ਅਸ਼ੋਕਪੁਰੀ ਗੋਸਵਾਮੀ
ਅਸ਼ੋਕਪੁਰੀ ਗੋਸਵਾਮੀ (ਗੁਜਰਾਤੀ:અશોકપુરી ગોસ્વામી) ਗੁਜਰਾਤ, ਭਾਰਤ ਤੋਂ ਇੱਕ ਗੁਜਰਾਤੀ ਕਵੀ ਅਤੇ ਲੇਖਕ ਹੈ। ਉਸਨੇ 1997 ਵਿੱਚ ਆਪਣੇ ਨਾਵਲ ਕੂਵੋ (1994) ਲਈ ਗੁਜਰਾਤੀ ਭਾਸ਼ਾ ਲਈ ਸਾਹਿਤ ਅਕਾਦਮੀ ਪੁਰਸਕਾਰ ਹਾਸਲ ਕੀਤਾ।
ਅਸ਼ੋਕਪੁਰੀ ਗੋਸਵਾਮੀ | |
---|---|
ਜਨਮ | ਅਸ਼ੋਕਪੁਰੀ ਕੈਲਾਸ਼ਭਾਰਤੀ ਗੋਸਵਾਮੀ 17 ਅਗਸਤ 1947 ਬੋਰਸਾਦ, ਗੁਜਰਾਤ, ਭਾਰਤ |
ਕਿੱਤਾ | ਕਵੀ, ਨਾਵਲਕਾਰ |
ਭਾਸ਼ਾ | ਗੁਜਰਾਤੀ |
ਰਾਸ਼ਟਰੀਅਤਾ | ਭਾਰਤੀ |
ਪ੍ਰਮੁੱਖ ਕੰਮ |
|
ਪ੍ਰਮੁੱਖ ਅਵਾਰਡ |
|
ਦਸਤਖ਼ਤ | |
ਜ਼ਿੰਦਗੀ
ਸੋਧੋਉਹ 17 ਅਗਸਤ 1947 ਨੂੰ ਬੋਰਸਾਦ, ਅਨੰਦ ਜ਼ਿਲ੍ਹਾ, ਗੁਜਰਾਤ ਵਿੱਚ ਕੈਲਾਸ ਭਾਰਤੀ ਅਤੇ ਕਮਲਾ ਬੇਨ ਦੇ ਘਰ ਪੈਦਾ ਹੋਇਆ ਸੀ। ਉਸਦਾ ਪਰਿਵਾਰ ਪੇਟਲਾਡ ਨੇੜੇ ਆਸ਼ੀ ਪਿੰਡ ਨਾਲ ਸੰਬੰਧਤ ਸੀ। ਉਸਨੇ ਆਪਣੀ ਮੁੱਢਲੀ ਅਤੇ ਸੈਕੰਡਰੀ ਵਿਦਿਆ ਆਨੰਦ ਦੇ ਨੌਲੀ ਵਿਖੇ ਪੂਰੀ ਕੀਤੀ। ਉਸਨੇ ਬੀ.ਐਮ ਪਟੇਲ ਹਾਈ ਸਕੂਲ, ਨੌਵਾਲੀ ਤੋਂ ਪੁਰਾਣੀ ਐਸਐਸਸੀ ਪੂਰੀ ਕੀਤੀ। ਉਸਨੇ ਬੀ.ਐੱਸ.ਸੀ. ਵੀਪੀ ਕਾਲਜ, ਸਰਦਾਰ ਪਟੇਲ ਯੂਨੀਵਰਸਿਟੀ ਤੋਂ ਕੀਤੀ, ਪਰ ਮਾੜੀ ਵਿੱਤੀ ਸਥਿਤੀ ਕਾਰਨ ਅੱਗੇ ਨਾ ਪੜ੍ਹ ਸਕਿਆ। ਉਸਨੇ ਆਪਣੇ ਪਿੰਡ ਵਿੱਚ ਇੱਕ ਕਿਸਾਨ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸਨੇ 21 ਅਪ੍ਰੈਲ 1965 ਨੂੰ ਅਨਸੁਆਜੀ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦਾ ਬੇਟਾ ਆਯੂਸ਼ਿਆਮਨ ਦਾ ਜਨਮ 16 ਜੁਲਾਈ 1998 ਨੂੰ ਹੋਇਆ ਸੀ।[1][2][3]
ਕੰਮ
ਸੋਧੋਉਸਨੇ ਆਪਣੀ ਪਹਿਲੀ ਕਵਿਤਾ ਐਸਐਸਸੀ ਦੀ ਪੜ੍ਹਾਈ ਕਰਦਿਆਂ ਲਿਖੀ ਸੀ।ਉਸਦੀਆਂ ਗ਼ਜ਼ਲਾਂ ਪਹਿਲਾਂ ਕਵੀਲੋਕ ਵਿੱਚ ਪ੍ਰਕਾਸ਼ਤ ਹੋਈਆਂ ਸਨ ਅਤੇ ਬਾਅਦ ਵਿੱਚ ਉਸਨੇ ਕੁਮਾਰ, ਸ਼ਬਦਦਾਸ੍ਰਿਸ਼ਟੀ, ਵੀ ਅਤੇ ਨਵਨੀਤ ਸਮਰਪਣ ਸਮੇਤ ਗੁਜਰਾਤੀ ਸਾਹਿਤਕ ਰਸਾਲਿਆਂ ਵਿੱਚ ਪ੍ਰਕਾਸ਼ਤ ਕਰਵਾਈਆਂ[1][2][3]
ਅਰਹਤ (1990) ਅਤੇ ਕਲਿੰਗ (2005) ਉਸ ਦੀਆਂ ਗ਼ਜ਼ਲਾਂ ਦੇ ਸੰਗ੍ਰਹਿ ਹਨ। ਉਸ ਦਾ ਪਹਿਲਾ ਨਾਵਲ ਮੂਲ, 1990 ਵਿੱਚ ਪ੍ਰਕਾਸ਼ਤ ਹੋਇਆ ਸੀ। ਉਸ ਤੋਂ ਬਾਅਦ ਕੂਵੋ (1994), ਨਿਭਾਡੋ (1995), ਵੇਧ (1999) ਐਮੇ (2015) ਅਤੇ ਗਜਰਾ ਆਏ ਸਨ। ਰਾਵਰਵਤ (1994) ਉਸਦੀ ਇੱਕ ਸਵੈ-ਜੀਵਨੀਮੂਲਕ ਰਚਨਾ ਹੈ। ਉਸਨੇ ਕਹਾਣੀ ਸੰਗ੍ਰਹਿ, ਵਿਨੇਲਾ ਮੋਤੀ (1995) ਦਾ ਸੰਪਾਦਨ ਕੀਤਾ ਹੈ। ਉਸਨੇ ਗੈਰ-ਵਸਨੀਕ ਭਾਰਤੀਆਂ ਲਈ ਪ੍ਰਕਾਸ਼ਤ ਸਾਹਿਤ ਰਸਾਲਾ ਸੇਤੂ (2003) ਅਤੇ ਗੁਜਰਾਤੀ ਸਾਹਿਤ ਪ੍ਰੀਸ਼ਦ ਦੁਆਰਾ ਆਯੋਜਿਤ ਇਜਲਾਸ ਦੇ ਸਮੇਂ ਚਾਰੋਟਰ ਵਿਦਿਆ ਮੰਡਲ ਦੁਆਰਾ ਪ੍ਰਕਾਸ਼ਤ ਰੂਪਲਬਧੀ (2005) ਦਾ ਸੰਪਾਦਨ ਕੀਤਾ ਹੈ। ਉਸਨੇ ਦਿਲੀਪ ਰਮੇਸ਼ ਦੇ ਹਿੰਦੀ ਨਾਟਕ ਖੰਡ ਖੰਡ ਅਗਨੀ ਦਾ ਅਨੁਵਾਦ ਵੀ ਕੀਤਾ ਹੈ।[1][2][3]
ਅਵਾਰਡ
ਸੋਧੋਉਸਨੇ 1997 ਵਿੱਚ ਆਪਣੇ ਨਾਵਲ ਕੂਵੋ (1994) ਲਈ ਗੁਜਰਾਤੀ ਭਾਸ਼ਾ ਦਾ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ। ਉਸਨੇ 1995 ਵਿੱਚ ਗੋਵਰਧਨਰਾਮ ਤ੍ਰਿਪਾਠੀ ਅਵਾਰਡ ਅਤੇ 1996 ਵਿੱਚ ਆਪਣੇ ਨਾਵਲ ਨਿਭਾਡੋ (1995) ਲਈ ਗੁਜਰਾਤ ਸਾਹਿਤ ਅਕਾਦਮੀ ਦਾ ਸਰਬੋਤਮ ਪੁਸਤਕ ਪੁਰਸਕਾਰ ਵੀ ਜਿੱਤਿਆ।[3]
ਹਵਾਲੇ
ਸੋਧੋ- ↑ 1.0 1.1 1.2 Bhuptani, Maulik. "ASHOKPURI GOSWAMI, Gujarat Sahitya Academy, સર્જક અને સર્જન, અશોકપુરી ગોસ્વામી". Gujarat Sahitya Akademi. Retrieved 2016-12-01.
- ↑ 2.0 2.1 2.2 Sandip, Patel (2013). નવલકથાકાર અશોકપુરી ગોસ્વામી (Novelist Ashokpuri Goswami) (in ਗੁਜਰਾਤੀ). Ahmedabad: Daminee Publications. pp. 1–7. ISBN 978-93-82239-21-5.
- ↑ 3.0 3.1 3.2 3.3 Brahmabhatt, Prasad (2010). અર્વાચીન ગુજરાતી સાહિત્યનો ઈતિહાસ - આધુનિક અને અનુઆધુનિક યુગ (History of Modern Gujarati Literature – Modern and Postmodern Era) (in ਗੁਜਰਾਤੀ). Ahmedabad: Parshwa Publication. pp. 211–214. ISBN 978-93-5108-247-7.