ਅਹਿਸਾਨ ਹਬੀਬ (2 ਫ਼ਰਵਰੀ 1917 - 10 ਜੁਲਾਈ 1985) ਬੰਗਲਾਦੇਸ਼ ਦਾ ਇੱਕ ਕਵੀ ਅਤੇ ਬੰਗਾਲੀ ਸੰਸਕ੍ਰਿਤੀ ਵਿੱਚ ਸਾਹਿਤਕ ਸ਼ਖਸੀਅਤ ਸੀ। [1] ਉਸਦਾ ਜਨਮ ਪੀਰੋਜਪੁਰ ਜ਼ਿਲ੍ਹੇ ਦੇ ਸ਼ੰਕਰਪਾਸ਼ਾ ਪਿੰਡ ਵਿਚ ਹੋਇਆ ਸੀ। ਭਾਰਤ-ਪਾਕਿ ਵੰਡ ਤੋਂ ਪਹਿਲਾਂ ਉਸਨੇ ਕਈ ਸਾਹਿਤਕ ਰਸਾਲਿਆਂ: ਤਕਬੀਰ, ਬੁਲਬੁਲ (1937–38) ਅਤੇ ਦ ਸਾਓਗਤ (1939-43) ਉੱਤੇ ਕੰਮ ਕੀਤਾ ਅਤੇ ਉਹ ਆਲ ਇੰਡੀਆ ਰੇਡੀਓ ਦੇ ਕੋਲਕਾਤਾ ਸੈਂਟਰ ਵਿੱਚ ਸਟਾਫ਼ ਦਾ ਵੀ ਕਲਾਕਾਰ ਸੀ। ਵੰਡ ਤੋਂ ਬਾਅਦ ਉਹ ਢਾਕਾ ਆ ਗਿਆ ਸੀ ਅਤੇ ਰੋਜ਼ਾਨਾ ਆਜ਼ਾਦ, ਮਾਸਿਕ ਮੁਹੰਮਦੀ , ਡੇਲੀ ਕ੍ਰਿਸ਼ਕ, ਰੋਜ਼ਾਨਾ ਇਤੇਹਾਦ , ਵੀਕਲੀ ਪ੍ਰਭਾ ਆਦਿ 'ਤੇ ਕੰਮ ਕੀਤਾ।[2]

ਅਹਿਸਾਨ ਹਬੀਬ
ਜਨਮ(1917-02-02)2 ਫਰਵਰੀ 1917
ਸ਼ੰਕਰਪਾਸ਼ਾ, ਪੀਰੋਜਪੁਰ, ਪੂਰਬੀ ਬੰਗਾਲ (ਹੁਣ ਬੰਗਲਾਦੇਸ਼)
ਮੌਤ10 ਜੁਲਾਈ 1985(1985-07-10) (ਉਮਰ 68)
ਰਾਸ਼ਟਰੀਅਤਾਬੰਗਲਾਦੇਸ਼ੀ
ਪੇਸ਼ਾਲੇਖਕ, ਕਵੀ
ਸਰਗਰਮੀ ਦੇ ਸਾਲ1934–1985
ਲਈ ਪ੍ਰਸਿੱਧਅਸ਼ਯ ਬਸਤੀ,ਮੇਘ ਬਲੇ ਚਿਤਰੇ ਜੈਬੋ, ਅਰਨਯ ਨੀਲਿਮਾ, ਰਾਨੀ ਖੇਲਰ ਸਕੋਂ
ਪੁਰਸਕਾਰ
  • ਯੂਨੈਸਕੋ ਸਾਹਿਤਕ ਅਵਾਰਡ (1960-61)
  • ਬੰਗਲਾ ਅਕਾਦਮੀ ਸਾਹਿਤਕ ਇਨਾਮ (1961)
  • ਏਕੁਸ਼ੀ ਪਦਕ (1978)

ਮੁੱਢਲਾ ਜੀਵਨ

ਸੋਧੋ

ਉਸਦਾ ਜਨਮ ਪੀਰੋਜਪੁਰ ਜ਼ਿਲ੍ਹੇ ਵਿਚ ਹੋਇਆ ਸੀ। ਉਸਦੇ ਪਿਤਾ ਦਾ ਨਾਮ ਹਮੀਜੂਦੀਨ ਹੌਲਦਾਰ ਅਤੇ ਉਸਦੀ ਮਾਤਾ ਦਾ ਨਾਮ ਜੋਮਿਲਾ ਖ਼ਾਤੂਨ ਹੈ। ਉਹ ਸਕੂਲ ਦੇ ਸਮੇਂ ਤੋਂ ਹੀ ਕਵਿਤਾ ਲਿਖਨ ਦਾ ਸ਼ੌਕੀਨ ਸੀ। ਬ੍ਰਜੋਮੋਹੂਨ ਕਾਲਜ ਵਿਚ ਪੜ੍ਹਦਿਆਂ ਉਹ ਰੋਜ਼ੀ-ਰੋਟੀ ਲਈ ਕੋਲਕਾਤਾ ਚਲਾ ਗਿਆ। [3]

