ਅਲਫਾ ਕਣ
ਅਲਫ਼ਾ ਕਣ ਦੋ ਪ੍ਰੋਟੋਨ ਅਤੇ ਦੋ ਨਿਊਟ੍ਰੋਨ ਦੇ ਬਣੇ ਹੁੰਦੇ ਹਨ ਇਹ ਕਣ ਇੱਕ ਹੀਲੀਅਮ ਨਿਊਕਲੀਅਸ ਨਾਲ ਇਕੱਠੇ ਬੰਨ੍ਹੇ ਹੋ
ਅਲਫਾ ਕਣ, ਉਹ ਕਣ ਹੁੰਦੇ ਹਨ ਜਿਸਦੇ ਵਿੱਚ ਦੋ ਪ੍ਰੋਟਾਨ ਹੁੰਦੇ ਹਨ ਅਤੇ ਦੋ ਨਿਊਟਰੋਨ ਹੁੰਦੇ ਹਨ ਜਿਹਨਾਂ ਨੂੰ ਬੰਨ੍ਹ ਕੇ ਇੱਕ ਕਣ ਬਣਦਾ ਹੈ ਜੋ ਕਿ ਹਿਲੀਅਮ ਨਿਊਕਲੀਅਸ ਦੇ ਸਮਾਨ ਹੁੰਦਾ ਹੈ। ਇਹਨਾਂ ਨੂੰ ਆਮ ਤੌਰ ਉੱਤੇ ਅਲਫਾ ਡਿਕੇ ਵਿੱਚ ਪੈਦਾ ਕੀਤਾ ਜਾਂਦਾ ਹੈ, ਪਰ ਕਈ ਵਾਰ ਹੋਰ ਢੰਗਾਂ ਨਾਲ ਵੀ ਬਣਾਇਆ ਜਾ ਸਕਦ ਹੈ। ਅਲਫਾ ਕਣ ਦੀ ਪਹਿਚਾਣ ਗਰੀਕ ਭਾਸ਼ਾ ਦੇ ਪਹਿਲੇ ਅੱਖਰ α ਨਾਲ ਕੀਤੀ ਜਾਂਦੀ ਹੈ। ਅਲਫਾ ਕਣ ਦਾ ਚਿੰਨ੍ਹ ਕੁੱਝ ਇਸ ਤਰਾਂ ਹੁੰਦਾ ਹੈ- α ਜਾ ਫਿਰ α2+ ਕਿਓਂਕਿ ਉਹ ਹਿਲੀਅਮ ਨਿਊਕਲਸ ਦੇ ਸਮਾਨ ਹੁੰਦੇ ਹਨ, ਇਸ ਕਰਦੇ ਕਦੇ ਉਹਨਾਂ ਨੂੰ ਇਸ ਤਰਾਂ ਵੀ ਲਿਖਿਆ ਜਾਂਦਾ ਹੈ- He2+
ਜਾ ਫਿਰ 4
2He2+
ਜੋ ਕਿ ਦਸਦਾ ਹੈ ਕਿ ਹਿਲੀਅਮ ਉੱਤੇ +2 ਚਾਰਜ ਹੈ (ਇਸਦੇ ਦੋ ਅਲੈਕਟਰਾਨਾਂ ਨੂੰ ਛੱਡ)। ਜੇ ਇਹ ਆਇਨ ਕੋਈ ਅਲੈਕਟਰਾਨਾਂ ਵਾਤਾਵਰਨ ਵਿਚੋਂ ਲੈਂਦਾ ਹੈ, ਤਾਂ ਫਿਰ ਅਲਫਾ ਕਣ ਨੂੰ 4
2Heਲਿਖਿਆ ਜਾ ਸਕਦਾ ਹੈ।
![]() | |
ਰਚਨਾ | 2 ਪ੍ਰੋਟੋਨ, 2 ਨਿਊਟਰੋਨ |
---|---|
ਅੰਕੜੇ | ਬੋਸਨ |
ਚਿੰਨ | α, α2+, He2+ |
ਭਾਰ | 6.644657230(82)×10−27 ਕਿਲੋਗ੍ਰਾਮ[1] 4.001506466(49) u |
ਚਾਰਜ | 2e |
ਸਪਿੰਨ | 0[2] |
ਹਵਾਲੇ ਸੋਧੋ
- ↑ "CODATA Value: Alpha particle mass". NIST. Retrieved 2011-09-15.
- ↑ Krane, Kenneth S. (1988). ਪਰਮਾਣੂ ਫਿਜ਼ਿਕਸ ਨਾਲ ਜਾਣ ਪਿਹਚਾਨ. John Wiley & Sons. pp. 246–269. ISBN 0-471-80553-X.
ਅਗਾਂਹ ਪੜੋ ਸੋਧੋ
- *Tipler, Paul; Llewellyn, Ralph (2002). Modern Physics (4th ed.). W. H. Freeman. ISBN 0-7167-4345-0.