ਅੰਤਰਰਾਸ਼ਟਰੀ ਲੈਸਬੀਅਨ ਦਿਵਸ
ਅੰਤਰਰਾਸ਼ਟਰੀ ਲੈਸਬੀਅਨ ਦਿਵਸ, 8 ਅਕਤੂਬਰ ਨੂੰ ਮਨਾਇਆ ਜਾਂਦਾ ਹੈ, ਜੋ ਔਰਤਾਂ ਨੂੰ ਪਿਆਰ ਕਰਨ ਵਾਲੀਆਂ ਔਰਤਾਂ ( ਡਬਲਯੂ.ਐਲ.ਡਬਲਯੂ .) ਦਾ ਜਸ਼ਨ ਮਨਾਉਣ ਦਾ ਦਿਨ ਹੈ, ਇਸ ਦੇ ਨਾਲ ਸੱਭਿਆਚਾਰ, ਇਤਿਹਾਸ ਅਤੇ ਇਸ ਦੇ ਨਾਲ ਆਉਣ ਵਾਲੀ ਵਿਭਿੰਨਤਾ ਦਾ ਵੀ ਦਿਨ ਹੈ। ਇਹ ਦਿਨ ਲੈਸਬੀਅਨਾਂ ਅਤੇ ਸਹਿਯੋਗੀਆਂ ਦੁਆਰਾ ਵੱਖ-ਵੱਖ ਭਾਈਚਾਰਕ ਸਮਾਗਮਾਂ, ਨਾਚਾਂ ਅਤੇ ਕਾਨਫਰੰਸਾਂ ਨਾਲ ਮਨਾਇਆ ਜਾਂਦਾ ਹੈ ਅਤੇ ਜ਼ਿਆਦਾਤਰ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿੱਚ ਮਨਾਇਆ ਜਾਂਦਾ ਹੈ। ਹਾਲਾਂਕਿ ਇਸ ਦਿਨ ਦੀ ਸ਼ੁਰੂਆਤ ਦੀ ਕੋਈ ਖਾਸ ਤਾਰੀਖ ਨਹੀਂ ਹੈ, ਕੁਝ ਕਹਿੰਦੇ ਹਨ ਕਿ ਇਹ 1980 ਵਿੱਚ ਨਿਊਜ਼ੀਲੈਂਡ ਵਿੱਚ ਸ਼ੁਰੂ ਹੋਇਆ ਸੀ ਪਰ ਕੁਝ ਕਹਿੰਦੇ ਹਨ ਕਿ ਇਹ 1990 ਵਿੱਚ ਆਸਟ੍ਰੇਲੀਆ ਵਿੱਚ ਸ਼ੁਰੂ ਹੋਇਆ ਸੀ।
ਨਿਊਜ਼ੀਲੈਂਡ ਵਿੱਚ
ਸੋਧੋਕਿਹਾ ਜਾਂਦਾ ਹੈ ਕਿ ਨਿਊਜ਼ੀਲੈਂਡ ਵਿੱਚ ਅੰਤਰਰਾਸ਼ਟਰੀ ਲੈਸਬੀਅਨ ਦਿਵਸ 8 ਮਾਰਚ, 1980 ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਪਹਿਲੇ ਲੈਸਬੀਅਨ ਦਿਵਸ ਮਾਰਚ ਦੇ ਨਾਲ ਸ਼ੁਰੂ ਹੋਇਆ ਸੀ। ਮਾਰਚ ਵਿੱਚ ਸਿਰਫ਼ 40 ਔਰਤਾਂ ਸ਼ਾਮਲ ਸਨ, ਜਿਨ੍ਹਾਂ ਨੇ ਵੈਲਿੰਗਟਨ ਦੇ ਸੈਂਟਰਲ ਪਾਰਕ ਵਿੱਚ ਮਾਰਚ ਕੀਤਾ ਸੀ।[1]
ਆਸਟ੍ਰੇਲੀਆ ਵਿਚ
ਸੋਧੋਆਸਟ੍ਰੇਲੀਆ ਵਿੱਚ ਪਹਿਲਾ ਅੰਤਰਰਾਸ਼ਟਰੀ ਲੈਸਬੀਅਨ ਦਿਵਸ ਸਮਾਗਮ 13 ਅਕਤੂਬਰ, 1990 ਨੂੰ ਮੈਲਬੌਰਨ ਦੇ ਕੋਲਿੰਗਵੁੱਡ ਟਾਊਨ ਹਾਲ ਵਿੱਚ ਆਯੋਜਿਤ ਕੀਤਾ ਗਿਆ ਸੀ। ਉਨ੍ਹਾਂ ਨੇ ਸੰਗੀਤਕਾਰ, ਮਾਰਕੀਟ ਸਟਾਲ, ਰੀਡਿੰਗ ਅਤੇ ਲਾਈਵ ਸੰਗੀਤ 'ਤੇ ਡਾਂਸ ਕੀਤਾ ਸੀ। ਉਦੋਂ ਤੋਂ, ਮੈਲਬੌਰਨ ਵਿੱਚ ਲੈਸਬੀਅਨ ਭਾਈਚਾਰੇ ਨੇ ਇਹ ਦਿਨ ਜਾਂ ਤਾਂ 8 ਅਕਤੂਬਰ ਨੂੰ ਜਾਂ ਇਸ ਦੇ ਆਸਪਾਸ ਮਨਾਇਆ ਹੈ। ਲੈਸਬੀਅਨ ਹੁਣ ਕਮਿਊਨਿਟੀ ਨੂੰ ਉਹਨਾਂ ਚੈਰਿਟੀਆਂ ਲਈ ਦਾਨ ਕਰਨ ਲਈ ਕਹਿੰਦੇ ਹਨ ਜੋ ਲੈਸਬੀਅਨ ਔਰਤਾਂ ਦੀ ਸਹਾਇਤਾ ਕਰਦੀਆਂ ਹਨ।