ਅੱਖਾਂ ਸਆਦਤ ਹਸਨ ਮੰਟੋ ਦੀ ਉਰਦੂ ਵਿੱਚ ਲਿਖੀ ਇੱਕ ਕਹਾਣੀ ਹੈ।

ਅੱਖਾਂ ਦਾ ਲੇਖਕ: ਸਆਦਤ ਹਸਨ ਮੰਟੋ

ਕਹਾਣੀ ਦਾ ਸਾਰ

ਸੋਧੋ

ਇੱਕ ਹਸਪਤਾਲ ਵਿੱਚ ਮੈਂ ਪਾਤਰ ਦੀ ਮੁਲਾਕਾਤ ਇੱਕ ਕੁੜੀ ਨਾਲ ਹੁੰਦੀ ਹੈ। ਜਿਸ ਨੇ ਬੁਰਕੇ ਨਾਲ ਆਪਣਾ ਚਿਹਰਾ ਢੱਕਿਆ ਹੋਇਆ ਹੈ। ਮੈਂ ਪਾਤਰ ਅਨੁਸਾਰ ਉਸ ਕੁੜੀ ਦੀਆਂ ਇਕੱਲੀਆਂ ਅੱਖਾਂ ਹੀ ਦਿਖ ਰਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਮੈਂ ਪਾਤਰ ਕਹਿੰਦਾ ਹੈ ਜੇਕਰ ਕੋਈ ਵੀ ਉਸਦੀਆਂ ਅੱਖਾਂ ਦੇਖੇ ਤਾਂ ਉਸ ਕੁੜੀ ਦੀਆਂ ਅੱਖਾਂ ਨਿਹਾਇਤ ਬੇਹੂਦਾ ਲੱਗਦੀਆਂ ਪਰ ਕਹਾਣੀ ਵਿਚਲੇ ਮੈਂ ਪਾਤਰ ਨੂੰ ਉਹ ਅੱਖਾਂ ਬੇਹੱਦ ਆਕਰਸ਼ਿਤ ਲੱਗੀਆਂ। ਉਹ ਕੁੜੀ ਜਿਸਦਾ ਨਾਂ ਹਨੀਫਾ ਹੈ ਜੋ ਕਿ ਹਸਪਤਾਲ ਵਿੱਚ ਐਕਸਰੇ ਵਾਰਡ ਬਾਰੇ ਮੈਂ ਪਾਤਰ ਨੂੰ ਪੁੱਛਦੀ ਹੈ। ਉਸਦੇ ਨਾਲ ਇੱਕ ਛੋਟੀ ਉਮਰ ਦਾ ਮੁੰਡਾ ਹੈ। ਕੁੜੀ ਦੇ ਐਕਸਰੇ ਵਾਰਡ ਪੁੱਛਣ ਤੇ ਮੈਂ ਪਾਤਰ ਉਸਨੂੰ ਉਥੇ ਲੈ ਜਾਂਦਾ ਹੈ। ਉਸਦਾ ਦੋਸਤ ਉੱਥੇ ਐਕਸਰੇ ਕਰਦਾ ਹੈ। ਇਸ ਲਈ ਉਹ, ਉਸ ਕੁੜੀ ਦਾ ਸਭ ਤੋਂ ਪਹਿਲਾਂ ਐਕਸਰਾ ਕਰਵਾ ਦਿੰਦਾ ਹੈ। ਉਸਨੂੰ ਉਸ ਕੁੜੀ ਦੀਆਂ ਅੱਖਾਂ ਬਹੁਤ ਹੀ ਖੂਬਸੂਰਤ ਲੱਗਦੀਆਂ ਹਨ। ਉਸਦੇ ਮਨ ਵਿੱਚ ਕੁੜੀ ਪ੍ਰਤੀ ਆਕਰਸ਼ਣ ਪੈਦਾ ਹੋ ਜਾਂਦਾ ਹੈ। ਜਦੋਂ ਕੁੜੀ ਐਕਸਰਾ ਕਰਵਾ ਕੇ ਹਸਪਤਾਲ ਤੋਂ ਘਰ ਨੂੰ ਜਾਣ ਲੱਗਦੀ ਹੈ ਤਾਂ ਮੈਂ ਪਾਤਰ ਉਸਨੂੰ ਪੁੱਛਦਾ ਹੈ ਕਿ ਤੇਰਾ ਘਰ ਕਿੱਥੇ ਹੈ, ਕੁੜੀ ਉਸਨੂੰ ਆਪਣੇ ਘਰ ਦਾ ਪਤਾ ਦੱਸਦੀ ਹੈ। ਮੈਂ ਪਾਤਰ ਉਸਦੇ ਨਾਲ ਜਾਣ ਕਰਕੇ ਉਸਨੂੰ ਝੂਠ ਬੋਲਦਾ ਹੈ ਕਿ ਮੈਂ ਵੀ ਉੱਧਰ ਹੀ ਜਾਣਾ ਹੈ। ਉਹ ਕੁੜੀ ਨਾਲ ਤਾਂਗੇ ਵਿੱਚ ਬੈਠ ਜਾਂਦਾ ਹੈ। ਜਦੋਂ ਕੁੜੀ ਦਾ ਘਰ ਆ ਜਾਂਦਾ ਹੈ ਤਾਂ ਮੁੰਡਾ ਤਾਂਗੇ ਵਾਲੇ ਨੂੰ ਤਾਂਗਾ ਰੋਕਣ ਲਈ ਕਹਿੰਦਾ ਹੈ। ਤਾਂਗੇ ਵਾਲਾ ਤਾਂਗਾ ਰੋਕ ਦਿੰਦਾ ਹੈ, ਤਾਂ ਮੁੰਡਾ ਤਾਂਗੇ ਤੋਂ ਉੱਤਰ ਜਾਂਦਾ ਹੈ ਪਰ ਹਨੀਫਾ ਬੈਠੀ ਰਹਿੰਦੀ ਹੈ। ਉਹ ਮੁੰਡੇ ਨੂੰ( ਜਿਸਦਾ ਨਾਂ ਬਦਰੂ ਹੈ।) ਉਤਾਰਣ ਲਈ ਕਹਿੰਦੀ ਹੈ। ਮੈਂ ਪਾਤਰ ਇਸ ਗੱਲ ਤੇ ਹੈਰਾਨ ਹੁੰਦਾ ਹੈ ਤੇ ਮੁੰਡੇ ਨੂੰ ਪੁੱਛਦਾ ਹੈ ਕਿ ਇਹ ਆਪ ਕਿਉਂ ਨਹੀਂ ਉੱਤਰਦੀ ਤਾਂ ਮੁੰਡਾ ਮੈਂ ਪਾਤਰ ਨੂੰ ਦੱਸਦਾ ਹੈ ਕਿ ਇਸਦੀਆਂ ਅੱਖਾਂ ਖਰਾਬ ਹਨ ਇਹ ਦੇਖ ਨਹੀਂ ਸਕਦੀ।

