ਅਲੈਗਜ਼ੈਂਡਰੀਆ ਦੀ ਲਾਇਬਰੇਰੀ

ਪ੍ਰਾਚੀਨ ਅਲੈਗਜ਼ੈਂਡਰੀਆ, ਮਿਸਰ ਵਿੱਚ ਲਾਇਬ੍ਰੇਰੀ

ਅਲੈਗਜ਼ੈਂਡਰੀਆ ਦੀ ਰਾਇਲ ਲਾਇਬ੍ਰੇਰੀ ਜਾਂ ਅਲੈਗਜ਼ੈਂਡਰੀਆ ਦੀ ਪ੍ਰਾਚੀਨ ਲਾਇਬ੍ਰੇਰੀ ਅਲੈਗਜ਼ੈਂਡਰੀਆ, ਮਿਸਰ, ਵਿੱਚ ਪ੍ਰਾਚੀਨ ਸੰਸਾਰ ਦੀਆਂ ਸਭ ਤੋਂ ਵੱਡੀਆਂ ਅਤੇ ਸਭ ਤੋਂ ਮਹੱਤਵਪੂਰਨ ਲਾਇਬ੍ਰੇਰੀਆਂ ਵਿੱਚੋਂ ਇੱਕ ਸੀ। ਇਹ ਕਲਾਵਾਂ ਦੀਆਂ ਨੌਂ ਦੇਵੀਆਂ ਮਿਊਜਜ਼ ਨੂੰ ਸਮਰਪਿਤ ਸੀ।[1] ਇਹ ਟੋਲੇਮਿਕ ਰਾਜਵੰਸ਼ ਦੀ ਸਰਪ੍ਰਸਤੀ ਹੇਠ ਵਧੀ ਫੁਲੀ ਅਤੇ ਤੀਜੀ ਸਦੀ ਈਪੂ ਵਿੱਚ ਇਸਦੀ ਉਸਾਰੀ ਦੇ ਸਮੇਂ ਤੋਂ 30 ਈਪੂ ਵਿੱਚ ਰੋਮਨਾਂ ਦੀ ਮਿਸਰ ਦੀ ਜਿੱਤ ਇਸ ਨੇ ਇੱਕ ਵਿਆਪਕ ਸਕਾਲਰਸ਼ਿਪ ਦੇ ਕੇਂਦਰ ਦੇ ਰੂਪ ਵਿੱਚ ਕੰਮ ਕੀਤਾ, ਅਤੇ ਇਸ ਵਿੱਚ ਕਿਤਾਬਾਂ ਦੇ ਇਲਾਵਾ, ਭਾਸ਼ਣ ਹਾਲ, ਮੀਟਿੰਗ ਕਮਰੇ ਅਤੇ ਬਾਗ ਵੀ ਸਨ। ਕੁਝ ਹੱਦ ਤੱਕ ਇਸ ਮਹਾਨ ਲਾਇਬ੍ਰੇਰੀ ਦੇ ਕਾਰਨ, ਅਲੈਗਜ਼ੈਂਡਰੀਆ ਨੂੰ ਗਿਆਨ ਅਤੇ ਸਿੱਖਿਆਦੀ ਰਾਜਧਾਨੀ ਮੰਨਿਆ ਜਾਂਦਾ ਸੀ।[2]  ਇਹ ਲਾਇਬਰੇਰੀ ਇੱਕ ਵੱਡੀ ਖੋਜ ਸੰਸਥਾ ਦਾ ਹਿੱਸਾ ਸੀ ਜਿਸਨੂੰ ਅਲੈਗਜ਼ੈਂਡਰੀਆ ਦਾ ਮਿਊਜ਼ੀਅਮ ਕਿਹਾ ਜਾਂਦਾ ਸੀ, ਜਿੱਥੇ ਪ੍ਰਾਚੀਨ ਸੰਸਾਰ ਦੇ ਬਹੁਤ ਸਾਰੇ ਸਭ ਤੋਂ ਮਸ਼ਹੂਰ ਚਿੰਤਕਾਂ ਨੇ ਪੜ੍ਹਾਈ ਕੀਤੀ ਸੀ। 