[2]
ਏਕੋਨ, ਇੱਕ ਐਲ.ਜੀ.ਬੀ.ਟੀ.ਕਿਉ. ਹੈਲਥ ਪ੍ਰਮੋਸ਼ਨ ਸੰਸਥਾ ਜੋ ਕਿ ਨਿਊ ਸਾਊਥ ਵੇਲਜ਼ ਵਿੱਚ ਅਧਾਰਿਤ ਐਚ.ਆਈ.ਵੀ. ਦੀ ਰੋਕਥਾਮ ਅਤੇ ਸਹਾਇਤਾ ਵਿੱਚ ਮੁਹਾਰਤ ਰੱਖਦੀ ਹੈ, ਇਸ ਨੇ ਇਸ ਦਿਨ ਦੀ ਵਰਤੋਂ ਆਪਣੀ ਲੈਸਬੀਅਨ ਹੈਲਥ ਰਣਨੀਤੀ ਨੂੰ ਸ਼ੁਰੂ ਕਰਨ ਲਈ ਕੀਤੀ।[3]
'ਲੈਸਬੀਅਨ ਓਨ ਦ ਲੂਜ਼' ਨੇ ਆਪਣੀ 20ਵੀਂ ਵਰ੍ਹੇਗੰਢ ਮਨਾਉਣ ਲਈ 8 ਅਕਤੂਬਰ ਦੀ ਵਰਤੋਂ ਕੀਤੀ ਹੈ।
ਲੈਸਬੀਅਨ ਵਿਜ਼ੀਬਿਲਟੀ ਡੇ
ਸੋਧੋਅੰਤਰਰਾਸ਼ਟਰੀ ਲੈਸਬੀਅਨ ਦਿਵਸ ਲੈਸਬੀਅਨ ਵਿਜ਼ੀਬਿਲਟੀ ਡੇ ਨਾਲ ਵੀ ਜੁੜਿਆ ਹੋਇਆ ਹੈ, ਜੋ ਕਿ 26 ਅਪ੍ਰੈਲ ਨੂੰ ਆਯੋਜਿਤ ਕੀਤਾ ਜਾਂਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸਨੂੰ 2008 ਵਿੱਚ ਸ਼ੁਰੂ ਕੀਤਾ ਗਿਆ ਸੀ। ਇੱਕ ਦਿਨ ਜੋ ਲੈਸਬੀਅਨ ਰੋਲ ਮਾਡਲਾਂ ਨੂੰ ਉਨ੍ਹਾਂ ਮੁੱਦਿਆਂ ਪ੍ਰਤੀ ਜਾਗਰੂਕਤਾ ਲਿਆਉਣ ਦੀ ਆਗਿਆ ਦਿੰਦਾ ਹੈ ਜਿਨ੍ਹਾਂ ਦਾ ਉਹ ਸਾਹਮਣਾ ਕਰਦੇ ਹਨ।
ਹਵਾਲੇ
ਸੋਧੋ- ↑ Magazine, express (2020-10-09). "World Celebrates International Lesbian Day". express Magazine (in ਅੰਗਰੇਜ਼ੀ (ਅਮਰੀਕੀ)). Retrieved 2022-05-09.
- ↑ "International Lesbian Day". LGBTIQ+ Health Australia. Retrieved 2022-05-04.
- ↑ Checkiday. "It's International Lesbian Day!". Checkiday.com (in ਅੰਗਰੇਜ਼ੀ). Retrieved 2022-05-09.