ਅਵਿਨਾਸ਼ ਕੌਰ ਸਰੀਨ (ਅੰਗਰੇਜ਼ੀ: Avinash Kaur Sarin) ਇੱਕ ਭਾਰਤੀ ਨਿਊਜ਼ ਐਂਕਰ, ਸਾਬਕਾ ਪ੍ਰਸਾਰਣ ਪੱਤਰਕਾਰ, ਦਸਤਾਵੇਜ਼ੀ ਨਿਰਦੇਸ਼ਕ ਅਤੇ ਟੈਲੀਵਿਜ਼ਨ ਸ਼ਖਸੀਅਤ ਹੈ। ਉਸਨੇ "ਦੂਰਦਰਸ਼ਨ", ਨੈਸ਼ਨਲ ਨਿਊਜ਼ ਨੈੱਟਵਰਕ ਆਫ਼ ਇੰਡੀਆ ਦੇ ਪ੍ਰਾਇਮਰੀ ਨਿਊਜ਼ ਐਂਕਰਾਂ ਵਿੱਚੋਂ ਇੱਕ ਵਜੋਂ ਖ਼ਬਰਾਂ ਪੇਸ਼ ਕੀਤੀਆਂ; 1970, 1980 ਅਤੇ 1990 ਦੇ ਦਹਾਕੇ ਦੌਰਾਨ ਭਾਰਤ ਵਿੱਚ ਇੱਕੋ-ਇੱਕ ਨਿਊਜ਼ ਚੈਨਲ। ਬਾਅਦ ਵਿੱਚ ਉਸਨੇ ਏਸ਼ੀਅਨ ਸੱਭਿਆਚਾਰ 'ਤੇ ਨੈੱਟਵਰਕ ਲਈ ਕਈ ਦਸਤਾਵੇਜ਼ੀ ਫਿਲਮਾਂ ਦਾ ਨਿਰਦੇਸ਼ਨ ਕੀਤਾ। ਉਹ ਦੂਰਦਰਸ਼ਨ 'ਤੇ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਦੇ ਅਧਿਕਾਰਤ ਪੈਨਲ ਦੀ ਮੈਂਬਰ ਹੈ।

ਸ਼ੁਰੂਆਤੀ ਜੀਵਨ ਅਤੇ ਕਰੀਅਰ ਸੋਧੋ

ਸਰੀਨ ਦਾ ਜਨਮ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ, ਅਤੇ ਉਸਦੇ ਪਿਤਾ ਸੰਗੀਤ ਵਿੱਚ ਇੱਕ ਪ੍ਰੋਫੈਸਰ ਸੀ। ਉਸਨੇ ਦਿੱਲੀ ਯੂਨੀਵਰਸਿਟੀ ਤੋਂ ਭੌਤਿਕ ਵਿਗਿਆਨ ਅਤੇ ਸਿੱਖਿਆ ਵਿੱਚ ਡਬਲ ਬੈਚਲਰ ਡਿਗਰੀਆਂ ਪ੍ਰਾਪਤ ਕੀਤੀਆਂ। ਸਰੀਨ ਨੇ 1979 ਵਿੱਚ ਦੂਰਦਰਸ਼ਨ 'ਤੇ ਇੱਕ ਵਿਗਿਆਨ ਸ਼ੋਅ, ਵਿਗਿਆਨ ਪੱਤਰਿਕਾ ਦੇ ਐਂਕਰ ਵਜੋਂ ਸ਼ੁਰੂਆਤ ਕੀਤੀ। ਉਹ 1980 ਅਤੇ 1990 ਦੇ ਦਹਾਕੇ ਵਿੱਚ ਭਾਰਤ ਦੀ ਸਭ ਤੋਂ ਮਸ਼ਹੂਰ ਨਿਊਜ਼ ਐਂਕਰਾਂ ਵਿੱਚੋਂ ਇੱਕ ਬਣ ਗਈ।[1]

