ਪੰਜਾਬ, ਪਾਕਿਸਤਾਨ

ਪਾਕਿਸਤਾਨ ਦਾ ਸੂਬਾ (ਪ੍ਰਾਂਤ)

ਪੰਜਾਬ ਪਾਕਿਸਤਾਨ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤ‍ਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਭਾਰਤ ਵਿੱਚ ਹੈ। ਪੰਜਾਬ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਪੰਜ ਪਾਣੀ ਜਿਸ ਦਾ ਸ਼ਾਬਦਿਕ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ। ਇਹ ਪੰਜ ਦਰਿਆ ਹਨ:ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ ਆਦਿ।

ਪੰਜਾਬ
پنجاب, ਪੰਜਾਬ
ਗਣਰਾਜ-ਏ-ਪੰਜਾਬ
Counter-clockwise from top left: ਚਨਾਬ ਦਰਿਆ, ਲਹੌਰ ਕਿਲ੍ਹਾ, ਨਨਕਾਣਾ ਸਾਹਿਬ, ਫ਼ੈਸਲਾਬਾਦ, ਨੂਰ ਮਹਿਲ - ਬਹਾਵਲਪੁਰ, ਵਜ਼ੀਰ ਖਾਂ ਮਸਜਿਦ - ਲਹੌਰ.
Flag of ਪੰਜਾਬOfficial seal of ਪੰਜਾਬ
ਪੰਜਾਬ ਦੀ ਪਾਕਿਸਤਾਨ ਵਿੱਚ ਸਥਿਤੀ
ਪੰਜਾਬ ਦੀ ਪਾਕਿਸਤਾਨ ਵਿੱਚ ਸਥਿਤੀ
ਪੰਜਾਬ, ਪਾਕਿਸਤਾਨ ਦਾ ਨਕਸ਼ਾ
ਪੰਜਾਬ, ਪਾਕਿਸਤਾਨ ਦਾ ਨਕਸ਼ਾ
Countryਪਾਕਿਸਤਾਨ
ਸਥਾਪਤ੧ ਸਾਉਣ ੪੮੫
ਰਾਜਧਾਨੀਲਹੌਰ
ਸਭ ਤੋਂ ਵੱਡਾ ਸ਼ਹਿਰਲਹੌਰ
ਸਰਕਾਰ
 • ਕਿਸਮਪ੍ਰਾਂਤ
 • ਬਾਡੀProvincial Assembly
 • GovernorChaudhary Muhammad Sarwar (PML N)
 • Chief MinisterShahbaz Sharif (PML-N)
 • High CourtLahore High Court
ਖੇਤਰ
 • ਕੁੱਲ205,344 km2 (79,284 sq mi)
ਆਬਾਦੀ
 (੫੪੬)
 • ਕੁੱਲ੨੦ ਕਰੋੜ
ਸਮਾਂ ਖੇਤਰਯੂਟੀਸੀ+੫ (PKT)
ISO 3166 ਕੋਡਪਬ-ਪਕ
Main Language(s)ਪੰਜਾਬੀ (ਰਾਸ਼ਟਰੀ)
Other languagesਪਸ਼ਤੋ, ਬਲੋਚੀ
Assembly seats371[1]
Districts36
Tehsils/Towns127
ਵੈੱਬਸਾਈਟwww.punjab.gov.pk
ਇਹ ਲੇਖ ਪਾਕਿਸਤਾਨ ਦੇ ਪੰਜਾਬ ਰਾਜ ਦੇ ਬਾਰੇ ਹੈ। ਵੱਡੇ ਪੰਜਾਬ ਖੇਤਰ ਦੇ ਲੇਖ ਲਈ ਪੰਜਾਬ ਖੇਤਰ ਵੇਖੋ। ਭਾਰਤ ਦੇ ਪੰਜਾਬ ਰਾਜ ਦੇ ਲੇਖ ਲਈ ਪੰਜਾਬ (ਭਾਰਤ) ਵੇਖੋ।

ਇਸਦੀ ਰਾਜਧਾਨੀ ਲਹੌਰ ਹੈ। ਇਸ ਸੂਬੇ ਦਾ ਰਕਬਾ 205,344 km² ਦਾ ਹੈ। ਇਸ ਸੂਬੇ ਨੂੰ 36 ਜ਼ਿਲੇਯਾਂ ਚ ਵੰਡਿਆ ਗਿਆ ਹੈ।

