ਹਿੰਦੁਸਤਾਨੀ ਸੰਗੀਤ ਵਿੱਚ ਰਾਗ ਸ਼ਬਦ ਬਾਰੇ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਰਚਨਾ ਸੁਰ,ਲਯ ਅਤੇ ਤਾਲ ਦੇ ਸੰਗਮ ਨਾਲ ਬਣੇ ਅਤੇ ਮਨ ਨੂੰ ਛੂ ਜਾਵੇ ਓਹ ਰਾਗ ਕਹਾਓਂਦਾ ਹੈ। ਰਾਗ ਨਿਯਮਾਂ 'ਚ ਬੱਝਾ ਹੁੰਦਾ ਹੈ। ਸੰਗੀਤ ਦੀ ਕਿਤਾਬ ਚੰਦ੍ਰਿਕਾਸਾਰ ਵਿੱਚ ਭੈਰਵ ਰਾਗ ਦਾ ਜਾਣਕਾਰੀ ਕੁਝ ਇਸ ਤਰਾਂ ਦਿੱਤੀ ਗਈ ਹੈ

"ਭੈਰਵ ਕੋਮਲ ਰੇ-ਮ-ਧ ਸੁਰ,ਤੀਖ ਗੰਧਾਰ ਨਿਸ਼ਾਦ

ਧੇਵਤ ਵਾਦੀ ਸੁਰ ਕਹਯੋ ਤਾਸੁ ਰਿਸ਼ਭ ਸਮਵਾਦ"

ਰਾਗ ਭੈਰਵ ਤੜਕਸਾਰ ਦਾ ਇੱਕ ਬਹੁਤ ਹੀ ਪ੍ਰਚਲਿਤ ਤੇ ਮਸ਼ਹੂਰ ਰਾਗ ਹੈ। ਇਸ ਦਾ ਵਾਤਾਵਰਣ ਭਗਤੀ ਰਸ ਦੀ ਗੰਭੀਰਤਾ ਨਾਲ ਭਰਿਆ ਹੁੰਦਾ ਹੈ। ਇਸ ਦੇ ਗਾਣ-ਵਜਾਣ ਦਾ ਸਮਾਂ ਸਵੇਰੇ 4 ਵਜੇ ਤੋਂ 7 ਵਜੇ ਤੱਕ ਦਾ ਹੁੰਦਾ ਹੈ। ਅਮੂਮਣ ਸੰਗੀਤ ਗੋਸ਼ਟੀਆਂ 'ਚ ਇਸ ਨੂੰ ਪਹਿਲੇ ਨੰਬਰ ਤੇ ਹੀ ਗਾਇਆ-ਵਜਾਇਆ ਜਾਂਦਾ ਹੈ।

ਆਰੋਹ- ਸ ਰੇ ਗ ਮ ਪ ਨੀ ਸੰ

ਅਵਰੋਹ- ਸੰ ਨੀਂ ਪ ਮ ਗ ਰੇ

ਪਕੜ - ਗ ਮ ਪ ,ਗ ਮ ਰੇ ਰੇ

ਜਾਤੀ - ਸੰਪੂਰਨ- ਸੰਪੂਰਨ

ਵਾਦੀ ਸੁਰ-

ਸੰਵਾਦੀ ਸੁਰ - ਰੇ

ਭੈਰਵ ਰਾਗ, ਭੈਰਵ ਥਾਟ ਦਾ ਇੱਕ ਹਿੰਦੁਸਤਾਨੀ ਸ਼ਾਸਤਰੀ ਰਾਗ ਹੈ। ਇਹ ਇੱਕ ਸੰਪੂਰਨ-ਸੰਪੂਰਨ ਜਾਤੀ ਦਾ ਰਾਗ ਹੈ ਜੋ ਰਵਾਇਤੀ ਤੌਰ ਉੱਤੇ ਸਵੇਰੇ ਅਤੇ ਸੰਗੀਤ ਸਮਾਰੋਹਾਂ ਵਿੱਚ ਸ਼ੁਰੂਆਤੀ ਹਿੱਸੇ ਵਜੋਂ ਪੇਸ਼ ਕੀਤਾ ਜਾਂਦਾ ਹੈ। ਇਹ ਆਪਣੇ ਖੁਦ ਦੇ ਹੀ ਥਾਟ ਦਾ ਪਰਿਭਾਸ਼ਿਤ ਰਾਗ ਹੈ।

