ਅੰਜੁਮ ਹਸਨ
ਅੰਜੁਮ ਹਸਨ ਇੱਕ ਭਾਰਤੀ ਨਾਵਲਕਾਰ, ਕਹਾਣੀਕਾਰ, ਕਵੀ ਅਤੇ ਸੰਪਾਦਕ ਹੈ। ਉਸ ਦਾ ਜਨਮ ਸ਼ਿਲਾਂਗ, ਮੇਘਾਲਿਆ ਵਿੱਚ ਹੋਇਆ ਅਤੇ ਵਰਤਮਾਨ ਵਿੱਚ ਬੰਗਲੌਰ, ਕਰਨਾਟਕ, ਭਾਰਤ ਵਿੱਚ ਰਹਿੰਦੀ ਹੈ।
ਅੰਜੁਮ ਹਸਨ | |
---|---|
ਜਨਮ | ਸ਼ਿਲਾਂਗ, ਮੇਘਾਲਿਆ, ਭਾਰਤ |
ਕਿੱਤਾ | ਦ ਕਾਰਵਾਨ ਦੀ ਕਿਤਾਬਾਂ ਦੀ ਸੰਪਾਦਕ |
ਵੈੱਬਸਾਈਟ | |
www |
ਕੈਰੀਅਰ
ਸੋਧੋਅੰਜੁਮ ਹਸਨ ਦੀ ਪਹਿਲੀ ਕਿਤਾਬ, ਸਾਹਿਤ ਅਕਾਦਮੀ ਦੁਆਰਾ 2006 ਵਿੱਚ ਪ੍ਰਕਾਸ਼ਿਤ ਸਟਰੀਟ ਆਨ ਦ ਹਿੱਲ ਕਵਿਤਾਵਾਂ ਦਾ ਸੰਗ੍ਰਹਿ ਸੀ।[1][2][3] ਇਹ ਕਿਤਾਬ ਨਾਰਵੇਜੀਅਨ ਅਨੁਵਾਦ (ਲੇਨ ਈ. ਵੇਸਟਰਸ ਦੁਆਰਾ ਅਨੁਵਾਦ) ਦੇ ਰੂਪ ਵਿੱਚ Gata på toppen av en ås as ਵਜੋਂ 2011 ਵਿੱਚ ਮਾਰਗਬੋਕ ਤੋਂ ਪ੍ਰਕਾਸ਼ਿਤ ਹੋਈ ਸੀ।[4]
ਉਸ ਦਾ ਪਹਿਲਾ ਨਾਵਲ ਲੂਨਟਿਕ ਇਨ ਮੇਰੀ ਹੈਡ (ਜ਼ੂਬਾਾਨ-ਪੈਨਗੁਇਨ, 2007) ਨੂੰ ਕ੍ਰੌਸਵਰਡ ਬੁੱਕ ਅਵਾਰਡ 2007 ਲਈ ਚੁਣਿਆ ਗਿਆ ਸੀ।[5] ਇਸ ਦੀ ਕਹਾਣੀ ਉੱਤਰੀ-ਪੂਰਬੀ ਭਾਰਤ ਦੇ ਸ਼ਿਲਾਂਗ ਵਿੱਚ ਇੱਕ ਸ਼ਾਨਦਾਰ ਹਿੱਲ ਸਟੇਸ਼ਨ ਤੇ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਚੱਲਦੀ ਹੈ। ਇਸ ਨੇ ਤਿੰਨ ਮੁੱਖ ਪਾਤਰਾਂ ਦੀਆਂ ਕਹਾਣੀਆਂ ਨੂੰ ਇੱਕ ਥਾਂ ਬੁਣਿਆ ਹੈ। ਇੱਕ ਆਈਏਐਸ ਬਣਨ ਦਾ ਤਾਂਘੀ ਹੈ ਜੋ ਪਿੰਕ ਫਲੋਯਡ ਨਾਮ ਦੀ ਪੀਐਚਡੀ ਪੂਰੀ ਕਰਨ ਲਈ ਸੰਘਰਸ਼ ਕਰ ਰਹੀ ਕਾਲਜ ਦੀ ਅਧਿਆਪਕ ਤੇ ਭਾਵੁਕ ਹੈ ਅਤੇ ਉਸ ਦਾ ਪਿਆਰ ਪਾਉਣ ਦਾ ਇੱਛਕ ਹੈ। ਸਿਧਾਰਥ ਦੇਬ ਨੇ ਨਾਵਲ ਦਾ ਜ਼ਿਕਰ ਕਰਦੇ ਹੋਏ ਇਸਨੂੰ 'ਦੇਰ ਤੱਕ ਪ੍ਰਭਾਵ ਪਾਉਣ ਵਾਲਾ' ਅਤੇ 'ਪ੍ਰਗੀਤਕ' ਅਤੇ 'ਪ੍ਰਗੀਤਕ ਤੀਖਣਤਾ' ਪ੍ਰਾਪਤ ਕਰ ਰਿਹਾ ਕਿਹਾ ਹੈ।[6]
ਉਸ ਦੇ ਦੂਸਰੇ ਨਾਵਲ 'ਨੇਤੀ, ਨੇਤੀ'' (ਰੋਕਸ, 2009) ਨੂੰ 2008 ਵਿੱਚ ਮੈਨ ਏਸ਼ੀਅਨ ਲਿਟਰੇਰੀ ਪ੍ਰਾਈਜ਼ ਲਈ ਲੰਮੀ ਲਿਸਟ ਵਿੱਚ ਰੱਖਿਆ ਗਿਆ ਸੀ ਅਤੇ 2010 ਵਿੱਚ ਦ ਹਿੰਦੂ ਬੈਸਟ ਫਿਕਸ਼ਨ ਅਵਾਰਡ ਲਈ ਸ਼ਾਰਟ-ਲਿਸਟ ਕੀਤਾ ਗਿਆ ਸੀ। ਇਸ ਵਿੱਚ ਸ਼ਿਲਾਂਗ ਤੋਂ ਇੱਕ ਸੁਪਨਸਾਜ਼ ਪਾਤਰ, 25 ਵਰ੍ਹਿਆਂ ਦੀ ਸੋਫੀ ਦਾਸ, ਜੋ ਬੂਮ ਟਾਉਨ ਬੈਂਗਲੂਰ ਵਿੱਚ ਆਪਣੇ ਸੁਪਨਿਆਂ ਦੀ ਪੂਰਤੀ ਦਾ ਯਤਨ ਕਰ ਰਹੀ ਹੈ, ਦੀ ਕਹਾਣੀ ਦੱਸੀ ਗਈ ਹੈ। ਸਮੀਖਿਆਵਾਂ ਦੇ ਅਨੁਸਾਰ , "ਨੇਤੀ ਨੇਤੀ ਵਿੱਚ ਬਹਾਦਰ ਨਵ ਭਾਰਤ ਦੇ ਅਸਾਧਾਰਨ ਤੌਰ 'ਤੇ ਅਜ਼ਾਦ -- ਅਤੇ ਅਚਾਨਕ ਗੁਆਚੇ ਹੋਏ -- ਮੱਧ ਵਰਗ ਦੀ ਨੌਜਵਾਨੀ ਦਾ ਇੱਕ ਹਮਦਰਦੀ ਭਰਿਆ ਪੋਰਟਰੇਟ ਚਿਤਰਿਆ ਗਿਆ ਹੈ।"[7] ਅਤੇ "" ਹਸਨ ਦੀ ਲਿਖਤ ਹਾਸਰਸ ਨਾਲ ਭਰਪੂਰ ਹੈ।..ਸੰਖੇਪ ਟਿੱਪਣੀਆਂ ਲਿਖਣ ਵਾਲੇ ਉਸਦੀ ਖੰਡਨਸ਼ੀਲਤਾ ਨੂੰ ਹਾਸਲ ਕਰਨ ਲਈ ਸੰਘਰਸ਼ ਕਰਨਗੇ।"[8]
ਉਸ ਦਾ ਕਹਾਣੀ-ਸੰਗ੍ਰਹਿ, ਡਿਫ਼ੀਕਲਟ ਪਲੀਯਰਜ਼ (ਪੇਂਗੁਇਨ / ਵਾਈਕਿੰਗ 2012), ਨੂੰ ਦ ਹਿੰਦੂ ਲਿਟਰੇਰੀ ਪ੍ਰਾਈਜ਼[9] ਅਤੇ ਕ੍ਰੌਸਵਰਡ ਬੁੱਕ ਅਵਾਰਡ ਲਈ ਸ਼ਾਰਟ-ਲਿਸਟ ਕੀਤਾ ਗਿਆ ਸੀ।[10] ਲੁਨੈਟਿਕ ਇਨ ਮਾਈ ਹੈੱਡ, ਨੇਤੀ, ਨੇਤੀ, (ਬਿਗ ਗਰਲ ਨਾਓ ਵਜੋਂ) ਅਤੇ ਡਿਫ਼ੀਕਲਟ ਪਲੀਯਰਜ਼ ਸਾਰੀਆਂ ਨੂੰ ਹੁਣ ਆਸਟ੍ਰੇਲੀਆ ਵਿੱਚ ਬਰਾਸ ਮੌਂਕੀ ਬੁਕਸ ਨੇ ਪ੍ਰਕਾਸ਼ਿਤ ਕੀਤਾ ਹੈ।[11][12][13]
ਉਸ ਦਾ ਤੀਜਾ ਨਾਵਲ ਦ ਕੌਸਮਪੋਲੀਟਨਜ਼ 2015 ਵਿੱਚ ਪੇਂਗੁਇਨ ਬੁੱਕ ਇੰਡੀਆ ਨੇ ਅਤੇ 2016 ਵਿੱਚ ਬਰੀਓ ਬੁਕਸ ਆਸਟ੍ਰੇਲੀਆ ਨੇ ਪ੍ਰਕਾਸ਼ਿਤ ਕੀਤਾ।[14] ਸਮੀਖਿਆਵਾਂ ਨੇ "ਬਹੁਤ ਜ਼ਿਆਦਾ ਬੁੱਧੀਮਾਨ",[15] "ਆਪਣੀਆਂ ਸ਼ਕਤੀਆਂ ਦੇ ਸਿਖਰ ਤੇ ਇੱਕ ਲੇਖਕ"[16] ਅਤੇ "ਇਹ ਦੁਰਲੱਭ ਚੀਜ਼: ਵਿਚਾਰਾਂ ਦਾ ਇੱਕ ਨਾਵਲ" ਕਹਿ ਕੇ ਤਾਰੀਫ਼ ਕੀਤੀ।[17]
ਉਸਨੇ ਕਈ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪ੍ਰਕਾਸ਼ਨਾਵਾਂ ਵਿੱਚ ਕਵਿਤਾਵਾਂ, ਲੇਖ ਅਤੇ ਨਿੱਕੀਆਂ ਕਹਾਣੀਆਂ ਵੀ ਪ੍ਰਕਾਸ਼ਿਤ ਕਰਵਾਈਆਂ ਹਨ।[18]
ਉਹ ਵਰਤਮਾਨ ਸਮੇਂ ਦ ਕਾਰਵਾਨ ਦੀ ਕਿਤਾਬਾਂ ਦੀ ਸੰਪਾਦਕ ਹੈ।[19]
ਇਹ ਵੀ ਵੇਖੋ
ਸੋਧੋ- ਭਾਰਤੀ ਸਾਹਿਤ
- ਭਾਰਤੀ ਅੰਗਰੇਜ਼ੀ ਸਾਹਿਤ
- ਉੱਤਰੀ ਪੂਰਬੀ ਭਾਰਤ ਤੋਂ ਸਾਹਿਤ
- ਭਾਰਤੀ ਸਾਹਿਤ
ਹਵਾਲੇ
ਸੋਧੋ- ↑ "Review of Street on the Hill in The Hindu Literary Review". Archived from the original on 2008-06-30. Retrieved 2017-04-21.
{{cite web}}
: Unknown parameter|dead-url=