ਪੰਜਾਬ ਪਾਕਿਸਤਾਨ ਦਾ ਲੋਕ ਗਿਣਤੀ ਦੇ ਸਾਆਬ ਨਾਲ ਸਬ ਤੋਂ ਵੱਡਾ ਸੂਬਾ ਏ। ਇਹਦਾ ਰਾਜਗੜ੍ਹ ਲਹੌਰ ਏ। ਪੰਜਾਬ ਦੇ ਉੱਤਰ ਵਿੱਚ ਕਸ਼ਮੀਰ ਤੇ ਜ਼ਿਲ੍ਹਾ ਇਸਲਾਮ ਆਬਾਦ, ਚੜ੍ਹਦੇ ਵਿੱਚ ਹਿੰਦੁਸਤਾਨ, ਦੱਖਣ ਵਿੱਚ ਸੂਬਾ ਸਿੰਧ, ਲਹਿੰਦੇ ਵਿੱਚ ਸੂਬਾ ਸਰਹੱਦ ਤੇ ਦੱਖਣੀ ਲੈਂਦੇ ਵਿੱਚ ਸੂਬਾ ਬਲੋਚਿਸਤਾਨ ਨੇਂ।

ਪੰਜਾਬ ਹੜੱਪਾ ਰਹਿਤਲ ਦਾ ਗੜ੍ਹ ਰਿਹਾ ਏ। ਇਹ ਇਨਸਾਨਾਂ ਦੀਆਂ ਪੁਰਾਣੀਆਂ ਰਹਿਤਲਾਂ ਵਿਚੋਂ ਇੱਕ ਏ।

ਪੰਜਾਬ ਵਿੱਚ ਪੰਜਾਬੀ ਬੋਲੀ ਜਾਂਦੀ । ਬੋਲ ਪੰਜਾਬ ਦੋ ਬੋਲਾਂ ਪੰਜ ਤੇ ਆਬ ਨਾਲ ਮਿਲ ਕੇ ਬਣਿਆ ਏ। ਪੰਜ ਪੰਜਾਬੀ ਵਿੱਚ ਤੇ ਫ਼ਾਰਸੀ ਵਿੱਚ 5 ਨੂੰ ਕਿਹੰਦੇ ਨੇ ਤੇ ਆਬ ਫ਼ਾਰਸੀ ਵਿੱਚ ਪਾਣੀ ਨੂੰ। ਤੈ ਇੰਜ ਏ ਬੰਦਾ ਏ ਪੰਜ ਦਰਿਆਵਾਂ ਦਾ ਦੇਸ। ਪੁਰਾਣੇ ਵੇਲੇ ਵਿੱਚ ਇਹਨੂੰ ਸਪਤ ਸੰਧੂ ਵੀ ਕਿਹੰਦੇ ਸਨ ਯਾਨੀ ਸਤ ਦਰਿਆਵਾਂ ਦਾ ਦੇਸ ਏ ਦਰਿਆ ਜਿਹਨਾਂ ਦੀ ਵਜ੍ਹਾ ਤੋਂ ਇਸ ਦੇਸ ਦਾ ਨਾਂ ਸਪਤ ਸੰਧੂ ਪਿਆ ਉਹ ਇਹ ਨੇ ਸਿੰਧ, ਜੇਹਲਮ, ਚਨਾਬ, ਰਾਵੀ, ਸਤਲੁਜ, ਬਿਆਸ। 1947 ਵਿਚਿ ਪੰਜਾਬ ਨੂੰ ਦੋ ਅੰਗਾਂ ਵਿੱਚ ਵੰਡ ਦਿੱਤਾ ਗਿਆ ਏਦਾ ਵੱਡਾ ਟੁਕੜਾ ਪਾਕਿਸਤਾਨ ਵਿੱਚ ਆਗਿਆ ਤੇ ਏਦਾ ਨਿੱਕਾ ਤੇ ਚੜ੍ਹਦੇ ਪਾਸੇ ਦਾ ਟੋਟਾ ਹਿੰਦੁਸਤਾਨ ਨਾਲ ਮਿਲ ਗਿਆ। ਪਾਕਿਸਤਾਨੀ ਪੰਜਾਬ ਆਪਣੀ ਹੁਣ ਦੀ ਮੂਰਤ ਵਿੱਚ 1972 ਨੂੰ ਆਇਆ।