ਰਾਗ ਜੋਗੀਆ ਤੋਂ ਬਚਾਉਣ ਲਈ ਮਧਯਮ (ਮ) ਅਤੇ ਰਾਗ ਕਲਿੰਗੜਾ ਤੋਂ ਬਚਾਉਣ ਲਈ ਸਿਲਸਿਲੇ ਵਾਰ ਮਧਯਮ (ਮ) ਤੇ ਗੰਧਾਰ (ਗ) ਤੇ ਵਿਸ਼ਰਾਮ ਯਾਂ ਸਮਾਪਤੀ ਨਹੀਂ ਕੀਤੀ ਜਾਂਦੀ। ਮਧਯਮ (ਮ) ਤੋਂ ਕੋਮਲ ਰਿਸ਼ਭ (ਰੇ) ਤੇ ਮੀਂਡ ਨਾਲ ਆਓਨ ਤੇ ਇਸ ਰਾਗ ਦਾ ਸਰੂਪ ਖਿੜਦਾ ਹੈ।

ਹਿੰਦੁਸਤਾਨੀ ਵਿੱਚ ਰਾਗ ਕਲਿੰਗੜਾ ਅਤੇ ਕਰਨਾਟਕ ਸੰਗੀਤ ਵਿੱਚ ਰਾਗਾ ਮਯਾਮਾਲਵਗੌਲਾ ਰਾਗ ਭੈਰਵ ਦੇ ਬਰਾਬਰ ਦੇ ਹੀ ਰਾਗ ਹਨ, ਹਾਲਾਂਕਿ ਉਹ ਜੋ ਮਾਹੌਲ ਰਚਦੇ ਹਨ, ਰਾਗ ਭੈਰਵ ਤੋਂ ਥੋੜੇ ਅਲੱਗ ਵੀ ਹੋ ਸਕਦੇ ਹਨ ਪਰ ਇਹ ਓਹਨਾਂ ਦੇ ਪੇਸ਼ ਕੀਤੇ ਜਾਣ ਦੇ ਤਰੀਕੇ ਤੇ ਨਿਰਭਰ ਕਰਦਾ ਹੈ।

ਭਾਰਤੀ ਸ਼ਾਸਤਰੀ ਗਾਇਕ ਪੰਡਿਤ ਜਸਰਾਜ ਦੇ ਅਨੁਸਾਰ, ਭੈਰਵ ਇੱਕ "ਸਵੇਰ ਦੇ ਸਮੇਂ ਦਾ ਰਾਗ ਹੈ, ਅਤੇ ਰੂਹਾਨੀ ਸ਼ਾਂਤੀ ਇਸਦੀ ਚਰਮ ਬਖ਼ਸ਼ੀਸ਼ ਹੈ।"

ਇਹ ਭਗਤੀ ਰਸ ਨਾਲ ਭਰਿਆ ਹੁੰਦਾ ਹੈ। [1]

ਇਤਿਹਾਸ

ਸੋਧੋ

ਭੈਰਵ ਰਾਗ ਇੱਕ ਪ੍ਰਾਚੀਨ ਰਾਗ ਹੈ ਜੋ ਬਹੁਤ ਪੁਰਾਣਾ ਮੰਨਿਆ ਜਾਂਦਾ ਹੈ ਅਤੇ ਕਈ ਸਦੀਆਂ ਪਹਿਲਾਂ ਪੈਦਾ ਹੋਇਆ ਸੀ। ਭੈਰਵ ਰਾਗ ਦੇ ਜਨਮ ਬਾਰੇ ਕਾਫੀ ਵਿਵਾਦਪੂਰਨ ਅਤੇ ਅਲੱਗ-ਅਲੱਗ ਵਿਚਾਰ ਹਨ। ਕੁਝ ਸੰਗੀਤਕਾਰਾਂ ਦੇ ਅਨੁਸਾਰ, ਭੈਰਵ ਰਾਗ ਪਹਿਲਾ ਰਾਗ ਸੀ ਜੋ ਭਗਵਾਨ ਸ਼ਿਵ ਦੇ ਮੂੰਹ ਤੋਂ ਪੈਦਾ ਹੋਇਆ ਸੀ। ਜਦੋਂ ਕਿ ਕੁਝ ਸੰਗੀਤਕਾਰਾਂ ਦਾ ਤਰਕ ਹੈ ਕਿ ਭੈਰਵ ਰਾਗ ਦੀ ਪੈਦਾਇਸ਼ ਭਗਵਾਨ ਸੂਰਜ ਦੇ ਮੂੰਹ ਤੋਂ ਹੋਈ ਹੈ। ਇਸ ਲਈ ਇਸ ਨੂੰ ਤੜਕਸਾਰ ਗਾਇਆ ਜਾਂਦਾ ਸੀ। ਭੈਰਵ ਸ਼ਿਵ ਦੇ ਨਾਵਾਂ ਵਿੱਚੋਂ ਇੱਕ ਹੈ, ਖਾਸ ਤੌਰ ਤੇ ਉਸ ਦੇ ਸ਼ਕਤੀਸ਼ਾਲੀ ਰੂਪ ਵਿੱਚ ਇੱਕ ਨੰਗੇ ਤਪੱਸਵੀ ਦੇ ਰੂਪ ਵਿੱਚ ਜਿਸ ਦੀਆਂ ਮੋਟੀਆਂ-ਮੋਟੀਆਂ ਜਟਾਂਵਾਂ ਹਨ ਅਤੇ ਜਿਸ ਨੇ ਸ਼ਰੀਰ ਨੂੰ ਸੁਆਹ (ਰਾਖ) ਨਾਲ ਲਿੱਪਿਆ ਹੋਇਆ ਹੈ।

