ਅਲਬੂਕਰਕੀ ਜਾਂ ਐਲਬਕਰਕੀ ਸੁਣੋi/ˈælbəˌkɜrki/ ਅਮਰੀਕੀ ਰਾਜ ਨਿਊ ਮੈਕਸੀਕੋ ਵਿਚਲਾ ਸਭ ਤੋਂ ਵੱਧ ਵਸੋਂ ਵਾਲ਼ਾ ਸ਼ਹਿਰ ਹੈ। ਇਹ ਇੱਕ ਉੱਚੀ ਬੁਲੰਦੀ ਵਾਲ਼ਾ ਸ਼ਹਿਰ ਹੈ ਜੋ ਕਿ ਬਰਨਾਲੀਯੋ ਕਾਊਂਟੀ ਦਾ ਟਿਕਾਣਾ ਹੈ,[4] ਅਤੇ ਰੀਓ ਗਰਾਂਦੇ ਨਾਲ਼ ਖਹਿੰਦੇ ਹੋਏ ਰਾਜ ਦੇ ਕੇਂਦਰੀ ਹਿੱਸੇ ਵਿੱਚ ਪੈਂਦਾ ਹੈ। ਸੰਯੁਕਤ ਰਾਜ ਮਰਦਮਸ਼ੁਮਾਰੀ ਬਿਊਰੋ ਦੇ ਅੰਦਾਜ਼ੇ ਮੁਤਾਬਕ 1 ਜੁਲਾਈ, 2012 ਤੱਕ ਇਹਦੀ ਵਸੋਂ 555,417 ਸੀ[5] ਜਿਸ ਕਰ ਕੇ ਇਹ ਦੇਸ਼ ਦਾ 32ਵਾਂ ਸਭ ਤੋਂ ਵੱਡਾ ਸ਼ਹਿਰ ਹੈ।[6] ਅਲਬੂਕਰਕੀ ਸੰਯੁਕਤ ਰਾਜ ਦਾ 59ਵਾਂ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ। ਇਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ ਵਿੱਚ ਰੀਓ ਰਾਂਚੋ, ਬਰਨਾਲੀਯੋ, ਪਲਾਸੀਤਾਸ, ਕੋਰਾਲਿਸ, ਲੌਸ ਲੂਨਾਸ, ਬੇਲੈਨ, ਬੌਸਕੇ ਫ਼ਾਰਮਜ਼ ਵਰਗੇ ਸ਼ਹਿਰ ਸ਼ਾਮਲ ਹਨ। ਇਹ ਨਿਊ ਮੈਕਸੀਕੋ ਵਿੱਚ ਵਸੋਂ ਪੱਖੋਂ ਸਭ ਤੋਂ ਤੇਜ਼ੀ ਨਾਲ਼ ਫੈਲਦਾ ਸ਼ਹਿਰ ਹੈ।

ਅਲਬੂਕਰਕੀ, ਨਿਊ ਮੈਕਸੀਕੋ
Albuquerque, New Mexico
—  ਸ਼ਹਿਰ  —
ਬਲੂਨ ਫ਼ੀਐਸਤਾ, ਵਪਾਰਕ ਅਲਬੂਕਰਕੀ
ਆਲਬਾਰਾਦੋ ਕੇਂਦਰ, ਸਾਂਦੀਆ ਪੀਕ ਟਰੈਮਵੇਅ
ਸਾਨ ਫ਼ੇਲੀਪੇ ਦੇ ਨੇਰੀ ਗਿਰਜਾਘਰ, ਰੀਓ ਗਰਾਂਦੇ ਦਰਿਆ

ਝੰਡਾ
Official seal of ਅਲਬੂਕਰਕੀ, ਨਿਊ ਮੈਕਸੀਕੋ Albuquerque, New Mexico
ਮੋਹਰ
ਨਿਊ ਮੈਕਸੀਕੋ ਰਾਜ ਵਿੱਚ ਟਿਕਾਣਾ
ਗੁਣਕ: 35°06′39″N 106°36′36″W / 35.11083°N 106.61000°W / 35.11083; -106.61000
ਦੇਸ਼ ਸੰਯੁਕਤ ਰਾਜ
ਰਾਜ ਨਿਊ ਮੈਕਸੀਕੋ ਨਿਊ ਮੈਕਸੀਕੋ
ਕਾਊਂਟੀ ਬਰਨਾਲੀਯੋ ਕਾਊਂਟੀ
ਸਥਾਪਨਾ 1706
ਨਿਗਮਨ 1891
ਸਰਕਾਰ
 - ਕਿਸਮ ਸ਼ਹਿਰਦਾਰ-ਕੌਂਸਲ ਸਰਕਾਰ
 - ਸ਼ਹਿਰਦਾਰ ਰਿਚਰਡ ਜੇ. ਬੈਰੀ[1]
 - ਸ਼ਹਿਰੀ ਕੌਂਸਲ
 - ਰਾਜ ਭਵਨ
 - ਰਾਜ ਸੈਨਿਟ
 - ਯੂ.ਐੱਸ ਭਵਨ
ਰਕਬਾ
 - ਕੁੱਲ [
ਅਬਾਦੀ (2014)[2][3]
 - ਕੁੱਲ 5,58,000
ਜ਼ਿੱਪ ਕੋਡ 87101–87125, 87131,
87151, 87153, 87154,
87158, 87174, 87176,
87181, 87184, 87185,
87187, 87190–87199
ਇਲਾਕਾ ਕੋਡ 505, 575

ਹਵਾਲੇਸੋਧੋ

ਬਾਹਰਲੇ ਜੋੜਸੋਧੋ

ਮਨ-ਪਰਚਾਵਾ ਅਤੇ ਸੈਰ-ਸਪਾਟਾ