ਅਹਿਮਦ ਅਤੇ ਮੁਹੰਮਦ ਹੁਸੈਨ
ਉਸਤਾਦ ਅਹਿਮਦ ਹੁਸੈਨ ਅਤੇ ਮੁਹੰਮਦ ਹੁਸੈਨ ਭਾਰਤ ਦੇ ਰਾਜ ਰਾਜਸਥਾਨ ਦੇ ਸ਼ਹਿਰ ਜੈਪੁਰ ਨਾਲ ਤਾਅਲੁੱਕ ਰੱਖਣ ਵਾਲੇ ਦੋ ਭਾਈ ਹਨ ਜੋ ਕਲਾਸਿਕੀ ਗ਼ਜ਼ਲ ਗਾਇਕੀ ਕਰਦੇ ਹਨ। ਉਹਨਾਂ ਦੇ ਵਾਲਿਦ ਸਾਹਿਬ ਦਾ ਨਾਮ ਉਸਤਾਦ ਅਫ਼ਜ਼ਲ ਹੁਸੈਨ ਹੈ ਜੋ ਗ਼ਜ਼ਲ ਅਤੇ ਠੁਮਰੀ ਦੇ ਉਸਤਾਦ ਮੰਨੇ ਜਾਂਦੇ ਸਨ।,[1] ਇਹ ਦੋਨੋਂ ਭਾਈ ਕਲਾਸਿਕੀ ਮੌਸੀਕੀ, ਭਜਨ ਅਤੇ ਗ਼ਜ਼ਲਾਂ ਗਾਉਂਦੇ ਹਨ। ਉਹਨਾਂ ਨੇ ਆਪਣੀ ਗਾਇਕੀ 1958 ਵਿੱਚ ਸ਼ੁਰੂ ਕੀਤੀ ਸੀ।[2] ਕਲਾਸਿਕੀ ਠੁਮਰੀ ਫ਼ਨਕਾਰਾਂ ਵਜੋਂ, ਉਹਨਾਂ ਦੀ ਪਹਿਲਾ ਐਲਬਮ ਗੁਲਦਸਤਾ ਹੈ ਜੋ 1980 ਵਿੱਚ ਰਿਲੀਜ਼ ਹੋਈ, ਅਤੇ ਬਹੁਤ ਕਾਮਯਾਬ ਰਹੀ। ਫਿਰ ਇਸ ਦੇ ਬਾਦ ਆਪਣੀ ਮੌਸੀਕੀ ਨੂੰ ਅਵਾਮ ਤੱਕ ਲੈ ਜਾਣ ਲਈ ਉਹਨਾਂ ਨੇ ਹੁਣ ਤੱਕ 50 ਐਲਬਮਾਂ ਬਣਾਈਆਂ। ਫਿਰ ਇਸ ਦੇ ਬਾਦ ਆਪਣੀ ਐਲਬਮ ਮਾਨ ਭੀ ਜਾ ਵਿੱਚ ਟੈਂਪੋ ਸੰਗੀਤ ਆਪਣਾ ਕੇ ਆਪਣੇ ਸੰਗੀਤ ਨੂੰ ਮਕਬੂਲ ਬਣਾਉਣ ਦਾ ਉੱਪਰਾਲਾ ਕੀਤਾ।
[3]
ਉਸਤਾਦ ਅਹਿਮਦ ਹੁਸੈਨ ਅਤੇ ਮੁਹੰਮਦ ਹੁਸੈਨ | |
---|---|
ਜਾਣਕਾਰੀ | |
ਜਨਮ | 1951, 1953 ਰਾਜਸਥਾਨ, ਭਾਰਤ |
ਵੰਨਗੀ(ਆਂ) | ਕਲਾਸਿਕੀ ਸੰਗੀਤ, ਭਜਨ, ਗ਼ਜ਼ਲਾਂ, ਲੋਕਗੀਤ |
ਕਿੱਤਾ | Composer, Singer, Music Director, Activist, Entrepreneur |
ਸਾਜ਼ | Vocals, Harmonium, Tanpura, Piano |
ਸਾਲ ਸਰਗਰਮ | 1958–ਵਰਤਮਾਨ |
ਲੇਬਲ | EMI, HMV, Saregama, Universal Music, Sony BMG Music Entertainment, Polydor, TIPS, Venus, T-Series |
ਹਵਾਲੇ
ਸੋਧੋ- ↑ "Ghazal brothers Ustad Ahmed and Mohammed Hussain on Idea Jalsa". Archived from the original on 4 ਨਵੰਬਰ 2011. Retrieved 3 November 2011.
- ↑ http://www.tribuneindia.com/2005/20051022/punjab1.htm
- ↑ http://www.hummaa.com/music/artist/Ahmed+Hussain+Mohd+Hussain/12518