ਰਾਗਾਂ ਵਿੱਚ ਵੀ ਇਹੋ ਜਿਹੇ ਕੁਝ ਮਰਦਾਨਾ ਅਤੇ ਤਪੱਸਵੀ ਗੁਣ ਹੁੰਦੇ ਹਨ ਜੋ ਉਹਨਾਂ ਦੇ ਰੂਪ ਅਤੇ ਰਚਨਾਵਾਂ ਵਿੱਚ ਝਲਕਦੇ ਹਨ।

ਭੈਰਵ ਰਾਗ ਆਪਣੇ ਆਪ ਵਿੱਚ ਬਹੁਤ ਵਿਸ਼ਾਲ ਰਾਗ ਹੈ ਅਤੇ ਬਹੁਤ ਸਾਰੀਆਂ ਰਚਨਾਵਾਂ ਇਸ ਰਾਗ ਵਿੱਚ ਬਹਾਦਰੀ ਤੋਂ ਲੈ ਕੇ ਰੂਹਾਨੀ ਸ਼ਾਂਤੀ ਤੱਕ ਦੇ ਭਾਵਨਾਤਮਕ ਗੁਣਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਵਿੱਚ ਵਿਚਰਦਿਆਂ ਹਨ।

ਭੈਰਵ ਰਾਗ ਦੀਆਂ ਕਈ ਕਿਸਮਾਂ ਹਨ ਅਤੇ ਇਸ ਨਾਲ ਮਿਲਦੇ ਜੁਲਦੇ ਕਈ ਰਾਗ ਹਨ ਜਿਵੇਂ ਕਿ:-

ਅਹੀਰ ਭੈਰਵ, ਆਲਮ ਭੈਰਵ, ਆਨੰਦ ਭੈਰਵ,

ਬੈਰਾਗੀ ਭੈਰਵ, ਮੋਹਿਨੀ ਭੈਰਵ, ਬੀਹੜ ਭੈਰਵ,

ਦੇਵਤਾ ਭੈਰਵ, ਗੌਰੀ ਭੈਰਵ, ਹਿਜ਼ਾਜ਼ ਭੈਰਵ,

ਸ਼ਿਵਮਤ ਭੈਰਵ, ਨਟ ਭੈਰਵ, ਬਿਭਾਸ,

ਰਾਮਕਲੀ, ਗੁਣਕਲੀ, ਜੋਗੀਆ

ਸੌਰਾਸ਼ਟਰ ਭੈਰਵ, ਬੰਗਾਲ ਭੈਰਵ, ਕੋਮਲ ਭੈਰਵ,

ਮੰਗਲ ਭੈਰਵ. ਕੌਸ਼ੀ ਭੈਰਵ, ਭਾਟੀਆਰੀ ਭੈਰਵ,

ਵਿਰਾਟ ਭੈਰਵ, ਕਬੀਰੀ ਭੈਰਵ, ਪ੍ਰਭਾਤ ਭੈਰਵ,

ਰੂਪਕਲੀ, ਬਾਕੁਲਾ ਭੈਰਵ, ਹੁਸੈਨੀ ਭੈਰਵ,

ਕਲਿੰਗੜਾ, ਦੇਵ ਰੰਜਣੀ, ਆਸਾ ਭੈਰਵ ,ਜੌਨ ਭੈਰਵ।

ਸਿਧਾਂਤ

ਸੋਧੋ

ਭੈਰਵ ਇੱਕ ਗੰਭੀਰ,ਭਗਤੀਭਾਵ ਅਤੇ ਅੰਤਰਮੁਖੀ ਸੁਭਾਅ ਵਾਲਾ ਰਾਗ ਹੈ।

ਇਸ ਵਿੱਚ ਸੁਰਾਂ ਦਾ ਚਲਨ ਹੇਠਾਂ ਦੱਸੇ ਗਏ ਅਨੁਸਾਰ ਹੁੰਦਾ ਏ:-

ਆਰੋਹ- ਸ ਰੇ ਗ ਮ ਪ ਨੀ ਸੰ ਅਵਰੋਹ- ਸੰ ਨੀਂ ਪ ਮ ਗ ਰੇ ਪਕੜ - ਗ ਮ ਪ ,ਗ ਮ ਰੇ ਰੇ ਚਲਨ-ਸ ਗ ਮ ਪ ਪ ਮ ਗ ਮ ਰੇ ਜਾਤੀ - ਸੰਪੂਰਨ- ਸੰਪੂਰਨ ਵਾਦੀ ਸੁਰ- ਸੰਵਾਦੀ ਸੁਰ - ਰੇ

