ਅਸੀਮਾ ਚੈਟਰਜੀ (ਬੰਗਾਲੀ: অসীমা চট্টোপাধ্যায়, 23 ਸਤੰਬਰ 1917 – 22 ਨਵੰਬਰ 2006) ਇੱਕ ਭਾਰਤੀ ਰਸਾਇਣ ਵਿਗਿਆਨੀ ਸੀ। ਅਸਮਾ ਚੈਟਰਜੀ ਨੇ ਜੀਵ ਵਿਗਿਆਨ ਰਸਾਇਣ ਅਤੇ ਫਾਇਟੋ-ਮੈਡੀਸਨ ਦੇ ਖੇਤਰ 'ਚ ਮਹੱਤਵਪੂਰਨ ਯੋਗਦਾਨ ਦਿਤਾ ਹੈ। ਉਸ ਦਾ ਜਨਮ 23 ਸਤੰਬਰ 1917 ਨੂੰ ਬੰਗਾਲ 'ਚ ਹੋਇਆ। ਉਹਨਾਂ ਨੇ ਭਾਰਤੀ ਉੱਪ-ਮਹਾਂਦੀਪ ਦੇ ਮੈਡੀਸਨਲ ਪੌਦਿਆ 'ਤੇ ਕਾਫੀ ਮਾਤਰਾ 'ਚ ਕੰਮ ਕੀਤਾ ਸੀ।[1]

ਅਸੀਮਾ ਚੈਟਰਜੀ
অসীমা চট্টোপাধ্যায়
ਅਸੀਮਾ ਚੈਟਰਜੀ
ਜਨਮ(1917-09-23)23 ਸਤੰਬਰ 1917
ਕੋਲਕਾਤਾ, ਬੰਗਾਲ, ਬਰਤਾਨਵੀ ਭਾਰਤ
ਮੌਤ22 ਨਵੰਬਰ 2006(2006-11-22) (ਉਮਰ 89)
ਕੋਲਕਾਤਾ, ਪੱਛਮੀ ਬੰਗਾਲ, ਭਾਰਤ
ਕੌਮੀਅਤਭਾਰਤੀ
ਖੇਤਰਕਾਰਬਨਿਕ ਰਸਾਇਣ ਵਿਗਿਆਨ, phytomedicine
ਅਦਾਰੇਕਲਕੱਤਾ ਯੂਨੀਵਰਸਿਟੀ
ਅਲਮਾ ਮਾਤਰਕਲਕੱਤਾ ਯੂਨੀਵਰਸਿਟੀ

ਯੋਗਦਾਨਸੋਧੋ

ਅਸੀਮਾ ਚੈਟਰਜੀ ਨੇ ਸਫਲਤਾਪੂਰਵਕ ਮਰਸੀਡੀਜ਼ ਮਿਨਟਾ ਨਾਲ ਅਲਕੋਹਲਕ ਦਵਾਈ ਆਯੂਸ਼ 56 ਅਤੇ ਐਲਸਟੋਨੀਆ ਵਿਦਵਾਨ, ਸਵਾਤੀ ਚਿਰਾਤਾ, ਪਿਕਰਫਿਜ਼ਾ ਕੁਰੌਆ ਸੀਸਿਲਪਿਨਾ ਕ੍ਰਿਸਟਾ ਤੋਂ ਮਲੇਰੀਆ ਵਿਰੋਧੀ ਦਵਾਈ ਤਿਆਰ ਕੀਤੀ ਸੀ। ਉਹਨਾਂ ਨੇ ਮੈਡੀਸਨਲ ਕੈਮਿਸਟਰੀ ਦੇ ਖੇਤਰ 'ਚ ਮਹੱਤਵਪੂਰਨ ਯੋਗਦਾਨ ਨਾਲ ਵਿਸ਼ੇਸ਼ ਤੌਰ 'ਤੇ ਅਲੋਕਾਈਡ ਕਵੋਮਰਿਨ ਅਤੇ ਟਾਰਪੇਨੌਇਡ, ਵਿਸ਼ੇਸਣਾਤਮਕ ਰਸਾਇਣ ਅਤੇ ਨਿਊਰੋਬਾਇਓਲੌਜੀ ਜੀਵ ਰਸਾਇਣ ਵਿਗਿਆਨ ਦੇ ਸੰਦਰਭ 'ਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।

ਸਨਮਾਨਸੋਧੋ

  • ਉਹਨਾਂ ਨੂੰ ਭਾਰਤ ਸਰਕਾਰ ਨੇ 1975 'ਚ ਪਦਮ ਭੂਸ਼ਣ ਦਿਤਾ।
  • ਆਪ 1982 ਤੋਂ 1990 ਤੱਕ ਦਾ ਰਾਜ ਸਭਾ ਦੀ ਮੈਂਬਰ ਵੀ ਰਹੇ।
  • ਆਪ 1975 'ਚ ਭਾਰਤੀ ਵਿਗਿਆਨ ਕਾਂਗਰਸ ਦੇ ਜਨਰਲ ਪ੍ਰੈਜ਼ੀਡੈਂਟ ਨਿਯੁਕਤ ਕੀਤੇ ਜਾਣ ਵਾਲੀ ਪਹਿਲੀ ਮਹਿਲਾਂ ਸੀ।
  • ਗੂਗਲ ਵਿਸ਼ਵ ਦੀ ਮਸ਼ਹੂਹ ਕੈਮਿਸਟ ਆਸ਼ਮਾ ਚੈਟਰਜੀ ਦਾ 100ਵਾਂ ਜਨਮ ਦਿਨ ਮਨਾਉਣ ਲਈ ਆਪਣਾ ਵਿਸ਼ੇਸ਼ ਡੂਡਲ ਬਣਾ ਕੇ ਪੇਸ਼ ਕੀਤਾ ਸੀ।

ਹਵਾਲੇਸੋਧੋ

  1. Chatterjee, Asima.; Parks, Lloyd M. (1 May 2002). "The Structure of Verbenalin". Journal of the American Chemical Society. 71 (6): 2249–2250. doi:10.1021/ja01174a506. Retrieved 23 September 2017.