ਰਾਗ ਅਹੀਰ ਭੈਰਵ, ਭੈਰਵ ਥਾਟ ਦਾ ਰਾਗ ਹੈ।

ਇਸ ਦਾ ਵਿਸਤਾਰ ਸਹਿਤ ਵੇਰਵਾ ਹੇਠਾਂ ਦਿੱਤਾ ਗਿਆ ਹੈ।

ਅਹੀਰ ਭੈਰਵ
ਥਾਟ ਭੈਰਵ
ਸੁਰ ਰੇ ਅਤੇ ਨੀ ਕੋਮਲ ਸੁਰ ਲਗਦੇ ਹਨ ਤੇ ਬਾਕੀ ਸਾਰੇ ਸੁਰ ਸ਼ੁੱਧ ਲਗਦੇ ਹਨ
ਸਮਾਂ ਦਿਨ ਦਾ ਪਹਿਲਾ ਪਹਿਰ
ਜਾਤੀ ਸੰਪੂਰਨ-ਸੰਪੂਰਨ
ਅਰੋਹ ਰੇ,ਗ ਮ ਪ ਧ ਨੀ ਸੰ
ਅਵਾਰੋਹ ਸੰ ਨੀ ਧ ਪ ਮ ਗ ਰੇ ਰੇ
ਪਕੜ ਗ ਮ ਰੇ ਰੇਨੀ(ਮੰਦ੍ਰ) ਧ(ਮੰਦ੍ਰ) ਨੀ(ਮੰਦ੍ਰ) ਰੇ ਰੇ ਸ
ਵਾਦੀ
ਸੰਵਾਦੀ

  ਅਹੀਰ ਭੈਰਵ ਇੱਕ ਹਿੰਦੁਸਤਾਨੀ ਸ਼ਾਸਤਰੀ ਰਾਗ ਹੈ।

ਇਹਦੇ ਨਾਂ ਤੋਂ ਸਾਫ ਪਤਾ ਚਲਦਾ ਹੈ ਕਿ ਇਹ ਭੈਰਵ ਦੀ ਹੀ ਇੱਕ ਕਿਸਮ ਹੈ। ਇਹ ਬਹੁਤ ਪੁਰਾਣਾ ਰਾਗ ਨਹੀਂ ਹੈ ਪਰ ਇਹ ਪ੍ਰਚਲਿਤ ਬਹੁਤ ਹੈ। ਕੁਛ ਸੰਗੀਤਕਾਰ ਮੰਨਦੇ ਹਨ ਕਿ ਇਹ ਪ੍ਰਾਚੀਨ, ਦੁਰਲੱਭ ਰਾਗ ਅਹਿਰੀ ਜਾਂ ਅਭਿਰੀ ਦਾ ਮਿਸ਼ਰਣ ਹੈ, ਜਾਂ ਸ਼ਾਇਦ ਭੈਰਵ ਅਤੇ ਕਾਫੀ ਦਾ ਮਿਸ਼ਰਣ ਹੈ।[1][2]

ਭੈਰਵ ਅੰਗ ਇਸ ਵਿੱਚ ਜ਼ਿਆਦਾ ਪ੍ਰਭਾਵਸ਼ਾਲੀ ਹੋਣ ਕਰਕੇ ਇਸ ਦਾ ਹਰ ਅਲਾਪ ਭੈਰਵ ਅੰਗ ਤੇ ਹੀ ਸਮਾਪਤ ਕੀਤਾ ਜਾਂਦਾ ਹੈ।

ਮਹੱਤਵਪੂਰਨ ਰਵਾਇਤੀ ਰਚਨਾਵਾਂ

ਰਾਗ ਅਹੀਰ ਭੈਰਵ ਦੀਆਂ ਕੁਝ ਸਭ ਤੋਂ ਮਹੱਤਵਪੂਰਨ ਰਵਾਇਤੀ ਰਚਨਾਵਾਂ ਹਨਃ

  1. ਮਨ ਰੰਗੀਲੇ (ਤੀਨ ਤਾਲ,ਵਿਲਮਬਿਤ ਲਯ)
  2. ਸ਼ੰਕਰਾ ਮ੍ਹਾਰੇ ( ਦ੍ਰੁਤ ਲਯ) ਇਹ ਦੋਵੇਂ ਬੰਦਿਸ਼ਾਂ ਨਾਗਰਾਜਾਰਾਓ ਹਵਲਦਾਰ ਦੁਆਰਾ ਪ੍ਰਚਲਿਤ ਕੀਤੀਆਂ ਗਈਆਂ ਹਨ।
  3. ਮੋਹੇ ਛੇਡੋ ਨਾ ਗਿਰੀਧਾਰੀ (ਦ੍ਰੁਤ ਲਯ) ਇਹ ਬੰਦਿਸ਼ ਪਰਵੀਨ ਸੁਲਤਾਨਾ ਦੁਆਰਾ ਪ੍ਰਚਲਿਤ ਕੀਤੀ ਗਈ ਹੈ।

