ਅੰਮ੍ਰਿਤ ਸੰਚਾਰ ਸੰਨ 1699 ਈ. ਵਿੱਚ ਵਿਸਾਖੀ ਦੇ ਮੌਕੇ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਪੰਜ ਪਿਆਰਿਆਂ ਦੀ ਚੋਣ ਕੀਤੀ ਜੋ ਗੁਰੂ ਸਾਹਿਬ ਦੀ ਮੰਗ ਤੇ ਆਪਣਾ ਸੀਸ ਗੁਰੂ ਸਾਹਿਬ ਨੂੰ ਭੇਟ ਕਰਨ ਲਈ ਉਠੇ, ਅਤੇ ਖਾਲਸਾ ਪੰਥ ਦੀ ਸਿਰਜਣਾ ਕੀਤੀ I[1] ਇਸ ਇਤਿਹਾਸਕ ਅਵਸਰ ਦੇ ਉੱਤੇ ਗੁਰੂ ਸਾਹਿਬ ਨੇ ਬਾਟੇ ਵਿੱਚ ਪਾਣੀ ਪਾਕੇ ਖੰਡਾ ਫੇਰ ਕੇ ਤੇ ਨਾਲ ਨਾਲ ਪੰਜ ਬਾਣੀਆਂ ਜਪੁ ਜੀ ਸਾਹਿਬ, ਜਾਪੁ ਸਾਹਿਬ, ਤ੍ਵ ਪ੍ਰਸਾਦਿ ਸਵੱਯੇ, ਚੌਪਈ ਸਾਹਿਬ ਅਤੇ ਅਨੰਦੁ ਸਾਹਿਬ ਦਾ ਪਾਠ ਕਰ ਕੇ ਅੰਮ੍ਰਿਤ (ਖੰਡੇ ਦੀ ਪਾਹੁਲ) ਤਿਆਰ ਕੀਤਾ ਜਿਸ ਵਿੱਚ ਪਟਾਸੇ ਵੀ ਪਾਏ ਗਏ ਤੇ ਉਹਨਾਂ ਚੁਣੇ ਹੋਏ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਸਿੰਘ ਸਜਾ ਦਿੱਤਾ I ਉਸ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਛਕਿਆ I

ਵਿਧੀ

ਸੋਧੋ

ਪੰਜ ਸਿੱਖ ਕੇਸ਼ੀ ਇਸਨਾਨ ਕਰ ਕੇ ਅਤੇ ਕਮਰ-ਕੱਸੇ ਲਾ ਕੇ ਬੈਠਦੇ ਹਨ। ਕੜਾਹ ਪ੍ਰਸਾਦ ਤਿਆਰ ਕੀਤਾ ਜਾਂਦਾ ਹੈ। ਜਿਸ ਥਾਂ ਤੇ ਅੰਮ੍ਰਿਤ ਤਿਆਰ ਕਰਨਾ ਹੋਵੇ ਉਸ ਸਥਾਨ ਨੂੰ ਸਾਫ ਕੀਤਾ ਜਾਂਦਾ ਹੈ। ਇੱਕ ਸਿੱਖ ਬਾਟੇ ਵਿੱਚ ਖੁਹੀ ਦਾ ਜਾਂ ਨਹਿਰ ਦਾ ਪਾਣੀ ਅਤੇ ਪਤਾਸੇ ਪਾ ਕੇ ਖੰਡਾ ਫੇਰਦਾ ਹੈ ਅਤੇ ਨਾਲ ਨਾਲ ਭਜਨ ਕਰਦਾ ਹੈ। ਬਾਕੀ ਦੇ ਚਾਰ ਸਿੱਖ ਬਾਣੀਆਂ ਦਾ ਪੋਥੀਆਂ ਤੋਂ ਪਾਠ ਕਰਦੇ ਹਨ। ਅੰਮ੍ਰਿਤ ਤਿਆਰ ਕਰਨ ਤੋਂ ਪਹਿਲਾ ਅਤੇ ਬਾਅਦ ਅਰਦਾਸ ਕੀਤੀ ਜਾਂਦੀ ਹੈ। ਇਸ ਸਮੇਂ ਕੋਈ ਵੀ ਸਿੱਖ ਬਚਨ ਨਹੀਂ ਕਰਦਾ। ਅੰਮ੍ਰਿਤ ਛਕਣ ਵਾਲਾ ਸਿੱਖ ਪੰਜ ਕਕਾਰਾਂ ਦਾ ਧਾਰਨੀ ਹੋਵੇ। ਅੰਮ੍ਰਿਤ ਛਕਾਉਂ ਸਮੇਂ ਪਹਿਲਾ ਚੁਲੇ ਨਾਲ ਅੰਮ੍ਰਿਤ ਛਕਾਇਆ ਜਾਂਦਾ ਹੈ ਅਤੇ ਨਾਲ ਦੀ ਨਾਲ ਛਕਾਉਣ ਵਾਲਾ ਕਹਿੰਦਾ ਹੈ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਤੇ ਛਕਣ ਵਾਲ ਕਹਿੰਦਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹੀ ਕਿਰਿਆਂ ਪੰਜ ਵਾਰੀ ਦੁਹਰਾਈ ਜਾਂਦੀ ਹੈ ਇਸੇ ਤਰ੍ਹਾਂ ਹੀ ਛਕਣ ਵਾਲੇ ਸਿੱਖ ਦੀਆਂ ਅੱਖਾਂ ਵਿੱਚ ਪੰਜ ਵਾਰੀ ਅੰਮ੍ਰਿਤ ਦੇ ਛਿਟੇ ਮਾਰੇ ਜਾਂਦੇ ਹਨ ਅਤੇ ਕੇਸ਼ਾਂ ਵਿੱਚ ਪੰਜ ਵਾਰੀ ਅੰਮ੍ਰਿਤ ਪਾਈਆਂ ਜਾਂਦਾ ਹੈ।

ਤਵਾਰੀਖ਼ ਮੁਤਾਬਿਕ

ਸੋਧੋ

( ਡਾ. ਹਰਜਿੰਦਰ ਸਿੰਘ ਦਿਲਗੀਰ ਦੀ ਲਿਖਤ) 29 ਮਾਰਚ 1698 (ਕੁਝ ਸੋਮਿਆਂ ਵਿਚ 29 ਮਾਰਚ 1699; ਡਾ. ਗੰਡਾ ਸਿੰਘ ਨੇ ਗ਼ਲਤੀ ਨਾਲ 30 ਮਾਰਚ ਲਿਖ ਦਿੱਤੀ ਸੀ) ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ 5 ਸਿੱਖਾਂ ਨੂੰ "ਖੰਡੇ ਦੀ ਪਾਹੁਲ" (ਕੁਝ ਲੋਕਾਂ ਮੁਤਾਬਿਕ 'ਅੰਮ੍ਰਿਤ') ਦਿੱਤੀ ਸੀ।

  1. ਕਿਸੇ ਅਣਜਾਣ ਨੇ ਨਿਰਮਲਾ ਕਵੀ ਗੁਰਦਾਸ ਸਿੰਘ ਦੀ ਵਾਰ "ਆਪੇ ਗੁਰ ਚੇਲਾ" ਤੋਂ ਇਹ 'ਕਹਾਣੀ' ਘੜ ਲਈ ਸੀ ਕਿ ਪੰਜਾਂ ਨੂੰ ਪਾਹੁਲ ਦੇਣ ਮਗਰੋਂ ਗੁਰੂ ਜੀ ਨੇ ਉਨ੍ਹਾਂ ਤੋਂ ਆਪਣੇ ਵਾਸਤੇ ਪਾਹੁਲ ਦੀ ਮੰਗ ਕੀਤੀ ਸੀ।
  2. ਕਿਸੇ ਭੋਲੇ ਸ਼ਖ਼ਸ ਨੇ ਉਸ ਕਹਾਣੀ ਤੋਂ ਇਕ ਕਾਲਪਨਿਕ ਤਸਵੀਰ ਵੀ ਬਣਾ ਲਈ ਸੀ ਜਿਸ ਵਿਚ ਗੁਰੂ ਜੀ ਪੰਜਾਂ ਤੋਂ ਪਾਹੁਲ ਲੈ ਰਹੇ ਹਨ।

ਕਈ ਭੋਲੇ ਜਾਂ ਬੇਸਮਝ ਲੋਕਾਂ ਨੇ ਇਹ ਗੱਲ ਮੰਨ ਵੀ ਲਈ ਸੀ।

  • ਜ਼ਰਾ ਦਲੀਲ ਦੀ ਕਸਵੱਟੀ 'ਤੇ ਹੀ ਪਰਖ ਲੈਂਦੇ।
  1. ਜੇ ਗੁਰੂ ਨੇ ਪੰਜਾਂ ਨੂੰ ਪਾਹੁਲ ਦੇਣ ਮਗਰੋਂ ਉਨ੍ਹਾਂ ਪੰਜਾਂ ਤੋਂ ਪਾਹੁਲ ਲਈ ਸੀ ਤਾਂ ਇਸ ਦਾ ਮਤਲਬ ਇਹ ਹੈ ਕਿ ਗੁਰੂ ਜੀ ਪਹਿਲੋਂ ਪਾਹੁਲ ਵਾਲੇ ਨਹੀਂ ਸਨ (ਕੁਝ ਲੋਕਾਂ ਦੇ ਲਫ਼ਜ਼ਾਂ ਵਿਚ 'ਬੇਅੰਮ੍ਰਿਤੀਏ' ਸਨ)।
  2. ਕੀ ਇਕ 'ਪਾਹੁਲ-ਹੀਣ ਸ਼ਖ਼ਸ (ਕੁਝ ਲੋਕਾਂ ਦੇ ਲਫ਼ਜ਼ਾਂ ਵਿਚ ਬੇਅੰਮ੍ਰਿਤੀਆ') ਕਿਸੇ ਹੋਰ ਨੂੰ 'ਪਾਹੁਲ ਦੇ ਸਕਦਾ ਹੈ (ਕੁਝ ਲੋਕਾਂ ਦੇ ਲਫ਼ਜ਼ਾਂ ਵਿਚ ਅੰਮ੍ਰਿਤ' ਛਕਾ ਸਕਦਾ ਹੈ)?
  3. ਜੇ ਜਵਾਬ ਹਾਂ ਹੈ ਤਾਂ ਇਕ 'ਪਾਹੁਲ-ਹੀਣ' ਸ਼ਖ਼ਸ ਕੋਲੋਂ ਪਾਹੁਲ ਲੈਣ ਵਾਲੇ 5 ਪਿਆਰਿਆਂ ਨੂੰ ਤਾਂ "ਪਾਹੁਲੀਏ" ਕਿਹਾ ਹੀ ਨਹੀਂ ਜਾ ਸਕਦਾ।
  • ਹਕੀਕਤ ਕੀ ਹੈ?
  1. ਖੰਡੇ ਦੀ ਪਾਹੁਲ ਦੀ ਰਸਮ ਸ਼ੁਰੂ ਕਰਨ ਦਾ ਅਸਲ ਬਿਆਨ ‘ਗੁਰੂ ਕੀਆਂ ਸਾਖੀਆਂ’ ਦੀ 59 ਵੀਂ ਸਾਖੀ ਵਿਚ ਮਿਲਦਾ ਹੈ ਕਿ: “ਗੁਰੂ ਸਾਹਿਬ ਨੇ ਖੰਡੇ ਦੇ ਪਿਪਲੇ ‘ਤੇ ਅੰਮ੍ਰਿਤ ਪਾਇ ਪਾਇ ਪਾਂਚ ਦਫ਼ਾ ਕੇ ਆਪਣੇ ਮੂੰਹ ਮੇਂ ਚੁਆਇ, ਪਾਂਚ ਹੀ ਬਾਰ ਵਾਹ ਗੁਰੂ ਜੀ ਦੀ ਫ਼ਤੇ ਗਜਾਈ”; ਅਤੇ ਫਿਰ ਪੰਜਾਂ ਪਿਆਰਿਆਂ ਨੂੰ ਇਹ ਪਾਹੁਲ ਦਿੱਤੀ।
  2. ਖੰਡੇ ਦੀ ਪਾਹੁਲ ਗੁਰੂ ਸਾਹਿਬ ਨੇ ਇਕੱਲਿਆਂ ਤਿਆਰ ਕੀਤੀ ਸੀ, ਉਨ੍ਹਾਂ ਨਾਲ ਚਾਰ ਹੋਰ ਜਣੇ ਨਹੀਂ ਸਨ।
  3. ਭੱਟ ਵਹੀਆਂ ਤੇ 'ਗੁਰੂ ਕੀਆਂ ਸਾਖੀਆਂ' (1790) ਤੇ ਕੁਝ ਹੋਰ ਪੁਰਤਨ ਲੇਖਕਾਂ ਮੁਤਾਬਿਕ ਗੁਰੂ ਜੀ ਨੇ ਪਾਹੁਲ ਤਿਆਰ ਕਰਨ ਮਗਰੋਂ ਪਹਿਲਾਂ ਖੰਡੇ ਦੇ ਪਿਪਲੇ 'ਤੇ ਰੱਖ ਕੇ ਪੰਜ ਬੂੰਦਾਂ ਆਪਣੇ ਮੂੰਹ ਵਿਚ ਪਾਈਆਂ (ਤੇ ਪਾਹੁਲੀਏ ਬਣੇ ਸਨ); ਅਤੇ ਇਸ ਮਗਰੋਂ ਪੰਜਾਂ ਨੂੰ ਪਾਹੁਲ ਦਿੱਤੀ ਸੀ।
  4. ਦੋ-ਚਾਰ ਸਾਲ ਤੋਂ, 2023 ਵਿਚ ਖ਼ਾਸ ਕਰ ਕੇ, ਇਕ ਤਸਵੀਰ, ਜਿਸ ਵਿਚ ਗੁਰੂ ਜੀ ਨੂੰ ਪੰਜਾਂ ਕੋਲੋਂ ਪਾਹੁਲ ਲੈਂਦਿਆਂ ਦਿਖਾਇਆ ਹੈ, ਉਚੇਚੇ ਤੌਰ 'ਤੇ ਪਰਚਾਰੀ ਜਾ ਰਹੀ ਹੈ (ਸ਼ਾਇਦ ਸ਼ਰਾਰਤ ਵਜੋਂ) । ਬੇਸਮਝ ਤੇ ਭੋਲੇ ਲੋਕ ਉਸ ਫ਼ੋਟੋ ਨੂੰ ਹੀ ਸ਼ੇਅਰ ਕਰੀ ਜਾ ਰਹੇ ਹਨ।

ਹਵਾਲੇ

ਸੋਧੋ
  1. Singh. "Amrit ceremony". BBC. Retrieved 9 October 2012.