ਅੱਗ ਦੇ ਕਲੀਰੇ ਫੇਦੇਰੀਕੋ ਗਾਰਸੀਆ ਲੋਰਕਾ ਦੇ ਨਾਟਕ ਬਲੱਡ ਵੈੱਡਿੰਗ ਦਾ ਪੰਜਾਬੀ ਰੂਪਾਂਤਰਨ ਹੈ ਜੋ ਸੁਰਜੀਤ ਪਾਤਰ ਦੁਆਰਾ ਕੀਤਾ ਗਿਆ ਹੈ।[1] ਇਹ ਦੁਖਾਂਤਕ ਨਾਟਕ ਮੂਲ ਸਪੇਨੀ ਵਿੱਚ 1932 ਵਿੱਚ ਲਿਖਿਆ ਗਿਆ।

ਕਥਾਨਕ

ਸੋਧੋ

ਅੱਗ ਦੇ ਕਲੀਰੇ ਨਾਟਕ ਦੇ ਤਿੰਨ ਅੰਕ ਹਨ-ਪਹਿਲੇ ਅੰਕ ਵਿੱਚ ਤਿੰਨ ਝਾਕੀਆਂ,ਦੂਜੇ ਤੇ ਤੀਜੇ ਅੰਕਾਂ ਵਿੱਚ ਦੋ-ਦੋ ਝਾਕੀਆਂ ਹਨ। ਨਾਟਕ ਦੀ ਸ਼ੁਰੂਆਤ ਮਾਲਾਂ(ਮਾਂ) ਤੇ ਕੰਵਰ(ਪੁੱਤਰ) ਦੀ ਵਾਰਤਾਲਾਪ ਨਾਲ ਹੁੰਦੀ ਹੈ। ਮਾਂ,ਜਿਸ ਦੇ ਪਤੀ ਅਤੇ ਵੱਡੇ ਪੁੱਤਰ ਨੇ ਫੈਲਿਕਸ ਖ਼ਾਨਦਾਨ ਨਾਲ ਦੁਸ਼ਮਣੀ ਵਿੱਚ ਜਾਨਾਂ ਗੁਆ ਦਿੱਤੀਆਂ ਸਨ,ਆਪਣੇ ਛੋਟੇ ਅਤੇ ਹੁਣ ਇਕੋ ਇੱਕ ਪੁੱਤਰ ਦੇ ਵਿਆਹ ਦੀਆਂ ਤਿਆਰੀਆਂ ਵਿੱਚ ਰੂਝੀ ਹੋਈ ਹੈ ਪਰ ਉਸਨੂੰ ਇਸ ਗਲ ਨੇ ਉਦਾਸ ਕਰ ਦਿੱਤਾ ਹੈ ਕਿ ਮੁੰਡੇ ਦੀ ਮੰਗੇਤਰ ਦਾ ਫੈਲਿਕਸ ਖ਼ਾਨਦਾਨ ਦੇ ਕਿਸੇ ਵਿਅਕਤੀ ਨਲ ਇਸ਼ਕ਼ ਸੀ। ਭਾਵੇਂ ਉਸ ਦਾ ਉਜਾਗਰ (ਲਿਓਨਾਰਦੋ) ਨਾਂ ਦੇ ਵਿਅਕਤੀ ਦਾ ਹੁਣ ਵਿਆਹ ਹੋ ਚੁੱਕਾ ਹੈ। ਕੰਵਰ ਦੀ ਮੰਗੇਤਰ(ਲਾੜੀ) ਗੱਲਾਂ ਹੀ ਗੱਲਾਂ ਵਿੱਚ ਕਿਸੇ ਨੋਕਰ ਨੂੰ ਦੱਸਦੀ ਹੈ ਕਿ ਉਜਾਗਰ ਉਸਨੂੰ ਚੋਰੀ-ਚੋਰੀ ਮਿਲਣ ਆਇਆ ਸੀ। ਵਿਆਹ ਵਾਲੇ ਦਿਨ ਸਵੇਰੇ ਹੀ ਉਜਾਗਰ,ਲਾੜੀ(ਮੀਤਾਂ) ਦੇ ਘਰ ਜਾਂਦਾ ਹੈ ਅਤੇ ਉਸਨੂੰ ਆਪਣੇ ਪਿਆਰ ਦੀ ਸੱਚਾਈ ਦੱਸਦੇ ਹੋਏ,ਬੇਚੈਨ ਕਰ ਦਿੰਦਾ ਹੈ। ਪਰੰਤੂ ਮੀਤਾਂ,ਉਜਾਗਰ ਦੇ ਪਿਆਰ ਨੂੰ ਠੁਕਰਾ ਕੇ ਘਰ ਦੀ ਇਜ਼ੱਤ ਨੂੰ ਬਚਾਉਣ ਲਈ ਆਪਣੇ ਮੰਗੇਤਰ ਨਾਲ ਵਿਆਹ ਕਰਾਉਣ ਦਾ ਫ਼ੈਸਲਾ ਕਰ ਲੈਂਦੀ ਹੈ। ਵਿਆਹ ਦੀਆਂ ਰਸਮਾਂ ਚੱਲਦੇ-ਚੱਲਦੇ ਹੀ ਮੀਤਾਂ ਦੀ ਚਾਹਤ ਉਸ ਦੇ ਦਿਲ-ਦਿਮਾਗ ਉੱਤੇ ਏਨੀ ਹਾਵੀ ਹੋ ਜਾਂਦੀ ਹੈ ਕਿ ਮੀਤਾਂ,ਉਜਾਗਰ ਨਾਲ ਭੱਜ ਜਾਂਦੀ ਹੈ। ਲਾੜਾ(ਕੰਵਰ) ਵੀ ਉਹਨਾਂ ਦੀ ਭਾਲ ਵਿੱਚ ਜੰਗਲ ਵੱਲ ਨਿਕਲ ਪੈਂਦਾ ਹੈ। ਜੰਗਲ ਵਿੱਚ ਇੱਕ ਮੰਗਤੀ,ਚੰਦ੍ਰਮਾ ਨਾਲ ਗੱਲਾਂ ਕਰਦੀ ਹੈ ਅਤੇ ਉਜਾਗਰ ਤੇ ਕੰਵਰ ਦੀ ਮੋਤ ਦੀ ਭਵਿੱਖਬਾਣੀ ਕਰਦੀ ਹੈ। ਕੁਝ ਸਮੇਂ ਬਾਅਦ ਹੀ ਉਜਾਗਰ ਅਤੇ ਕੰਵਰ ਦੀ ਆਪਸੀ ਲੜਾਈ ਵਿੱਚ ਦੋਹੇਂ ਮਾਰੇ ਜਾਂਦੇ ਹਨ ਅਤੇ ਮੀਤਾਂ ਵਿਆਹ ਤੋਂ ਪਹਿਲਾਂ ਹੀ ਵਿਧਵਾ ਹੋ ਜਾਂਦੀ ਹੈ। ਨਾਟਕ ਦੇ ਅੰਤ ਵਿੱਚ ਮੀਤਾਂ ਖ਼ੁਦ ਮਾਲਾਂ(ਹੋਣ ਵਾਲੀ ਸੱਸ) ਕੋਲ ਆ ਕੇ ਉਸਨੂੰ ਯਕੀਨ ਦਵਾਉਂਦੀ ਹੈ ਕਿ ਉਸ ਦੇ ਪੁੱਤਰ ਦੀ ਲਾੜੀ(ਮੀਤਾਂ) ਅਜੇ ਵੀ ਕੁੰਵਾਰੀ ਹੈ। ਆਖ਼ਿਰ ਵਿੱਚ ਤਿੰਨੋ ਵਿਧਵਾ ਔਰਤਾਂ ਮਾਂ(ਮਾਲਾਂ),ਲਾੜੀ(ਮੀਤਾਂ) ਅਤੇ ਉਜਾਗਰ ਦੀ ਪਤਨੀ(ਸੀਬੋ) ਦੁਖਾਂਤ ਵਿੱਚ ਇੱਕਲਿਆਂ ਰਹਿ ਜਾਂਦੀਆਂ ਹਨ ਅਤੇ ਇੱਕ ਦੂੱਜੇ ਦੇ ਗੱਲ ਲੱਗ ਕੇ ਰੋਂਦੀਆਂ ਹਨ।

ਪਾਤਰ

ਸੋਧੋ
  • ਮਾਲਾਂ - ਮਾਂ
  • ਕੰਵਰ - ਮਾਲਾਂ ਦਾ ਪੁੱਤਰ
  • ਮੀਤਾਂ - ਕੰਵਰ ਦੀ ਮੰਗੇਤਰ
  • ਮਾਧੋ - ਮੀਤਾਂ ਦਾ ਪਿਤਾ
  • ਉਜਾਗਰ - ਮੀਤਾਂ ਦਾ ਪ੍ਰੇਮੀ
  • ਸੀਬੋ - ਉਜਾਗਰ ਦੀ ਪਤਨੀ
  • ਬਿਸ਼ਨੀ - ਉਜਾਗਰ ਦੀ ਸੱਸ
  • ਨੋਕਰਾਣੀ
  • ਗੁਆਂਢਣ
  • ਤਿੰਨ ਮੁਟਿਆਰਾਂ
  • ਚੰਨ
  • ਹੋਣੀ(ਮੰਗਤੀ)
  • ਦੋ ਗੱਭਰੂ
  • ਤਿੰਨ ਲੱਕੜਹਾਰੇ

ਹਵਾਲੇ

ਸੋਧੋ
  1. ਸਿੰਘ, ਰਵੀ ਇੰਦਰ (2017-08-22). "ਸਹੀ ਅਰਥਾਂ 'ਚ ਪੰਜਾਬੀ ਸਾਹਿਤ ਦਾ (ਸੁਰਜੀਤ) ਪਾਤਰ". abpsanjha.abplive.in (in ਹਿੰਦੀ). Archived from the original on 2019-09-30. Retrieved 2019-09-30.