ਖਰੜ
ਖਰੜ, ਭਾਰਤ ਦੇ ਸੂਬੇ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦਾ ਇੱਕ ਛੋਟਾ ਸ਼ਹਿਰ ਹੈ ਅਤੇ ਨਗਰ ਕੋਂਸਲ ਹੈ। ਇਹ ਚੰਡੀਗੜ੍ਹ ਤੋਂ 10-15 ਕਿਲੋਮੀਟਰ ਅਤੇ ਮੋਹਾਲੀ ਤੋਂ ਤਕ਼ਰੀਬਨ 4 ਕਿਲੋਮੀਟਰ ਹੈ।
ਖਰੜ ਨੂੰ ਰੂਪਨਗਰ ਜ਼ਿਲੇ ਦੀ ਤਕਸੀਮ ਸਮੇਂ ਮੁਹਾਲੀ ਜ਼ਿਲੇ ਚ ਸ਼ਾਮਲ ਕੀਤਾ ਗਿਆ ਸੀ ਅਤੇ ਹੁਣ ਇਹ ਕਾਫੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਇਸ ਨੂੰ ਚੰਡੀਗੜ੍ਹ ਅਤੇ ਮੋਹਾਲੀ ਦੋਵਾਂ ਦੇ ਨੇੜੇ ਹੋਣ ਦਾ ਫਾਇਦਾ ਮਿਲਦਾ ਹੈ, ਨਾਲ ਹੀ ਇਸ ਨਾਲ ਵੀ ਕਿ ਪੰਜਾਬ ਸਰਕਾਰ ਖਰੜ ਦੇ ਵਿਕਾਸ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੀ ਕਰ ਕੇ ਇੱਥੇ ਰਹਾਇਸ਼ੀ ਇਲਾਕੇ ਤੇਜੀ ਨਾਲ ਵੱਧ ਰਹੇ ਨੇ। ਇੱਥੇ ਨਵੇਂ ਵੱਸੋ ਦੇ ਇਲਾਕੇ ਮਾਡਲ ਟਾਊਨ, ਸ਼ਿਵਾਲਿਕ ਇਨਕਲੇਵ, ਸੰਨੀ ਇਨਕਲੇਵ ਅਤੇ ਗਿਲਕੋ ਵੈੱਲੀ ਹਨ। ਇਸ ਦੇ ਆਲੇ-ਦੁਆਲੇ ਅਤੇ ਅੰਦਰ ਚੰਡੀਗੜ੍ਹ ਗਰੁੱਪ ਆਫ ਕਾਲਜ, ਚੰਡੀਗੜ੍ਹ ਯੂਨੀਵਰਸਿਟੀ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਖੁੱਲ੍ਹ ਗਏ ਹਨ।
ਖਰੜ | |
---|---|
ਸ਼ਹਿਰ | |
ਗੁਣਕ: 30°44′59″N 76°39′20″E / 30.749685°N 76.655677°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ |
ਬਲਾਕ | ਖਰੜ |
ਉੱਚਾਈ | 279 m (915 ft) |
ਆਬਾਦੀ (2011 ਜਨਗਣਨਾ) | |
• ਕੁੱਲ | 74.460 |
ਭਾਸ਼ਾਵਾਂ | |
• ਅਧਿਕਾਰਤ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 140301 |