ਸਿਧਾਂਤ

ਸੋਧੋ

ਅਰੋਹ ਅਤੇ ਅਵਰੋਹ

ਸੋਧੋ

ਅਰੋਹ- ਸ ਰੇ ਗ ਮ ਪ ਧ ਨੀ ਸੰ

ਅਵਰੋਹ-ਸੰ ਨੀ ਧ ਪ ਮ ਗ ਰੇ

ਪਕੜ - ਗ ਮ ਰੇ ਰੇਨੀ(ਮੰਦ੍ਰ) ਧ(ਮੰਦ੍ਰ) ਨੀ(ਮੰਦ੍ਰ) ਰੇ ਰੇ ਸ




ਅਰੋਹ(ਚੜਾਅ) ਵਿੱਚ ਕਈ ਵਾਰ ਪ(ਪੰਚਮ) ਅਤੇ ਸ(ਸ਼ਡਜ) ਤੋਂ ਪਰਹੇਜ਼ ਕੀਤਾ ਜਾਂਦਾ ਹੈ। ਅਵਰੋਹ(ਉਤਾਰ) ਸਿੱਧਾ ਹੋ ਸਕਦਾ ਹੈ, ਪਰੰਤੂ ਭੈਰਵ ਦੇ ਚਰਿੱਤਰ ਨੂੰ ਦਰਸਾਉਣ ਲਈ ਕੋਮਲ ਰੇ ਉੱਤੇ ਮਾਮੂਲੀ ਅੰਦੋਲਨ ਦੇ ਕੇ ਅਕਸਰ ਸੰ ਨੀ ਧ ਪ ਮ,ਗ ਮ ਗ ਰੇ ਸ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ।[1]

ਵਾਦੀ ਅਤੇ ਸਮਵਾਦੀ

ਸੋਧੋ

ਵਾਦੀ -ਮ

ਸੰਵਾਦੀ-ਸ

ਪਕੜ ਜਾਂ ਚਲਨ

ਸੋਧੋ

ਗ ਮ ਰੇ ਰੇਨੀ(ਮੰਦ੍ਰ) ਧ(ਮੰਦ੍ਰ) ਨੀ(ਮੰਦ੍ਰ) ਰੇ ਰੇ ਸ

ਕੋਮਲ ਨੀ, ਸ਼ੁੱਧ ਧਾ, ਕੋਮਲ ਰੇ, ਸਾ ਦਾ ਚਲਨ ਵਿਸ਼ੇਸ਼ ਤੌਰ ਤੇ ਹੁੰਦਾ ਹੈ।

ਸੰਗਠਨ ਅਤੇ ਸੰਬੰਧ

ਸੋਧੋ

ਇਸ ਵਿੱਚ ਕਾਫੀ ਦੇ ਪ੍ਰਭਾਵ ਸ਼ਾਮਲ ਹੋ ਸਕਦੇ ਹਨ।

ਇਸ ਰਾਗ ਦੇ ਬਰਾਬਰ ਕਰਨਾਟਕ ਸੰਗੀਤ 'ਚ ਰਾਗ ਚੱਕਰਵਾਕਮ ਹੈ।

ਸੰਬੰਧਿਤ ਰਾਗ-

ਥਾਟ -ਭੈਰਵ

ਵਿਵਹਾਰ

ਸੋਧੋ

ਅਹੀਰ ਭੈਰਵ ਇੱਕ ਉੱਤਰਾਂਗਵਾਦੀਰਾਗ ਹੈ।

ਪ੍ਰਦਰਸ਼ਨ

ਸੋਧੋ

ਆਮ ਤੌਰ ਤੇ ਇਹ ਰਾਗ ਸਵੇਰੇ ਦੇ ਪਹਿਲੇ ਪਹਿਰ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਗਾਇਆ ਜਾਂਦਾ ਹੈ।

ਮਹੱਤਵਪੂਰਨ ਰਿਕਾਰਡ

ਸੋਧੋ

ਰਵੀ ਸ਼ੰਕਰ, ਤਿੰਨ ਕਲਾਸੀਕਲ ਰਾਗ ਐੱਚ.ਐੱਮ.ਵੀ. ਐੱਲ.ਪੀ., 1957. ਅਤੇ ਐਂਜਲ ਰਿਕਾਰਡਜ਼ ਸੀਡੀ, 2000.

ਹਰਿਪ੍ਰਸਾਦ ਚੌਰਸੀਆ, ਰਾਗ ਅਹੀਰ ਭੈਰਵ ਅਤੇ ਉੱਤਰ ਪ੍ਰਦੇਸ਼ ਦੇ ਵਿਆਹ ਗੀਤ। ਨਿੰਬਸ ਰਿਕਾਰਡਜ਼ ਸੀਡੀ, 1987.

