ਅਲਤਾਈ ਕ੍ਰਾਈ
ਅਲਤਾਈ ਕ੍ਰਾਈ ਰੂਸੀ ਸੰਘ ਦਾ ਇੱਕ ਰਾਜ ਹੈ। ਇਸਦੀ ਹੱਦ ਕਜ਼ਾਖ਼ਸਤਾਨ, ਨੋਵੋਸਿਬ੍ਰਿਕਸ, ਕੇਮੇਰੋਵੋ ਓਬਲਾਸਟ ਅਤੇ ਅਲਤਾਈ ਗਣਰਾਜ ਨਾਲ ਲੱਗਦੀ ਹੈ। ਕ੍ਰਾਈ ਦਾ ਪ੍ਰਸ਼ਾਸਕੀ ਕੇਂਦਰ ਬਰਨੌਲ ਸ਼ਹਿਰ ਹੈ। 2010 ਦੀ ਜਨਗਣਨਾ ਦੇ ਅਨੁਸਾਰ ਕ੍ਰਾਈ ਦੀ ਕੁੱਲ ਜਨਸੰਖਿਆ 2,419,755 ਹੈ।
ਅਲਤਾਈ ਕ੍ਰਾਈ | |||
---|---|---|---|
Алтайский край | |||
Anthem: ਕੋਈ ਨਹੀਂ[3] | |||
Country | Russia | ||
Federal district | ਸਾਈਬੇਰੀਆਈ[1] | ||
Economic region | ਪੱਛਮੀ ਸਾਈਬੇਰੀਆਈ[2] | ||
ਪ੍ਰਸ਼ਾਸਨ ਕੇਂਦਰ | ਬਰਨੌਲ[4] | ||
ਸਰਕਾਰ | |||
• ਬਾਡੀ | Altai Krai Legislative Assembly[5] | ||
• ਗਵਰਨਰ[7] | ਐਲਗਜ਼ੈਂਡਰ ਕਾਰਲਿਨ[6] | ||
ਖੇਤਰ | |||
• Total | 1,69,100 km2 (65,300 sq mi) | ||
• ਰੈਂਕ | 22ਵਾਂ | ||
ਆਬਾਦੀ | |||
• Total | 24,19,755 | ||
• Estimate (2018)[9] | 23,50,080 (−2.9%) | ||
• ਰੈਂਕ | 21ਵਾਂ | ||
• ਘਣਤਾ | 14/km2 (37/sq mi) | ||
• ਸ਼ਹਿਰੀ | 54.7% | ||
• ਪੇਂਡੂ | 45.3% | ||
ਸਮਾਂ ਖੇਤਰ | ਯੂਟੀਸੀ+7 ([10]) | ||
ISO 3166 ਕੋਡ | RU-ALT | ||
License plates | 22 | ||
OKTMO ID | 01000000 | ||
Official languages | Russian[11] | ||
ਵੈੱਬਸਾਈਟ | http://www.altairegion22.ru |
ਭੂਗੋਲ
ਸੋਧੋਅਲਤਾਈ ਕ੍ਰਾਈ ਵਿੱਚ ਘਾਹੀ ਮੈਦਾਨ, ਝੀਲਾਂ, ਨਦੀਆਂ ਤੇ ਪਰਬਤ ਪਾਏ ਜਾਂਦੇ ਹਨ।
ਇੱਥੋਂ ਦਾ ਜਲਵਾਯੂ ਕਾਫ਼ੀ ਖੁਸ਼ਕ ਜਿਹਾ ਹੈ, ਸਿਆਲ ਲੰਬੇ ਹੁੰਦੇ ਹਨ ਤੇ ਸੁੱਕੀ ਠੰਡ ਪੈਂਦੀ ਹੈ। ਗਰਮੀਆਂ ਦੇ ਮੌਸਮ ਵਿੱਚ ਸੁੱਕੀ ਗਰਮੀ ਪੈਂਦੀ ਹੈ। ਇਸ ਖੇਤਰ ਦੀ ਮੁੱਖ ਨਦੀ ਓਬ ਨਦੀ ਹੈ। ਬੀਆ ਤੇ ਕਾਤੁਨ ਨਦੀ ਦੀ ਵੀ ਆਪਣੀ ਮਹੱਤਤਾ ਹੈ। ਕੁਲਨਡਿਨਸਕੋਏ ਝੀਲ, ਕੁਛੁਕਸਕੋਏ ਝੀਲ ਤੇ ਮਿਖੀਲਵਸਕੋਏ ਝੀਲ ਇੱਥੋਂ ਦੀਆਂ ਵੱਡੀਆਂ ਝੀਲਾਂ ਹਨ।
ਅਲਤਾਈ ਕ੍ਰਾਈ ਵਿੱਚ ਕੱਚੇ ਮਾਲ ਦੇ ਸਰੋਤਾਂ ਦੀ ਭਰਮਾਰ ਹੈ, ਖ਼ਾਸ ਕਰਕੇ ਭਵਨ ਨਿਰਮਾਣ ਕਲਾ ਨਾਲ ਸਬੰਧਿਤ। ਇਸ ਵਿੱਚ ਲੋਹਾ-ਰਹਿਤ ਧਾਤਾਂ ਜਿਵੇਂ ਕਿ ਲੈੱਡ ਤੇ ਕੱਚਾ ਲੋਹਾ, ਮੈਨਗਨੀਜ਼, ਟੰਗਸਟੱਨ, ਮੋਲੀਬਡਨਮ, ਬਾਕਸਾਈਟ ਅਤੇ ਸੋਨਾ ਸ਼ਾਮਿਲ ਹਨ। ਕ੍ਰਾਈ ਦਾ 60,000 ਕਿਃ ਮੀਃ 2 ਦਾ ਰਕਬਾ ਜੰਗਲਾਂ ਹੇਠਾਂ ਆਉਂਦਾ ਹੈ।
