨਸ ਯੂਨੀਵਰਸਿਟੀ,ਕੌਨਾਸ; ਗਰੇਨੋਬਲ ਯੂਨੀਵਰਸਿਟੀ; ਸੋਰਬੋਨ, ਪੈਰਿਸ |
ਪੇਸ਼ਾ | ਪ੍ਰੋਫੈਸਰ |
ਲਈ ਪ੍ਰਸਿੱਧ | ਚਿਹਨਵਾਦੀ, ਭਾਸ਼ਾ ਵਿਗਿਆਨੀ; ਚਿਹਨਵਾਦੀ ਸੁਕੇਅਰ; ਬਿਰਤਾਂਤਕ ਗ੍ਰਾਮਰ; ਚਿਹਨਵਾਦ ਅਤੇ ਬਿਰਤਾਂਤ ਸ਼ਾਸਤਰ |
ਜੀਵਨ ਸਾਥੀ | ਟਰੇਸਾ ਮੇਰੀ ਕੀਨ |
Parent(s) | ਜੂਲੀਅਸ ਗ੍ਰੇਮਾਸ, 1882-1942 (ਪਿਤਾ) ਕੋਨਸਤਨਸੀਜ ਮਿਕੀਵਿਕਿਊਤ-ਗਰੇਮੀਨ, 1886-1956 (ਮਾਤਾ) |
ਜੀਵਨ
ਸੋਧੋਏ.ਜੇ. ਗ੍ਰੇਮਾਸ ਦਾ ਜਨਮ 9 ਮਾਰਚ 1917 ਵਿੱਚ ਮਾਸਕੋ ਤੋਂ 193 ਕਿਲੋਮੀਟਰ ਦੂਰ ਰੂਸੀ ਸ਼ਹਿਰ ਤੁਲਾ ਵਿਖੇ ਹੋਇਆ। ਗ੍ਰੇਮਾਸ ਦੇ ਪਿਤਾ ਜੂਲੀਅਨ ਗ੍ਰੇਮਾਸ ਇੱਕ ਸਕੂਲ ਅਧਿਆਪਕ ਸਨ ਤੇ ਬਾਅਦ ਵਿੱਚ ਸਕੂਲਾਂ ਦੇ ਇੰਸਪੈਕਟਰ ਬਣ ਗਏ।[2] ਜਦੋਂ ਗ੍ਰੇਮਾਸ ਦਾ ਜਨਮ ਹੋਇਆ ਉਦੋਂ ਗ੍ਰੇਮਾਸ ਦੀ ਮਾਂ ਕੋਨਸਤਨਸੀਜ ਅਤੇ ਉਸ ਦਾ ਬਾਪ ਜੂਲੀਅਨ ਗ੍ਰੇਮਾਸ ਉਸ ਸਮੇਂ ਤੁਲਾ ਵਿੱਚ ਹੀ ਰਹਿੰਦੇ ਸਨ। ਜਦ ਗ੍ਰੇਮਾਸ ਦੋ ਸਾਲਾਂ ਦਾ ਹੋਇਆ ਤਾਂ ਉਹ ਲਿਥੂਨੀਆ ਚਲੇ ਗਏ, ਜਿਥੇ ਉਸ ਦਾ ਨਾਮ ਐਲਗਿਰਦਾਸ ਜੂਲੀਅਨ ਰੱਖਿਆ ਗਿਆ। ਮੁਢਲੀ ਸਕੂਲੀ ਸਿੱਖਿਆ ਪ੍ਰਾਪਤ ਕਰਨ ਦੇ ਸਮੇਂ ਤੱਕ ਉਸ ਨੂੰ ਲਿਥੂਨੀਆਈ ਤੋਂ ਬਗ਼ੈਰ ਹੋਰ ਕੋਈ ਭਾਸ਼ਾ ਨਹੀਂ ਸੀ ਆਉਂਦੀ। ਮਿਡਲ ਸਕੂਲ ਵਿੱਚ ਉਸ ਨੇ ਜਰਮਨ ਅਤੇ ਫਰਾਂਸਿਸੀ ਭਾਸ਼ਾਵਾਂ ਸਿਖ ਲਈਆਂ, ਜਿਸ ਤੋਂ ਬਾਅਦ ਉਹ ਦਰਸ਼ਨ ਦੀਆਂ ਕੁਝ ਲਿਖਤਾਂ ਦਾ ਅਧਿਐਨ ਕਰਨ ਲੱਗ ਪਿਆ। ਹਾਈ ਸਕੂਲ ਤੱਕ ਪਹੁੰਚਦਿਆਂ ਉਸ ਨੇ ਉਸ ਨੇ ਨੀਤਸ਼ੇ ਅਤੇ ਸ਼ੌਪਨਹਾਵਰ ਨੂੰ ਪੜ੍ਹ ਲਿਆ ਸੀ। 1934 ਤੱਕ ਆਪਣੀ ਸਕੂਲੀ ਪੜ੍ਹਾਈ ਖ਼ਤਮ ਕਰ ਕੇ ਉਸ ਨੇ ਵਾਏਨਤਤਾਸ ਮੈਗਨਸ ਯੂਨੀਵਰਸਿਟੀ ਕੌਨਾਸ ਵਿਖੇ ਕਾਨੂੰਨ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਮਿਸਰ ਵਿੱਚ ਅਲੈਗਜਾਂਡਰੀਆ ਵਿੱਚ ਇੱਕ ਲੜਕੀਆਂ ਲਈ ਇੱਕ ਫਰਾਂਸੀਸੀ ਕੈਥੋਲਿਕ ਬੋਰਡਿੰਗ ਸਕੂਲ ਵਿਖੇ ਇੱਕ ਅਧਿਆਅਕ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋ- ↑ http://www.signosemio.com/greimas/index-en.asp
- ↑ Kašponis, Karolis Rimtautas (2005-04-07). "Algirdas Julius Greimas: neišblėsusios atminties pėdsakais". Mokslo Lietuva (7). ISSN 1392-7191.
{{cite journal}}
: Unknown parameter|coauthors=
ignored (|author=
suggested) (help)