ਟੈਲੀਫ਼ੋਨ ਕੋਡ | 0160****** |
ਵਾਹਨ ਰਜਿਸਟ੍ਰੇਸ਼ਨ | PB:27 PB:65 |
ਨੇੜੇ ਦਾ ਸ਼ਹਿਰ | ਮੋਹਾਲੀ |
ਇਤਿਹਾਸ
ਸੋਧੋਖਰੜ ਪੁਰਾਣੇ ਸਮਿਆਂ ਤੋਂ ਹੀ ਮਸ਼ਹੂਰ ਰਿਹਾ ਹੈ। ਇਹ ਪਾਂਡੂ ਕਾਲ ਤੋਂ ਲੈ ਕੇ ਕਈ ਕਹਾਣੀਆਂ ਵਿਚ ਪ੍ਰਚਲਿਤ ਰਿਹਾ ਹੈ।
ਰਾਕਸ਼ਸ ਦਾ ਨਾ
ਸੋਧੋਪੁਰਾਣੀ ਲੋਕ ਕਥਾਵਾਂ ਅਨੁਸਾਰ ਖਰੜ ਦੇ ਇਲਾਕੇ ਵਿਚ ਇਕ ਆਦਮਖੋਰ ਰਾਕਸ਼ਸ ਰਹਿੰਦਾ ਸੀ, ਜਿਸਦਾ ਨਾ ਖਰੜ ਮੰਨਿਆ ਜਾਂਦਾ ਹੈ। ਕਥਾਵਾਂ ਅਨੁਸਾਰ ਉਹ ਰਾਕਸ਼ਸ ਬਹੁਤ ਹੀ ਨਿਰਦਈ ਸੀ ਜੋ ਆਦਮੀ ਦੀ ਗਰਦਨ ਵੱਢ ਕੇ ਉਸਨੂੰ ਖਾ ਜਾਂਦਾ ਸੀ ਅੰਤੇ ਸਿਰ ਨੂੰ ਦੂਰ ਵਗਾਹ ਕੇ ਮਾਰਦਾ ਸੀ। ਜਿਸ ਦਿਸ਼ਾ ਵਿਚ ਉਹ ਸਿਰ ਨੂੰ ਵਗਾਹ ਕੇ ਮਾਰਦਾ ਸੀ ਉਸਦਾ ਨਾਂ ਮੁੰਡੀ ਖਰੜ ਪੈ ਗਿਆ।
ਪਾਂਡੂ ਕਾਲ
ਸੋਧੋਜਦੋ ਪਾਂਡੂ ਆਪਣੇ ਵਣਵਾਸ ਸਮੇਂ ਜੰਗਲਾਂ ਵਿਚ ਰਹਿ ਵਿਚਰ ਰਹੇ ਸਨ ਤਾ ਉਹ ਖਰੜ ਵਿਚ ਵੀ ਆਏ। ਅਤੇ ਇਥੇ ਹੀ ਉਹਨਾਂ ਦੀ ਖਰੜ ਫੇਰੀ ਨੂੰ ਸਮਰਪਤ ਇਕ ਮੰਦਰ ਵੀ ਬਣਿਆ ਹੋਇਆ ਹੈ।
ਸਿੱਖ ਕਾਲ
ਸੋਧੋਮੰਨਿਆ ਜਾਂਦਾ ਹੈ ਕਿ ਸਿੱਖਾਂ ਦੇ ਨੋਵੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਖਰੜ ਤੋਂ ਹੀ ਲੰਘ ਕੇ ਦਿੱਲੀ ਸ਼ਹਾਦਤ ਲਈ ਗਏ ਸਨ ਕਿਊਕਿ ਮੁਗ਼ਲ ਕਾਲ ਵਿਚ ਸ਼ਾਹ ਰਾਹ ਇਥੋਂ ਹੀ ਲੱਗਦਾ ਸੀ। ਤੇ ਉਹਨਾਂ ਦੀ ਯਾਦ ਵਿਚ ਬਣੇ ਨੇੜਲੇ ਗੁਰਦਵਾਰੇ ਇਸ ਦੀ ਤਸਦੀਕ ਕਰਦੇ ਹਨ।
ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਖਰੜ ਦੇ ਨੇੜੇ ਚੱਪੜਚਿੜੀ ਦੇ ਮੈਦਾਨ ਵਿਚ ਹੀ ਸਰਹਿੰਦ ਦੇ ਸੂਬੇਦਾਰ ਨੂੰ ਜੰਗ ਵਿਚ ਹਰਾਇਆ ਸੀ, ਜਿਸਦੀ ਯਾਦ ਵਿਚ ਗੁਰਦਵਾਰਾ ਸਾਹਿਬ ਵੀ ਸਥਾਪਿਤ ਹੈ ਅਤੇ ਪੰਜਾਬ ਸਰਕਾਰ ਵੱਲੋ ਇਸਨੂੰ ਤਸਦੀਕ ਕਰਦਾ ਇਕ ਬੁਰਜ ਐਂਡ ਇਤਿਹਾਸਿਕ ਸਮਾਰਕ ਵੀ ਉਸਾਰਿਆ ਹੈ।
ਅੰਗਰੇਜ਼ ਕਾਲ
ਸੋਧੋਅੰਗਰੇਜ਼ ਦੇ ਰਾਜ ਸਮੇਂ ਇਹ ਅੰਬਾਲਾ ਡਿਵੀਜ਼ਨ ਦਾ ਹਿੱਸਾ ਬਣ ਗਿਆ। ਇਸਨੂੰ ਤਹਿਸੀਲ ਪੱਧਰ ਦੀ ਮਾਨਤਾ ਪ੍ਰਾਪਤ ਹੋਈ ਜੋ ਅਜੇ ਵੀ ਜਾਰੀ ਹੈ। ਇਸ ਤਹਿਸੀਲ ਦੇ ਵਿਚ ਅੱਜ ਦੇ ਚੰਡੀਗੜ੍ਹ, ਮੁਹਾਲੀ, ਪੰਚਕੁਲਾ ਜ਼ਿਲਿਆਂ ਸਮੇਤ ਖਰੜ ਤਹਿਸੀਲ ਦਾ ਹੁਣ ਦਾ ਇਲਾਕਾ ਵੀ ਆਉਂਦਾ ਸੀ।
ਭੂਗੋਲ
ਸੋਧੋਖਰੜ ਦੀ ਸਥਿਤੀ 30 °44′N 76°39′E / 30.74, 76.65 ਤੇ ਹੈ। ਇਸ ਦੀ ਉੱਚਾਈ ਤਕਰੀਬਨ 297 ਮੀਟਰ ਹੈ।
ਭਾਸ਼ਾਵਾਂ
ਸੋਧੋਪੰਜਾਬੀ ਮੁੱਖ ਬੋਲੀ ਜਾਣ ਭਾਸ਼ਾ ਹੈ। ਹਿੰਦੀ ਅਤੇ ਅੰਗ੍ਰੇਜ਼ੀ ਵੀ ਲੋਕ ਬੋਲ ਲੇਂਦੇ ਹਨ।
ਇਥੇ ਪੁਆਦੀ ਉਪਬੋਲੀ ਬੋਲੀ ਜਾਂਦੀ ਹੈ ਜੋ ਕਿ ਬ੍ਰਿਜ ਭਾਸ਼ਾ ਦੇ ਨੇੜੇ ਮਨੀ ਜਾਂਦੀ ਹੈ।
ਟਕਸਾਲੀ ਪੰਜਾਬੀ ਤੋਂ ਪੁਆਦੀ ਪੰਜਾਬੀ ਉਪਬੋਲੀ ਦਾ ਫਰਕ:
ਟਕਸਾਲੀ ਪੰਜਾਬੀ: ਕਿ ਹਾਲ ਹੈ ?
ਪੁਆਦੀ ਉਪਬੋਲੀ: ਕਿਆ ਹਾਲ ਹੈ?
ਟਕਸਾਲੀ ਪੰਜਾਬੀ: ਇਹ ਤੂੰ ਕਿਸ ਤਰਾਂ ਕੀਤਾ?
ਪੁਆਦੀ ਉਪਬੋਲੀ: ਇਹ ਤੂੰ ਕੈਕਣਾ ਕੀਤਾ?
ਟਕਸਾਲੀ ਪੰਜਾਬੀ: ਇਸਨੂੰ ਇਦਾਂ ਕਰਨਾ ਚਾਹੀਦਾ।
ਪੁਆਦੀ ਉਪਬੋਲੀ: ਇਸਨੂੰ ਐਕਣਾਂ ਕਰੀਦਾ।
ਟਕਸਾਲੀ ਪੰਜਾਬੀ: ਇਸਨੂੰ ਦੋਹਾਂ ਦੇ ਵਿਚਕਾਰ ਰੱਖਦੇ।
ਪੁਆਦੀ ਉਪਬੋਲੀ: ਇਸਨੂੰ ਦੋਹਾਂ ਦੇ ਗੱਭੇ ਰੱਖਦੇ।
ਟਕਸਾਲੀ ਪੰਜਾਬੀ: ਤੂੰ ਕੱਲ ਕੀ ਕਰਦਾ ਸੀ?
ਪੁਆਦੀ ਉਪਬੋਲੀ: ਤੂੰ ਕੱਲ ਕਿਆ ਕਰਦਾ ਤਾ?
