ਅੱਖਰ-2021
ਅੱਖਰ-2021 ਜਾਂ ਅੱਖਰ-ਲਾਈਟ ਇੱਕ ਪੰਜਾਬੀ ਵਰਡ ਪ੍ਰੋਸੈਸਰ ਹੈ ਜਿਸ ਨੂੰ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ (ਡਾ.) ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਹੇਠ ਤਿਆਰ ਕੀਤਾ ਗਿਆ ਹੈ।[1] ਇਹ ਵੀਡੀਓ ਅੱਖਰ ਨੂੰ ਇੰਸਟਾਲ ਕਰਨ ਤੋਂ ਲੈ ਕੇ ਉਸ ਦੀਆਂ ਬੇਸ਼ੁਮਾਰ ਵਿਸ਼ੇਸ਼ਤਾਵਾਂ 'ਤੇ ਅਧਾਰਿਤ ਹੈ।[2]
ਵਿਸ਼ੇਸ਼ਤਾਵਾਂ
ਸੋਧੋ‘ਅੱਖਰ’ ਸਾਫ਼ਟਵੇਅਰ ਦਾ ਨਵਾਂ ਸੰਸਕਰਨ ਅੱਖਰ-2021 ਜਾਰੀ ਹੋ ਗਿਆ ਹੈ। ਇਸ ਵਿਚ ਪਿਛਲੇ ਸੰਸਕਰਨ (ਅੱਖਰ-2016) ਨਾਲੋਂ ਕੁਝ ਵਖਰੇਵਾਂ ਹੈ। ਪੰਜਾਬੀ ਭਾਸ਼ਾ ਵਿਚ ਲਿਖੇ ਮਜ਼ਮੂਨ ਦੀ ਪਰੂਫ਼ ਰੀਡਿੰਗ ਲਈ ਕੁਝ ਨਵੀਆਂ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ ਤੇ ਸਾਫ਼ਟਵੇਅਰ ਨੂੰ ਹਲਕਾ-ਫੁਲਕਾ ਬਣਾਉਣ ਲਈ ਕੁਝ ਵਾਧੂ ਸਹੂਲਤਾਂ ਹਟਾ ਦਿੱਤੀਆਂ ਗਈਆਂ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਵਾਲੀ ਟੀਮ ਵੱਲੋਂ ਤਿਆਰ ਕੀਤਾ ‘ਅੱਖਰ-2021’ ਪੰਜਾਬੀ ਕੰਪਿਊਟਰਕਾਰੀ ਦਾ ਅਦਭੁਤ ਨਮੂਨਾ ਹੈ। ਪਿਛਲੇ ਅੱਖਰ-2016 ਦੇ ਬਜਾਏ ਇਸ ਦਾ ਅਕਾਰ ਮਸਾਂ ਚੌਥਾ ਹਿੱਸਾ (247 ਐੱਮਬੀ) ਹੈ। ਇਹ www.akhariwp.com ਤੋਂ ਫਰਾਟੇ ਨਾਲ ਡਾਊਨਲੋਡ ਹੁੰਦਾ ਹੈ। ਇਹ ਵੈੱਬਸਾਈਟ ਦੇ ਉਪਰ ਸੱਜੇ ਹੱਥ ਦਿੱਤੇ ਕਿਸੇ ਵੀ ਲਿੰਕ ਤੋਂ ਡਾਊਨਲੋਡ ਕਰ ਲਓ। ਇੰਸਟਾਲ ਹੋਣ ਉਪਰੰਤ ਇਹ ਤੁਹਾਡੇ ਮੂਹਰੇ ਰਜਿਸਟ੍ਰੇਸ਼ਨ ਫਾਰਮ ਖੁੱਲ੍ਹੇਗਾ। ਫਾਰਮ ਭਰੋ। ਐਕਟੀਵੇਸ਼ਨ ਕੀਅ ਨੂੰ ਆਪਣੇ ਮੇਲ ਬਾਕਸ ’ਤੇ ਵੇਖ ਕੇ ਭਰ ਦਿਓ।
ਲਾਈਟ ਸੰਸਕਰਨ
ਸੋਧੋਪਿਛਲੇ ਅੱਖਰ-2016 ਦੇ ਬਜਾਏ ਇਸ ਦਾ ਆਕਾਰ ਮਸਾਂ ਚੌਥਾ ਹਿੱਸਾ (247 ਐਮਬੀ) ਹੈ।