ਭੂਗੋਲ

ਸੋਧੋ

1.ਉੱਤਰ ਦਾ ਪਠਾਰ 2.ਮੁਰੀ ਦਾ ਪਹਾੜੀ ਇਲਾਕ਼ਾ 3. ਮੈਦਾਨੀ ਹਿੱਸਾ 4. ਚੋਲਿਸਤਾਨ ਦਾ ਰੇਗਿਸਤਾਨ ਸੂਬਾ ਪੰਜਾਬ ਦੱਖਣੀ ਏਸ਼ੀਆ ਦੇ ਉੱਤਰ-ਪੱਛਮ ਵੱਲ ਹੈ। ਇਸ ਦਾ ਥਾਂ 205,344 ਮੁਰੱਬਾ ਕਿਲੋਮੀਟਰ ਹੁੰਦੇ ਹੋਏ ਬਲੋਚਿਸਤਾਨ ਤੋਂ ਬਾਅਦ ਇਹ ਪਾਕਿਸਤਾਨ ਦਾ ਸਬ ਤੋਂ ਵੱਡਾ ਸੂਬਾ ਹੈ। ਤਾਰੀਖ਼ੀ ਸ਼ਹਿਰ ਲਹੌਰ ਪੰਜਾਬ ਦਾ ਦਾਰੁਲ ਹਕੂਮਤ ਏ। ਵੱਡੇ ਪੰਜਾਬ 6 ਦਰਿਆ ਬਿਆਸ, ਚਨਾਬ, ਸਤਲੁਜ, ਰਾਵੀ, ਜੇਹਲਮ ਅਤੇ ਸਿੰਧ ਹਨ ਜਿਹੜੇ ਕਿ ਉੱਤਰ ਤੋਂ ਦੱਖਣ ਵੱਲ ਵਗਦੇ ਹਨ। ਪੰਜਾਬ ਵਿੱਚ ਦੇਸ਼ ਦੀ 62 % ਆਬਾਦੀ ਵਸਦੀ ਹੈ। ਪੰਜਾਬ ਪਾਕਿਸਤਾਨ ਦਾ ਇਕੋ ਉਹ ਸੂਬਾ ਏ ਜਿਹੜਾ ਕਿ ਸੂਬਾ ਸਿੰਧ, ਸੂਬਾ ਬਲੋਚਿਸਤਾਨ, ਆਜ਼ਾਦ ਕਸ਼ਮੀਰ ਤੇ ਸੂਬਾ ਸਰਹੱਦ ਨਾਲ ਜੁੜਦਾ ਏ। ਪਾਕਿਸਤਾਨ ਦਾ ਦਾਰੁਲ ਹਕੂਮਤ ਇਸਲਾਮ ਆਬਾਦ ਪੰਜਾਬ ਦੇ ਜ਼ਿਲ੍ਹਾ ਰਾਵਲਪਿੰਡੀ ਤੋਂ ਵੱਖਰੀਆਂ ਕਰ ਕੇ ਦਾਰੁਲ ਹਕੂਮਤ ਬਣਾਇਆ ਗਿਆ ਸੀ। ਪੰਜਾਬ ਨੂੰ ਆਮ ਤੌਰ 'ਤੇ 3 ਜੁਗ਼ਰਾਫ਼ੀਆਈ ਇਲਾਕਿਆਂ ਵਿੱਚ ਵੰਡਿਆ ਜਾ ਸਕਦਾ ਏ: ਪੋਠੋਹਾਰ ਦਾ ਉੱਚਾ ਨੀਵਾਂ ਤੇ ਪਹਾੜੀ ਇਲਾਕਾ, ਥਲ ਦਾ ਰੇਤਲਾ ਇਲਾਕਾ ਤੇ ਪੰਜਾਬ ਦਾ ਮੈਦਾਨੀ ਇਲਾਕਾ। ਪੰਜਾਬ ਦੁਨੀਆ ਦੇ ਕੁਝ ਬਹੁਤ ਜ਼ਰਖ਼ੇਜ਼ ਇਲਾਕਿਆਂ ਚੋਂ ਇੱਕ ਹੈ। ਪੰਜਾਬ ਦੇ ਸ਼ਮਾਲ ਵਿੱਚ ਮਰੀ ਤੇ ਪਤਰੀਆਟਾ ਦੇ ਪਹਾੜ 7000 ਫ਼ੁੱਟ ਤੋਂ ਉੱਚੇ ਹਨ।