ਹਨੀਫਾ

ਸੋਧੋ

ਹਨੀਫਾ ਕਹਾਣੀ ਦੀ ਮੁੱਖ ਪਾਤਰ ਹੈ। ਜਿਸਦੀਆਂ ਅੱਖਾਂ ਦੁਆਲੇ ਸਾਰੀ ਕਹਾਣੀ ਘੁੰਮਦੀ ਹੈ। ਉਸਦੀਆਂ ਅੱਖਾਂਂ ਮੈਂ ਪਾਤਰ ਨੂੰ ਬਹੁਤ ਖੂਬਸੂਰਤ ਲੱਗਦੀਆਂ ਹਨ। ਉਹ ਹਨੀਫਾ ਦੀਆਂ ਅੱਖਾਂ ਦੀ ਖੂਬਸੂਰਤੀ ਕਾਰਨ ਹੀ ਉਸ ਦੇ ਪਿੱਛੇ-ਪਿੱਛੇ ਆਉਂਦਾ ਹੈ ਪਰ ਅੰਤ ਵਿੱਚ ਉਸਨੂੰ ਪਤਾ ਲੱਗਦਾ ਹੈ ਕਿ ਉਸਦੀਆਂ ਅੱਖਾਂ ਖਰਾਬ ਹਨ ਉਸਨੂੰ ਦਿਖਾਈ ਨਹੀਂ ਦਿੰਦਾ।

ਹਵਾਲੇ

ਸੋਧੋ