ਧਰਮ
ਸੋਧੋਖਰੜ ਦਾ ਮੁਖ ਧਰਮ ਸਿਖ ਧਰਮ ਹੈ। ਹਿੰਦੂ, ਇਸਲਾਮ, ਇਸਾਈ ਅਤੇ ਜੈਨ ਵੀ ਏਥੇ ਵੱਡੀ ਗਿਣਤੀ ਚ ਦੇਖਣ ਨੂੰ ਮਿਲਦੇ ਹਨ। ਗੁਰਦੁਆਰਿਆਂ ਅਤੇ ਮੰਦਰਾਂ ਨਾਲ ਇਹ ਸ਼ਹਿਰ ਭਰਿਆ ਹੋਇਆ ਹੈ। ਖਰੜ ਚ 71.3% ਸਿੱਖ, 28.1% ਹਿੰਦੂ ਅਤੇ 0.6% ਹੋਰ ਧਰਮਾਂ ਨੂੰ ਮੰਨਣ ਵਾਲੇ ਰਹਿੰਦੇ ਹਨ।
ਲੋਕ
ਸੋਧੋ2001 ਦੀ ਗਣਨਾ ਅਨੁਸਾਰ, ਖਰੜ ਦੀ ਆਬਾਦੀ 39,410, ਮਰਦ 46% ਅਤੇ ਔਰਤਾਂ 54% ਹਨ। ਖਰੜ ਚ 75% ਪੜ੍ਹੇ-ਲਿਖੇ ਲੋਕ ਹਨ। 11% ਆਬਾਦੀ 6 ਸਾਲ ਤੋਂ ਹੇਠਾਂ ਹੈ।
ਮੁੱਖ ਧਾਰਮਿਕ ਜਗਾਹਾਂ
ਸੋਧੋ- ਗੁਰਦੁਆਰਾ ਸ੍ਰੀ ਗੁ: ਸਿੰਘ ਸਭਾ
- ਗੁਰਦੁਆਰਾ ਸ੍ਰੀ ਅਕਾਲੀ ਦਫਤਰ
- ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ
- ਗੁਰਦੁਆਰਾ ਰੋੜੀ ਸਾਹਿਬ
- ਗੁਰਦੁਆਰਾ ਸ੍ਰੀ ਦਸ਼ਮੇਸ਼ ਨਗਰ
- ਗੁਰਦੁਆਰਾ ਸੀਸ ਮਾਰਗ
- ਗੁਰਦੁਆਰਾ ਭਗਤ ਰਾਵੀਦਾਸ ਜੀ
- ਗੁਰਦੁਆਰਾ ਸ੍ਰੀ ਗੁਰੂ ਤੇਗਬਹਾਦੁਰ ਸਾਹਿਬ
- ਇਮਲੀ ਵਾਲਾ ਮੰਦਿਰ
- ਸਾਈ ਬਾਬਾ ਮੰਦਿਰ
- CNI ਗਿਰਜਾਘਰ
- ਬੀਬੀ ਜੀ ਦਾ ਮੰਦਿਰ
- ਅੰਬਿਕਾ ਦੇਵੀ ਮੰਦਿਰ
- ਭਗਤ ਘਾਟ ਮੰਦਿਰ
- ਸ਼੍ਰੀ ਸ਼ਿਵ ਸਾਈ ਮੰਦਿਰ
- ਪੱਥਰਾਂ ਵਾਲਾ ਖੂਹ
- ਜੈਨ ਮੰਦਿਰ
- ਮੈਮਨ ਮਸਜਿਦ
- ਈਦ ਗਾਹ
- ਮਾਤਾ ਨੈਣਾ ਦੇਵੀ ਮੰਦਿਰ
- ਮਹਾਦੇਵ ਮੰਦਿਰ
- ਪੀਰ ਮਜ਼ਾਰ
- ਜਾਮਾ ਮਸਜਿਦ
ਸਕੂਲ
ਸੋਧੋ- ਖਾਲਸਾ ਸੀਨੀਅਰ ਸੈਕੰਡਰੀ ਸਕੂਲ
- ਬਲਦੇਵ ਸਿੰਘ ਮੇਮੋਰਿਆਲ ਗਰਲਜ਼ ਹਾਈ ਸਕੂਲ
- ਹੈਂਡਰਸਨ ਜੁਬਲੀ ਹਾਈ ਸਕੂਲ
- ਹੈਂਡਰਸਨ ਗਰਲਜ਼ ਹਾਈ ਸਕੂਲ
- ਵਿਕਰਮ ਪਬਲਿਕ ਸਕੂਲ
- ਸੇੰਟ ਇਜਰਾ ਸਕੂਲ
- ਸੇੰਟ ਮੋੰਤੇਸਤਰੀ ਸਕੂਲ
- ਲਿਟਲ ਬਲੋਜਾਮ ਸਕੂਲ
- ਕਾਂਸ਼ੀ ਰਾਮ ਸਕੂਲ(ਖਾਨਪੁਰ)
- ਕ੍ਰਿਸਚਨ ਸੀਨੀਅਰ ਸੈਕੰਡਰੀ ਸਕੂਲ
- ਨਾਮਦੇਵ ਹਾਈ ਸਕੂਲ
- ਇੰਡਸ ਪਬਲਿਕ ਸਕੂਲ
- ਨੇਤਾ ਜੀ ਪਬਲਿਕ ਸਕੂਲ
- ਟੇਗੋਰ ਨਿਕੇਤਨ ਸਕੂਲ
- ਏ: ਪੀ: ਜੇ: ਪਬਲਿਕ ਸਕੂਲ(ਮੁੰਡੀ ਖਰੜ)
- ਗੁਰੂ ਨਾਨਕ ਫ਼ਾਉਂਡੇਸ਼ਨ ਪਬਲਿਕ ਸਕੂਲ
- ਗਿਆਨ ਜੋਤੀ ਪਬਲਿਕ ਸਕੂਲ(ਮੋਹਾਲੀ)