ਪੰਜਾਬ ਵਿੱਚ 8 ਕਰੋੜ ਦੇ ਨੇੜੇ ਲੋਕ ਵਸਦੇ ਨੇਂ। ਪਾਕਿਸਤਾਨ ਦੀ ਅੱਧੀ ਤੋਂ ਬਹੁਤੀ ਲੋਕ ਗਿਣਤੀ ਇੱਥੇ ਏ। ਸਦੀਆਂ ਤੋਂ ਲੋਕ ਅਮਨ ਚੈਨ ਤੇ ਚੰਗੇ ਖਾਣ ਪੀਣ ਲਈ ਪੰਜਾਬ ਦੇ ਆਲ ਦੁਆਲੇ ਦੇ ਥਾਂਵਾਂ ਕਸ਼ਮੀਰ, ਅਫ਼ਗ਼ਾਨਿਸਤਾਨ, ਬਲੋਚਿਸਤਾਨ, ਈਰਾਨ, ਅਰਬ ਤੇ ਮੁੱਢਲੇ ਏਸ਼ੀਆ ਤੋਂ ਇੱਥੇ ਆਉਂਦੇ ਰਹੇ ਤੇ ਪੰਜਾਬ ਦੀ ਰਹਿਤਲ ਵਿੱਚ ਰਚ ਵਸ ਗਏ। ਪਰ ਇਸ ਦੇ ਬਾਵਜੂਦ ਪੰਜਾਬ ਦੀ ਅਕਸਰੀਤੀ ਲੋਕ ਆਰੀਆ ਨੇਂ। 95% ਦੇ ਨੇੜੇ ਲੋਕ ਸੁਣੀ ਮੁਸਲਮਾਨ ਨੇਂ।

ਮਾਂ ਬੋਲੀ ਪੰਜਾਬੀ ਪੰਜਾਬ ਵਿੱਚ ਬੋਲੀ ਜਾਣ ਵਾਲੀ ਬੋਲੀ ਪੰਜਾਬੀ ਏ। ਇਹਦਾ ਜੋੜ ਹਿੰਦ ਆਰੀਆ ਬੋਲੀਆਂ ਦੇ ਟੱਬਰ ਤੋਂ ਏ। ਪੰਜਾਬੀ ਬੋਲੀ ਸ਼ਾਹਮੁਖੀ ਲਿਪੀ ਵਿੱਚ ਲਿਖੀ ਪੜ੍ਹੀ ਜਾਂਦੀ ਏ। ਪੰਜਾਬੀ ਤੇ ਫਾਰਸੀ ਸਰਕਾਰੀ ਨਾਪ ਤੇ ਵਰਤੀਆਂ ਜਾਂਦੀਆਂ ਨੇਂ।

ਰੁੱਤ

ਸੋਧੋ

ਪੰਜਾਬ ਦੀ ਰੁੱਤ ਗਰਮੀਆਂ ਚ ਗਰਮ ਤੋਂ ਸਖ਼ਤ ਗਰਮ ਹੁੰਦੀ ਐ ਤੇ ਸਰਦੀਆਂ ਚ ਸਕੀ ਸਰਦੀ ਪੈਂਦੀ ਏ। 15 ਜੁਲਾਈ ਤੋਂ ਦੋ ਮਾਈਨੀਆਂ ਤੱਕ ਸਾਵਣ ਭਾਦੋਂ ਦੀਆਂ ਬਾਰਿਸ਼ਾਂ ਹੁੰਦਿਆਂ ਨੇਂ। ਨਵੰਬਰ, ਦਸੰਬਰ, ਜਨਵਰੀ ਤੇ ਫ਼ਰਵਰੀ ਠੰਢੇ ਮਾਇਨੇ ਨੇਂ। ਮਾਰਚ ਦੇ ਅੱਧ 'ਚ ਬਸੰਤ ਆ ਜਾਂਦੀ ਏ। ਮਈ ਜੂਨ ਜੁਲਾਈ ਅਗਸਤ ਜੋਖੀ ਗਰਮੀ ਦੇ ਮਾਇਨੇ ਨੇਂ।

ਤਾਰੀਖ਼

ਸੋਧੋ

ਦੇਸ ਪੰਜਾਬ ਹਜ਼ਾਰਾਂ ਸਾਲਾਂ ਤੋਂ ਵਸ ਰਿਹਾ ਏ। ਪੋਠੋਹਾਰ ਵਿੱਚ ਸਵਾਂ ਦਰਿਆ ਦੇ ਕੰਡੇ ਤੇ ਪੱਥਰ ਦੇ ਵੇਲੇ ਦੇ ਇਨਸਾਨ ਦੇ ਰਹਿਣ ਦੇ ਨਿਸ਼ਾਨ ਮਿਲੇ ਨੇਂ। ਹੜੱਪਾ ਰਹਿਤਲ ਇਨਸਾਨ ਦੀਆਂ ਕੁਝ ਪੁਰਾਣੀਆਂ ਰਹਿਤਲਾਂ ਵਿਚੋਂ ਇੱਕ ਏ। ਇਹ ਦਰਿਆਵਾਂ ਦੇ ਕੰਡੇ ਤੇ ਵਸੀ ਇਹਦਾ ਵੱਡਾ ਨਗਰ ਹੜੱਪਾ ਜ਼ਿਲ੍ਹਾ ਸਾਹੀਵਾਲ ਵਿੱਚ ਸੀ। ਸੁੱਤੀ ਕੱਪੜਾ ਸ਼ੁਕਰ ਖੰਡ ਸ਼ਤਰੰਜ ਦੀ ਖੇਡ ਇਸ ਰਹਿਤਲ ਦੀਆਂ ਸਾਰੇ ਜੱਗ ਨੂੰ ਸੁਗ਼ਾਤਾਂ ਨੇਂ। ਸਾੜ੍ਹੇ ਤਿਨ ਹਜ਼ਾਰ ਵਰ੍ਹੇ ਪਹਿਲਾਂ ਇੱਥੇ ਆਰੀਆ ਆਏ ਤੇ ਇੱਕ ਨਵੀਂ ਰਹਿਤਲ ਦੀ ਨਿਊ ਪਈ ਜਿਹਦੇ ਵਿੱਚ ਪੁਰਾਣੀ ਰਹਿਤਲ ਦੀਆਂ ਖ਼ੂਬੀਆਂ ਵੀ ਹੈ ਸਨ ਆਰੀਆਵਾਂ ਨੇ ਵੇਦ ਤੇ ਗਨਧਾਰਾ ਰਹਿਤਲਾਂ ਚਲਾਈਆਂ। ਆਰੀਆਵਾਂ ਦੀ ਬੋਲੀ ਸੰਸਕ੍ਰਿਤ ਪੰਜਾਬ ਵਿੱਚ ਈ ਆਪਣੀ ਵਿਦਿਆ ਹਾਲਤ ਵਿੱਚ ਆਈ। ਸੰਸਕ੍ਰਿਤ ਦਾ ਵੱਡਾ ਸਕਾਲਰ ਪਾਣਿਨੀ ਪੰਜਾਬ ਦਾ ਈ ਰਹਿਣ ਵਾਲਾ ਸੀ। ਹਿੰਦੂਆਂ ਦੀ ਮੁਕੱਦਸ ਕਿਤਾਬ ਰਿਗ ਵੇਦ ਪੰਜਾਬ ਵਿੱਚ ਈ ਲਿਖੀ ਗਈ।

ਹੜੱਪਾ ਰਹਿਤਲ/ਸੱਭਿਆਚਾਰ

ਸੋਧੋ

ਜੱਗ ਦੀ ਇੱਕ ਪੁਰਾਣੀ ਰਹਿਤਲ ਹੜੱਪਾ ਰਹਿਤਲ ਪੰਜਾਬ ਵਿੱਚ ਹੋਈ। ਜ਼ਿਲ੍ਹਾ ਸਾਹੀਵਾਲ ਦਾ ਹੜੱਪਾ ਸ਼ਹਿਰ ਇਸ ਸੱਭਿਆਚਾਰ ਦਾ ਵੱਡਾ ਨਗਰ ਸੀ। ਦਿਸ ਪੰਜਾਬ ਦੇ ਉਤਲੇ ਲੈਂਦੇ ਪਾਸੇ ਦੇ ਥਾਂਵਾਂ ਵਿੱਚ ਗਾੰਧਾਰ ਰਹਿਤਲ ਵੀ ਪੁੰਗਰ ਦੀ ਰਈ। ਇਸ ਰਹਿਤਲ ਦੀ ਬੋਲੀ ਹਿੰਦਕੋ ਪੰਜਾਬੀ ਦੀ ਹੀ ਇੱਕ ਬੋਲੀ ਏ ਜਿਹੜੀ ਹਜੇ ਵੀ ਗਨਧਾਰਾ ਦੇ ਥਾਂਵਾਂ ਚ ਬੋਲੀ ਜਾਂਦੀ ਏ।

