ਅੱਜ ਸਰੋਵਰ
ਅੱਜ ਸਰੋਵਰ ਪੰਜਾਬ ਵਿਚ ਮੋਹਾਲੀ-ਖਰੜ ਮੁੱਖ ਸੜਕ ਤੇ ਪੈਂਦਾ ਇੱਕ ਸੁੱਕਿਆ ਹੋਇਆ ਤਲਾਬ ਹੈ ਅਤੇ ਇਸ ਸਮੇਂ ਠੀਕ ਹਾਲਤ ਵਿੱਚ ਨਹੀਂ ਹੈ। ਖੋਜਕਾਰ ਇਸ ਤਲਾਬ ਦੀ ਤਾਰੀਕ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ, ਕੁਝ 200 ਕੂ ਸਾਲ ਪੁਰਾਣੀ ਦੱਸਦੇ ਨੇ। [1] ਇਸ ਜਗਾ ਦਾ ਪੁਰਾਤਨ ਸੰਬੰਧ ਜੈਨ ਮੱਤ ਨਾਲ ਹੈ। ਖੋਜ ਦੌਰਾਨ ਪਤਾ ਲੱਗਾ ਹੈ ਕੀ ਪਿੱਪਲਾਂ ਦੇ ਥੱਲੇ ਸਬਤੋਂ ਪਹਿਲਾਂ ਜੈਨ ਮੰਦਿਰ ਹੁੰਦਾ ਸੀ। ਇਸ ਜਗਾ ਤੋਂ ਪੁਰਾਤਨ ਜੈਨ ਮੂਰਤੀ ਦੇ ਟੁੱਟੇ ਹੋਏ ਅੰਗ ਮਿਲੇ ਸਨ।[2] ਇਥੇ ਇਕ ਬੁੱਧ ਦੀ ਮੂਰਤੀ ਵੀ ਮਿਲੀ ਹੈ, ਜਿਸਦਾ ਬਾਹਮਣਾ ਦੁਆਰਾ ਸਿਰ ਕਲਮ ਕੀਤਾ ਹੋਇਆ ਹੈ। ਇਹ ਪੁਰਾਤਨ ਜੈਨ ਮੰਦਿਰ ਤਬਾਹ ਕਰਕੇ, ਉੱਤੇ ਅੱਜ ਹਿੰਦੂ ਮੰਦਿਰ ਬਣਾ ਦਿੱਤਾ ਗਿਆ ਹੈ। ਇਸ ਜਗਾ ਦਾ ਜੈਨ ਮੂਲ ਕੱਜਣ ਲਈ, ਕਾਇਆ-ਕਲਪ ਕਰਕੇ ਬਿਨਾ ਸਬੂਤ ਮਿਥਿਹਾਸਿਕ ਹਸਤੀ ਮਹਾਰਾਜਾ ਅੱਜ ਨਾਲ ਜੋੜ ਦਿੱਤਾ ਗਿਆ ਹੈ।
ਇਸ ਸਰੋਵਰ ਲਈ 15 ਏਕੜ ਥਾਂ ਪ੍ਰਾਪਤ ਹੈ । ਇਸ ਥਾਂ ਉੱਤੇ ਨਦੀਨ ਅਤੇ ਘਾਹ ਫੂਸ ਉਗਿਆ ਹੋਇਆ ਹੈ ਅਤੇ ਇਸ ਸਰੋਵਰ ਵਿੱਚ ਪਾਣੀ ਦੀ ਕੋਈ ਵਿਵਸਥਾ ਨਹੀਂ ਹੈ। ਇਸਦੀ ਦਸ਼ਾ ਸੁਧਾਰਨ ਲਈ ਵੱਖ ਵੱਖ ਧਿਰਾਂ ਵਲੋਂ ਸਮੇਂ ਸਮੇਂ ਮੰਗ ਕੀਤੀ ਜਾਂਦੀ ਹੈ।[3] ਸਨ 1926 ਵਿੱਚ ਉਸ ਵੇਲੇ ਦੇ ਅੰਬਾਲਾ ਜਿਲੇ ਦੀ ਰੋਪੜ ਸਬ ਡਵੀਜ਼ਨ (ਜਿਸ ਅਧੀਨ ਉਸ ਸਮੇਂ ਇਹ ਏਰੀਆ ਆਓਂਦਾ ਸੀ) ਵਿੱਚ ਤਾਇਨਾਤ ਸਬ ਡਵੀਜ਼ਨਲ ਅੰਗਰੇਜ਼ ਅਫਸਰ ਜੇ ਡਬਲਿਊ ਫੇਅਰਲੀਏ ਨੇ ਇੱਕ ਹੁਕਮ ਰਾਹੀਂ ਇਸ ਵਿੱਚ ਕਿਸ਼ਤੀ ਚਲਾਉਣ ਅਤੇ ਮੱਛੀਆਂ ਫੜਨ ਦੀ ਮਨਾਹੀ ਕੀਤੀ ਸੀ।[4]
ਇਥੇ ਇਕ ਚਿੰਤਾ ਹਰਨ ਹਿੰਦੂ ਮੰਦਿਰ ਵੀ ਹੈ, ਜੋ ਜੈਨ ਮੰਦਿਰ ਦੇ ਖੰਡਰ ਉੱਤੇ ਬਣਿਆ ਹੋਇਆ ਹੈ। ਇਹ ਮੰਦਰ ਇਸ ਤਲਾਬ ਦੇ ਨਾਲ ਹੈ। ਇਸ ਮੰਦਰ ਅਤੇ ਤਲਾਬ ਬਾਰੇ ਇਹ ਧਾਰਨਾ ਪ੍ਰਚਲਤ ਕਰ ਦਿੱਤੀ ਗਈ ਹੈ ਕਿ ਇਹਨਾਂ ਦਾ ਨਿਰਮਾਣ ਮਿਥਿਹਾਸਿਕ ਰਾਜਾ, ਰਾਜਾ ਅੱਜ ਜੋ ਕਿ ਸ੍ਰੀ ਰਾਮ ਚੰਦਰ ਦਾਦਾ ਸਨ ਨੇ ਕਰਵਾਇਆ ਸੀ।[5]
ਹਵਾਲੇ
ਸੋਧੋ- ↑ http://www.tribuneindia.com/2005/20051105/punjab1.htm#13
- ↑ https://archive.org/details/dli.csl.7708/page/n59/mode/2up
- ↑ http://punjabitribuneonline.com/2015/05/%E0%A8%AE%E0%A8%B9%E0%A8%BE%E0%A8%B0%E0%A8%BE%E0%A8%9C%E0%A8%BE-%E0%A8%85%E0%A9%B1%E0%A8%9C-%E0%A8%B8%E0%A8%B0%E0%A9%8B%E0%A8%B5%E0%A8%B0-%E0%A8%B5%E0%A9%B1%E0%A8%B2-%E0%A8%A7/
- ↑ http://www.tribuneindia.com/2005/20051105/punjab1.htm#13
- ↑ http://wikimapia.org/17764278/Chinta-Haran-Mahadev-Mandir