ਡਿਫਾਲਟ ਫੌਂਟ
ਸੋਧੋਅੱਖਰ ਦੇ ਨਵੇਂ ਸੰਸਕਰਨ ਵਿੱਚ ਪੰਜਾਬੀ ਗੁਰਮੁਖੀ ਦਾ ਡਿਫਾਲਟ ਫੋਟ 'ਰਾਵੀ' ਦੀ ਥਾਂ 'ਤੇ 'ਨਿਰਮਲਾ' ਰੱਖਿਆ ਗਿਆ ਹੈ। ਇਸ ਫੌਂਟ ਦੀ ਖ਼ਾਸੀਅਤ ਇਹ ਹੈ ਕਿ ਇਹ ਬੇਹੱਦ ਖੂਬਸੂਰਤ ਹੈ ਤੇ ਇਹ ਪੰਜਾਬੀ ਤੋਂ ਇਲਾਵਾ ਹੋਰ 5 ਭਾਰਤੀ ਭਾਸ਼ਾਵਾਂ ਨੂੰ ਦਿਖਾਤੇ ਉਨ੍ਹਾਂ ਵਿਚ ਟਾਈਪ ਕਰਨ ਦੇ ਸਮਰੱਥ ਹੈ।[4]
ਤਾਕਤਵਰ ਫੌਂਟ ਕਨਵਰਟਰ
ਸੋਧੋਇਸ ਸੰਸਕਰਨ ਵਿੱਚ ਫੌਂਟ ਬਦਲੀ ਲਈ ਕੁਝ ਹੋਰ ਰਵਾਇਤੀ ਫੌਂਟ ਵੀ ਜੋੜ ਦਿੱਤੇ ਗਏ ਹਨ। ਹੁਣ ਤੁਸੀਂ ਕਿਸੇ ਵੀ ਅਣਪਛਾਤੇ ਫੌਂਟ ਵਿੱਚ ਹਾਸਲ ਹੋਈ ਸਮੱਗਰੀ ਦੇ ਫੋਟ ਨੂੰ ਕਨਵਰਟ ਟੂ ਯੂਨੀਕੋਡ' ਵਾਲੇ ਬਟਨ 'ਤੇ ਕਲਿੱਕ ਕਰਕੇ ਯੂਨੀਕੋਡ ਵਿਚ ਬਦਲ ਸਕਦੇ ਹੈ।
ਸੋਧਿਆ ਹੋਇਆ ਸਪੈੱਲ ਚੈੱਕਰ
ਸੋਧੋਪੁਰਾਣੇ ਸੰਸਕਰਨ ਦੇ ਸਪੈੱਲ ਚੈੱਕਰ ਵਿੱਚ ਇਹ ਊਣਤਾਈ ਸੀ ਕਿ ਉਹ ਕਈ ਗ਼ਲਤ ਸ਼ਬਦ-ਜੋੜਾਂ ਨੂੰ ਅਣਗੌਲੇ ਕਰਕੇ ਬਿਨਾਂ ਠੀਕ ਕੀਤਿਆਂ ਅਗਾਂਹ ਟੱਪ ਜਾਂਦਾ ਸੀ। ਹੁਣ ਇਸ ਸੁਵਿਧਾ ਨੂੰ ਆਲਾ ਦਰਜੇ ਦਾ ਤਾਕਤਵਰ ਤੇ ਫੁਰਤੀਲਾ ਬਣਾ ਦਿੱਤਾ ਗਿਆ ਹੈ। 2021 ਦਾ ਸਪੈੱਲ ਚੈੱਕਰ ਸ਼ਬਦ ਦੇ ਪਹਿਲੇ ਤਿੰਨ ਅੱਖਰਾਂ ਤੱਕ ਹੋਈਆਂ ਭੁੱਲਾਂ ਨੂੰ ਸੋਧਣ ਦੀ ਸਮਰੱਥਾ ਰੱਖਦਾ ਹੈ। ਸਪੈੱਲ ਚੈੱਕਰ ਦੀ ਲਾਈਵ ਸੁਵਿਧਾ ਵਰਤੋਂਕਾਰਾਂ ਦਾ ਮਨ ਮੋਹ ਰਹੀ ਹੈ। ਟਾਈਪ ਕਰਦਿਆਂ ਜੇਕਰ ਕਿਸੇ ਸ਼ਬਦ ਦੇ ਅੱਖਰ-ਜੋੜ ਗ਼ਲਤ ਪੈ ਜਾਣ ਤਾਂ ਸਪੇਸ ਬਟਨ ਦੱਬਣ ਉਪਰੰਤ ਇਹ ਨਾਲੋਂ ਨਾਲ ਦਰੁਸਤ ਹੋ ਜਾਂਦੇ ਹਨ। ਸ਼ਬਦ-ਜੋੜਾਂ ਦਾ ਨਿਰੀਖਣ ਕਰਨ ਲਈ ਇਸ ਵਿੱਚ ਐੱਮਐੱਸ ਵਰਡ ਵਾਂਗ ਗ਼ਲਤ ਸ਼ਬਦ-ਜੋੜਾਂ ਹੇਠਾਂ ਲਾਲ ਲਕੀਰ ਮਾਰਨ ਦੀ ਵਿਸ਼ੇਸ਼ਤਾ ਵੀ ਜੋੜ ਦਿੱਤੀ ਗਈ ਹੈ। ਹੁਣ ਵਰਤੋਂਕਾਰ ਚਾਹੇ ਤਾਂ ਗ਼ਲਤ ਸ਼ਬਦ ਉੱਤੇ ਰਾਈਟ ਕਲਿੱਕ ਕਰਕੇ ਵੀ ਸੋਧ ਕਰ ਸਕਦਾ ਹੈ।