ਦਿੱਲੀ 'ਚ 1984 ਦੇ ਦੰਗਿਆਂ ਦੌਰਾਨ ਸਰੀਨ ਸਿਹਤ ਕਾਰਨਾਂ ਕਰਕੇ ਇਕ ਮਹੀਨੇ ਤੱਕ ਨਜ਼ਰਾਂ ਤੋਂ ਦੂਰ ਰਹੀ ਸੀ। ਰਾਸ਼ਟਰਪਤੀ ਭਵਨ ਤੋਂ ਇਕ ਪੱਤਰ ਸਮੇਤ ਲੱਖਾਂ ਚਿੱਠੀਆਂ ਦਿੱਲੀ ਸਥਿਤ ਦੂਰਦਰਸ਼ਨ ਦੇ ਮੁੱਖ ਦਫਤਰ ਨੂੰ ਉਸ ਦਾ ਹਾਲ-ਚਾਲ ਪੁੱਛਣ ਲਈ ਭੇਜੀਆਂ ਗਈਆਂ ਸਨ। ਇਹ ਉਸ ਸਮੇਂ ਟੈਲੀਵਿਜ਼ਨ ਦੇ ਇਤਿਹਾਸ ਵਿੱਚ ਇੱਕ ਕਿਸਮ ਦੀ ਮਿਸਾਲ ਸੀ।[2]

ਨਿੱਜੀ ਜੀਵਨ ਸੋਧੋ

ਅਵਿਨਾਸ਼ ਕੌਰ ਨੇ ਨਵੀਂ ਦਿੱਲੀ, ਭਾਰਤ ਵਿੱਚ ਵਪਾਰੀ ਮਨਜੀਤ ਸਿੰਘ ਸਰੀਨ ਨਾਲ ਵਿਆਹ ਕੀਤਾ। ਉਨ੍ਹਾਂ ਦੇ ਦੋ ਬੱਚੇ ਹੋਏ, ਇੱਕ ਧੀ, ਕਲਾਕਾਰ ਅਤੇ ਅਦਾਕਾਰ ਰੂਬੇਨ, ਅਤੇ ਇੱਕ ਪੇਸ਼ੇਵਰ ਪੁੱਤਰ, ਅਵਿਜੀਤ।[3]

ਵੱਖ-ਵੱਖ ਵਿਸ਼ੇਸ਼ਤਾਵਾਂ ਸੋਧੋ

ਸਰੀਨ ਦੀ ਵਿਸ਼ੇਸ਼ਤਾ ਵਜੋਂ ਉਸਨੂੰ ਵੱਡੀ ਬਿੰਦੀ ਲਈ ਜਾਣਿਆ ਜਾਂਦਾ ਸੀ, ਜੋ ਪੂਰੇ ਭਾਰਤ ਵਿੱਚ 1980 ਦੇ ਦਹਾਕੇ ਦੀਆਂ ਔਰਤਾਂ ਵਿੱਚ ਰੁਝਾਨ ਦਾ ਕਾਰਨ ਬਣ ਗਈ ਸੀ। ਜਿਵੇਂ ਕਿ ਉਸ ਟਾਈਮ ਹੱਥਾਂ ਨਾਲ ਬੁਣੀਆਂ ਅਤੇ ਤਿਆਰ ਕੀਤੀਆਂ ਭਾਰਤੀ ਸਾੜੀਆਂ ਸਨ।[4][5]

ਹਵਾਲੇ ਸੋਧੋ

  1. Manjit Sarin. "Avinash Kaur Sarin, Iconic Newscaster on Indian Television History". Hungama Hub. Archived from the original on 18 August 2016. Retrieved 10 September 2016.
  2. Marisha Karwa (19 July 2015). "In Today's Headlines... Latest News & Updates at Daily News & Analysis". Dnaindia.com. Retrieved 10 September 2016.
  3. "#CelebsUnfiltered, Social Celebrities, Entertainment News, Photos, Videos, and Exclusives". WhoSay.com. Archived from the original on 1 July 2016. Retrieved 10 September 2016.
  4. "Revisiting 20 Old Doordarshan News Readers and Anchors –". Abhisays.com. 1 March 2016. Retrieved 10 September 2016.
  5. "The Doordarshan Divas". Timesofindia.indiatimes.com. 6 January 2008. Retrieved 10 September 2016.