ਸੰਬੰਧਿਤ ਰਾਗ

ਸੁਭਾਅ

ਸੋਧੋ

ਇਸ ਰਾਗ ਦੀ ਪੇਸ਼ਕਾਰੀ ਬਹੁਤ ਗੰਭੀਰ ਹੈ। ਰਾਗ ਧਿਆਨ ਦੇ ਰਸ , ਦਾਰਸ਼ਨਿਕ ਡੂੰਘਾਈ ਅਤੇ ਭਾਵਨਾਤਮਕ ਵਜੂਦ ਦੇ ਨਾਲ ਇੱਕ ਸੰਗੀਤਕ ਇਕਾਈ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ।

ਸਮਾਂ (ਟਾਈਮ)

ਸੋਧੋ

ਭੈਰਵ ਸਵੇਰ ਦੇ ਪਹਿਲੇ ਪਹਿਰ ਦਾ ਰਾਗ ਹੈ।

ਮੌਸਮ

ਸੋਧੋ

ਭੈਰਵ ਉਨ੍ਹਾਂ ਕੁਝ ਰਾਗਾਂ ਵਿੱਚੋਂ ਇੱਕ ਹੈ ਜੋ ਕਿਸੇ ਵੀ ਮੌਸਮ ਵਿੱਚ ਗਾਏ ਜਾ ਸਕਦੇ ਹਨ।

ਭੈਰਵ ਆਮ ਤੌਰ ਉੱਤੇ ਇੱਕ ਸ਼ਾਂਤੀਪੂਰਨ, ਗੰਭੀਰ ਅਤੇ ਰੂਹਾਨੀ ਸਕੂਨ ਦੇਣ ਵਾਲਾ ਸ਼ਾਂਤ ਅਤੇ ਗੰਭੀਰ ਰਾਗ ਹੈ। ਕਲਾਸੀਕਲ ਹਿੰਦੁਸਤਾਨੀ ਭਾਸ਼ਾ ਵਿੱਚ, ਇਸ ਦਾ ਰਸ "ਸ਼ਾਂਤ ਅਤੇ ਗੰਭੀਰ" ਹੈ।

ਹਿੰਦੀ ਫ਼ਿਲਮੀ ਗੀਤ

ਸੋਧੋ

ਭੈਰਵ ਰਾਗ ਫਿਲਮੀ ਗੀਤਾਂ ਲਈ ਸਬ ਤੋਂ ਵੱਧ ਵਰਤਿਆ ਜਾਣ ਵਾਲਾ ਰਾਗ ਹੈ। ਹੇਠਾਂ ਭੈਰਵ 'ਤੇ ਅਧਾਰਤ ਕੁਝ ਫਿਲਮੀ ਗੀਤ ਦਿੱਤੇ ਜਾ ਰਹੇ ਹਨ:-

  • "ਅੰਮਾ ਰੋਟੀ ਦੇ ਬਾਬਾ ਰੋਟੀ ਦੇ"-ਸੰਸਾਰ, 1952
  • " ਹੰਸੇ ਟਿਮ ਟਿਮ"-ਸੰਸਾਰ, 1952
  • "ਮੋਹੇ ਭੂਲ ਗਏ ਸਾਂਵਰੀਆ"-ਬੈਜੂ ਬਾਵਰਾ, 1952
  • "ਜਾਗੋ, ਮੋਹਨ ਪਿਆਰੇ ਜਾਗੋ"-ਜਾਗਤੇ ਰਹੋ, 1956
  • "ਮਨ ਰੇ ਹਰੀ ਕੇ ਗੁਨ ਗਾ"-ਮੁਸਾਫਿਰ, 1957
  • "ਏ ਮਾਲਿਕ ਤੇਰੇ ਬੰਦੇ ਹਮ"-ਦੋ ਆਂਖੇਂ ਬਾਰਾਂ ਹਾਥ,1957
  • " ਦੇਖੋ ਬਿਜਲੀ ਡੋਲੇ"-ਫਿਰ ਵੋਹੀ ਦਿਲ ਲਾਯਾ ਹੂੰ,1962
  • "ਇੱਕ ਰਿਤੁ ਆਏ ਇੱਕ ਰਿਤੁ ਜਾਏ"-ਗੌਤਮ ਗੋਬਿੰਦਾਂ,1979
  • "ਮੈਂ ਇੱਕ ਰਾਜਾ ਹੂੰ"-ਉਪਹਾਰ,1971
  1. "Indian classical music: Different kinds of ragas". The Times of India. 29 September 2016. Retrieved 10 May 2021.