ਅੰਜੂ ਮਹੇਂਦਰੂ
ਅੰਜੂ ਮਹੇਂਦਰੂ (ਜਨਮ 11 ਜਨਵਰੀ 1946) ਇੱਕ ਭਾਰਤੀ ਅਭਿਨੇਤਰੀ ਹੈ।[1] ਇਸ ਨੂੰ ਕੋਈ ਅਪਨਾ ਸਾ ਵਿੱਚ ਨੀਲਮ ਅਤੇ ਕਸੌਟੀ ਜਿੰਦਗੀ ਕੀ ਵਿੱਚ ਕਾਮਿਨੀ ਗੁਪਤਾ ਦੇ ਤੌਰ ਤੇ ਜਾਣਿਆ ਜਾਂਦਾ ਹੈ।
ਅੰਜੂ ਮਹੇਂਦਰੂ | |
---|---|
ਜਨਮ | ਭਾਰਤ | 11 ਜਨਵਰੀ 1946
ਨਿੱਜੀ ਜਿੰਦਗੀ
ਸੋਧੋਅੰਜੂ ਮਹੇਂਦਰੂ ਦਾ ਅਭਿਨੇਤਾ ਰਾਜੇਸ਼ ਖੰਨਾ ਨਾਲ ਇੱਕ ਲੰਬੇ ਰਿਸ਼ਤੇ ਵਿੱਚ ਰਹੀ। ਜਿਸ ਨੇ ਬਾਅਦ ਵਿੱਚ ਇਸ ਨੂੰ ਛੱਡ ਕੇ ਡਿੰਪਲ ਕਪਾਡੀਆ[2] ਵਿਆਹ ਕਰ ਲਿਆ।
ਕੈਰੀਅਰ
ਸੋਧੋਮਹੇਂਦਰੂ ਨੇ ਆਪਣਾ ਮਾਡਲਿੰਗ ਦਾ ਸਫਰ 13 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ। ਇਹ ਕੈਫ਼ੀ ਆਜ਼ਮੀ ਨੂੰ ਮਿਲੀ ਅਤੇ ਇਸਨੇ ਇਸਨੂੰ ਬਾਸੂ ਭੱਟਾਚਾਰੀਆ ਨੂੰ ਮਿਲਾਇਆ। ਬਾਸੂ ਨੇ ਇਸ ਨੂੰ ਉਸਕੀ ਕਹਾਣੀ 1966 ਵਿੱਚ ਭੂਮਿਕਾ ਦਿੱਤੀ। ਉਸਕੀ ਕਹਾਣੀ ਮਹੇਂਦਰੂ ਦੀ ਪਹਿਲੀ ਫ਼ਿਲਮ ਸੀ ਜੋ ਬਾਸੂ ਭੱਟਾਚਾਰੀਆ ਨੇ ਨਿਰਦੇਸ਼ਤ ਕੀਤੀ ਸੀ। ਇਸ ਤੋਂ ਬਾਅਦ ਇਸਨੇ ਦਸਤਕ, ਬੰਧਨ ਜਵੇਲ ਥੀਫ, ਆਦਿ ਫ਼ਿਲਮਾਂ ਵਿੱਚ ਕੰਮ ਕੀਤ। ਇਹਨਾਂ ਫ਼ਿਲਮਾ ਕਾਰਨ ਇਹ ਕੋਈ ਮੋਹਰੀ ਔਰਤ ਨਹੀਂ ਬਣਾ ਸਕੀ।
1990 ਵਿੱਚ ਇਸਨੇ ਟੈਲੀਵਿਜ਼ਨ ਅਭਿਨੇ ਵਿੱਚ ਵਾਪਸੀ ਕੀਤੀ। ਇਸਨੇ ਜ਼ੀ ਟੀਵੀ ਦੇ ਹਮਾਰੀ ਬੇਟੀਓਂ ਕਾ ਵਿਵਾਹ ਵਿੱਚ ਤ੍ਰਿਸ਼ਾ ਦੀ ਦਾਦੀ ਦੀ ਭੂਮਿਕਾ ਨਿਭਾਈ। ਇਸ ਨੇ ਗੀਤ ਹੁਈ ਸਭਸੇ ਪਰਾਈ ਵਿੱਚ ਮਾਨ ਦੀ ਦਾਦੀ ਦੀ ਭੂਮਿਕਾ ਨਿਭਾਈ।
ਫ਼ਿਲਮੋਗ੍ਰਾਫੀ
ਸੋਧੋ- ਕਸੌਟੀ ਜਿੰਦਗੀ ਕੀ (ਟੀ.ਸੀਰੀਜ਼ ) (2005-2006) ਕਾਮਿਨੀ ਗੁਪਤਾ
- ਕੋਈ ਆਪਣਾ ਸਾ (ਟੀ.ਸੀਰੀਜ਼ ) (2001-2003) ਨੀਲਮ ਰਮਨ ਗਿੱਲ
- ਏਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ (ਟੀ.ਸੀਰੀਜ਼ ) (2011-2013) ਬੀਜੀ
- ਯੇ ਹੈਂ ਮੁਹੱਬਤੇਂ (ਟੀ.ਸੀਰੀਜ਼) (2015) ਸੁਜਾਤਾ ਕੁਮਾਰ
- ਦੋ ਦਿਲ ਬੰਧੇ ਏਕ ਦੂਰੀ ਸੇ (ਟੀ.ਸੀਰੀਜ਼) (2013-2014) ਰੇਨੁਕਾ
ਹਵਾਲੇ
ਸੋਧੋ- ↑ [1] Archived 5 July 2009 at the Wayback Machine.
- ↑ http://www.deccanherald.com/content/164705/rise-fall-superstar.html