ਅੰਦਰੂਨ ਲਾਹੌਰ
(ਅੰਦਰੂਨ ਸ਼ਹਿਰ ਤੋਂ ਮੋੜਿਆ ਗਿਆ)
ਅੰਦਰੂਨ ਲਹੌਰ ਜਿਸ ਨੂੰ ਪੁਰਾਣਾ ਲਹੌਰ ਜਾਂ ਅੰਦਰੂਨ ਸ਼ਹਿਰ (ਸ਼ਾਹਮੁਖੀ: اندرون شہر) ਵੀ ਆਖਿਆ ਜਾਂਦਾ ਹੈ, ਪਾਕਿਸਤਾਨ ਪੰਜਾਬ ਦੇ ਸ਼ਹਿਰ ਲਹੌਰ ਦਾ ਮੁਗ਼ਲ ਕਾਲ ਦੌਰਾਨ ਵਗਲਿਆ ਹੋਇਆ ਹਿੱਸਾ ਹੈ। ਇਹ ਸ਼ਹਿਰ ਦੇ ਪੱਛਮੀ ਹਿੱਸੇ ਵਿੱਚ ਸਥਿਤ ਹੈ।
ਅੰਦਰੂਨ ਲਾਹੌਰ
اندرون شہر | |
---|---|
ਦੇਸ਼ | ਪਾਕਿਸਤਾਨ |
ਪ੍ਰਾਂਤ | ਪੰਜਾਬ |
ਸਿਟੀ | ਲਾਹੌਰ |
ਯੂਨੀਅਨ ਕੌਂਸਲਾਂ | UC-27, UC-28, UC-29, UC-30 |
ਮੁੱਢ
ਸੋਧੋਅਸਲੀ ਲਾਹੌਰ ਦੇ ਮੁਢ ਅਨਿਸਚਿਤ ਹਨ। ਲਾਹੌਰ ਕਿਲ੍ਹੇ ਵਿੱਚ ਪੁਰਾਤੱਤਵ ਰਿਪੋਰਟ ਦੀ ਕਾਰਬਨ ਡੇਟਿੰਗ ਸਬੂਤ ਦੇ ਅਨੁਸਾਰ, ਇਹਦਾ ਆਰੰਭਿਕ ਸਮਾਂ 2000 ਈਸਵੀ ਪੂਰਵ ਹੋ ਸਕਦਾ ਹੈ। ਇਸ ਦੇ ਇਤਿਹਾਸ ਦੌਰਾਨ ਲਾਹੌਰ ਦੇ ਬਹੁਤ ਸਾਰੇ ਨਾਮ ਸੀ।ਮੁਹੱਲਾ ਮੌਲੀਆਂ ਅਸਲੀ ਲਾਹੌਰ ਦੀਆਂ ਦੋ ਸਭ ਤੋਂ ਸੰਭਾਵਿਤ ਮੂਲ ਟਿਕਾਣਿਆਂ ਵਿਚੋਂ ਇੱਕ ਹੈ। ਲਾਹੌਰੀ ਗੇਟ ਦੇ ਅੰਦਰ ਸੂਤਰ ਮੰਡੀ ਨੂੰ ਮੁਹੱਲਾ ਚੇਲੀਆਂਵਾਲਾ ਹੱਮਾਮ ਕਿਹਾ ਜਾਂਦਾ ਸੀ, ਜਿਹੜਾ ਚੌਕ ਚਾਲਕਾ ਦੇ ਐਨ ਕੋਲ ਮਛਲੀ ਹਾਤਾ ਗੁਲਜ਼ਾਰ ਵਿੱਚ ਸਥਿਤ ਹੈ।