ਅਲੈਗਜ਼ੈਂਡਰੀਆ ਦੀ ਲਾਇਬਰੇਰੀ
ਅਲੈਗਜ਼ੈਂਡਰੀਆ ਦੀ ਮਹਾਨ ਲਾਇਬਰੇਰੀ, ਓ. ਵਉਣ ਕੋਰਵੇਨ, 19 ਵੀਂ ਸਦੀ
Map
ਟਿਕਾਣਾਅਲੈਗਜ਼ੈਂਡਰੀਆ, ਮਿਸਰ
ਕਿਸਮਨੈਸ਼ਨਲ ਲਾਇਬਰੇਰੀ
ਸਥਾਪਨਾਤੀਜੀ ਸਦੀ ਈਪੂ
ਸੰਕਲਨ
ਆਕਾਰ10,00,000 Edit on Wikidata

ਲਾਇਬਰੇਰੀ ਟੋਲਮੀ ਪਹਿਲੇ ਸੋਟਰ ਨੇ ਬਣਾਈ ਸੀ, ਜੋ ਕਿ ਇੱਕ ਮੈਸੇਡੋਨੀਅਨ ਜਨਰਲ ਅਤੇ ਅਲੈਗਜੈਂਡਰ ਮਹਾਨ ਦਾ ਉੱਤਰਾਧਿਕਾਰੀ ਸੀ।[3] ਜ਼ਿਆਦਾਤਰ ਕਿਤਾਬਾਂ ਪਪਾਇਰਸ ਦੇ ਸਕਰੋਲਾਂ ਦੇ ਤੌਰ 'ਤੇ ਰੱਖੀਆਂ ਗਈਆ ਸੀ। ਇਹ ਨਹੇਂ ਪਤਾ ਲੱਗ ਸਕਿਆ ਕਿ ਕਿਸੇ ਸਮੇਂ ਕਿੰਨੇ ਸਕਰੋਲਾਂ ਦਾ ਸੰਗ੍ਰਹਿ ਇਥੇ ਰਿਹਾ ਸੀ। ਪਰ ਅਨੁਮਾਨ ਇਸਦੀ ਰੇਂਜ 40,000 ਤੋਂ 400,000 ਤਕ ਦੱਸਦੇ ਹਨ। 

ਇਹ ਘਟਨਾ ਬਹੁਤ ਮਸ਼ਹੂਰ ਹੈ ਕਿ ਇਸ ਲਾਇਬ੍ਰੇਰੀ ਨੂੰ ਸਾੜ ਦਿੱਤਾ ਗਿਆ ਸੀ ਜਿਸ ਕਰਕੇ ਬਹੁਤ ਸਾਰੇ ਸਕਰੋਲ ਅਤੇ ਕਿਤਾਬਾਂ ਦਾ ਨੁਕਸਾਨ ਹੋ ਗਿਆ ਸੀ; ਇਸ ਦਾ ਤਬਾਹ ਹੋ ਜਾਣਾ ਸੱਭਿਆਚਾਰਕ ਗਿਆਨ ਦੀ ਘਾਟ ਦਾ ਪ੍ਰਤੀਕ ਬਣ ਗਿਆ ਹੈ। ਸਰੋਤ ਵੱਖ ਵੱਖ ਕਹਾਣੀ ਦੱਸਦੇ ਹਨ, ਕਿ ਇਸਦੀ ਬਰਬਾਦੀ ਲਈ ਜ਼ਿੰਮੇਵਾਰ ਕੌਣ ਸੀ ਅਤੇ ਕਦੋਂ ਇਹ ਵਾਪਰੀ ਸੀ। ਸੱਚਾਈ ਇਹ ਹੋ ਸਕਦੀ ਹੈ ਕਿ ਕਈ ਸਾਲਾਂ ਵਿੱਚ ਲਾਇਬ੍ਰੇਰੀ ਨੂੰ ਕਈ ਵਾਰੀ ਅੱਗ ਲੱਗੀ ਹੋਵੇ। ਅੱਗਾਂ ਦੇ ਇਲਾਵਾ, ਘੱਟੋ ਘੱਟ ਇੱਕ ਭੁਚਾਲ ਨੇ ਇਸ ਸ਼ਹਿਰ ਨੂੰ ਅਤੇ ਲਾਇਬ੍ਰੇਰੀ ਨੂੰ ਤਕੜਾ ਨੁਕਸਾਨ ਪਹੁੰਚਾਇਆ ਸੀ।[1] ਲਾਇਬ੍ਰੇਰੀ ਦੀ ਸੰਭਵ ਅੰਸ਼ਕ ਜਾਂ ਪੂਰਨ ਤਬਾਹੀ ਦੇ ਸੰਭਾਵਿਤ ਮੌਕਿਆਂ ਵਿੱਚ 48 ਈਪੂ ਵਿੱਚ ਜੂਲੀਅਸ ਕੈਸਰ ਦੀ ਫੌਜ ਵਲੋਂ ਲਗਾਈ ਗਈ ਅੱਗ ਅਤੇ 270 ਈਸਵੀ ਵਿੱਚ ਆਰੇਲਿਅਨ ਦਾ ਹਮਲਾ ਸ਼ਾਮਲ ਹਨ।

