ਅੰਨਾ ਅਖ਼ਮਾਤੋਵਾ
ਅੱਨਾ ਐਂਦਰੀਏਵਨਾ ਗੋਰੇਨਕੋ (ਰੂਸੀ: Lua error in package.lua at line 80: module 'Module:Lang/data/iana scripts' not found.; IPA: [ˈanə ɐnˈdrʲejɪvnə gɐˈrʲenkə] ( ਸੁਣੋ); Lua error in package.lua at line 80: module 'Module:Lang/data/iana scripts' not found.) (23 ਜੂਨ 1889 – 5 ਮਾਰਚ 1966), ਕਲਮੀ ਨਾਮ ਅੱਨਾ ਅਖਮਾਤੋਵਾ ਵਜੋਂ ਜਾਣੀ ਜਾਂਦੀ (Lua error in package.lua at line 80: module 'Module:Lang/data/iana scripts' not found., IPA: [ɐxˈmatəvə]),ਰੂਸੀ ਸਾਹਿਤ ਦੇ ਸਭ ਤੋਂ ਮੰਨੇ ਪ੍ਰਮੰਨੇ ਲੇਖਕਾਂ ਵਿੱਚੋਂ ਇੱਕ ਆਧੁਨਿਕ ਰੂਸੀ ਸ਼ਾਇਰਾ, ਸੀ।[1]
ਅੰਨਾ ਅਖ਼ਮਾਤੋਵਾ |
---|
ਜ਼ਿੰਦਗੀ ਅਤੇ ਪਰਿਵਾਰ
ਸੋਧੋਅਖ਼ਮਾਤੋਵਾ ਦਾ ਜਨਮ ਓਡੇਸਾ ਦੇ ਕਾਲੇ ਸਾਗਰ ਦੇ ਨੇੜੇ ਪੋਰਟ, ਬੋਲ਼ਸੋਏ ਵਿਖੇ ਪੈਦਾ ਹੋਇਆ ਸੀ। ਉਸ ਦੇ ਪਿਤਾ, ਐਂਦਰੀ ਐਂਦਰੀਏਵਨਾ ਗੋਰੇਨਕੋ, ਇੱਕ ਨੇਵਲ ਇੰਜੀਨੀਅਰ ਸੀ, ਅਤੇ ਉਸ ਦੀ ਮਾਤਾ ਦਾ ਨਾਮ ਇੰਨਾ ਏਰਾਜ਼ਮੋਵਨਾ ਸੀ। ਦੋਨੋਂ ਰੂਸੀ ਕੁਲੀਨ ਘਰਾਣਿਆਂ ਵਿੱਚੋਂ ਸਨ। ਅਖ਼ਮਾਤੋਵਾ ਲਿਖਦੀ ਹੈ:
ਮੇਰੇ ਵੱਡੇ ਪਰਿਵਾਰ ਵਿੱਚ ਕੋਈ ਵੀ ਕਵਿਤਾ ਨਹੀਂ ਸੀ ਲਿਖਦਾ, ਐਪਰ ਪਹਿਲੀ ਰੂਸੀ ਔਰਤ ਕਵੀ, ਅੰਨਾ ਬੁਨੀਨਾ, ਮੇਰੇ ਦਾਦਾ ਏਰਾਸਮ ਇਵਾਨਯਿਕ ਸਤੋਗੋਵ ਦੀ ਆਂਟ ਸੀ। ਸਤੋਗੋਵ ਮਾਸਕੋ ਸੂਬੇ ਦੇ ਮੋਜ਼ਾਈਸਕ ਖੇਤਰ ਵਿੱਚ ਨਿਰਮਾਣ ਜਿਹੇ ਜ਼ਮੀਦਾਰ ਸਨ। ਉਹ ਪੋਸਾਦਨਿਤਸਾ ਮਾਰਫਾ ਦੇ ਜ਼ਮਾਨੇ ਦੌਰਾਨ ਹੋਏ ਵਿਦਰੋਹ ਦੇ ਬਾਅਦ ਇੱਥੇ ਚਲੇ ਗਏ ਸਨ। ਨੋਵਾਗਰਾਦ ਵਿੱਚ ਉਹ ਇੱਕ ਅਮੀਰ ਅਤੇ ਉੱਘਾ ਪਰਿਵਾਰ ਸੀ। ਮੇਰੇ ਪੂਰਵਜ, ਖਾਨ ਅਖਮਾਤ ਨੂੰ ਇੱਕ ਭਾੜੇ ਦੇ ਰੂਸੀ ਕਾਤਲ ਨੇ ਉਸਦੇ ਤੰਬੂ ਵਿੱਚ ਇੱਕ ਰਾਤ ਕਤਲ ਕਰ ਦਿੱਤਾ ਸੀ। ਕਰਾਮਜ਼ੀਨ ਸਾਨੂੰ ਦੱਸਦੀ ਹੈ ਕਿ ਇਹ ਘਟਨਾ ਰੂਸ ਤੇ ਮੰਗੋਲ ਜੂਲੇ ਦੇ ਅੰਤ ਦੀ ਲਖਾਇਕ ਹੈ। [...] ਇਹ ਸਭ ਜਾਣਦੇ ਸਨ ਕਿ ਇਹ ਅਖਮਾਤ ਚੰਗੇਜ਼ ਖ਼ਾਨ ਦੇ ਘਰਾਣੇ ਦਾ ਸੀ। ਅਠਾਰਵੀਂ ਸਦੀ ਵਿਚ, ਅਖਮਾਤੋਵ ਰਾਜਕੁਮਾਰੀਆਂ ਵਿੱਚੋਂ ਇੱਕ - ਪਰਾਸਕੋਵੀਆ ਯੇਗੋਰੋਵਨਾ ਦਾ ਵਿਆਹ ਸਿਮਬਰਿਕਸ ਦੇ ਇੱਕ ਅਮੀਰ ਅਤੇ ਪ੍ਰਸਿੱਧ ਜ਼ਿਮੀਦਾਰ ਮੋਤੋਵੀਲੋਵ ਨਾਲ ਹੋ ਗਿਆ। ਯੇਗੋਰ ਮੋਤੋਵੀਲੋਵ ਮੇਰ ਪੜਦਾਦਾ ਸੀ; ਉਸ ਦੀ ਧੀ, ਅੰਨਾ ਯੇਗੋਰੋਵਨਾ, ਮੇਰੀ ਦਾਦੀ ਸੀ। ਉਸਦੀ ਮੌਤ ਹੋ ਗਈ ਜਦ ਮੇਰੀ ਮਾਂ ਨੌ ਸਾਲ ਦੀ ਉਮਰ ਦੀ ਸੀ ਅਤੇ ਮੇਰਾ ਨਾਮ ਉਸ ਦੇ ਸਨਮਾਨ ਵਿੱਚ ਰੱਖਿਆ ਗਿਆ ਸੀ।[2]
ਹਾਲੇ ਉਹ ਗਿਆਰਾਂ ਮਹੀਨੇ ਦੀ ਉਮਰ ਦੀ ਹੀ ਸੀ ਜਦੋਂ ਉਸ ਦਾ ਪਰਿਵਾਰ ਪੀਟਰਜ਼ਬਰਗ ਦੇ ਨੇੜੇ, ਜਾਰਸਕੋਏ ਸੇਲੋ ਚਲਿਆ ਗਿਆ।[3] ਪਰਿਵਾਰ ਸ਼ਿਰੋਕਾਇਆ ਸਟਰੀਟ ਅਤੇ ਬੇਜ਼ੀਮਿਆਨੀ ਲੇਨ ਦੇ ਕੋਨੇ ਤੇ ਇੱਕ ਘਰ ਵਿੱਚ ਰਹਿੰਦਾ ਸੀ; (ਅੱਜ ਇਹ ਇਮਾਰਤ ਉਥੇ ਨਹੀਂ ਹੈ) ਸੇਵਾਸਤੋਪੋਲ ਦੇ ਨੇੜੇ ਇੱਕ ਡਾਚਾ ਵਿੱਚ 7 ਤੋਂ 13 ਸਾਲ ਦੀ ਉਮਰ ਗਰਮੀ ਬਿਤਾਉਂਦਾ ਸੀ।[4] ਉਸਨੇ ਮਾਰਿਨਸਕਾਇਆ ਹਾਈ ਸਕੂਲ ਤੋਂ ਮੁਢਲੀ ਪੜ੍ਹਾਈ ਕੀਤੀ। ਉਸ ਦੇ ਮਾਪੇ 1905 ਵਿੱਚ ਵੱਖ ਹੋਣ ਦੇ ਬਾਅਦ ਉਹ ਕੀਵ (1906–10) ਚਲੀ ਗਈ ਅਤੇ ਉਥੇ ਹੀ ਉਸ ਨੇ ਸਕੂਲ ਦੀ ਪੜ੍ਹਾਈ ਮੁਕੰਮਲ ਕੀਤੀ। ਫਿਰ ਉਹ ਕੀਵ ਯੂਨੀਵਰਸਿਟੀ ਤੋਂ ਕਾਨੂੰਨ ਦਾ ਅਧਿਐਨ ਕਰਨ ਲਈ ਚਲੀ ਗਈ, ਅਤੇ ਇੱਕ ਸਾਲ ਬਾਅਦ ਕਾਨੂੰਨ ਦੀ ਪੜ੍ਹਾਈ ਵਿੱਚੇ ਛੱਡ ਕੇ ਸਾਹਿਤ ਦਾ ਅਧਿਐਨ ਕਰਨ ਲਈ.ਪੀਟਰਜ਼ਬਰਗ ਚਲੀ ਗਈ।[5]
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |