ਅੰਸਾਰ ਅੱਬਾਸੀ ( Urdu: انصار عباسی ) (ਜਨਮ 12 ਜੂਨ 1965) ਇੱਕ ਪੰਜਾਬੀ ਪਾਕਿਸਤਾਨੀ ਸੱਜੇ-ਪੱਖੀ [1] ਟਿੱਪਣੀਕਾਰ ਅਤੇ ਦ ਨਿਊਜ਼ ਇੰਟਰਨੈਸ਼ਨਲ ਨਾਲ ਜੁੜਿਆ ਹੋਇਆ ਕਾਲਮਕਾਰ ਹੈ। [2] [3]

ਪਾਕਿਸਤਾਨ ਦੇ ਸਭ ਤੋਂ ਪ੍ਰਮੁੱਖ ਪੱਤਰਕਾਰਾਂ ਵਿੱਚੋਂ ਇੱਕ ਹੋਣ ਦੇ ਨਾਤੇ, ਅੱਬਾਸੀ ਆਮ ਤੌਰ 'ਤੇ ਪਾਕਿਸਤਾਨੀ ਫੌਜ ਨਾਲ਼ ਮਿਲ਼ਦੇ ਹੋਏ ਵਿਚਾਰ ਰੱਖਦਾ ਹੈ, ਉਸ ਦੇ ਮਿਲਟਰੀ ਨਾਲ ਨੇੜਲੇ ਸੰਬੰਧ ਹਨ ਅਤੇ ਪਾਕਿਸਤਾਨੀ ਪੱਤਰਕਾਰ ਭਾਈਚਾਰੇ ਵਿੱਚ ਉਹ ਪਾਕਿਸਤਾਨੀ ਫੌਜੀ ਸਥਾਪਨਾ ਦੇ ਟਾਊਟ ਵਜੋਂ ਜਾਣਿਆ ਜਾਂਦਾ ਹੈ। ਉਹ ਮਲਾਲਾ ਯੂਸਫ਼ਜ਼ਈ ਸਮੇਤ ਸਭਨਾਂ ਕਾਰਕੁਨਾਂ ਦੀ ਆਲੋਚਨਾ ਕਰਦਾ ਰਿਹਾ ਹੈ। [4] ਉਨ੍ਹਾਂ ਨੇ ਭਾਰਤੀ ਚੈਨਲਾਂ 'ਤੇ ਪਾਬੰਦੀ ਲਗਾਉਣ ਅਤੇ ਪਾਕਿਸਤਾਨੀ ਨਾਟਕਾਂ ਅਤੇ ਫਿਲਮਾਂ ਵਿਚ ਸੱਭਿਆਚਾਰਕ ਤੌਰ 'ਤੇ ਅਪਮਾਨਜਨਕ ਸਮੱਗਰੀ ਬਾਰੇ ਸਖਤ ਜਾਂਚ ਕਰਨ ਦੀ ਮੰਗ ਕੀਤੀ ਹੈ। [2] ਦ ਹਫਿੰਗਟਨ ਪੋਸਟ ਦੇ ਅਨੁਸਾਰ, ਅੱਬਾਸੀ ਆਰਥੋਡਾਕਸ ਧਾਰਮਿਕ ਵਿਚਾਰਾਂ ਅਤੇ ਸਖ਼ਤ ਅਮਰੀਕਾ ਵਿਰੋਧੀ ਵਿਚਾਰ ਰੱਖਦਾ ਹੈ। [5] ਅੰਸਾਰ ਅੱਬਾਸੀ ਨੂੰ ਹਕੂਮਤ ਤਬਦੀਲੀ ਦੌਰਾਨ ਸਥਾਪਤੀ ਦੀ ਇਮਰਾਨ ਖਾਨ ਵਿਰੋਧੀ ਪ੍ਰਚਾਰ ਮਸ਼ੀਨ ਵਜੋਂ ਵੀ ਜਾਣਿਆ ਜਾਂਦਾ ਹੈ ਜਿਸ ਨੇ ਇਮਰਾਨ ਖਾਨ ਦੀ ਪੀਟੀਆਈ ਦੀ ਚੁਣੀ ਹੋਈ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਰਚੀ ਸੀ। ਉਸਨੇ ਰਾਜਨੀਤੀ ਅਤੇ ਸਿਵਲ ਮਾਮਲਿਆਂ ਵਿੱਚ ਫੌਜੀ ਵਕਾਲਤ ਅਤੇ ਭੂਮਿਕਾ ਨੂੰ ਜਾਰੀ ਰੱਖਣ ਵਿੱਚ ਭੂਮਿਕਾ ਨਿਭਾਈ।

ਹਵਾਲੇ

ਸੋਧੋ
  1. "Banning a textbook — the Punjab government panics - The Express Tribune (newspaper)". The Express Tribune newspaper (in ਅੰਗਰੇਜ਼ੀ (ਅਮਰੀਕੀ)). 2013-04-05. Retrieved 16 March 2019.
  2. 2.0 2.1 "Is Pakistan's Ansar Abbasi being banned? - Committee to Protect Journalists". Committee To Protect Journalists (cpj.org) website. 22 August 2012. Retrieved 16 March 2019.
  3. "Profile of Ansar Abbasi, Editor Investigations, The News International". Pakistani Leaders.com.pk website. Archived from the original on 9 July 2015. Retrieved 16 March 2019.
  4. "Malala Book Brings 'Criticisms' For Herself, Says Ansar Abbasi -" (in ਅੰਗਰੇਜ਼ੀ (ਅਮਰੀਕੀ)). 2013-10-25. Archived from the original on 2019-03-25. Retrieved 16 March 2019.
  5. Writer, Malik Siraj Akbar Contributing (2013-10-28). "Why Pakistanis Are Talking About Salman Rushdie Again - Huffington Post". The Huffington Post. Retrieved 16 March 2019.