ਕ੍ਰਾਈ ਖੇਤਰ ਆਪਣੀ ਜੈਵਿਕ-ਵਿਭਿੰਨਤਾ ਕਾਰਨ ਵੀ ਪਛਾਣਿਆ ਜਾਂਦਾ ਹੈ। ਇੱਥੋਂ ਦੀ 16 ਲੱਖ ਹੈਕਟੇਅਰ ਭੂਮੀ ਨੂੰ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤ ਦਾ ਦਰਜਾ ਮਿਲਿਆ ਹੋਇਆ ਹੈ। ਇਸ ਤੋਂ ਇਲਾਵਾ ਇਹ ਭੂਮੀ ਖ਼ਤਰੇ ਹੇਠ ਆਈ ਪ੍ਰਜਾਤੀ ਬਰਫ਼ੀਲੇ ਲੈਪਰਡ ਦਾ ਘਰ ਵੀ ਹੈ।
ਅਲਤਾਈ ਮਧੂ-ਮੱਖੀਆਂ ਆਪਣੇ ਸ਼ਹਿਦ ਲਈ ਪ੍ਰਸਿੱਧ ਹਨ ਜੇ ਕਿ ਕਾਫ਼ੀ ਚੰਗਾ ਮੰਨਿਆ ਜਾਂਦਾ ਹੈ। ਇਤਿਹਾਸ ਵਿੱਚ ਅਲਤਾਈ ਤੇ ਬਸ਼ਕੀਰੀਆ ਦੇ ਲੋਕ ਇਸ ਸ਼ਹਿਦ ਨੂੰ ਮੁਦਰਾ ਦੇ ਤੌਰ 'ਤੇ ਵਰਤਦੇ ਰਹੇ ਹਨ ਜਾਂ ਰੂਸੀ ਜ਼ਾਰਾਂ ਨੂੰ ਜਸਕ (ਕਰ) ਦੇ ਰੂਪ ਵਿੱਚ ਦਿੰਦੇ ਸਨ।
ਇਤਿਹਾਸ
ਸੋਧੋਇਹ ਖੇਤਰ ਪ੍ਰਾਚੀਨ ਸੰਸਾਰ ਵਿੱਚ ਇੱਕ ਬਹੁਤ ਵੱਡੇ ਚੁਰਾਹੇ ਦਾ ਹਿੱਸਾ ਰਿਹਾ ਹੈ। ਵਣਜਾਰੇ (ਟੱਪਰੀਵਾਸੀ) ਕਬੀਲੇ ਪ੍ਰਵਾਸ ਦੇ ਦੌਰ ਦੌਰਾਨ ਇਸ ਇਲਾਕੇ ਦੇ ਜ਼ਰੀਏ ਪਾਰ ਗਏ ਸਨ। ਪੁਰਾਤੱਤਵੀ ਥਾਵਾਂ ਤੋਂ ਮਿਲੇ ਸਬੂਤਾਂ ਅਨੁਸਾਰ ਇਸ ਖੇਤਰ ਵਿੱਚ ਪ੍ਰਾਚੀਨ ਮਨੁੱਖ ਰਹਿੰਦੇ ਸਨ। ਇੱਥੇ ਆ ਕੇ ਵੱਸੇ ਅਲਤਾਈ ਲੋਕ ਮੂਲ ਤੁਰਕੀ ਲੋਕਾਂ ਨਾਲ ਸਬੰਧਤ ਹਨ ਜੋ ਕਿ ਪਹਿਲਾਂ ਵਜ਼ਜਾਰਿਆਂ ਦੇ ਤੌਰ 'ਤੇ ਇੱਥੇ ਆਏ ਤੇ ਫ਼ਿਰ ਇੱਥੋਂ ਦੇ ਹੀ ਹੋ ਕੇ ਰਹਿ ਗਏ। ਕ੍ਰਾਈ 'ਤੇ ਸ਼ਿਓਂਗਨੂ ਸਾਮਰਾਜ(209 ਈਪੂਃ-93 ਈਃ), ਸ਼ਿਆਨਬੇਈ ਰਾਜ (93-234), ਰੂਰਨ ਖਾਗਾਨੇਤ (330-555), ਮੰਗੋਲ ਸਾਮਰਾਜ, ਗੋਲਡਨ ਹੋਰਡ, ਉੱਤਰੀ ਯੁਆਨ (1368-1691) ਅਤੇ ਜ਼ੰਗਾਰ ਖਾਗਾਨੇਤ (1634–1758) ਰਾਜ ਕਰ ਚੁੱਕੇ ਹਨ।
ਜਨਸੰਖਿਆ
ਸੋਧੋਧਰਮ
ਸੋਧੋਹਵਾਲੇ
ਸੋਧੋ- ↑ Президент Российской Федерации. Указ №849 от 13 мая 2000 г. «О полномочном представителе Президента Российской Федерации в федеральном округе». Вступил в силу 13 мая 2000 г. Опубликован: "Собрание законодательства РФ", No. 20, ст. 2112, 15 мая 2000 г. (President of the Russian Federation. Decree #849 of May 13, 2000 On the Plenipotentiary Representative of the President of the Russian Federation in a Federal District. Effective as of May 13, 2000.).