ਸਕਰਿਪਟ ਗਰੈਮਰ ਚੈੱਕਰ
ਸੋਧੋਸਕਰਿਪਟ ਗਰੈਮਰ ਇਸ ਦੀ ਨਿਵੇਕਲੀ ਸੁਵਿਧਾ ਹੈ। ਅਸੀਂ ਟਾਈਪ ਕਰਦਿਆਂ ਕਈ ਵਾਰ ਗੁਰਮੁਖੀ ਦੇ ਵਿਆਕਰਨ ਨਿਯਮਾਂ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਾਂ। ਅਜਿਹੀਆਂ ਭੁੱਲਾਂ ਨੂੰ ਇਹ ਇੱਕ ਕਲਿੱਕ ਨਾਲ ਠੀਕ ਕਰ ਦਿੰਦਾ ਹੈ। ਮਿਸਾਲ ਵਜੋਂ ਸਕਰਿਪਟ ਗਰੈਮਰ ਸ਼ਬਦਾਂ ਪੰਜਾਬੀ, ਪੰਜਾਬੀਆੰ ਤੇ ਵਿੱਚ ਨੂੰ ਸੋਧ ਕੇ ਇਸ ਤਰ੍ਹਾਂ ਦਿਖਾਏਗਾ- ਪੰਜਾਬੀ, ਪੰਜਾਬੀਆਂ, ਅਤੇ ਵਿੱਚ।
ਗੁਰਮੁਖੀ ਤੋਂ ਰੋਮਨ ਲਿਪੀਅੰਤਰਨ ਦੀ ਵਿਸ਼ੇਸ਼ ਸਹੂਲਤ
ਸੋਧੋਟ੍ਰਾਂਸਲਿਟਰੇਸ਼ਨ ਵਾਲੇ ਵਿਕਲਪ ਵਿਚ ਗੁਰਮੁਖੀ ਨੂੰ ਰੋਮਨ ਵਿੱਚ ਬਦਲਣ ਲਈ ਦੋਵੇਂ ਸਹੂਲਤਾਂ (ਉਚਾਰ ਚਿੰਨ੍ਹ ਅਤੇ ਸਧਾਰਨ) ਸ਼ੁਮਾਰ ਹਨ।
ਨਵੇਂ ਲਿੰਗੂਇਸਟਿਕ ਰਿਸੋਰਸ
ਸੋਧੋਅੰਗਰੇਜ਼ੀ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਅੰਗਰੇਜ਼ੀ ਕੋਸ਼ ਦੀ ਸਹੂਲਤ ਦੇ ਨਾਲ-ਨਾਲ ਸ਼ਬਦਾਂ ਦੇ ਸਮ-ਅਰਥ ਵੇਖਣ ਅਤੇ ਅਗੇਤਰ-ਪਿਛੇਤਰ ਭਾਲਣ ਲਈ 'ਲਿੰਗੂਇਸਟਿਕ ਰਿਸੋਰਸ' ਨਾਂ ਦੇ ਵਿਕਲਪ ਨੂੰ ਵਰਤਿਆ ਜਾ ਸਕਦਾ ਹੈ। ਕੋਸ਼ ਤੋਂ ਇਲਾਵਾ ਇਸ ਦੀਆਂ ਬਾਕੀ ਸਹੂਲਤਾਂ ਨਵੀਂਆਂ ਹਨ ਤੇ ਇਹ ਭਾਸ਼ਾ ਪ੍ਰੇਮੀਆਂ ਤੇ ਸਾਹਿਤ ਸਿਰਜਣਾ ਦੇ ਖੇਤਰ ਵਿਚ ਕੰਮ ਕਰਨ ਵਾਲਿਆਂ ਲਈ ਕਾਫ਼ੀ ਪਾਏਦਾਰ ਸਾਬਤ ਹੋ ਸਕਦੀਆਂ ਹਨ। ਕਵਿਤਾ ਦੀ ਜੁਗਲਬੰਦੀ ਕਰਨ ਵਾਲਿਆਂ ਨੂੰ ਪਿਛੇਤਰ ਸ਼ਬਦਾਂ ਦੀ ਸਹੂਲਤ ਕਿਸੇ ਵਰਦਾਨ ਤੋਂ ਘੱਟ ਨਹੀਂ।
ਹਟਾਈਆਂ ਗਈਆਂ ਸੁਵਿਧਾਵਾਂ
