ਅੱਗ ਬੁਝਾਊ ਯੰਤਰ
ਅੱਗ ਬੁਝਾਊ ਯੰਤਰ ਇੱਕ ਯੰਤਰ ਹੈ ਜੋ ਕਿਸੇ ਅਣਗਹਲੀ ਜਾਂ ਦੁਰਘਟਨਾ ਕਾਰਨ ਲੱਗੀ ਅੱਗ ਨੂੰ ਬੁਝਾਊਣ ਲਈ ਵਰਤਿਆ ਜਾਂਦਾ ਹੈ।ਜਦੋਂ ਕਿਸੇ ਇਮਾਰਤ ਨੂੰ ਅੱਗ ਲੱਗ ਜਾਂਦੀ ਹੈ ਤਾਂ ਫਾਇਰ ਬ੍ਰਿਗੇਡ ਵਾਲੇ ਆਪਣੀਆਂ ਗੱਡੀਆਂ ਪਾਣੀ ਨਾਲ ਭਰ ਕੇ ਲਿਆਉਂਦੇ ਹਨ ਅਤੇ ਵੱਡੇ ਵੱਡੇ ਪਾਈਪਾਂ ਨਾਲ ਅੱਗ ਬੁਝਾਉਣ ਲਈ ਅੱਗ ’ਤੇ ਪਾਣੀ ਪਾਉਂਦੇ ਹਨ। ਘਰ ਨੂੰ ਅੱਗ ਲੱਗ ਨੂੰ ਬਾਲਟੀਆਂ ਪਾਣੀ ਨਾਲ ਭਰ ਕੇ ਅੱਗ ’ਤੇ ਸੁੱਟਦੇ ਹਨ ਅਤੇ ਅੱਗ ’ਤੇ ਕਾਬੂ ਪਾਇਆ ਜਾ ਸਕਦਾ ਹੈ।[1]
ਅੱਗ ਕਿਵੇਂ ਲੱਗਦੀ
ਸੋਧੋਅੱਗ ਲੱਗਣ ਲਈ ਤਿੰਨ ਗੱਲਾਂ ਦਾ ਹੋਣਾ ਲਾਜ਼ਮੀ ਹੈ। ਅੱਗ ਲੱਗਣ ਲਈ ਜਲਣ ਵਾਲੀ ਵਸਤੂ ਜਿਵੇਂ ਲੱਕੜੀ, ਕੋਇਲਾ, ਕਾਗਜ਼, ਕੱਪੜਾ ਜਾਂ ਸੁੱਕਾ ਝਾੜ ਫੂਸ ਹੋਣਾ ਚਾਹੀਦਾ ਹੈ। ਅੱਗ ਲੱਗਣ ਲਈ ਆਕਸੀਜਨ ਦਾ ਉਪਲੱਬਧ ਹੋਣਾ ਜ਼ਰੂਰੀ ਹੈ। ਗਰਮੀ ਦਾ ਹੋਣਾ ਵੀ ਲਾਜ਼ਮੀ ਹੈ ਕਿਉਂਕਿ ਹਰ ਵਸਤੂ ਆਪਣੇ ਇੱਕ ਖ਼ਾਸ ਜਲਣ ਅੰਕ ’ਤੇ ਹੀ ਜਲਦੀ ਹੈ।
ਅੱਗ ਬੁਝਾਉਣ ਦੇ ਨਿਯਮ
ਸੋਧੋਆਕਸੀਜਨ ਦਾ ਈਂਧਣ (ਲੱਕੜੀ, ਕੋਇਲਾ ਜਾਂ ਕੱਪੜਾ) ਤਕ ਜਾਣਾ ਬੰਦ ਹੋ ਜਾਵੇ ਤਾਂ ਅੱਗ ਬੁਝ ਜਾਵੇਗੀ। ਈਂਧਣ ਦਾ ਜਲਣ ਅੰਕ ਘੱਟ ਕਰ ਦਿੱਤਾ ਜਾਵੇ ਤਾਂ ਵੀ ਅੱਗ ਬੁਝ ਜਾਵੇਗੀ। ਪਾਣੀ ਨਾਲ ਅੱਗ ਬੁਝਾਉਂਣਾ ਜਦੋਂ ਅੱਗ ਉੱਤੇ ਪਾਣੀ ਪਾਇਆ ਜਾਂਦਾ ਹੈ ਤਾਂ ਆਕਸੀਜਨ ਦੀ ਸਪਲਾਈ ਬੰਦ ਹੋ ਜਾਂਦੀ ਹੈ ਅਤੇ ਅੱਗ ਬੁਝ ਜਾਂਦੀ ਹੈ। ਦੂਜਾ ਕਾਰਨ ਹੈ ਕਿ ਪਾਣੀ ਗਰਮੀ ਨੂੰ ਸੋਖ ਲੈਂਦਾ ਹੈ। ਇਸ ਤਰ੍ਹਾਂ ਕਰਨ ਨਾਲ ਈਂਧਣ ਦਾ ਜਲਣ ਅੰਕ ਘੱਟ ਜਾਂਦਾ ਹੈ ਅਤੇ ਅੱਗ ਬੁਝ ਜਾਂਦੀ ਹੈ। ਪਾਣੀ ਪਾਉਣ ਨਾਲ ਈਂਧਣ ਦਾ ਜਲਣ ਅੰਕ ਛੇਤੀ ਘੱਟ ਜਾਂਦਾ ਹੈ ਅਤੇ ਅੱਗ ਬੁਝ ਜਾਂਦੀ ਹੈ।
ਤੇਲ ਦੀ ਅੱਗ
ਸੋਧੋਜੇਕਰ ਤੇਲ ਜਾਂ ਗ੍ਰੀਸ ਨਾਲ ਅੱਗ ਲੱਗੀ ਹੋਵੇ ਤਾਂ ਪਾਣੀ ਪਾਉਣ ਨਾਲ ਇਸ ਅੱਗ ਨੂੰ ਬੁਝਾਇਆ ਨਹੀਂ ਜਾ ਸਕਦਾ ਕਿਉਂਕਿ ਤੇਲ ਜਾਂ ਗ੍ਰੀਸ ਪਾਣੀ ਨਾਲੋਂ ਹਲਕੇ ਹੁੰਦੇ ਹਨ ਅਤੇ ਪਾਣੀ ਦੇ ਉੱਪਰ ਇਹ ਤੈਰਨ ਲੱਗ ਜਾਂਦੇ ਹਨ ਅਤੇ ਜਲਦੇ ਰਹਿੰਦੇ ਹਨ। ਇਸ ਤਰ੍ਹਾਂ ਦੀ ਅੱਗ ਨੂੰ ਅੱਗ ਬੁਝਾਊ ਯੰਤਰਾਂ ਰਾਹੀਂ ਹੀ ਬੁਝਾ ਸਕਦੇ ਹਾਂ।
-
ਅੱਗ ਬੁਝਾਊ ਯੰਤਰ
-
ਸੋਡਾ ਤੇਜ਼ਾਬ ਅੱਗ ਬੁਝਾਊ ਯੰਤਰ
-
ਅਮਰੀਕੀ ਰਸਾਇਣਿਕ ਅੱਗ ਬੁਝਾਊ ਯੰਤਰ
-
ਪਾਈਰੀਨ ਅੱਗ ਬੁਝਾਊ ਯੰਤਰ
-
ਕਾਰਬਨ ਟੈਟ੍ਰਾਕਲੋਰਾਈਡ ਅੱਗ ਬੁਝਾਊ ਯੰਤਰ
-
ਕਲੋਰੋਬਰੋਮੋਮੀਥੇਨ ਅੱਗ ਬੁਝਾਊ ਯੰਤਰ
-
ਕੌਮੀ ਮੀਥਾਈਲ ਬ੍ਰੋਮਾਈਡ ਅੱਗ ਬੁਝਾਊ ਯੰਤਰ
-
CO2 ਅੱਗ ਬੁਝਾਊ ਯੰਤਰ
-
ਰਸਾਇਣਿਕ ਅੱਗ ਬੁਝਾਊ ਯੰਤਰ
-
ਸੁੱਕਾ ਪਾਉਡਰ ਅੱਗ ਬੁਝਾਊ ਯੰਤਰ
ਹਵਾਲੇ
ਸੋਧੋ- ↑ The United States Patent and Trademark Office Volume 192 Archived 2016-04-15 at the Wayback Machine. – September 15, 1881