- ↑ Госстандарт Российской Федерации. №ОК 024-95 27 декабря 1995 г. «Общероссийский классификатор экономических регионов. 2. Экономические районы», в ред. Изменения №5/2001 ОКЭР. (Gosstandart of the Russian Federation. #OK 024-95 December 27, 1995 Russian Classification of Economic Regions. 2. Economic Regions, as amended by the Amendment #5/2001 OKER. ).
- ↑ Article6 of the Charter of Altai Krai states that the symbols of the krai include a flag and a coat of arm, but there is no provision for an anthem.
- ↑ ਅਲਤਾਈ ਕ੍ਰਾਈ ਦਾ ਚਾਰਟਰ, ਲੇਖ 6
- ↑ ਅਲਤਾਈ ਕ੍ਰਾਈ ਦਾ ਚਾਰਟਰ, ਲੇਖ 67
- ↑ ਅਲਤਾਈ ਕ੍ਰਾਈ ਦੀ ਅਧਿਕਾਰਕ ਵੈੱਬਸਾਈ।. ਐਲਗਜ਼ੈਂਡਰ ਬੋਗਡਾਨੋਵਿੱਚ ਕਾਰਲਿਨ ਦੀ ਜੀਵਨੀ (ਰੂਸੀ)
- ↑ ਅਲਤਾਈ ਕ੍ਰਾਈ ਦਾ ਚਾਰਟਰ, ਲੇਖ 79
- ↑ "Сведения о наличии и распределении земель в Российской Федерации на 01.01.2019 (в разрезе субъектов Российской Федерации)". Federal Service for State Registration, Cadastre and Cartography. Archived from the original on 9 February 2022. Retrieved 29 August 2023.
- ↑ "26. Численность постоянного населения Российской Федерации по муниципальным образованиям на 1 января 2018 года". Retrieved 23 ਜਨਵਰੀ 2019.
- ↑ "Об исчислении времени". Официальный интернет-портал правовой информации (in ਰੂਸੀ). 3 June 2011. Retrieved 19 January 2019.
- ↑ Official throughout the Russian Federation according to Article 68.1 of the Constitution of Russia.
- ↑ Resolution of September28, 1937
- ↑ Arena - Atlas of Religions and Nationalities in Russia. Sreda.org
- ↑ 2012 ਸਰਵੇਖਣ ਦਾ ਨਕਸ਼ਾ. "Ogonek", № 34 (5243), 27/08/2012. Retrieved 24-09-2012.