ਸੋਧੋਅੱਖਰ ਦੇ 2016 ਸੰਸਕਰਨ ਵਿਚ ਹਿੰਦੀ/ਸੰਸਕ੍ਰਿਤ ਵਿਚ ਟਾਈਪ, ਫੌਂਟ ਕਨਵਰਜ਼ਨ, ਦੇਵਨਾਗਰੀ ਲਿਪੀਅੰਤਰਨ ਅਤੇ ਹਿੰਦੀ-ਪੰਜਾਬੀ ਅਨੁਵਾਦ ਦੀ ਸਹੂਲਤ ਸੀ। ਇਸੇ ਤਰਾਂ ਗੁਰਮੁਖੀ ਤੇ ਅੰਗਰੇਜ਼ੀ ਦੇ ਓਸੀਆਰ ਦੀ ਸ਼ਮੂਲੀਅਤ ਵੀ ਇਸ ਨੂੰ ਚਾਰ ਚੰਨ ਲਾ ਰਹੀ ਸੀ ਪਰ ਇਨ੍ਹਾਂ ਸਹੂਲਤਾਂ ਕਰਨ ਸਾਫਟਵੇਅਰ ਭਾਰਾ ਹੋ ਜਾਂਦਾ ਸੀ। ਸਿੱਟੇ ਵਜੋਂ ਮੱਧਮ ਡਾਊਨਲੋਡਿੰਗ ਰਫ਼ਤਾਰ ਤੇ ਢਿੱਲੜ ਗਤੀ ਵਾਲੇ ਕੰਪਿਊਟਰਾਂ 'ਚ ਦਿੱਕਤ ਪੇਸ਼ ਆਉਂਦੀ ਸੀ। ਹੁਣ ਨਵੇਂ ਲਾਈਟ ਸੰਸਕਰਨ ਦੇ ਵਰਤੋਂਕਾਰਾਂ ਨੂੰ ਭਾਵੇਂ ਇਨ੍ਹਾਂ ਸਹੂਲਤਾਂ ਤੋਂ ਵਿਰਵਾ ਰੱਖਿਆ ਗਿਆ ਹੈ ਪਰ ਨਵੀਂਆਂ ਭਾਸ਼ਾਈ ਸਹੂਲਤਾਂ ਦਾ ਤੋਹਫ਼ਾ ਵਰਤੋਂਕਾਰਾਂ ਦੀ ਝੋਲੀ ਪਾ ਕੇ ਅਹਿਮ ਕੰਮ ਕੀਤਾ ਗਿਆ ਹੈ।
ਹਵਾਲੇ
ਸੋਧੋ- ↑ "International Mother Tongue Day: Punjabi University launches new version of Akhar software". https://www.hindustantimes.com/. 23/02/2023. Retrieved 28/10/2023.
{{cite web}}
: Check date values in:|access-date=
and|date=
(help); External link in
(help)|website=
- ↑ "Akhar 2021 - Indic Word Processer". Retrieved Oct 28,2023.
{{cite web}}
: Check date values in:|access-date=
(help) - ↑ How to use Akhar-2021 for Punjabi Proofreading | ਪੰਜਾਬੀ ਪਰੂਫ-ਰੀਡਿੰਗ ਲਈ ਅੱਖਰ-2021 ਕਿਵੇਂ ਵਰਤੀਏ?, retrieved 2024-01-29
- ↑ ਕੰਬੋਜ, ਸੀ.ਪੀ. (2022). ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ. ਮੋਹਾਲੀ: ਯੂਨੀਸਟਾਰ ਬੁਕਸ ਪ੍ਰਾ. ਲਿ. p. 86. ISBN 978-93-5205-732-0.