ਮੁੱਖ ਲਾਇਬ੍ਰੇਰੀ ਤਬਾਹ ਹੋ ਜਾਣ ਤੋਂ ਬਾਅਦ, ਵਿਦਵਾਨਾਂ ਨੇ ਸ਼ਹਿਰ ਦੇ ਇੱਕ ਹੋਰ ਹਿੱਸੇ ਵਿੱਚ ਸਥਿਤ ਅਲੈਗਜ਼ੈਂਡਰੀਆ ਦੇ ਸੇਰਾਪੇਅਮ ਨਾਂ ਦੀ ਇੱਕ ਮੰਦਰ ਵਿੱਚ ਬੰਨੀ "ਬੇਟੀ ਲਾਇਬ੍ਰੇਰੀ" ਦੀ ਵਰਤੋਂ ਸ਼ੁਰੂ ਕਰ ਦਿੱਤੀ ਸੀ। ਕਾਂਸਟੈਂਟੀਨੋਪਲ ਦੇ ਸੁਕਰਾਤ ਅਨੁਸਾਰ, ਕੌਪਟਿਕ ਪੋਪ ਥੀਓਫਿਲਸ ਨੇ 391 ਈਸਵੀ ਵਿੱਚ ਸਰਾਪਿਅਮ ਨੂੰ ਤਬਾਹ ਕਰ ਦਿੱਤਾ ਸੀ, ਹਾਲਾਂਕਿ ਇਹ ਨਿਸ਼ਚਤ ਨਹੀਂ ਹੈ ਕਿ ਇਸ ਵਿੱਚ ਕੀ ਕੁਝ ਪਾਇਆ ਗਿਆ ਸੀ ਜਾਂ ਕੀ ਇਸ ਵਿੱਚ ਮੁੱਖ ਲਾਇਬ੍ਰੇਰੀ ਵਿੱਚ ਮੌਜੂਦ ਮਹੱਤਵਪੂਰਨ ਦਸਤਾਵੇਜ਼ਾਂ ਦਾ ਕੋਈ ਅਹਿਮ ਹਿੱਸਾ ਹੈ ਵੀ ਸੀ। 

ਬਣਤਰ

ਸੋਧੋ

ਭੰਡਾਰ

ਸੋਧੋ
 
Bust of Ptolemy Philadelphus, excavated at the Villa of the Papyri

ਹਵਾਲੇ

ਸੋਧੋ
  1. 1.0 1.1 Murray, S. A., (2009). The library: An illustrated history. New York: Skyhorse Publishing, p.17
  2. Murray, Stuart, (2009). The library : an illustrated history. New York, NY: Skyhorse Pub. pp. p. 17. ISBN 9781616084530. OCLC 277203534. {{cite book}}: |pages= has extra text (help)CS1 maint: extra punctuation (link) CS1 maint: multiple names: authors list (link)CS1 maint: Extra text (link)
  3. Murray, S. (2009). The library: An illustrated history. Chicago, IL: Skyhorse Publishing, (pp. 15).

ਬਾਹਰੀ ਲਿੰਕ

ਸੋਧੋ