ਅਰਬ ਹਮਲਾ

ਸੋਧੋ

ਬਿਨੁ ਅਮੀਆ ਦੇ ਖ਼ਲੀਫ਼ਾ ਵਲੀਦ ਬਣ ਅਬਦਾਲਮਾਲਕ ਦੇ ਵੇਲੇ ਵਿੱਚ 711-12 ਵਿੱਚ ਉਹਦੇ ਇੱਕ ਸਰਦਾਰ ਮੁਹੰਮਦ ਬਿਨ ਕਾਸਿਮ ਨੇ ਇਸ ਇਲਾਕੇ ਤੇ ਹਮਲਾ ਕੀਤਾ ਤੇ ਸਿੰਧ, ਬਲੋਚਿਸਤਾਨ, ਸੂਬਾ ਸਰਹੱਦ ਤੇ ਅੱਧਾ ਪੰਜਾਬ ਬਿਨੁ ਅਮੀਆ ਦੀ ਰਿਆਸਤ ਦਾ ਹਿੱਸਾ ਬਣ ਗਿਆ ਤੇ ਪੰਜਾਬ ਦਾ ਤਾਅਲੁੱਕ ਮਗ਼ਰਿਬੀ ਏਸ਼ੀਆ ਨਾਲ ਜੋੜ ਗਿਆ।

ਪੰਜਾਬ ਦੀ ਆਰਥਿਕਤਾ

ਸੋਧੋ

ਪੰਜਾਬ ਦਾ ਮੁੱਢ ਤੋਂ ਹੀ ਕੌਮੀ ਮਈਸ਼ਤ ਵਿੱਚ ਸਬ ਤੋਂ ਵੱਡਾ ਹੱਸਾ ਰਿਆ ਏ. 1972 ਤੂੰ ਲੈ ਕੇ ਹੁਣ ਤੈਂ ਪੰਜਾਬ ਦੀ ਮਈਸ਼ਤ ਚਾਰ ਗੁਨਾਹ ਵਿਧੀ ਏ. ਤੇ ਪੰਜਾਬ ਦਾ ਮੁਲਕੀ ਮਈਸ਼ਤ ਵਿੱਚ %51 ਤੋਂ %58 ਹਿੱਸਾ ਰਿਆ ਏ. ਮਈਸ਼ਤ ਦਾ ਬੋਤਾ ਹਿੱਸਾ ਖੇਤੀ ਤੇ ਸਰਵਿਸ ਵਾਲੇ ਪਾਸੇ ਏ.ਸਨਅਤੀ ਮੈਦਾਨ ਵਿੱਚ ਵੀ ਸਾਰੀਆਂ ਸੂਬਿਆਂ ਅੱਗੇ ਏ. 2002 ਤੂੰ 2008 ਤੱਕ ਤਰੱਕੀ ਦੀ ਸ਼ਰਾ %8 ਤੋਂ 8% ਤੱਕ ਸੀ. ਸਮੁੰਦਰ ਦੇ ਕੁੰਡਾ ਨਾ ਕਰ ਕੇ ਵੀ ਈਦੀ ਕੱਪੜਾ, ਖੇਡਾਂ ਦਾ ਸਾਮਾਨ, ਜਰਾਹੀ ਦੇ ਆਲਾਤ, ਬੁਰਕੀ ਆਲਾਤ, ਮਸ਼ਿਨਰੀ, ਸੀਮਿੰਟ, ਖਾਦ, ਆਈ ਟੀ ਤੇ ਜ਼ਰੱਈ ਆਲਾਤ ਦੀ ਸਨਾਤ ਦਾ ਮਰਕਜ਼ ਏ. ਇੱਥੇ ਪਾਕਿਸਤਾਨ ਦੀ %90 ਕਾਗ਼ਜ਼ ਤੇ ਕਾਗ਼ਜ਼ੀ ਗੱਤੇ %81 ਖਾਦ ਤੇ %70 ਚੀਨੀ ਦੀ ਸਨਅਤੀ ਪੈਦਾਵਾਰ ਹੁੰਦੀ ਏ.

ਹੋਰ ਪੜ੍ਹੋ

ਸੋਧੋ

ਬਾਹਰੀ ਕੜੀਆਂ

ਸੋਧੋ

ਹਵਾਲੇ

ਸੋਧੋ
  1. "Provincial Assembly – Punjab". Archived from the original on 2009-02-01. Retrieved 2015-02-15. {{cite web}}: Unknown parameter |dead-url= ignored (|url-status= suggested) (help)