ਨਿਖਿਲ ਬੈਨਰਜੀ, ਰਾਗ ਅਹੀਰ ਭੈਰਵ ਮਲਟੀਟੋਨ ਰਿਕਾਰਡਜ਼, ਯੂ. ਕੇ. ਲਿਮਟਿਡ, 1995. ਐਲ.ਪੀ. (Tunes 'ਤੇ ਉਪਲਬਧ)

ਵਸੀਫ਼-ਉਦ-ਦੀਨ ਡਾਗਰ,"ਚਲੋ ਸਖੀ ਬ੍ਰਜ ਰਾਜੇ " ਦਵਾਰਾ ਧਮਾਰ ਦੀ ਪੇਸ਼ਕਾਰੀ ਦੇ ਦੌਰਾਨ ਲਿਤਾ ਗਿਆ ਆਲਾਪ। ਮਯੂਜਿਕ ਟੂਡੇ A97015. ਕੈਸਟੈ. [3]

ਰਾਗ ਅਹੀਰ ਭੈਰਵ ਵਿੱਚ ਫ਼ਿਲਮੀ ਗੀਤ

ਸੋਧੋ
ਗੀਤ ਸੰਗੀਤਕਾਰ ਗੀਤਕਾਰ ਗਾਇਕ ਫਿਲਮ

ਸਾਲ

ਅਪਣੇ ਜੀਵਨ ਕੀ ਉਲਝਣ ਕੋ ਕਲਯਾਣ ਜੀ ਆਨੰਦ ਜੀ ਏਮ ਜੀ.

ਹਸ਼ਮਤ

ਕਿਸ਼ੋਰ ਕੁਮਾਰ ,ਸੂਲਕਸ਼ਣਾ ਪੰਡਿਤ ਉਲਝਣ

1975

ਅਬ ਤੇਰੇ ਬਿਨ ਜੀ ਲੇਂਗੇ ਹਮ ਨਦੀਮ- ਸ਼੍ਰਵਣ ਸਮੀਰ,ਰਾਨੀ ਮਲਿਕ ਕੁਮਾਰ ਸ਼ਾਣੂ,ਅਨੁਰਾਧਾ ਪੌਡਵਾਲ ਆਸ਼ਿਕੀ

1990

ਅਲਬੇਲਾ ਸਜਣ ਆਯੋ ਰੇ ਮਹਬੂਬ ਇਸਮਾਇਲ ਦਰਬਾਰ ਕਵਿਤਾ ਕ੍ਰਿਸ਼ਣਾਮੂਰਤਿ

ਸ਼ੰਕਰ ਮਹਾਦੇਵਨ ਸੁਲਤਾਨ ਖਾਨ

ਹਮ ਦਿਲ ਦੇ ਚੁਕੇ ਸਨਮ

1999

ਚਲੋ ਮਨ ਘਰ ਜਾਏਂ ਅਪਣੇ ਸਲਿਲ ਚੌਧਰੀ ਗੁਲਜ਼ਾਰ ਯੇਸੁਦਾਸ ਸਵਾਮੀ ਵਿਵੇਕਨੰਦ

1994

ਧੀਰੇ ਧੀਰੇ ਸੁਬਹ ਹੁਈ ਭੱਪੀ ਲਹਰੀ ਇੰਦੀਵਰ ਯੇਸੁਦਾਸ ਹੈਸੀਅਤ

1984

ਹਮੇਂ ਕੋਈ ਗ਼ਮ ਨਹੀਂ ਥਾ --- ਫਯਾਜ਼ ਹਾਸ਼ੀ ਮੇਹੰਦੀ ਹਸਨ ਗ਼ੈਰ ਫਿਲਮੀ ਗ਼ਜ਼ਲ
ਮਾਈ ਰੀ ਮੈਂ ਕਾਸੇ ਕਹੂੰ ਮਦਨ ਮੋਹਨ ਮਜਰੂਹ ਸੁਲਤਾਨਪੁਰੀ ਲਤਾ ਮੰਗੇਸ਼ਕਰ ਦਸਤਕ