ਸਾਹਿਤਕ ਰਚਨਾ

ਸੋਧੋ

ਕਵਿਤਾਵਾਂ

ਸੋਧੋ

ਉਸ ਦੀ ਕਾਵਿ-ਪੁਸਤਕ ਦੀ ਪਹਿਲੀ ਪੁਸਤਕ ਰਾਤਰੀ ਸ਼ੇਸ਼ ਸੀ । ਹੋਰ ਪੁਸਤਕਾਂ ਇਹ ਹਨ: [2]

  • ਛਾਇਆ ਹੋਰੀਨ (1962)
  • ਸ਼ਾਰਾ ਦੂਪੁਰ (1964)
  • ਅਸ਼ਯ ਬੋਸ਼ੋਟੀ (1974)
  • ਮੇਘ ਬੋਲੇ ਚੋਇਟਰੇ ਜੈਬੋ (1976)
  • ਦੁਹਾਤੇ ਦੂਈ ਆਦਮ ਪਥਰ (1980)

ਬੱਚਿਆਂ ਲਈ

ਸੋਧੋ
  • ਜੋਸਨਾ ਰੈਤਰ ਗੋਲਪੋ
  • ਬਰਸਤੀ ਪਰੇ ਤਪੁਰ ਤੂਪੁਰ (1977)
  • ਚੁਤੀਰ ਦਿਨ ਦੁਪੂਰੇ (1978)

ਨਾਵਲ

ਸੋਧੋ
  • ਰਾਣੀ ਖਲੇਰ ਸ਼ਕੋ (ਕਿਸ਼ੋਰਾਂ ਲਈ)
  • ਅਰੋਨੋ ਨੀਲਿਮਾ
  • ਜ਼ਫ਼ਰਾਨੀ ਰੋਂਗ ਪਆਰਾ

ਅਵਾਰਡ

ਸੋਧੋ

ਅਹਿਸਾਨ ਹਬੀਬ ਨੂੰ ਆਪਣੀਆਂ ਸਾਹਿਤਕ ਪ੍ਰਾਪਤੀਆਂ ਲਈ ਕਈ ਪੁਰਸਕਾਰ ਹਾਸਿਲ ਹੋਏ, [1] ਜਿਵੇਂ ਕਿ:

  • ਯੂਨੈਸਕੋ ਸਾਹਿਤ ਪੁਰਸਕਾਰ (1960–61)
  • ਬੰਗਲਾ ਅਕਾਦਮੀ ਸਾਹਿਤਕ ਅਵਾਰਡ (1961)
  • ਆਦਮਜੀ ਸਾਹਿਤਕ ਅਵਾਰਡ (1964)
  • ਨਸੀਰੂਦੀਨ ਗੋਲਡ ਮੈਡਲ (1977)
  • ਇਕੁਸ਼ੀ ਪਦਕ (1978)
  • ਜਤੀਆ (ਰਾਸ਼ਟਰੀ) ਪਦਕ
  • ਅਬੁਲ ਮਨਸੂਰ ਅਹਿਮਦ ਯਾਦਗਾਰੀ ਪੁਰਸਕਾਰ (1980)
  • ਅਬੁਲ ਕਲਾਮ ਯਾਦਗਾਰੀ ਪੁਰਸਕਾਰ (1984)

ਹਵਾਲੇ

ਸੋਧੋ
  1. 1.0 1.1 Huq, Mohammad Daniul; Rahman, Aminur (2012). "Bangla Literature". In Islam, Sirajul; Jamal, Ahmed A. (eds.). Banglapedia: National Encyclopedia of Bangladesh (Second ed.). Asiatic Society of Bangladesh.
  2. 2.0 2.1 Guha, Bimal (2012). "Habib, Ahsan". In Islam, Sirajul; Jamal, Ahmed A. (eds.). Banglapedia: National Encyclopedia of Bangladesh (Second ed.). Asiatic Society of Bangladesh.
  3. Sahittyo Path. Early life of Ahsan Habib. NCTB.