ignored (|url-status=
suggested) (help) Archived 2008-06-30 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2008-06-30. Retrieved 2017-04-21.{{cite web}}
: Unknown parameter|dead-url=
ignored (|url-status=
suggested) (help) Archived 2008-06-30 at the Wayback Machine. - ↑ "Review of Street on the Hill in Tehelka" (PDF). Archived from the original (PDF) on 2016-10-12.
{{cite web}}
: Unknown parameter|dead-url=
ignored (|url-status=
suggested) (help) - ↑ "Up and down the hill". The Hindu (in Indian English). 2006-07-11. ISSN 0971-751X. Retrieved 2016-10-11.
- ↑ https://bokelskere.no/bok/gata-paa-toppen-av-en-aas/320649/
- ↑ "Lunatic in my head on Crossword Book Award shortlist".
- ↑ http://jaiarjun.blogspot.com/2007/12/anjum-hasan-shillong-and-lunatic-in-my.html
- ↑ "Review of Neti Neti in Outlook".
- ↑ "Review of Neti Neti in Tehelka".[permanent dead link]
- ↑ Staff writer (February 17, 2013). "The Hindu Literary Prize goes to Jerry Pinto". The Hindu. Retrieved February 18, 2013.
- ↑ "Difficult Pleasures on Crossword shortlist".
- ↑ "Lunatic in my Head from Brass Monkey Books".
- ↑ "Big Girl Now from Brass Monkey Books".
- ↑ "Review of Australian edition of Difficult Pleasures".
- ↑ "Brio Books".
- ↑ "India Express Review of The Cosmopolitans".
- ↑ "Mint Lounge Review of The Cosmopolitans".
- ↑ "India Today review of The Cosmopolitans".
- ↑ ਅੰਜੁਮ ਹਸਨ ਦੀ ਵੈਬਸਾਈਟ
- ↑ ਕਾਰਵੇਨ