1970

ਮੈਂ ਤੋਂ ਕਬ ਸੇ ਤੇਰੀ ਸ਼ਰਣ ਮੇਂ ਹੂੰ ਜਯਦੇਵ ਨਕਸ਼ ਲਯਲਪੁਰੀ ਅਨੁਰਾਧਾ ਪੌਡਵਾਲ

ਏ ਹਰੀਹਰਨ

ਰਏਐਮ ਨਗਰੀ

1982

ਮਨ ਆਨੰਦ ਆਨੰਦ ਛਾਯੋ ਅਜੀਤ ਵਰਮਣ ਵਸੰਤ ਦੇਵ ਆਸ਼ਾ ਭੋਂਸਲੇ

ਸਤਯਾਸ਼ੀਲ ਪਾਂਡੇ

ਵਿਜੇਤਾ

1983

ਮੇਰੀ ਬੀਣਾ ਤੁਮ ਬਿਨ ਰੋਏ ਮਦਨ ਮੋਹਨ ਰਜਿੰਦਰ ਕ੍ਰਿਸ਼ਣ ਲਤਾ ਮੰਗੇਸ਼ਕਰ

ਆਸ਼ਾ ਭੋਂਸਲੇ

ਦੇਖ ਕਬੀਰਾ

ਰੋਯਾ 1957

ਪੂਛੋ ਨਾ ਕੈਸੇ ਮੈਂਨੇ ਰੈਣ ਬਿਤਾਈ ਏਸ ਡੀ ਬਰਮਨ ਸ਼ੇਲੇਂਦ੍ਰ ਮੰਨਾਂ ਡੇ ਮੇਰੀ ਸੂਰਤ ਤੇਰੀ ਆਂਖੇਂ

1963

ਰਾਮ ਕਾ ਗੁਣ ਗਾਨ ਕਰੀਏ ਸ਼੍ਰੀਨਿਵਾਸ

ਖਲੇ ਅਨਿਲ ਮੋਹਲੇ

ਪੰਡਿਤ ਨਰੇਂਦਰ ਸ਼ਰਮਾ ਭੀਮ ਸੇਨ ਜੋਸ਼ੀ ਲਤਾ ਮੰਗੇਸ਼ਕਰ ਗ਼ੈਰ ਫਿਲਮੀ
ਰਾਮ ਤੇਰੀ ਗੰਗਾ ਮੈਲੀ ਹੋ ਗਈ ਰਵਿੰਦਰ ਜੈਨ ਰਵਿੰਦਰ ਜੈਨ ਲਤਾ ਮੰਗੇਸ਼ਕਰ ਰਾਮ ਤੇਰੀ ਗੰਗਾ ਮੈਲੀ

1985

ਸੋਲਹ ਬਰਸ ਕੀ ਬਾਲੀ ਉਮਰ ਕੋ ਸਲਾਮ ਲਕਸ਼ਮੀ ਕਾਂਤ ਪਯਾਰੇ ਲਾਲ ਆਨੰਦ bakshi ਲਤਾ ਮੰਗੇਸ਼ਕਰ ਏਕ ਦੂਜੇ ਕੇ ਲਿਯੇ

1981

ਵਵਕਤ ਕਰਤਾ ਜੋ ਵਫਾ ਕਲਯਾਣ ਜੀ ਆਨੰਦ ਜੀ ਇੰਦੀਵਰ ਮੁਕੇਸ਼ ਦਿਲ ਨੇ ਪੁਕਾਰਾ 1967
ਜ਼ਿੰਦਗੀ ਕੋ ਸੰਵਾਰਨਾ ਹੋਗਾ ਜਯਦੇਵ ਡਾੱ ਰਾਹੀ ਮਾਸੂਮ ਰਜ਼ਾ ਯੇਸੁਦਾਸ ਆਲਾਪ

1977


ਕਰਨਾਟਕ ਸੰਗੀਤ

ਸੋਧੋ

ਕਰਨਾਟਕ ਸੰਗੀਤ ਦੇ 16ਵਾਂ ਮੇਲਾਕਾਰਤਾ ਰਾਗ ਚੱਕਰਵਾਕਮ, ਜੋ ਕਿ ਇੱਕ ਸੰਪੂਰਨਾ ਜਾਤੀ ਦਾ ਰਾਗ ਹੈ,ਅਹੀਰ ਭੈਰਵ ਨਾਲ ਮਿਲਦਾ-ਜੁਲਦਾ ਰਾਗ ਹੈ।[4] ਹਾਲਾਂਕਿ, ਆਧੁਨਿਕ ਸਮੇਂ ਵਿੱਚ ਅਹੀਰ ਭੈਰਵ ਰਾਗ ਦੀ ਵਰਤੋਂ ਕੁਝ ਕਰਨਾਟਕ ਸੰਗੀਤ ਰਚਨਾਵਾਂ ਅਤੇ ਕਈ ਦੱਖਣੀ ਭਾਰਤੀ ਗੀਤਾਂ ਵਿੱਚ ਵੀ ਕੀਤੀ ਗਈ ਹੈ।

  1. 1.0 1.1 Bor 1999
  2. Kaufmann 1968, p.250
  3. Bagchee 1998
  4. Raganidhi by P. Subba Rao, Pub. 1964, The Music Academy of Madras